Punjab

PNB Will Seal Guru Gobind Singh Stadium Property

ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਪੀ. ਐੱਨ. ਬੀ. ਕਰੇਗਾ ਸੀਲ

 ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ  ਪੀ. ਐੱਨ. ਬੀ. ਕਰੇਗਾ ਸੀਲ

ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਇੰਪਰੂਵਮੈਟ ਟਰੱਸਟ ਦੀ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰਨ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਹੈ ਕਿਉੁਕਿ ਟਰੱਸਟ ਨੂੰ 15 ਅਗਸਤ ਤਕ ਲਈ ਦਿੱਤੀ ਗਈ ਮੋਹਲਤ ਖਤਮ ਹੋ ਗਈ ਹੈ।

ਬੈਂਕ ਦਾ 111 ਕਰੋੜ ਰੁਪਏ ਦਾ ਲੋਨ ਮੋੜਨ ਤੋ ਅਸਮਰਥ ਇੰਵਰੂਵਮੈਟ ਟਰੱਸਟ ਨੂੰ ਬੈਕ ਨੇ ਪਿਛਲੇ ਮਹੀਨੇ ਨੋਟਿਸ ਭੇਜ ਕੇ ਸੂਚਿਤ ਕੀਤਾ ਸੀ ਕਿ ਜੇਕਰ 12 ਜੁਲਾਈ ਤਕ ਟਰੱਸਟ ਨੇ ਪੈਸੇ ਮੋੜਨ ਦੀ ਕਾਰਵਾਈ ਸ਼ੁਰੂ ਨਾ ਕੀਤੀ ਤਾ ਬੈਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰ ਕੇ ਆਪਣੇ ਕਬਜ਼ੇ ਵਿਚ ਲੈ ਲਵੇਗਾ। ਇਸ ਉਪਰੰਤ ਟਰੱਸਟ ਨੇ ਬੈਕ ਨੂੰ ਲਿਖਤੀ ਬੇਨਤੀ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ 15 ਅਗਸਤ ਦਾ ਜ਼ਿਲਾ ਪੱਧਰੀ ਪ੍ਰੋਗਰਾਮ ਹੁੰਦਾ ਹੈ ਇਸ ਲਈ ਸੀਲ ਨਾ ਲਾਈ ਜਾਵੇ।

PNB Will Seal Guru Gobind Singh Stadium Property

ਬੈਕ ਨੇ ਇਸ ਬੇਨਤੀ ਤੇ 15 ਅਗਸਤ ਤਕ ਦੀ ਮੋਹਲਤ ਦੇ ਦਿੱਤੀ ਜੋ ਕਿ  (15 ਅਗਸਤ) ਖਤਮ ਹੋਣ ਤੋ ਬਾਅਦ ਬੈਕ ਨੇ ਦੁਬਾਰਾ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ. ਟੀ. ਰੋਡ ਬ੍ਰਾਂਚ ਦੇ ਚੀਫ ਮੈਨੇਜਰ ਕੈਲਾਸ਼ ਚੰਦਰ ਨੇ ਕਿਹਾ ਕਿ ਸੀਲ ਕਰਨ ਲਈ ਪ੍ਰਸ਼ਾਸਨ ਕੋਲੋ ਸਕਿਓਰਿਟੀ ਮੰਗੀ ਜਾ ਰਹੀ ਹੈ ਤਾ ਜੋ ਸਟੇਡੀਅਮ ਨੂੰ ਕਬਜ਼ੇ ਵਿਚ ਲਿਆ ਜਾ ਸਕੇ। ਬੈਕ ਅਧਿਕਾਰੀਆ ਦਾ ਕਹਿਣਾ ਹੈ ਕਿ ਐਕਟ 2002 ਦੀ ਧਾਰਾ 13(2) ਦੇ ਤਹਿਤ ਉਹ ਕਾਨੂੰਨਨ ਟਰੱਸਟ ਦੀ ਪ੍ਰਾਪਰਟੀ ਕਬਜ਼ੇ ਵਿਚ ਲੈਣ ਦਾ ਹੱਕ ਰੱਖਦੇ ਹਨ।

ਸਟੇਡੀਅਮ ਦੀ ਕੀਮਤ 288 ਕਰੋੜ ਰੁਪਏ

ਇੰਪਰੂਵਮੈਂਟ ਟਰੱਸਟ ਦੀ 400 ਕਰੋੜ ਤੋ ਜ਼ਿਆਦਾ ਦੀ ਪ੍ਰਾਪਰਟੀ ਬੈਕ ਕੋਲ ਗਹਿਣੇ ਹੈ ਜਿਸ ਵਿਚ ਸਭ ਤੋ ਅਹਿਮ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਹੈ ਜਿਸ ਦੀ ਬੈਕ ਦੇ ਹਿਸਾਬ ਨਾਲ ਵੈਲਿਊ 288 ਕਰੋੜ ਰੁਪਏ ਲਗਾਈ ਗਈ ਹੈ। ਬੈਕ ਸਟੇਡੀਅਮ ਨੂੰ ਸੀਲ ਕਰਨ ਤੋ ਬਾਅਦ ਉਸ ਨੂੰ ਵੇਚਣ ਦਾ ਹੱਕ ਰੱਖਦਾ ਹੈ। ਬੈਕ ਕੋਲ ਇਸ ਤੋ ਇਲਾਵਾ ਹੋਰ ਵੀ ਕਈ ਜਾਇਦਾਦਾ ਗਹਿਣੇ ਹਨ ਜਿਨ੍ਹਾ ਵਿਚ ਸੂਰਯਾ ਐਨਕਲੇਵ, ਗੁਰੂ ਗੋਬਿੰਦ ਸਿੰਘ ਸਟੇਡੀਅਮ ਸਣੇ ਹੋਰ ਜਾਇਦਾਦਾ ਸ਼ਾਮਲ ਹਨ। ਦਸਿਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਲਾਉਣ ਦੇ ਨਾਲ-ਨਾਲ ਟਰੱਸਟ ਦੀਆਂ ਹੋਰ ਜਾਇਦਾਦਾ ਤੇ ਵੀ ਨੋਟਿਸ ਲਾਏ ਜਾਣਗੇ

PNB Will Seal Guru Gobind Singh Stadium Property

ਨੋਟਿਸ ਭੇਜਣ ਤੋ ਬਾਅਦ ਜਮ੍ਹਾ ਹੋਏ 1.40 ਕਰੋੜ

ਜੁਲਾਈ ਵਿਚ ਸੀਲ ਕਰਨ ਦਾ ਨੋਟਿਸ ਮਿਲਣ ਤੋਂ ਬਾਅਦ ਟਰੱਸਟ ਅਧਿਕਾਰੀ ਕੁੰਭਕਰਨੀ ਨੀਦ ਤੋ ਜਾਗੇ ਤੇ ਪੈਸੇ ਜਮ੍ਹਾ ਕਰਵਾਉਣੇ ਸ਼ੁਰੂ ਕੀਤੇ। 12 ਜੁਲਾਈ ਤੋ 15 ਅਗਸਤ ਤਕ 1.40 ਕਰੋੜ ਰੁਪਏ ਜਮ੍ਹਾ ਹੋਏ। ਮੋਹਲਤ ਖਤਮ ਹੋਣ ਤੋ ਇਕ ਦਿਨ ਪਹਿਲਾਂ 14 ਅਗਸਤ ਨੂੰ 10 ਲੱਖ ਰੁਪਏ ਜਮ੍ਹਾ ਹੋਏ। 31 ਮਾਰਚ ਨੂੰ ਟਰੱਸਟ ਦਾ ਅਕਾਊਂਟ ਐੱਨ. ਪੀ. ਏ. (ਨਾਨ ਪ੍ਰਫਾਰਮਿੰਗ ਅਸੈੱਟ) ਹੋਣ ਤੋ ਬਾਅਦ ਹੁਣ ਤਕ 1.65 ਲੱਖ ਰੁਪਏ ਜਮ੍ਹਾ ਹੋਏ ਕਿਉੁਕਿ 10 ਲੱਖ ਰੁਪਏ ਮਾਰਚ ਤੋ ਬਾਅਦ ਜਮ੍ਹਾ ਕਰਵਾਏ ਗਏ ਸਨ।

2011 ਚ ਲਿਆ ਸੀ 175 ਕਰੋੜ ਦਾ ਲੋਨ

ਇੰਪਰੂਵਮੈਟ ਟਰੱਸਟ ਨੇ 2011 ਵਿਚ 95.97 ਏਕੜ ਸੂਰਯਾ ਐਨਕਲੇਵ ਐਕਸਟੈਸ਼ਨ ਸਕੀਮ ਲਈ ਪੰਜਾਬ ਨੈਸ਼ਨਲ ਬੈਕ ਦੀ ਜੀ. ਟੀ. ਰੋਡ ਸ਼ਾਖਾ ਕੋਲੋ 175 ਕਰੋੜ ਦਾ ਲੋਨ ਲਿਆ ਸੀ। ਇਹ ਸਕੀਮ ਬੁਰੀ ਤਰ੍ਹਾ ਫਲਾਪ ਹੋਈ ਜਿਸ ਤੋ ਬਾਅਦ ਟਰੱਸਟ ਦੀ ਕੋਈ ਹੋਰ ਸਕੀਮ ਨਹੀ ਆ ਸਕੀ ਤੇ ਟਰੱਸਟ ਆਰਥਿਕ ਤੌਰ ਤੇ ਕਮਜ਼ੋਰ ਹੁੰਦਾ ਚਲਾ ਗਿਆ। PNB Will Seal Guru Gobind Singh Stadium Property

 

Tags
Show More

Leave a Reply

Your email address will not be published. Required fields are marked *