Punjab

Police Searched For Crores of Ransom

ਦਿਲਪ੍ਰੀਤ ਦੁਆਰਾ ਲਈ ਗਈ ਫਿਰੌਤੀ ਦੇ ਕਰੋੜਾਂ ਰੁਪਏ ਭਾਲ ਚ ਜੁਟੀ ਪੁਲਿਸ

Police Searched For Crores of Ransom

ਗੈਂਗਸਟਰ ਦਿਲਪ੍ਰੀਤ ਦੁਆਰਾ ਫਿਰੌਤੀ ਦੇ ਰੂਪ ਚ ਵਸੂਲੇ ਗਏ ਕਰੋੜਾ ਰੁਪਏ ਬਰਾਮਦ ਕਰਨ ਦੀ ਕੋਸ਼ਿਸ਼ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਪਰ ਅਜੇ ਤੱਕ ਪੁਲਿਸ ਨੂੰ ਇਸ ਬਾਰੇ ‘ਚ ਪਤਾ ਨਹੀ  ਹੈ ਕਿ ਦਿਲਪ੍ਰੀਤ ਉਰਫ ਬਾਬਾ ਫਿਰੌਤੀ ਦੀ ਰਾਸ਼ੀ ਕਿੱਥੇ ਰੱਖਦਾ ਸੀ। ਉਸ ਦੀ ਦੋਨੋ ਗਰਲਫ੍ਰੈਡਸ ਨੇ ਇਸ ਬਾਰੇ ਦੀ ਜਾਣਕਾਰੀ ਹੋਣ ਤੋ ਸਾਫ ਇਨਕਾਰ ਕਰ ਦਿੱਤਾ ਸੀ। ਉਸਦੇ ਕੋਲੋ ਅਜੇ ਕੁਝ ਹਜ਼ਾਰ ਪੈਸੇ ਹੀ ਮਿਲੇ ਹਨ। ਉਹਨਾ ਦਾ ਕਹਿਣਾ ਹੈ ਕਿ ਦਿਲਪ੍ਰੀਤ ਜ਼ਰੂਰਤ ਪੈਣ ਤੇ ਉਹਨਾ ਨੂੰ ਖ਼ਰਚ ਉਪਲੱਬਧ ਕਰਵਾ ਦਿੰਦਾ ਸੀ ਜਾ ਖੁਦ ਦੇ ਦਿੰਦਾ ਸੀ।

ਉਹ ਕਿਥੋ ਅਤੇ ਕਿਸ ਤੋ ਫਿਰੌਤੀ ਦੇ ਰੂਪ ਵਿੱਚ ਪੈਸੇ ਵਸੂਲਦਾ ਸੀ ਜਾਂ ਹੁਣ ਤੱਕ ਉਸ ਨੇ ਵਸੂਲੀ ਹੈ ਇਸ ਦੀ ਜਾਣਕਾਰੀ ਉਹਨਾਂ ਦੇ ਕੋਲ ਨਹੀ ਹੈ। ਦਿਲਪ੍ਰੀਤ ਨੂੰ ਪੁਲਿਸ ਨੇ ਮੁਠਭੇੜ ਤੋ ਬਾਅਦ ਗ੍ਰਿਫ਼ਤਾਰ ਕੀਤਾ ਹੈ। ਉਸਨੇ ਬੀਤੇ ਕੁਝ ਮਹੀਨਿਆ ‘ਚ ਹਿਮਾਚਲ, ਹਰਿਆਣਾ ਅਤੇ ਪੰਜਾਬ ਸਹਿਤ ਮਹਾਰਾਸ਼ਟਰ ਦੇ ਕਈ ਵਪਾਰੀਆਂ ਅਤੇ ਅਮੀਰਾ ਤੋ ਫਿਰੌਤੀ ਵਸੂਲੀ ਹੈ। ਦਿਲਪ੍ਰੀਤ ਬਾਬੇ ਦੀ ਗਰਲਫ੍ਰੈਡਸ ਤੋ ਹੁਣ ਤੱਕ ਦੀ ਪੁੱਛਗਿਛ ਵਿੱਚ ਪੁਲਿਸ ਨੂੰ ਅਜੇ ਐਨਾ ਹੀ ਪਤਾ ਲੱਗਿਆ ਹੈ। ਕਿ ਜਦੋ ਉਹ ਕੱਲਾ ਜਾਦਾ ਸੀ ਤਾ ਆਮ ਤੌਰ ਤੇ ਕਾਰ ਇਸਤੇਮਾਲ ਕਰਦਾ ਸੀ ਪਰ ਜਦੋ ਦੋਸਤਾਂ ਨਾਲ ਜਾਦਾ ਸੀ ਤਾਂ ਸਾਰੇ ਇੱਕ ਹੀ ਕਾਰ ਵਿੱਚ ਸਫਰ ਕਰਦੇ ਸੀ।

Police Searched For Crores of Ransom

ਦਿਲਪ੍ਰੀਤ ਦੁਆਰਾ ਲਈ ਗਈ ਫਿਰੌਤੀ ਦੇ ਕਰੋੜਾਂ ਰੁਪਏ ਭਾਲ ਚ ਜੁਟੀ ਪੁਲਿਸ

ਦਿਲਪ੍ਰੀਤ ਅਤੇ ਉਸਦਾ ਕਰੀਬੀ ਦੋਸਤ ਰਿੰਦਾ ਕਈ ਵਾਰ ਚੰਡੀਗੜ੍ਹ ਦੇ ਇਕ ਹੋਟਲ ਚ ਮਿਲਦੇ ਸਨ। ਰਿੰਦਾ ਦੀ ਹੋਟਲ ਵਿੱਚ ਰੂਮ ਬੁੱਕ ਕਰਵਾਉਣ ਸਮੇ ਇਕ ਸੀਸੀਟੀਵੀ ਫੁਟੇਜ ਵਾਇਰਲ ਹੋਣ ਤੋ ਬਾਅਦ ਪੁਲਿਸ ਦੇ ਕੰਨ ਖੜੇ ਹੋ ਗਏ ਸਨ। ਹੋਟਲ ਦੇ ਰਿਸੈਪਸਨ ਤੇ ਰਿੰਦਾ ਰੂਮ ਬੁੱਕ ਕਰਵਾ ਕੇ ਹੋਟਲ ਸਟਾਫ ਨਾਲ ਗੱਲਬਾਤ ਕਰ ਰਿਹਾ ਸੀ। ਪੁਲਿਸ ਨੇ ਇਸ ਗੱਲ ਦੇ ਜਾਚ-ਪੜਤਾਲ ਸ਼ੁਰੂ ਕਰ ਦਿੱਤੀ ਸੀ ਕਿ ਰਿੰਦਾ ਹੋਟਲ ਚ ਕਦੋ ਅਤੇ ਕਿਥੇ ਰੁਕਿਆ ਸੀ।

ਪੁਲਿਸ ਨੂੰ ਰਿੰਦੇ ਦੀ ਜੋ ਸੀ ਸੀ ਟੀ ਵੀ ਫੁਟੇਜ ਮਿਲੀ ਸੀ ਉਸ ਵਿਚ ਉਹ ਦਿਲਪ੍ਰੀਤ ਦੀ ਤਰ੍ਹਾਂ ਦਾੜੀ ਅਤੇ ਕੇਸ਼ ਕਰਵਾ ਕੇ ਸਾਹਮਣੇ ਆਇਆ ਸੀ, ਰਿੰਦਾ ਨੇ ਸੋਸ਼ਲ ਮੀਡੀਆ ਤੇ ਦਿਲਪ੍ਰੀਤ ਦੀ ਤਰ੍ਹਾ ਦੀ ਦਾੜੀ ਅਤੇ ਪਗੜੀਵਾਲੀ ਫੋਟੋ ਪਬਲਿਕ ਕਰਕੇ ਰੱਖੀ ਸੀ। ਫੇਸਬੁੱਕ ਤੋ ਲੈ ਕੇ ਸੋਸ਼ਲ ਮੀਡੀਆ ਤੇ ਰਿੰਦਾ ਵਲੋ ਪੋਸਟ ਹੋਣ ਵਾਲਿਆ ਚ ਰਿੰਦਾ ਦੀ ਓਹੀ ਫੋਟੋ ਪਾਈ ਜਾਂਦੀ ਸੀ।

ਦਿਲਪ੍ਰੀਤ ਦੀ ਗਰਲਫ੍ਰੈਡਸ ਅਤੇ ਭੈਣ ਨੇ ਪੁੱਛਗਿਛ ਵਿੱਚ ਕੁਝ ਨਸ਼ਾ ਤਸਕਰਾ ਦੇ ਬਾਰੇ ਚ ਵੀ ਦਸਿਆ ਜੋ ਢਾਹਾ ਤੋ ਡਰੱਗ ਲੈ ਕੇ ਟ੍ਰਾਈਸਿਟੀ ਚ ਸਪਲਾਈ ਕਰਦੇ ਸਨ। ਪੁਲਿਸ ਦੇ ਹੱਥ ਇਸ ਮਾਮਲੇ ਦੇ ਕਈ ਅਹਿਮ ਸਬੂਤ ਵੀ ਲਗੇ ਹਨ। ਸ਼ਹਿਰ ਅਤੇ ਆਸਪਾਸ ਡਰੱਗ ਸਪਲਾਈ ਕਾਰਨ ਵਾਲੇ ਤਸਕਰ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਹਨ ।

 

Tags
Show More

Leave a Reply

Your email address will not be published. Required fields are marked *