Punjab

Police Seized Heroin Worth 1.30 Crore

ਪੁਲਸ ਨੇ 1 ਕਰੋੜ 30 ਲੱਖ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ

ਪੁਲਸ ਨੇ 1 ਕਰੋੜ 30 ਲੱਖ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ 

Police Seized Heroin Worth 1.30 Crore  ਗੰਨਾ ਪਿੰਡ ਥਾਣਾ ਫਿਲੌਰ ਦੇ ਰਹਿਣ ਵਾਲੇ 19 ਸਾਲਾ ਗੁਰਮੁੱਖ ਸਿੰਘ ਪੁੱਤਰ ਕਰਨੈਲ ਸਿੰਘ ਉਰਫ ਜੈਲਾ ਨੂੰ ਐੱਸ. ਟੀ. ਐੱਫ. ਤੇ ਪਤਾਰਾ ਦਿਹਾਤੀ ਪੁਲਸ ਨੇ ਇਕ ਕਰੋੜ 30 ਲੱਖ ਰੁਪਏ ਦੀ ਹੈਰੋਇਨ (260 ਗ੍ਰਾਮ) ਸਮੇਤ ਕਾਬੂ ਕੀਤਾ ਹੈ, ਜਿਸ ਦੇ ਖਿਲਾਫ ਥਾਣਾ ਪਤਾਰਾ ’ਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਸੁਰਜੀਤ ਸਿੰਘ ਦੀ ਅਗਵਾਈ  ਚ ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ, ਐੱਸ. ਆਈ.  ਗੋਪੀ ਚੰਦ ਤੇ ਏ. ਐੱਸ. ਆਈ. ਬਲਜਿੰਦਰ ਸਿੰਘ ਦੀ ਟੀਮ ਨੇ ਗੁਰਮੁੱਖ ਸਿੰਘ ਨੂੰ ਗੁਪਤ ਸੂਚਨਾ ਦੇ ਆਧਾਰ  ਤੇ ਪਤਾਰਾ ਥਾਣੇ ਅਧੀਨ ਪੈਦੇ ਇਲਾਕੇ ’ਚੋ ਫੜਿਆ ਹੈ।

ਇਥੇ ਮੁਲਜ਼ਮ ਕਿਸੇ ਨੂੰ ਹੈਰੋਇਨ ਦੀ ਸਪਲਾਈ ਦੇਣ ਆਇਆ ਸੀ ਪਰ ਪੁਲਸ ਨੇ ਉਸ ਨੂੰ ਫੜ ਲਿਆ। ਮੁਲਜ਼ਮ ਗੁਰਮੁੱਖ ਸਿੰਘ ’ਤੇ ਥਾਣਾ ਫਿਲੌਰ ਤੇ ਥਾਣਾ ਨੂਰਮਹਿਲ ’ਚ ਵੀ ਹੈਰੋਇਨ ਦੀ ਸਮੱਗਲਿੰਗ ਦੇ ਮਾਮਲੇ ਦਰਜ ਹਨ। ਪੁਲਸ ਦੀ ਜਾਣਕਾਰੀ ਮੁਤਾਬਕ ਗੁਰਮੁੱਖ ਸਿੰਘ ਆਪਣੀ ਮਾਂ ਕਮਲਜੀਤ ਕੌਰ ਤੇ ਮਾਮਾ ਗੁਰਦੇਵ ਸਿੰਘ ਨਾਲ ਮਿਲ ਕੇ ਹੈਰੋਇਨ ਦੀ  ਸਮੱਗਲਿੰਗ ਕਰਦਾ ਸੀ। ਉਹ ਚੰਡੀਗੜ੍ਹ ਤੋ ਕਿਸੇ ਵਿਅਕਤੀ ਕੋਲੋ ਹੈਰੋਇਨ ਲੈ ਕੇ ਆਉਦਾ ਸੀ। ਡੀ. ਐੱਸ. ਪੀ. ਸੁਰਜੀਤ ਸਿੰਘ ਨੇ ਕਿਹਾ ਕਿ ਪੁਲਸ ਗੁਰਮੁੱਖ ’ਤੇ ਪਹਿਲਾ ਦਰਜ ਮਾਮਲੇ ਨੂੰ ਲੈ ਕੇ ਉਸ ਦੀ ਗ੍ਰਿਫਤਾਰੀ ਲਈ ਰੇਡ ਕਰ ਰਹੀ ਸੀ ਤੇ ਅੱਜ ਉਹ ਫੜਿਆ ਗਿਆ।

ਬਾਲਿਕਾ ਘਰ ਬਣ ਰਹੇ ਨੇ ਸਰਕਾਰੀ ਐਸ਼ ਪਨਾਹ ਘਰ

ਗੁਰਮੁੱਖ ਦੀ ਮਾਂ ਕਮਲਜੀਤ ਕੌਰ ਹੈਰੋਇਨ ਸਮੱਗਲਿੰਗ ਦੇ ਮਾਮਲੇ ’ਚ ਮਾਡਰਨ ਜੇਲ ਕਪੂਰਥਲਾ ’ਚ ਤੇ ਮਾਮਾ ਗੁਰਦੇਵ ਰੋਪੜ ਜੇਲ ’ਚ ਸਜ਼ਾ ਕੱਟ ਰਿਹਾ ਹੈ। ਗੁਰਮੁੱਖ ਦਾ ਪਿਤਾ ਕਰਨੈਲ ਸਿੰਘ ਜੈਲਾ ਬੀਮਾਰੀ ਕਾਰਨ ਪਿੰਡ ’ਚ ਹੀ ਰਹਿੰਦਾ ਹੈ। ਉਸ ’ਤੇ ਕੋਈ ਕੇਸ ਦਰਜ ਨਹੀ ਹੈ।

 

Police Seized Heroin Worth 1.30 Crore
1 ਜੁਲਾਈ ਨੂੰ ਜ਼ਿਲਾ ਦਿਹਾਤੀ ਪੁਲਸ ਨੇ ਨਾਰਕੋਟਿਕਸ ਸੈੱਲ ਨੇ ਗੰਨਾ ਪਿੰਡ ’ਚ ਗੁਰਮੁੱਖ ਦੇ ਘਰ ’ਚ ਰੇਡ ਕਰ ਕੇ 2 ਕਰੋੜ ਦੀ ਹੈਰੋਇਨ (400 ਗ੍ਰਾਮ) ਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਇਸ ਦੌਰਾਨ ਪੁਲਸ ਨੇ ਗੁਰਮੁੱਖ ਦੀ ਮਾਂ ਕਮਲਜੀਤ ਕੌਰ ਨੂੰ  ਤਾਂ ਕਾਬੂ ਕਰ ਲਿਆ ਸੀ ਪਰ ਗੁਰਮੁੱਖ ਪੁਲਸ ਪਾਰਟੀ ਦੇ ਪਹੁੰਚਣ ਤੋ ਪਹਿਲਾ ਹੀ ਫਰਾਰ ਹੋ ਗਿਆ ਸੀ। ਦੋਵਾਂ ’ਤੇ ਫਿਲੌਰ ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ। ਮਾਂ ਕਮਲਜੀਤ ਕੌਰ ਨੂੰ ਪੁਲਸ ਨੇ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋ ਬਾਦ ਪੁਲਸ ਰਿਮਾਂਡ ਹਾਸਲ ਕੀਤਾ ਤੇ ਰਿਮਾਂਡ ਖਤਮ ਹੋਣ ’ਤੇ ਉਸ  ਨੂੰ ਜੇਲ ਭੇਜ ਦਿੱਤਾ ਗਿਆ।

ਮਾਂ ਕਮਲਜੀਤ ਕੌਰ ਦੇ ਫੜੇ ਜਾਣ ਤੋ ਬਾਅਦ ਗੁਰਮੁੱਖ ਨੇ ਹੈਰੋਇਨ ਦੀ ਸਮੱਗਲਿੰਗ ਨਹੀ ਛੱਡੀ। ਉਸ ਨੇ ਘਰ ’ਚ ਹੀ ਵੱਖਰੇ ਰੁਪਏ ਲੁਕਾਏ ਹੋਏ ਸਨ, ਜਿਸ ਨਾਲ ਉਸ ਨੇ ਫਿਰ ਹੈਰੋਇਨ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ। ਉਸ ਦੇ ਚੰਡੀਗੜ੍ਹ ’ਚ ਜਿਸ ਦੇ ਨਾਲ ਲਿੰਕ ਹਨ, ਉਸ ਦਾ ਉਹ ਖੁਲਾਸਾ ਨਹੀ ਕਰ ਰਿਹਾ। ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਹੀ ਇਸ ਪੂਰੇ ਕੰਮ ਲਈ ਜ਼ਿੰਮੇਵਾਰ ਹੈ ਤੇ ਉਹ ਕੁਝ ਨਹੀ ਜਾਣਦਾ।

ਐੱਸ. ਟੀ. ਐੱਫ. ਤੇ ਪਤਾਰਾ ਪੁਲਸ ਵੱਲੋ ਫੜੇ ਗਏ ਹੈਰੋਇਨ ਸਮੱਗਲਰ ਗੁਰਮੁੱਖ ਸਿੰਘ ਦਾ ਨਾਰਕੋਟਿਕਸ ਸੈੱਲ ਵੀ ਪ੍ਰੋਡਕਸ਼ਨ ਵਾਰੰੰਟ ਹਾਸਲ ਕਰੇਗਾ ਤਾਂ ਜੋ ਫਿਲੌਰ ’ਚ ਉਸ ਦੇ ਖਿਲਾਫ 400 ਗ੍ਰਾਮ ਹੈਰੋਇਨ ਦੀ ਬਰਾਮਦਗੀ ਨੂੰ ਲੈ ਕੇ ਦਰਜ ਮਾਮਲੇ ’ਚ ਪੁੱਛਗਿੱਛ ਕੀਤੀ ਜਾ ਸਕੇ। ਇਸ ਮਾਮਲੇ ’ਚ ਗੁਰਮੁੱਖ ਪੁਲਸ ਨੂੰ ਲੋੜੀਦਾ ਸੀ।

Tags
Show More