Punjab

ਤੇਜ਼ ਤਰਾਰ ਜ਼ਿੰਮੇਵਾਰ ਬਲਜੀਤ ਚਹਿਲ ਕਾਂਗਰਸ ਦਾ ਪ੍ਰਮੁੱਖ ਬੁਲਾਰਾ ਨਿਯੁਕਤ

ਤੇਜ਼ ਤਰਾਰ ਜ਼ਿੰਮੇਵਾਰ ਬਲਜੀਤ ਚਹਿਲ ਕਾਂਗਰਸ ਦਾ ਪ੍ਰਮੁੱਖ ਬੁਲਾਰਾ ਨਿਯੁਕਤ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾਂ 2019 ਦੀਆਂ ਤਿਆਰੀਆਂ ਦੀ ਮਦੇਨਜ਼ਰ ਪਾਰਟੀ ਦੇ ਨੌਜਵਾਨ, ਤੇਜ਼ ਤਰਾਰ ਅਤੇ ਜ਼ਿੰਮੇਵਾਰ ਆਗੂ  ਰਾਣਾ ਬਲਜੀਤ ਸਿੰਘ ਚਹਿਲ ਨੂੰ ਪਾਰਟੀ ਦਾ ਪ੍ਰਮੁੱਖ ਬੁਲਾਰਾ ਬਣਾ ਦਿੱਤਾ ਹੈ। PPCC apointed Baljeet Chahal Chief Spokesperson

ਰਾਣਾ ਬਲਜੀਤ ਸਿੰਘ ਚਹਿਲ ਕਾਂਗਰਸ ਸਰਕਾਰ ਨੂੰ ਬਹੁਤ ਹੀ ਸੁਚੱਜੇ ਤੇ ਦ੍ਰਿੜ ਢੰਗ ਨਾਲ ਮੀਡੀਆ ਵਿਚ ਪ੍ਰਸਤੁਤ ਕਰਦੇ ਆਏ ਹਨ, ਤੇ ਪਾਰਟੀ ਦੇ ਅਕਸ ਨੂੰ ਲੋਕਾਂ ਦੇ ਮਨਾਂ ਵਿਚ ਬਹੁਤ ਵਧੀਆ ਪੱਧਰ ਤੇ ਉਭਾਰਿਆ ਵੀ ਹੈ।

ਰਾਣਾ ਬਲਜੀਤ ਸਿੰਘ ਚਹਿਲ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਨਾਲ ਸੰਬੰਧਿਤ ਹਨ। ਪੰਜਾਬ ਵਿਚ ਬਹੁਤ ਥੌੜੇ ਮਾਤਰ ਐਸੇ ਕਾਂਘਰਸ ਆਗੂ ਹੋਣਗੇ, ਜੋ ਪਾਰਟੀ ਦੀਆਂ ਸਾਰੀਆਂ ਹੀ ਧਿਰਾਂ ਨੂੰ ਮਨਜ਼ੂਰ ਹੋਣਗੇ, ਰਾਣਾ ਬਲਜੀਤ ਸਿੰਘ ਚਹਿਲ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਪ੍ਰਤਾਪ ਬਾਜਵਾ ਧੜਿਆਂ ਵਿਚ ਬਰਾਬਰ ਦੇ ਪਸੰਦ ਕੀਤੇ ਜਾਂਦੇ ਹਨ।

ਰਾਣਾ ਬਲਜੀਤ ਨੂੰ ਜਦੋਂ ਇਸ ਬਾਬਤ ਪੁਛਿਆ ਤਾਂ ਉਨ੍ਹਾਂ ਜਵਾਬ ਦਿੱਤਾ, ਕਿ ਉਹ ਪਾਰਟੀ ਦੇ ਸਿਪਾਹੀ ਹਨ, ਉਹ ਸਭ ਦਾ ਆਦਰ ਕਰਦੇ ਹਨ। ਬਲਜੀਤ ਸਿੰਘ ਨੇ ਆਖਿਆ ਕਿ ਪਾਰਟੀ ਜਿਸ ਨੂੰ ਵੀ ਪ੍ਰਧਾਨ ਬਣਾਏਗੀ, ਉਸ ਦੇ ਹਿਸਾਬ ਨਾਲ ਹੀ ਕੰਮ ਹੁੰਦਾ ਹੈ। ਇਥੇ ਜ਼ਿਕਰਯੋਗ ਹੈ,ਕਿ ਬਲਜੀਤ ਨੇ ਕਾਂਗਰਸ ਦੇ ਸਾਰੇ ਹੀ ਪ੍ਰਧਾਨ ਸਾਹਿਬਾਨ ਨਾਲ ਕੰਮ ਕੀਤਾ ਹੈ।

ਰਾਣਾ ਬਲਜੀਤ ਸਿੰਘ ਚਹਿਲ ਨੇ ਪਿਛਲੇ ਦਸ ਸਾਲਾਂ ਤੋਂ ਆਪਣੇ ਇਲਾਕੇ ਵਿਚ ਬਾਦਲਾਂ ਖਿਲਾਫ ਵੱਡੇ ਪੱਧਰ ਤੇ ਝੰਡਾ ਚੁਕਿਆ ਹੋਇਆ ਹੈ, ਜਿਸ ਦਾ ਨਤੀਜਾ ਪਾਰਟੀ ਲੀਡਰਾਂ ਨੇ ਨੇੜੇ ਹੋਕੇ ਦੇਖਿਆ ਹੈ

ਕਾਂਗਰਸ ਪਾਰਟੀ ਦੇ ਰਾਸ਼ਟਰੀ ਸੁਪਰੀਮੋ ਰਾਹੁਲ ਗਾਂਧੀ ਵਲੋਂ ਵਿਸ਼ੇਸ਼ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਜਿੰਨ੍ਹਾਂ ਵਿਚੋਂ  ਰਾਣਾ ਬਲਜੀਤ ਸਿੰਘ ਚਹਿਲ ਦੀ ਨਿਯੁਕਤੀ ਨੂੰ ਵੀ ਅਹਿਮ ਦਸਿਆ ਜਾ ਰਿਹਾ ਹੈ।

ਰਾਣਾ ਬਲਜੀਤ ਸਿੰਘ ਨਾਲ ਪੀ 4 ਪੰਜਾਬ ਨਿਊਜ਼ ਦੀ ਹੋਈ ਗੱਲਬਾਤ ਦੌਰਾਨ ਬਲਜੀਤ ਸਿੰਘ ਨੇ ਦਸਿਆ ਕਿ ਕਾਂਗਰਸ ਪਾਰਟੀ ਸਮੂਹ ਪੰਜਾਬੀਆਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੀ ਪਾਰਟੀ ਹੈ, ਨੇਤਾਵਾਂ ਦੇ ਆਪਸ ਵਿਚ ਵਖਰੇਵੇਂ ਹੋਣ ਦੇ ਬਾਵਜੂਦ ਵੀ ਪਾਰਟੀ, ਸੂਬੇ ਤੇ ਦੇਸ਼ ਦੇ ਹਿੱਤ ਲਈ ਇਕੱਠੇ ਚਲਕੇ ਇਹੋ ਸਬੂਤ ਸਿੱਤਾ ਗਿਆ ਹੈ, ਕਿ ਦੇਸ਼, ਸੂਬਾ ਤੇ ਪਾਰਟੀ ਪਹਿਲਾਂ ਹੈ, ਨਿਜਤਾ ਲਈ ਕੋਈ ਸਥਾਨ ਨਹੀਂ ਹੈ।ਉਨ੍ਹਾਂ ਰਾਹੁਲ ਗਾਂਧੀ (rahul Gandhi), ਕੈਪਰਨ ਅੰਮਰਿੰਦਰ ਸਿੰਘ (captain Amrinder SIngh) , ਸੁਨੀਲ ਜਾਖੜ (Sunil Jakhar) ਅਤੇ ਪ੍ਰਤਾਪ ਸਿੰਘ ਬਾਜਵਾ (Partap Bajwa) ਦਾ ਧਂਵਾਦ ਕੀਤਾ ਤੇ ਕਿਹਾ ਕਿ ਉਹ ਪਾਰਟੀ ਦੀ ਸੇਵਾ ਹੋਰ ਵੀ ਜ਼ਿਆਦਾ ਤਨਦੇਹੀ ਨਾਲ ਨਿਭਾਉਣਗੇ।

ਰਾਣਾ ਬਲਜੀਤ ਸਿੰਘ ਚਹਿਲ ਨੇ ਅਗਾਮੀ ਲੋਕ ਸਭਾ ਵਿਚ ਪੰਜਾਬ ਵਿਚੋਂ ਕਾਂਗਰਸ ਵਲੋਂ ਹੂੰਝਾ ਫੇਰੂ ਜਿੱਤ ਦਾ ਵਾਆਦਾ ਕੀਤਾ ਹੈ। ਰਾਣਾ ਬਲਜੀਤ ਸਿੰਘ ਚਹਿਲ ਅਨੁਸਾਰ ਕਾਂਗਰਸ ਪਾਰਟੀ ਸਾਰੀਆਂਹੀ ਸੀਟਾਂ ਜਿੱਤੇਗੀ।

PPCC appointed Baljit Chahal Chief Spokesperson

Tags
Show More