NATIONAL

Preparing launch massive campaign seize 15 year old vehicles

15 ਸਾਲ ਪੁਰਾਣੀ ਗੱਡੀਆਂ ਨੂੰ ਜ਼ਬਤ ਕਰਨ ਲਈ ਵੱਡੇ ਪੱਧਰ ਤੇ ਮੁਹਿੰਮ ਚਲਾਉਣ ਦੀ ਤਿਆਰੀ

ਦਿੱਲੀ ਦਾ ਆਵਾਜਾਈ ਵਿਭਾਗ 15 ਸਾਲ ਪੁਰਾਣੀ ਗੱਡੀਆਂ ਨੂੰ ਜ਼ਬਤ ਕਰਨ ਲਈ ਵੱਡੇ ਪੱਧਰ ਤੇ ਮੁਹਿੰਮ ਚਲਾਉਣ ਦੀ ਤਿਆਰੀ ਕਰ ਰਿਹਾ ਹੈ।  ਵਿਭਾਗ ਦੇ ਲੋਕ ਘਰ-ਘਰ ਜਾ ਕੇ 15 ਸਾਲ ਤੋ ਵੱਧ ਪੁਰਾਣੀਆਂ ਗੱਡੀਆਂ ਨੂੰ ਜ਼ਬਤ ਕਰ ਕੇ ਕਬਾੜ ਵਿੱਚ ਸੁੱਟਣਗੇ। ਅਜਿਹੀਆਂ ਗੱਡੀਆਂ ਨੂੰ ਵੱਧ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਹਨ। ਇਸ ਕਾਰਵਾਈ ਦੌਰਾਨ ਦਿੱਲੀ ਵਿੱਚ ਸੈਕੇਡ ਹੈਡ ਗੱਡੀਆਂ ਦੀਆਂ ਕੀਮਤਾਂ ਕਾਫੀ ਘਟਣ ਦੀ ਆਸ ਹੈ, ਕਿਉਕਿ ਕੋਈ ਵੀ ਆਪਣੀ ਕਾਰ ਨੂੰ ਕਬਾੜ ਵਿੱਚ ਸੁੱਟਣ ਨਾਲੋ ਸਸਤੇ ਭਾਅ ‘ਤੇ ਵੇਚਣਾ ਮੁਨਾਸਬ ਸਮਝੇਗਾ।

ਵਿਭਾਗ ਨੇ ਗੱਡੀਆਂ ਦੀ ਰਜਿਸਟ੍ਰੇਸ਼ਨ ਦੇ ਆਧਾਰ ‘ਤੇ ਸੂਚੀਆਂ ਬਣਾ ਲਈਆਂ ਹਨ, ਜਿਸ ਮੁਤਾਬਕ 15 ਸਾਲ ਤੋ ਪੁਰਾਣੀਆਂ ਤਕਰੀਬਨ ਦੋ ਲੱਖ ਤੋ ਵੱਧ ਡੀਜ਼ਲ ਕਾਰਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ। ਵਿਭਾਗ ਦੇ ਅਧਿਾਕਰੀ ਦਿੱਲੀ ਦੀਆਂ ਹਰ ਛੋਟੀਆਂ-ਵੱਡੀਆਂ ਕਾਲੋਨੀਆਂ ਵਿੱਚ ਜਾ ਕੇ ਛਾਣਬੀਣ ਕਰਨਗੇ। ਅਧਿਕਾਰੀਆਂ ਨੂੰ ਜੋ ਵੀ 15 ਸਾਲ ਤੋ ਪੁਰਾਣੀ ਗੱਡੀ ਦਿਖੀ, ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ।

ਦਾਸਤਾਨ-ਏ-ਮੀਰੀ ਪੀਰੀ’ ਫਿਲਮ 2 ਨਵੰਬਰ ਨੂੰ ਰਿਲੀਜ਼

 

ਆਵਾਜਾਈ ਵਿਭਾਗ, ਦਿੱਲੀ ਨਗਰ ਨਿਗਮ ਤੇ ਦਿੱਲੀ ਟ੍ਰੈਫਿਕ ਪੁਲਿਸ ਸੋਮਵਾਰ ਨੂੰ ਇਨ੍ਹਾਂ ਗੱਡੀਆ ਨੂੰ ਜ਼ਬਤ ਕਰਨ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਕੌਮੀ ਗ੍ਰੀਨ ਟ੍ਰਿਬਿਊਨਲ ਨੇ 10 ਸਾਲ ਪੁਰਾਣੀਆਂ ਗੱਡੀਆਂ ਨੂੰ ਦਿੱਲੀ ਤੋ ਬਾਹਰ ਚਲਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ ਅਤੇ 15 ਸਾਲ ਪੁਰਾਣੀਆਂ ਗੱਡੀਆਂ ਨੂੰ ਤੁਰੰਤ ਜ਼ਬਤ ਕਰਨ ਦੇ ਹੁਕਮ ਦਿੱਤੇ ਹਨਏ ਹਨ।

ਇਸ ਮੁਹਿੰਮ ਦੌਰਾਨ 15 ਸਾਲ ਤੋ ਪੁਰਾਣੇ ਵਾਹਨਾਂ ਨੂੰ ਕਬਾੜ ਵਿੱਚ ਸੁੱਟਣ ਦੇ ਹੁਕਮ ਹਨ। ਇਸ ਤੋ ਇਲਾਵਾ ਉਨ੍ਹਾਂ ਬੀਐਸ-1 ਤੇ ਬੀਐਸ-2 ਵਾਹਨਾਂ ਨੂੰ ਵੀ ਕਬਾੜ ਵਿੱਚ ਸੁੱਟ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਐਨਓਸੀ ਜਾਰੀ ਨਹੀ ਕੀਤਾ ਜਾਵੇਗਾ।

Tags
Show More