NATIONAL

President has made four Nominations to Rajya Sabha

ਰਾਸ਼ਟਰਪਤੀ ਨੇ ਚਾਰ ਹਸਤੀਆਂ ਨੂੰ ਰਾਜਸਭਾ ਚ ਕੀਤਾ ਨਾਮਜ਼ਦ

ਰਾਸ਼ਟਰਪਤੀ ਨੇ ਚਾਰ ਹਸਤੀਆਂ ਨੂੰ ਰਾਜਸਭਾ ਚ ਕੀਤਾ ਨਾਮਜ਼ਦ

president has made four nominations to rajya sabha ਰਾਜਸਭਾ ਦੀ ਮੈਂਬਰਸ਼ਿਪ ਲਈ ਰਾਸ਼ਟਰਪਤੀ ਵੱਲੋ ਨਾਮਜ਼ਦ ਕੀਤੇ ਚਾਰ ਨਾਵਾ ‘ਚ ਰਘੂਨਾਥ ਮਹਾਪਾਤਰਾ, ਕਲਾਸੀਕਲ ਡਾਂਸਰ ਸੋਨਲ ਮਾਨ ਸਿੰਘ ਆਰ ਐਸ ਐਸ ਵਿਚਾਰਕ ਰਾਕੇਸ਼ ਸਿਨਹਾ, ਉੜੀਸਾ ਦੇ ਵਾਸਤੂਕਾਰ  ਰਾਮਸਕਲ ਸ਼ਾਮਿਲ ਹਨ। ਇਸ ਵਾਰ ਨਾਮਜ਼ਦ ਕੀਤੇ ਗਏ ਮੈਬਰਾਂ ‘ਚ ਖੇਡ ਤੇ ਸਿਨੇਮਾ ਜਗਤ ਦੇ ਕਿਸੇ ਦਿੱਗਜ਼ ਦਾ ਨਾਂ ਸ਼ਾਮਿਲ ਨਹੀ ਕੀਤਾ ਗਿਆ। ਜਾਣਕਾਰੀ ਮੁਤਾਬਕ ਸੰਵਿਧਾਨ ਦੇ ਆਰਟੀਕਲ 80 ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦਿਆਂ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਨੇ ਇਨ੍ਹਾਂ ਚਾਰਾਂ ਦੇ ਨਾਂ ਰਾਜਸਭਾ ਲਈ ਨਾਮਜ਼ਦ ਕੀਤੇ ਹਨ। ਜ਼ਿਕਰਯੋਗ ਹੈ ਕਿ ਰਾਜਸਭਾ ‘ਚ 12 ਸੀਟਾ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਣ ਲਈ ਹੁੰਦੀਆਂ ਹਨ ਤੇ ਰਾਸ਼ਟਰਪਤੀ ਵੱਲੋ ਨਾਮਜ਼ਦ ਇਹ ਚਾਰੇ ਹਸਤੀਆਂ ਆਪੋ-ਆਪਣੇ ਖੇਤਰ ‘ਚ ਖਾਸ ਪਛਾਣ ਰੱਖਦੀਆਂ ਹਨ।

ਚਾਰ ਹਸਤੀਆਂ ਵੱਖ-ਵੱਖ ਰਾਜਾਂ ਚੋ ਹਨ ਅਤੇ ਇਹ ਆਪਣੇ-ਆਪਣੇ ਇਲਾਕੇ ‘ਚ ਕਾਫੀ ਮਸ਼ਹੂਰ ਹਨ। ਰਾਮ ਸ਼ਕਲ ਉੱਤਰ ਪ੍ਰਦੇਸ਼ ਤੋ ਆਉਦੇ ਹਨ। ਉਨ੍ਹਾ ਨੇ ਦਲਿਤ ਭਾਈਚਾਰੇ ‘ਚ ਕਾਫੀ ਕੰਮ ਕੀਤਾ ਹੈ। ਇਸ ਨਾਲ ਹੀ ਰਾਕੇਸ਼ ਸਿਨ੍ਹਾ ਸੰਘ ਦੇ ਵਿਚਾਰਕ ਹਨ।  ਉਹ ਦਿੱਲੀ ਯੂਨੀਵਰਸਿਟੀ ‘ਚ ਐਸੋਸੀਏਟ ਪ੍ਰੋਫੈਸਰ ਵੀ ਹਨ। ਸੋਨਲ ਮਾਨਸਿੰਘ ਦੇਸ਼ ਦੀ ਮਸ਼ਹੂਰ ਡਾਂਸਰ ਹੈ। ਰਘੁਨਾਥ ਮਹਾਪਾਤਰ ਨੇ ਜਗਨਨਾਥ ਮੰਦਰ ਨਾਲ ਸੰਬੰਧਿਤ ਮਹੱਤਵਪੂਰਨ ਕੰਮ ਕੀਤੇ ਹਨ। ਉਹ ਉੜੀਸਾ ਤੋ ਆਉਦੇ ਹਨ।

ਸੋਨਲ ਮਾਨ ਸਿੰਘ

ਰਾਜ- ਮਹਾਰਾਸ਼ਟਰ/ ਦਿੱਲੀ
ਸਿੱਖਿਆ- ਡੀਲੀਟ, ਡੀ.ਐੱਸ.ਸੀ., ਬੀ.ਏ. (ਆਨਰਜ਼)

ਸੋਨਲ ਮਾਨ ਸਿੰਘ ਪ੍ਰਸਿੱਧ ਭਰਤਨਾਟਿਅਮ ਤੇ ਉੜੀਸੀ ਨ੍ਰਿਤ ਕਲਾਕਾਰ ਹੈ। ਉਹ ਪਿਛਲੇ 6 ਦਹਾਕਿਆਂ ਤੋਂ ਭਰਤਨਾਟਿਅਮ ਤੇ ਉੜੀਸੀ ਨ੍ਰਿਤ ਪੇਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਦੀ ਟ੍ਰਸਟੀ ਤੇ ਸੈਂਟਰਲ ਅਡਵਾਇਜ਼ਰੀ ਬੋਰਡ ਆਫ ਕਲਚਰ ਦੀ ਮੈਂਬਰ ਹੈ।

 

ਰਾਮ ਸਕਲ ਸਿੰਘ

ਰਾਜ -ਉੱਤਰ ਪ੍ਰਦੇਸ਼
ਸਿੱਖਿਆ- ਐੈੱਮ.ਏ.

ਉੱਤਰ ਪ੍ਰਦੇਸ਼ ਦੇ ਰਾਮ ਸਕਲ ਸਿੰਘ ਨੇ ਦਲਿਤ ਭਾਈਚਾਰੇ ਦੇ ਕਲਿਆਣ ਤੇ ਬਿਹਤਰੀ ਲਈ ਕਈ ਕੰਮ ਕੀਤੇ ਹਨ। ਉਹ ਤਿੰਨ ਵਾਰ ਸੰਸਦ ਮੈਬਰ ਰਹੇ ਤੇ ਉੱਤਰ ਪ੍ਰਦੇਸ਼ ਦੇ ਰਾਬਟਰਸਗੰਜ ਦੀ ਅਗਵਾਈ ਕੀਤੀ ਸੀ।

 

ਰਘੂਨਾਥ ਮਹਾਪਾਤਰ

ਰਾਜ- ਓੜੀਸਾ

ਰਘੂਨਾਥ ਮਹਾਪਾਤਰ ਦੀ ਰਵਾਇਤੀ ਆਰਟੀਟੈਕਚਰ ਤੇ ਵਿਰਾਸਤ ਨੂੰ ਸਾਂਭਣ ‘ਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੇ ਪ੍ਰਸਿੱਧ ਕੰਮਾਂ ‘ਚ ਛੇ ਫੁੱਟ ਲੰਮੇ ਭਗਵਾਨ ਸੂਰਜ ਦੀ ਸੰਸਦ ਦੇ ਸੈਟਰਲ ਹਾਲ ‘ਚ ਸਥਿਤ ਤਸਵੀਰ ਤੇ ਪੈਰਿਸ ‘ਚ ਬੁੱਧ ਮੰਦਰ ‘ਚ ਲੱਕੜ ਨਾਲ ਬਣੇ ਬੁੱਧ ਸ਼ਾਮਿਲ ਹਨ।

ਰਾਕੇਸ਼ ਸਿਨਹਾ

ਰਾਜ- ਬਿਹਾਰ/ ਦਿੱਲੀ
ਸਿੱਖਿਆ- ਪੀ.ਐੈੱਚ.ਡੀ., ਐੈੱਮ.ਫਿਲ.

ਰਾਕੇਸ਼ ਸਿਨਹਾ ਦਿੱਲੀ ਸਥਿਤ ਵਿਚਾਰ ਸਮੂਹ ਇੰਡੀਆ ਪਾਲਿਸੀ ਫਾਊਂਡੇਸ਼ਨ ਦੇ ਸੰਸਥਾਪਕ ਤੇ ਮਾਨਵ ਨਿਰਦੇਸ਼ਕ ਹਨ। ਉਹ ਦਿੱਲੀ ਯੂਨੀਵਰਸਿਟੀ ‘ਚ ਮੋਤੀਲਾਲ ਨਹਿਰੂ ਕਾਲਜ ‘ਚ ਪ੍ਰੋਫੈਸਰ ਤੇ ਭਾਰਤੀ ਸਮਾਜਿਕ ਵਿਗਿਆਨ ਖੋਜ ਸੰਸਥਾਨ ਦੇ ਮੈਬਰ ਹਨ।

president has made four nominations to rajya sabha

Tags
Show More