NATIONAL

Prime Minister Narender Modi About Sikh Gurus

ਪ੍ਰਧਾਨ ਮੰਤਰੀ ਮੋਦੀ ਆਖਿਆ ਕਿ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁਲਾਇਆ ਜਾ ਸਕਦਾ

ਪਾਕਿਸਤਾਨ ਦਾ ਨਾਮ ਲਏ ਬਿਨਾਂ ਖਰੀਆਂ ਖਰੀਆਂ ਸੁਣਾਈਆਂ

ਨਵੀਂ ਦਿੱਲੀ : ਦੇਸ਼ ਅੱਜ 70 ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਉੱਤੇ ਤਿਰੰਗਾ ਫਹਿਰਾਇਆ ਅਤੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। Prime Minister Narender Modi About Sikh Gurus

ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਗੁਣਗਾਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਖਰੀਆਂ ਖਰੀਆਂ ਸੁਣਾਈਆਂ।

 ਭਾਸ਼ਣ ਵਿੱਚ ਸਿੱਖ ਗੁਰੂਆਂ ਦਾ ਵੀ ਜਿਕਰ। ਉਹਨਾਂ ਆਖਿਆ ਕਿ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁਲਾਇਆ ਜਾ ਸਕਦਾ।

 ਪਾਕਿਸਤਾਨ ਦਾ ਨਾਮ ਲਏ ਬਿਨਾਂ ਕੀਤਾ ਹਮਲਾ,ਬਲੋਚਿਸਤਾਨ ਦਾ ਭਾਸ਼ਣ ਵਿੱਚ ਕੀਤਾ ਜ਼ਿਕਰ

 ਪ੍ਰਧਾਨ ਮੰਤਰੀ ਨੇ ਐਲ ਈ ਡੀ ਬਲਬ ਲਗਾਉਣ ਦੀ ਦੇਸ਼ ਵਾਸੀਆਂ ਨੂੰ ਕੀਤੀ ਅਪੀਲ

 70 ਕਰੋੜ ਲੋਕਾਂ ਨੂੰ ਆਧਾਰ ਨਾਲ ਜੁੜਿਆ।

 18 ਹਜ਼ਾਰ ਪਿੰਡਾਂ ਨੂੰ ਬਿਜਲੀ ਨਾਲ ਜੋੜਿਆ

 ਦੇਸ਼ ਵਿੱਚ ਮਹਿੰਗਾਈ ਦਰ ਵਿੱਚ ਪਹਿਲਾਂ ਦੇ ਮੁਕਾਬਲੇ ਕਮੀ ਆਈ।

 21 ਕਰੋੜ ਲੋਕਾਂ ਨੂੰ ਜਨ ਧੰਨ ਯੋਜਨਾ ਵਿੱਚ ਸ਼ਾਮਲ ਕਰ ਕੇ ਅਸੰਭਵ ਕੰਮ ਨੂੰ ਸੰਭਵ ਬਣਾਇਆ।

 ਦੇਸ਼ ਵਿੱਚ ਇੰਟਰਨੈੱਟ ਕ੍ਰਾਂਤੀ ਲਿਆਂਦੀ ਜਿਸ ਕਾਰਨ ਰੇਲਵੇ ਟਿਕਟਾਂ ਲੋਕਾਂ ਨੂੰ ਆਸਾਨੀ ਨਾਲ ਮਿਲਣ ਲੱਗ ਗਈਆਂ ਹਨ।

 ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪਾਸਪੋਰਟ ਵੀ ਹੁਣ ਲੋਕਾਂ ਨੂੰ ਛੇਤੀ ਨਾਲ ਮਿਲਣ ਲੱਗ ਪਿਆ ਹੈ।

 ਪਹਿਲਾਂ ਇਸ ਕੰਮ ਲਈ ਲੋਕਾਂ ਨੂੰ ਕਈ ਕਈ ਮਹੀਨੇ ਲੱਗ ਜਾਂਦੇ ਸਨ।

 ਦੇਸ਼ ਵਿੱਚ ਦਾਲਾਂ ਦੀ ਖੇਤੀ ਹੁਣ ਜ਼ਿਆਦਾ ਹੋਣ ਲੱਗੀ ਹੈ ਛੇਤੀ ਹੀ ਦਾਲ ਸੰਕਟ ਖ਼ਤਮ ਹੋਵੇਗਾ।

 ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। ਇਹ ਯੋਜਨਾ ਪਹਿਲੀ ਵਾਰ ਲਾਗੂ ਕੀਤੀ ਗਈ ਹੈ।

 ਫਸਲਾਂ ਲਈ ਨਵੇਂ ਗੁਦਾਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

 ਗੰਨਾ ਕਿਸਾਨਾਂ ਨੂੰ ਛੇਤੀ ਮਿਲੇਗਾ ਉਹਨਾਂ ਫਸਲ ਦਾ ਬਕਾਇਆ।

 ਪਿਛਲੀ ਸਰਕਾਰ ਦੇ ਰੁਕੇ ਹੋਏ ਕੰਮਾਂ ਨੂੰ ਪੂਰਾ ਕੀਤਾ।

 ਡਾਕ ਖਾਨਿਆਂ ਨੂੰ ਪੇਮੈਂਟ ਬੈਂਕਾ ਵਿੱਚ ਬਦਲਣ ਲਈ ਕੰਮ ਕੀਤਾ ਜਾ ਰਿਹਾ ਹੈ ।

 ਗਰੀਬਾਂ ਦੇ ਇਲਾਜ ਉਤੇ ਸਰਕਾਰ ਇੱਕ ਲੱਖ ਰੁਪਏ ਖਰਚ ਕਰੇਗੀ।

Tags
Show More

1 thought on “Prime Minister Narender Modi About Sikh Gurus”

Leave a Reply

Your email address will not be published. Required fields are marked *