Entertainment

ਪੁਲਵਾਮਾ: ਸਿੱਧੂ ਨੂੰ ਕਪਿਲ ਸ਼ਰਮਾਂ ਸ਼ੌਅ ਵਿਚੋਂ ਕੱਢਣ ਦੀ ਮੰਗ

ਪੁਲਵਾਮਾ ਹਮਲੇ ਤੋਂ ਬਾਦ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾਂ ਸ਼ੌਅ ਵਿਚੋਂ ਕੱਢਣ ਦੀ ਮੰਗ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਹਰ ਕੋਨੇ ਵਿਚੋਂ ਪਾਕਿਸਤਾਨ ਦਾ ਵਿਰੋਧ ਹੋਣਾ ਲਾਜ਼ਮੀ ਹੈ, ਕਿਉਂਕਿ ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨ ਫੌਜ ਦੀ ਸਰਪ੍ਰਸਤੀ ਹਾਸਿਲ ਰਹੀ ਹੈ।ਭਾਰਤੀ ਜਾਂ ਪਾਕਿਸਤਾਨੀ ਖਿੱਤੇ ਦੀਆਂ ਆਮ ਚੌਣਾਂ ਪਹਿਲਾਂ ਇਸ ਤਰਾਂ ਦੀਆਂ ਵੱਡੀਆਂ ਘਟਨਾਵਾਂ ਨੂੰ ਸ਼ੁਰੂ ਤੋਂ ਅੰਜਾਮ ਦਿੱਤਾ ਜਾਂਦਾ ਰਿਹਾ ਹੈ।ਇਸ ਤੋਂ ਬਾਅਦ ਵੀ ਕਈ ਐਸੇ ਨੇਤਾ ਮੌਜੂਦ ਨੇ, ਜਿੰਨ੍ਹਾਂ ਦਾ ਮੰਨਣਾ ਕਿ ਅਖੀਰ ਵਿਚ ਸਭ ਕੁਝ ਗੱਲਬਾਤ ਨਾਲ ਹੀ ਨਿੱਬੜੂ। ਨਵਜੋਤ ਸਿੰਘ ਸਿੱਧੂ ਇਸ ਕਤਾਰ ਵਿਚ ਸਭ ਤੋਂ ਮੂਹਰੇ ਆਣ ਘੜ੍ਹਾ ਹੈ। Pulwama Attack Navjot Singh Sidhu’s removal demand

ਨਵਜੋਤ ਸਿੰਘ ਸਿੱਧੂ ਅਨੁਸਾਰ ਇਸ ਘਟਨਾਕ੍ਰਮ ਦੇ ਬਾਵਜੂਦ ਵੀ ਗੱਲਬਾਤ ਦਾ ਸਿਲਸਿਲਾ ਰੁੱਕਣਾ ਨਹੀਂ ਚਾਹੁੰਦਾ ਹੈ, ਜਿਸ ਉਪਰ ਸ਼ੌਸ਼ਲ ਮੀਡੀਆ ਦੇ ਸਿਪਾਹੀਆਂ ਨੂੰ ਬਹੁਤ ਸਖ਼ਤ ਇਤਰਾਜ਼ ਹੈ। ੳੋਹਨਾਂ ਅਨੁਸਾਰ ਸੋਨੀ ਟੀਵੀ ਦਾ ਹੀ ਬਾਈਕਾਟ ਕਰ ਦੇਣਾ ਚਾਹੀਦਾ ਹੈ, ਜਦੋਂ ਤੱਕ ਕਿ ਉਕਤ ਚੈਨਲ ਕਪਿਲ ਸ਼ਰਮਾਂ ਦੇ ਹਾਸ ਲੜੀਵਾਰ ਵਿਚ ਨਵਜੋਤ ਸਿੱਧੂ ਨੂੰ ਉਸ ਦੀ ਮਹਿਮਾਨ ਦੀ ਭੁਮਿਕਾ ਤੋਂ ਵੱਖਰਾ ਨਹੀਂ ਕਰ ਦਿੰਦਾ।

ਕਾਂਗਰਸ ਦੇ ਉੱਘੇ ਲੀਡਰ ਸਿੱਧੂ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਾਡੇ ਜਵਾਨ ਕਦੋਂ ਤਕ ਆਪਣੀਆਂ ਜਾਨਾਂ ਗਵਾਉਂਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਲੋਕ ਪੁਲਵਾਮਾ ਹਮਲੇ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ। ਸਿੱਧੂ ਨੇ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਕਿਸੇ ਨੂੰ ਗਾਲ਼ਾਂ ਕੱਢਣ ਨਾਲ ਕੋਈ ਹੱਲ ਨਹੀਂ ਹੋਣਾ। ਉੱਧਰ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇਂ ਪੂਰੀ ਵਿਰੋਧੀ ਧਿਰ ਸਰਕਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕੋਈ ਵੀ ਤਾਕਤ ਤੋੜ ਨਹੀਂ ਸਕਦੀ ਨਾ ਕੋਈ ਸਾਨੂੰ ਵੰਡ ਸਕਦਾ ਹੈ।

ਹਾਲਾਂਕਿ ਕੈਪਰਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਵਿਧਾਨ ਸਭਾ ਵਿਚ ਹਮਲੇ ਦੀ ਨਿੰਦਿਆ ਕਰਦੇ ਇਹ ਆਸਵੀ ਜਤਾਈ ਹੈ, ਕਿ ਇਸ ਘਟਨਾ ਨਾਲ ਕਰਤਾਰਪੁਰ ਸਾਹਿਬ ਲਾਂਘੇ ਲਈ ਚਲ ਰਹੀ ਕਿਰਿਆ ਵਿਚ ਕੋਈ ਵਿਘਨ ਨਹੀਂ ਪਵੇਗਾ।ਪਰ ਜਿਸ ਤਰਾਂ ਨਾਲ ਪਾਕਿਸਤਾਨ ਦਾ ਸ਼ੌਸ਼ਲ ਮੀਡੀਆ ਤੇ ਦੁਰ ਪ੍ਰਚਾਰ ਹੋ ਰਿਹਾ ਹੈ, ਉਸ ਨਾਲ ਕੇਂਦਰ ਸਰਕਾਰ ਕਿਸੇ ਤਰਾਂ ਦਾ ਵੀ ਕਦਮ ਚੱਕ ਸਕਦੀ ਹੈ।

ਹਾਲਾਂਕਿ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋਣ ਤੋਂ ਬਾਦ ਵੀ ਸਾਰੇ ਪੰਜਾਬੀ ਇਹੋ ਅਰਦਾਸ ਕਰ ਰਹੇ ਨੇ, ਕਿ ਗੁਰੂ ਨਾਨਕ ਦੇ ਦਰਵਾਜ਼ੇ ਖੁੱਲਦੇ ਖੁੱਲਦੇ ਬੰਦ ਨਾ ਹੋਣ, ਕਾਰੀਡੋਰ ਬਣਨਾ ਹੀ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਬਿਆਨ ਨਾਲ ਸਿੱਧੂ ਦੀ ਰਾਸ਼ਟਰੀ ਪੱਧਰ ਤੇ ਬਣੀ ਸਾਖ ਨੂੰ ਤਾਰ ਤਾਰ ਕਰਨ ਦੀ ਵਿਰੋਧੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ, ਇਸ ਦੇ ਬਾਵਜੂਦ ਵੀ ਹਰ ਰਾਜਨੇਤਾ ਇਹੋ ਆਖ ਰਿਹਾ ਕਿ ਸ਼ਹੀਦੀਆਂ ਦਾ ਸਿਆਸੀਕਰਨ ਨਾ ਕੀਤਾ ਜਾਵੇ। ਦੇਖ ਲਉ ਸਿਆਸਤ ਦੇ ਰੰਗ।

ਮੌਨਸੂਨ ਦੀ ਆਮਦ ਤੋਂ ਪਹਿਲਾਂ ਪੰਜਾਬ ਦੇ ਸਾਰੇ ਸੀਵਰੇਜ ਸਾਫ ਹੋ ਜਾਣਗੇ- ਸਿੱਧੂ

ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਦਹਿਸ਼ਤੀ ਹਮਲਾ ਹੋਇਆ। ਉਸ ਸਮੇਂ ਸੀਆਰਪੀਐਫ ਦੇ 2500 ਤੋਂ ਵੱਧ ਜਵਾਨਾਂ ਦਾ ਕਾਫ਼ਲਾ ਗੁਜ਼ਰ ਰਿਹਾ ਸੀ ਤਾਂ ਆਤਮਘਾਤੀ ਹਮਲਾ ਕਰਦਿਆਂ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਨੇ ਧਮਾਕਾਖੇਜ ਸਮੱਗਰੀ ਨਾਲ ਲੱਦੀ ਕਾਰ ਨਾਲ ਜਵਾਨਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਮਲੇ ਵਿੱਚ 40 ਜਵਾਨ ਹਲਾਕ ਹੋ ਚੁੱਕੇ ਹਨ।

 

Tags
Show More

Leave a Reply

Your email address will not be published. Required fields are marked *

Close