NATIONAL

ਭਾਰਤੀ ਸਨਮਾਨ ਤੇ ਬੁਜ਼ਦਿਲਾਨਾ ਹਮਲਾ

ਭਾਰਤੀ ਸਨਮਾਨ ਤੇ ਬੁਜ਼ਦਿਲਾਨਾ ਹਮਲਾ

ਭਾਰਤ ਪਾਕਿਸਤਾਨ ਵਿਚਲੇ ਰਿਸ਼ਤਿਆਂ ਦੀਆਂ ਦਰਾਰਾਂ ਵੱਧਣ ਦਾ ਸਭ ਤੋਂ ਵੱਡਾ ਫਾਇਦਾ ਚੀਨ ਤੇ ਅਤਿਵਾਦੀਆਂ ਨੂੰ ਹੋਇਆ ਹੈ। ਕਸ਼ਮੀਰ ਦੇ ਹਾਲਾਤਾਂ ਨੂੰ ਨਰਕ ਬਨਾਉਣ ਪਿਛੇ ਸਾਡੀਆਂ ਸਰਕਾਰਾਂ ਦੀ ਸੌੜੀ ਸੋਚ ਦੇ ਨਾਲ ਨਾਲ ਪਾਕਿਸਤਾਨੀ ਏਜੰਸੀਆਂ ਦੀਆਂ ਗੰਦੀ ਫਿਤਰਤ ਨੇ ਹਾਲਾਤ ਕਾਬੂ ਤੋਂ ਬਾਹਰ ਕਰ ਦਿੱਤੇ ਹਨ।ਸਭ ਤੋਂ ਵੱਧ ਨੁਕਸਾਨ ਗਰੀਬ ਘਰਾਂ ਵਿਚੋਂ ਗਏ ਜਵਾਨਾਂ ਨੂੰ ਆਪਣੀਆਂ ਜਾਨਾਂ ਦੇਕੇ ਚੁਕਾਉਣੇ ਪੈਂਦੇ ਹਨ। ਜੋ ਆਪਣੇ ਦੇਸ਼ ਦੇ ਦੁਸ਼ਮਣਾਂ ਦੇ ਨਾਲ ਨਾਲ ਆਪਣੀ ਢਿੱਡ ਦੀ ਭੁੱਖ ਦੇ ਖਿਲਾਫ ਹਥਿਆਰ ਚੱਕਦੇ ਹਨ। pulwama terror attack modi responded

ਪੁਲਵਾਮਾ ਵਿਚ ਪਿਛਲੇ ਕਰੀਬ ਤਿੰਨ ਦਹਾਕੇ ਵਿਚ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਲਾ ਕੇ ਰੱਖ ਦਿੱਤਾ ਹੈ। ਇਸ ਆਤਮਘਾਤੀ ਹਮਲੇ ਵਿਚ 45 ਸੀਆਰਪੀਐਫ ਜਵਾਨਾਂ ਦੇ ਸ਼ਹੀਦ ਹੋਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਅੱਤਵਾਦੀ ਘਟਨਾ ਪਿਛੇ ਜੋ ਤਾਕਤ ਹੈ ਉਸ ਨੂੰ ਜ਼ਰੂਰ ਸਜਾ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਪੁਲਵਾਮਾ ਹਮਲੇ ਵਿਚ ਸ਼ਹੀਦ ਵੀਰ ਜਵਾਨਾ ਨੁੰ ਸ਼ਰਧਾਂਜਲੀ ਦਿੰਦਾ ਹਾਂ। ਸਾਡੇ ਸੁਰੱਖਿਆ ਬਲਾਂ ਦੀ ਪੂਰੀ ਆਜ਼ਾਦੀ ਦਿੱਤੀ ਗਈ ਹੈ। ਸਾਡੇ ਵੀਰ ਜਵਾਨਾਂ ਵਿਚ ਸਾਨੂੰ ਪੂਰਾ ਵਿਸ਼ਵਾਸ ਹੈ। ਇਸ ਅੱਤਵਾਦੀ ਘਟਨਾ ਪਿੱਛੇ ਜੋ ਤਾਕਤ ਅਤੇ ਜੋ ਇਸਦੇ ਲਈ ਜ਼ਿੰਮੇਵਾਰ ਹੈ ਉਸ ਨੂੰ ਜ਼ਰੂਰ ਸਜਾ ਦਿੱਤੀ ਜਾਵੇਗੀ।

ਪੁਲਵਾਮਾ ਅੱਤਵਾਦੀ ਹਮਲੇ ਉਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਅਲੱਗ– ਅਲੱਗ ਪੈ ਚੁੱਕਿਆ ਸਾਡਾ ਗੁਆਢੀ ਦੇਸ਼ ਜੇਕਰ ਇਹ ਸਮਝਦਾ ਹੈ ਕਿ ਜਿਸ ਤਰ੍ਹਾਂ ਉਹ ਕਰ ਰਿਹਾ ਹੈ ਅਤੇ ਜਿਸ ਤਰ੍ਹਾਂ ਦੀਆਂ ਸਾਜਿਸ਼ਾਂ ਘੜ ਰਿਹਾ ਹੈ, ਉਸ ਵਿਚ ਉਹ ਸਾਡੇ ਦੇਸ਼ ਵਿਚ ਅਸਥਿਰਤਾ ਪੈਦਾ ਕਰਨ ਵਿਚ ਸਫਲ ਹੋ ਜਾਵੇਗਾ, ਤਾਂ ਉਹ ਬਹੁਤ ਵੱਡੀ ਭੁੱਲ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਵੱਡੀ ਆਰਥਿਕ ਬਦਹਾਲੀ ਦੇ ਦੌਰ ‘ਚੋਂ ਲੰਘ ਰਹੇ ਗੁਆਢੀ ਦੇਸ਼ ਨੂੰ ਇਹ ਵੀ ਲੱਗਦਾ ਹੈ ਕਿ ਉਹ ਅਜਿਹੀ ਤਬਾਹੀ ਮਚਾਕੇ, ਭਾਰਤ ਨੂੰ ਬਦਹਾਲ ਕਰ ਸਕਦਾ ਹੈ। ਉਸਦੇ ਇਹ ਮਨਸੂਬੇ ਵੀ ਕਦੇ ਪੂਰੇ ਨਹੀਂ ਹੋਣਗੇ।

ਮੋਦੀ ਨੇ ਕਿਹਾ ਕਿ 130 ਕਰੋੜ ਹਿੰਦੁਸਤਾਨੀ ਅਜਿਹੀ ਹਰ ਸਾਜਿਸ਼, ਅਜਿਹੇ ਹਰ ਹਮਲੇ ਦਾ ਮੂੰਹਤੋੜ ਜਵਾਬ ਦੇਣਗੇ।

ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਦਾ ਦੇਸ਼ ਡਟਕੇ ਮੁਕਾਬਲਾ ਕਰੇਗਾ, ਰੁਕਣ ਵਾਲਾ ਨਹੀਂ ਹੈ। ਸਾਡੇ ਦੇਸ਼ ਦੇ ਜਿਨ੍ਹਾਂ ਵੀਰਾਂ ਨੇ ਅਪਾਣੇ ਪ੍ਰਣ ਤਿਆਗ ਦਿੱਤੇਹਨ, ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਅਸੀਂ ਜੀਵਨ ਦਾ ਪਲ ਲਗਾ ਦੇਵਾਂਗੇ।

ਉਨ੍ਹਾਂ ਕਿਹਾ ਕਿ ਇਸ ਹਮਲੇ ਕਾਰਨ ਦੇਸ਼ ਵਿਚ ਜਿੰਨਾਂ ਗੁੱਸਾ ਹੈ, ਲੋਕਾਂ ਦਾ ਖੁਨ ਖੌਲ ਰਿਹਾ ਹੈ, ਇਹ ਸਮਝ ਰਿਹਾ ਹਾਂ। ਇਸ ਸਮੇਂ ਦੇਸ਼ ਦੀਆਂ ਉਮੀਦਾਂ ਹਨ, ਕੁਝ ਕਰ ਦਿਖਾਉਣ ਦੀਆਂ ਭਾਵਨਾਵਾਂ ਹਨ, ਉਹ ਸੰਭਾਵਿਕ ਹੈ। ਸਾਡੇ ਸੁਰੱਖਿਆ ਬਲਾਂ ਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਹੈ। ਸਾਨੂੰ ਸੈਨਿਕਾਂ ਉਤੇ ਪੂਰਾ ਭਰੋਸਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਲੋਕ ਸਹੀ ਜਾਣਕਾਰੀਆਂ ਵੀ ਸਾਡੀਆਂ ਏਜੰਸੀਆਂ ਤੱਕ ਪਹੁੰਚਾਉਣਗੇ, ਤਾਂ ਕਿ ਅੱਤਵਾਦੀਆਂ ਨੂੰ ਕੁਚਲਣ ਵਿਚ ਸਾਡੀ ਲੜਾਈ ਹੋਰ ਤੇਜ ਹੋ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਇਹ ਸਮਾਂ ਬਹੁਤ ਹੀ ਸੰਵੇਦਨਸ਼ੀਲ ਅਤੇ ਭਾਵੁਕ ਹੈ। ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਇਕਜੁਟ ਹੋ ਕੇ ਮੁਕਾਬਲਾ ਕਰ ਰਿਹਾ ਹੈ।

 

Tags
Show More