SPORTS

Punjab bags 8 medals in India Skill Competitions

ਕੌਮੀ ਹੁਨਰ ਮੁਕਾਬਲੇ ਵਿੱਚ ਪੰਜਾਬ ਦੀ ਝੋਲੀ ਪਏ 8 ਤਗ਼ਮੇ

ਪੰਜਾਬ ਦੇ ਨੌਜਵਾਨਾਂ ਨੇ ਕੌਮੀ ਹੁਨਰ ਮੁਕਾਬਲੇ ਵਿੱਚ 8 ਤਗ਼ਮੇ ਜਿੱਤਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ, ਜਿੰਨਾ ਵਿੱਚ 3 ਸੋਨੇ ਦੇ, 1 ਚਾਂਦੀ, 2 ਕਾਂਸੀ ਤੇ 2 ਹੋਰ ਤਗਮੇ (ਮੈਡਲੇਨ)ਸ਼ਾਮਲ ਹਨ। ਇਹ ਹੁਨਰ ਮੁਕਾਬਲੇ 2 ਤੋ 5 ਅਕਤੂਬਰ, 2018 ਤੱਕ ਔਰੰਗਾਬਾਦ, ਚੇਨੰਈ ਅਤੇ ਦਿੱਲੀ ਵਿਖੇ ਕਰਵਾਏ ਗਏ।

ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਜੇਤੂਆ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਨਾਉਣ ਅਤੇ ਵਿਸ਼ਵ ਪੱਧਰ ਦੇ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮੁਫ਼ਤ ਸਿਖਲਾਈ ਪ੍ਰਦਾਨ ਕਰੇਗੀ।

ਖਰਾਬ ਸਬਜ਼ੀਆਂ ਅਤੇ ਫ਼ਲਾਂ ਦੀ ਵਿਕਰੀ ਲਈ ਮੰਡੀ ਸੁਪਰਵਾਈਜਰਾਂ ਦੀ ਜਿੰਮੇਵਾਰੀ ਹੋਵੇਗੀ ਤੈਅ: ਪੰਨੂੰ

ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕੌਮੀ ਹੁਨਰ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰੇਗੀ ਅਤੇ ਅਜਿਹੇ ਹੁਨਰਮੰਦ ਨੌਜਵਾਨ ਲਈ ਚੰਗੇ ਰੋਜ਼ਗਾਰ ਮੌਕਿਆਂ ਦਾ ਰਾਹ ਪੱਧਰਾ ਕਰਨ ਨੂੰ ਯਕੀਨੀ ਬਣਾਏਗੀ।  ਉਹਨਾਂ ਕਿਹਾ ਕਿ 2019 ਵਿੱਚ ਕਜ਼ਾਨ, ਰੂਸ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੇ ਇਨਾ ਜੇਤੂਆਂ ਨੂੰ ਇੰਡੀਆ ਸਕਿੱਲਜ਼ ਟੀਮ, ਵੱਲੋ ਸਿਖਲਾਈ ਦਿੱਤੀ ਜਾਵੇਗੀ।

Punjab bags 8 medals in India Skill Competitions

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਸਕੱਤਰ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਮੈਬਰ ਸਕੱਤਰ ਸ੍ਰੀ ਡੀ.ਕੇ ਤਿਵਾੜੀ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੈ ਜਦੋ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਪੰਜਾਬ ਵਿੱਚ ਕੁੱਲ 42 ਵੱਖ-ਵੱਖ ਹੁਨਰਾਂ ਦੇ ਮੁਕਾਬਲੇ ਆਯੋਜਿਤ ਕਰਵਾਏ ਗਏ  ਜਿਹਨਾਂ ਵਿੱਚ ਜ਼ੋਨ ਪੱਧਰ ‘ਤੇ 4800 ਨੌਜਵਾਨਾਂ ਨੇ ਹਿੱਸਾ ਲਿਆ ਹੈ।

ਜ਼ੋਨ ਪੱਧਰ ਦੇ ਜੇਤੂਆਂ ਵੱਲੋ 26 ਵੱਖ-ਵੱਖ ਹੁਨਰਾਂ ਵਿੱਚ ਕੁੱਲ 20 ਥਾਵਾਂ ‘ਤੇ ਕਰਵਾਏ ਰਾਜ ਹੁਨਰ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ । ਪੀ.ਐਸ.ਡੀ.ਐਮ ਨੇ ਇਨਾ ਨੌਜਵਾਨਾਂ ਨੂੰ ਸੂਬੇ ਵਿਚਲੇ ਅਤੇ ਬਾਹਰਲੇ ਉਦਯੋਗਾਂ ਤੇ ਸੈਟਰ ਆਫ ਐਕਸੀਲੈਸ ਤੋਂ ਸਿਖਲਾਈ ਮੁਹੱਈਆ ਕਰਵਾਈ ਸੀ।

ਧਰਮਸੋਤ ਵੱਲੋਂ ਸਿਊਂਕ ਘਟਨਾ ‘ਚ ਜ਼ਖ਼ਮੀ ਹੋਏ ਜੰਗਲਾਤ ਕਰਮਚਾਰੀਆਂ ਦੀ ਵਿੱਤੀ ਸਹਾਇਤਾ

ਸਿਖਲਾਈ ਲੈਣ ਮਗਰੋ ਸਟੇਟ ਸਕਿੱਲ ਮੁਕਾਬਲੇ ਦੇ ਇਹਨਾਂ 52 ਜੇਤੂਆਂ ਨੇ ਸਕਿੱਲ ਇੰਡੀਆ ਵੱਲੋਂ ਲਖ਼ਨਊ, ਚੇਨੰਈ, ਜੈਪੁਰ ਤੇ ਭੁਵਨੇਸ਼ਵਰ ਵਿੱਚ ਆਯੋਜਿਤ ਖੇਤਰੀ ਹੁਨਰ ਮੁਕਾਬਲੇ ਵਿੱਚ ਹਿੱਸਾ ਲਿਆ।

ਉਨਾ ਦੱਸਿਆ ਕਿ ਕੇਵਲ 14 ਨੌਜਵਾਨ ਹੀ ਖੇਤਰੀ ਹੁਨਰ ਮੁਕਾਬਲੇ ਤੋਂ ਕੌਮੀ ਹੁਨਰ ਮੁਕਾਬਲੇ ਤੱਕ ਦਾ ਸਫ਼ਰ ਤੈਅ ਕਰ ਪਾਏ, ਜੋ ਕਿ 2 ਤੋਂ 6 ਅਕਤੂਬਰ, 2018 ਤੱਕ ਆਯੋਜਿਤ ਕਰਵਾਈ ਗਈ ਸੀ।

Punjab bags 8 medals in India Skill Competitions

ਕੌਮੀ ਹੁਨਰ ਮੁਕਾਬਲੇ ਦੇ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਤਿੰਨ ਪ੍ਰਤੀਯੋਗੀ ਸ਼ੁੱਭਮ, ਹਿਮਾਂਸ਼ੂ ਵੋਹਰਾ ਤੇ ਸੋਮਿਆਜੀਤ ਦੱਤਾ ਵੱਲੋ ਕ੍ਰਮਵਾਰ ਸਾਇਬਰ ਸੁਰੱਖਿਆ, ਪਲੰਬਿੰਗ ਤੇ ਹੀਟਿੰਗ ਅਤੇ ਕਲਾਊਡ ਕੰਪਿਊਟਿੰਗ ਵਿੱਚ ਸੋਨ ਤਗ਼ਮੇ ਹਾਸਲ ਕੀਤੇ ਗਏ ।

ਵਿਨਾਇਕ ਸ਼ਰਮਾ ਨੇ ਇੰਡਸਟ੍ਰੀਅਲ ਕੰਟਰੋਲ ਵਿੱਚ ਚਾਂਦੀ ਦਾ ਤਗ਼ਮਾ ਫੁੰਡਿਆ ਜਦੋਂ ਕਿ ਯਸ਼ਜੀਤ ਅਤੇ ਗੁਰਵਿੰਦਰ ਕੌਰ ਨੇ ਕ੍ਰਮਵਾਰ ਸੀਐਨਸੀ ਮਿਲਿੰਗ ਅਤੇ ਕੰਕ੍ਰੀਟ ਕੰਸਟ੍ਰਕਸ਼ਨ ਵਿੱਚ ਤਾਂਬੇ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ ਸ਼ਗੁਨ ਵਸ਼ਿਸ਼ਟ ਤੇ ਸੁਖਵੀਰ ਸਿੰਘ ਨੂੰ ਵਿਸ਼ਵ ਹੁਨਰ ਮੁਕਾਬਲੇ ਦੇ ਨਿਯਮਾਂ ਅਨੁਸਾਰ  ਸਿਹਤ ਤੇ ਸਮਾਜਿਕ ਦੇਖਭਾਲ ਅਤੇ ਅਗਵਾਨੂੰ ਦੇ ਤੌਰ ‘ਤੇ ਮੈਡਲੇਨ ਆਫ ਐਕਸੀਲੈਂਸ  ਵਜੋਂ ਸਨਮਾਨਿਆ ਗਿਆ।

ਜੇਤੂਆਂ ਨੂੰ ਸਨਮਾਨ ਵਜੋਂ ਕ੍ਰਮਵਾਰ 1ਲੱਖ ਰੁਪਏ , 75,000 ਰੁਪਏ ਤੇ 50,000 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ।

Tags
Show More

Leave a Reply

Your email address will not be published. Required fields are marked *

Close