Punjab

ਬਿਜਲੀ ਅੰਦੋਲਨ ਵਿਚ ਇੱਕ ਲੱਖ ਵਲੰਟੀਅਰ ਝੋਕੇਗੀ ਆਮ ਆਦਮੀ ਪਾਰਟੀ

ਬਿਜਲੀ ਅੰਦੋਲਨ ਵਿਚ ਇੱਕ ਲੱਖ ਵਲੰਟੀਅਰ ਝੋਕੇਗੀ ਆਮ ਆਦਮੀ ਪਾਰਟੀ, ਮਾਹਿਰਾਂ ਤੋਂ ਟਰੇਨਿੰਗ ਲੈ ਕੇ 5000 ਮਾਸਟਰ ਟ੍ਰੇਨਰ ਬਣਾਉਣਗੇ ਪਿੰਡ ਅਤੇ ਸ਼ਹਿਰ ਪੱਧਰ 'ਤੇ ਬਿਜਲੀ ਕਮੇਟੀਆਂ

ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਪਿੰਡ ਅਤੇ ਸ਼ਹਿਰ ਪੱਧਰ ‘ਤੇ ਕਮੇਟੀਆਂ ਬਣਾ ਕੇ ਆਮ ਲੋਕਾਂ ਤੱਕ ਪਹੁੰਚ ਕਰੇਗੀ। ‘ਆਪ’ ਵੱਲੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਪੰਜਾਬ ਦੇ ਹਰ ਵਰਗ ਨਾਲ ਸੰਬੰਧਿਤ ਲੋਕ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਗ਼ਰੀਬ ਲੋਕਾਂ ਦੇ ਨਾਲ-ਨਾਲ ਨੌਕਰੀ ਪੇਸ਼ਾ ਦੁਕਾਨਦਾਰ, ਵਪਾਰੀ ਅਤੇ ਉਦਯੋਗਪਤੀ ਵੀ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਪਰੇਸ਼ਾਨ ਹਨ। Punjab Bijli Andolan One lakh AAP volunteers reach out

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀਆਂ ਬਿਜਲੀ ਸੰਬੰਧੀ ਸ਼ਿਕਾਇਤਾਂ ਨੂੰ ਸੁਣਨ ਲਈ ਇੱਕ ਲੱਖ ਵਲੰਟੀਅਰ ਜ਼ਮੀਨੀ ਪੱਧਰ ‘ਤੇ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦਿੱਲੀ ਦੇ ਬਿਜਲੀ ਅੰਦੋਲਨ ਵਿਚ ਕੰਮ ਕਰ ਚੁੱਕੇ ਮਾਹਿਰ ਟਰੇਨਿੰਗ ਦੇ ਕੇ ਪੰਜਾਬ ਵਿਚ 5000 ਵਲੰਟੀਅਰਾਂ ਨੂੰ ਮਾਸਟਰ ਟ੍ਰੇਨਰ ਬਣਾਉਣਗੇ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪੰਜਾਬ ‘ਆਪ’ ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਤੋਂ ਕੀਤੀ ਅਤੇ ਸ਼ਨੀਵਾਰ ਨੂੰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਲੁਧਿਆਣਾ ਖੇਤਰ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਦੀਆਂ ਮੁਸ਼ਕਲਾਂ ਸੁਣੀਆਂ। ਇਸ ਸੁਣਵਾਈ ਵਿਚ ਖੇਤਰ ਦੇ ਸੈਂਕੜੇ ਲੋਕਾਂ ਦੇ ਸ਼ਮੂਲੀਅਤ ਕਰ ਕੇ ਆਪਣੀਆਂ ਮੁਸ਼ਕਲਾਂ ਸੁਣਾਈਆਂ।

ਨਸ਼ਿਆਂ ਦੇ ਵੱਡੇ ਮੁੱਦੇ ਨੂੰ ਨੁੱਕਰੇ ਲਾਕੇ ਆਮ ਆਦਮੀ ਪਾਰਟੀ ਮਹਿੰਗੀ ਬਿਜਲੀ ਦੇ ਬਿਲਾਂ ਵਿਚੋਂ ਪੈਦਾ ਹੋਏ ਰੋਹ ਨੂੰ ਆਪਣਾ ਲੋਕ ਸਭਾਂ ਦੀਆਂ ਚੋਣਾਂ ਵਿਚ ਹਥਿਆਰ ਬਣਾਕੇ ਕਾਬਜ ਕਾਂਗਰਸ ਨੂੰ ਮੁਕਾਬਲਾ ਦੇਣ ਦਾ ਯਤਨ ਕਰੇਗੀ। ਸਵਾਲ ਪੈਦਾ ਇਹ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਹਰ ਬਿਆਨ ਵਿਚ ਦਿੱਲੀ ਵਿਚ ਕੇਜਰੀਵਾਲ ਵਲੋਂ ਕੀਤੇ ਕੰਮਾਂ ਦੀ ਦੁਹਾਈ ਤਾਂ ਪਾਉਂਦੀ ਹੈ, ਪਰ ਜ਼ਮੀਨੀ ਪੱਧਰ ਤੇ ਪੰਜਾਬ ਵਿਚ ਕਿਸੇ ਵੀ ਇਕ ਮੁੱਦੇ ਤੇ ਲੋਕਾਂ ਲਈ ਅੰਦੋਲਨ ਪੈਦਾ ਕਰਨ ਵਿਚ ਬੁਰੀ ਤਰਾਂ ਫਾਢੀ ਦਿੱਖਾਈ ਦਿੰਦੀ ਹੈ।

ਚੀਮਾ ਨੇ ਕਿਹਾ ਕਿ ‘ਆਪ’ ਦੇ ਵਲੰਟੀਅਰ ਆਮ ਉਪਭੋਗਤਾਵਾਂ ਨੂੰ ਮਿਲ ਕੇ ਦੱਸਣਗੇ ਕਿ ਕਿਸ ਪ੍ਰਕਾਰ ਸਰਕਾਰ ਵਾਧੂ ਟੈਕਸ ਲਗਾ ਕੇ ਉਨ੍ਹਾਂ ਤੋਂ ਵੱਧ ਮੁੱਲ ਵਸੂਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦਿੱਲੀ ਅਤੇ ਪੰਜਾਬ ਵਿਚ ਬਿਜਲੀ ਦਰਾਂ ਦੇ ਅੰਤਰ ਨੂੰ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਹਿੰਗੀ ਬਿਜਲੀ ਮਿਲਣ ਦਾ ਅਸਲ ਕਾਰਨ ਕੈਪਟਨ ਸਰਕਾਰ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਹੈ।

ਚੀਮਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਸਾਬਤ ਹੋਈ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਤੱਕ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਅਤੇ ਬੀਜੇਪੀ ਦੀ ਮਿਲੀਭੁਗਤ ਨਾਲ ਬਿਜਲੀ ਕੰਪਨੀਆਂ ਲੋਕਾਂ ਤੋਂ ਮਹਿੰਗੀਆਂ ਦਰਾਂ ਵਸੂਲ ਕਰੀਆਂ ਸਨ।

ਭਗਵੰਤ ਮਾਨ ਸੁਖਪਾਲ ਖਹਿਰਾ ਨੂੰ ਇਕੀਆਂ ਦੀ ਇਕੱਤੀ ਮੋੜਨ ਦੀ ਤਿਆਰੀ ਵਿਚ

Tags
Show More