Punjab
PUNJAB CM COUNTRY DIRECTOR CLEARANCE LOAN
ਪੰਜਾਬ ਦੇ ਮੁੱਖ ਮੰਤਰੀ ਵੱਲੋਂ 3127 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਵਾਸਤੇ ਕਰਜ਼ੇ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਲਈ ਏ.ਡੀ.ਬੀ ਦੇ ਡਾਇਰੈਕਟਰ ਨੂੰ ਅਪੀਲ

PUNJAB CM COUNTRY DIRECTOR CLEARANCE LOAN ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3127 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਨੂੰ ਜਲਦੀ ਤੋ ਜਲਦੀ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਵਾਸਤੇ ਸੂਬੇ ਦੇ ਕਰਜ਼ ਪ੍ਰਸਤਾਵਾਂ ਨੂੰ ਤੇਜ਼ੀ ਨਾਲ ਪ੍ਰਵਾਨਗੀ ਦਿਵਾਉਣ ਲਈ ਏਸ਼ੀਅਨ ਵਿਕਾਸ ਬੈਂਕ (ਏ.ਡੀ.ਬੀ) ਦੇ ਕੰਟਰੀ ਡਾਇਰੈਕਟਰ ਕੇਨਿਚੀ ਯੋਕੋਯਾਮਾ ਨੂੰ ਅਪੀਲ ਕੀਤੀ ਹੈ।
ਉਨਾ ਦੱਸਿਆ ਕਿ ਉਨਾ ਦੀ ਸਰਕਾਰ ਨੇ ਇਨਾ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਵਾਲਾ ਮਿਆਰੀ ਪਾਣੀ ਮੁਹਈਆ ਕਰਵਾਉਣ ਦੇ ਵਾਸਤੇ ਟਿਊਬਲ ਦੇ ਪਾਣੀ ਦੀ ਸਪਲਾਈ ਦੀ ਥਾਂ ਨਹਿਰਾਂ ਦੇ ਪਾਣੀ ਦੀ ਸਪਲਾਈ ਕਰਨ ਵਾਸਤੇ ਵਿਆਪਕ ਯੋਜਨਾ ਤਿਆਰ ਕੀਤੀ ਹੈ। ਉਨਾ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਏ.ਡੀ.ਬੀ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੰਨੇ-ਪ੍ਰਮੰਨੇ ਤਕਨੀਕੀ ਕੰਸਲਟੈਂਟਾਂ ਨਾਲ ਵਿਚਾਰ ਚਰਚਾ ਰਾਹੀਂ ਛੇਤੀ ਹੀ ਇਕ ਠੋਸ ਰਿਪੋਰਟ ਤਿਆਰ ਕਰੇਗਾ। ਇਸ ਤੋਂ ਬਾਅਦ ਵਿਭਾਗ ਪ੍ਰਾਜੈਕਟ ਦੀ ਬੋਲੀ ਵਾਸਤੇ ਰੂਪ-ਰੇਖਾ ਤਿਆਰ ਕਰੇਗਾ।
ਗਾਊਨ ਪਾ ਕੇ ਜਾਨਹਵੀ ਕਪੂਰ ਨੇ ਦਿੱਤੇ ਹੌਟ ਪੋਜ਼
ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਖੇ ਪੰਜਾਬ ਰਾਜ ਅਜਾਇਬ ਘਰ ਦੇ ਸਣੇ ਸੱਮੁਚਾ ਰਿਕਾਰਡ ਇਕ ਥਾਂ ਦੇ ‘ਤੇ ਰੱਖਣ ਲਈ ਪਟਿਆਲਾ ਅਤੇ ਮੋਹਾਲੀ ਦੇ ਵਿਚਕਾਰ ਵਿਸ਼ਵ ਪੱਧਰੀ ਪੰਜਾਬ ਸਟੇਟ ਆਰਕਾਈਵਜ਼ ਐਂਡ ਲਾਈਬ੍ਰੇਰੀ ਵਿਕਸਿਤ ਕਰਨ ਦਾ ਪ੍ਰਸਤਾਵ ਕੀਤਾ ਹੈ। ਉਨਾ ਕਿਹਾ ਕਿ ਇਹ ਦੋਵਂੇ ਸੰਸਥਾਵਾਂ ਸੂਬੇ ਦੇ ਅਮੀਰ ਸਮਾਜਿਕ-ਸੱਭਿਆਚਾਰਕ ਇਤਿਹਾਸ ਦੀ ਸੰਭਾਲ ਕਰਨ ਕਰਕੇ ਖੋਜਾਰਥੀਆਂ, ਅਕਾਦਮਕ ਮਾਹਿਰਾਂ, ਪੁਰਾਤੱਤਵ ਵਿਗਿਆਨੀਆਂ ਅਤੇ ਪੁਰਾਲੇਖ ਦੇ ਮਾਹਿਰਾਂ ਲਈ ਮਦਦਗਾਰ ਹੋਵੇਗਾ।
ਰ-ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਨੇ ਏ.ਡੀ.ਬੀ ਦੀ ਟੀਮ ਨੂੰ ਦੱਸਿਆ ਕਿ ਪਟਿਆਲਾ ਦੇ ਵਿਰਾਸਤੀ ਸ਼ਹਿਰ ਵਿੱਚ ਮੁੜ ਬਹਾਲੀ ਅਤੇ ਸਾਂਭ-ਸੰਭਾਲ ਦੇ ਪ੍ਰਾਜੈਕਟ ‘ਤੇ 183 ਕਰੋੜ ਰੁਪਏ, ਕਪੂਰਥਲਾ ਵਿਖੇ 125 ਕਰੋੜ ਰੁਪਏ, ਮਲੇਰਕੋਟਲਾ ਵਿਖੇ 70 ਕਰੋੜ ਰੁਪਏ, ਫ਼ਰੀਦਕੋਟ ਵਿਖੇ 32 ਕਰੋੜ ਰੁਪਏ, ਨਾਭਾ ਵਿਖੇ 100 ਕਰੋੜ ਰੁਪਏ, ਬਠਿੰਡਾ ਵਿਖੇ 40 ਕਰੋੜ ਰੁਪਏ, ਦੋਰਾਹਾ ਦੀ ਮੁਗਲ ਸਰਾਏ ਦੀ ਬਹਾਲੀ ‘ਤੇ 10 ਕਰੋੜ ਰੁਪਏ, ਹਰੀਕੇ ਪੱਤਣ ਵਿਖੇ ਈਕੋ-ਸੈਰ ਸਪਾਟੇ ਨੂੰ ਬੜ•ਾਵਾ ਦੇਣ ਲਈ 150 ਕਰੋੜ ਰੁਪਏ, ਸ੍ਰੀ ਗੁਰੂ ਰਵੀ ਦਾਸ ਜੀ ਅਤੇ ਭਾਈ ਜੈਤਾ ਜੀ ਦੀਆਂ ਯਾਦਗਾਰਾਂ ਲਈ ਚਲ ਰਹੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ 65 ਕਰੋੜ ਰੁਪਏ ਖਰਚੇ ਜਾਣਗੇ।
ਮੀਟਿੰਗ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਤੇਜਵੀਰ ਸਿੰਘ, ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ, ਡਾਇਰੈਕਟਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਐਮ ਐਸ ਜੱਗੀ, ਪ੍ਰਾਜੈਕਟ ਅਫਸਰ ਏ.ਡੀ.ਬੀ ਵਿਵੇਕ ਵਿਸ਼ਾਲ ਹਾਜ਼ਰ ਸਨ।