Punjab

PUNJAB CONG NO ALLIANCE STATE STAND CONVEYED

ਪੰਜਾਬ ਕਾਂਗਰਸ ਵੱਲੋ ਸੂਬੇ ਵਿੱਚ ਗਠਜੋੜ ਤੋ ਇਨਕਾਰ ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ ਨੇ ਸੀਨੀਅਰ ਏ.ਆਈ.ਸੀ.ਸੀ ਆਗੂਆਂ ਨੂੰ ਸੂਬੇ ਦੇ ਸਟੈਡ ਤੋ ਜਾਣੂ ਕਰਵਾਇਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਦੀਆਂ ਚੋਣਾ ਦੌਰਾਨ ਸੂਬੇ ਵਿੱਚ ਕੋਈ ਵੀ ਸਿਆਸੀ ਗਠਜੋੜ ਨਾ ਕਰਨ ਬਾਰੇ ਸੂਬਾ ਕਾਂਗਰਸ ਇਕਾਈ ਦੀ ਰਾਇ ਤੋ ਪਾਰਟੀ ਹਾਈ ਕਮਾਨ ਨੂੰ ਜਾਣੂ ਕਰਵਾ ਦਿੱਤਾ ਹੈ।
ਸੀਨੀਅਰ ਏ.ਆਈ.ਸੀ.ਸੀ ਆਗੂਆ ਨਾਲ ਇਕ ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾ ਨੇ ਪਾਰਟੀ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਇਸ ਦੌਰਾਨ ਆਉਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵਿਸ਼ੇਸ਼ ਤੌਰ ‘ਤੇ ਚਰਚਾ ਹੋਈ। ਮੀਟਿੰਗ ਵਿੱਚ ਏ.ਆਈ.ਸੀ.ਸੀ ਦੇ ਆਗੂ ਅਹਿਮਦ ਪਟੇਲ, ਏ.ਕੇ.ਐਨਟਨੀ, ਜੈਰਾਮ ਰਮੇਸ਼, ਮਲਿਕਅਰਜਨ ਖੜਗੇ ਅਤੇ ਗੁਲਾਮ ਨਬੀ ਆਜ਼ਾਦ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਹਾਜ਼ਰ ਸਨ।

‘ਦਾਸਤਾਨ-ਏ-ਮੀਰੀ ਪੀਰੀ’ ਫਿਲਮ 2 ਨਵੰਬਰ ਨੂੰ ਰਿਲੀਜ਼

ਪੰਜਾਬ ਵਿੱਚ ਗਠਜੋੜ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੋਵਾਂ ਨੇ ਏ.ਆਈ.ਸੀ.ਸੀ ਦੇ ਆਗੂਆਂ ਨੂੰ ਦੱਸ ਦਿੱਤਾ ਹੈ ਕਿ ਉਹ ਆਉਦੀਆਂ ਚੋਣਾਂ ਸੂਬੇ ਵਿੱਚ ਇਕੱਲੇ ਹੀ ਲੜਨਗੇ ਅਤੇ ਸਾਰੀਆਂ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਣਗੇ। ਉਨਾ ਕਿਹਾ ਕਿ ਜਿਥੋ ਤੱਕ ਰਾਸ਼ਟਰੀ ਗਠਜੋੜ ਦਾ ਸਬੰਧ ਹੈ ਇਸ ਬਾਰੇ ਫੈਸਲਾ ਹਾਈ ਕਮਾਨ ਨੇ ਕਰਨਾ ਹੈ ਅਤੇ ਉਨਾ ਨੇ ਸਿਰਫ ਇਹ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਨੂੰ ਕਿਸੇ ਵੀ ਗਠਜੋੜ ਦੀ ਜਰੂਰਤ ਨਹੀ ਹੈ।

ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨਾ ਨੇ ਅੱਜ ਸਵੇਰੇ ਮੰਤਰੀ ਮੰਡਲ ਮੀਟਿੰਗ ਤੋਂ ਬਾਅਦ ਆਪਣੇ ਗੈਰ ਰਸਮੀ ਤੌਰ ‘ਤੇ ਕੈਬਨਿਟ ਸਾਥੀਆਂ ਦੇ ਗਠਜੋੜ ਬਾਰੇ ਵਿਚਾਰ ਲਏ ਅਤੇ ਸਾਰਿਆ ਨੇ ਆਮ ਸਹਿਮਤੀ ਨਾਲ ਆਖਿਆ ਕਿ ਪਾਰਟੀ ਨੂੰ ਗਠਜੋੜ ਦੀ ਕੋਈ ਜਰੂਰਤ ਨਹੀ ਹੈ ਅਤੇ ਪਾਰਟੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਆਪਣੇ ਸਿਰ ਤੇ ਜਿੱਤੇਗੀ।

ਈ-ਗਵਰਨੈਂਸ ਸੁਸਾਇਟੀ ਨਾਲ ਕੰਪਨੀ ਵਲੋ 40 ਲੱਖ ਰੁਪਏ ਦੀ ਠੱਗੀ

ਪੰਜਾਬ ਵਿੱਚ ਨਸ਼ਿਆਂ ਦੀ ਖੇਤੀ ਨੂੰ ਕਾਨੂੰਨੀ ਰੂਪ ਦੇਣ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸਦੇ ਹੱਕ ਵਿੱਚ ਨਹੀ ਹਨ ਅਤੇ ਉਹ ਸੂਬੇ ਨੂੰ ਨਸ਼ਿਆਂ ਹੱਥੋ ਤਬਾਹ ਹੋਣ ਦੀ ਆਗਿਆ ਨਹੀ ਦੇਣਗੇ। ਆਮ ਆਦਮੀ ਪਾਰਟੀ ਦੇ ਐਮ.ਪੀ ਅਤੇ ਹੋਰ ਜੋ ਵੀ ਇਸ ਬਾਰੇ ਆਖ ਰਹੇ ਹਨ ਉਸ ਨਾਲ ਉਨਾ ਦਾ ਕੋਈ ਸਬੰਧ ਨਹੀ ਹੈ ਅਤੇ ਅਸੀ ਨਹੀ ਚਾਹੁੰਦੇ ਕਿ ਪੰਜਾਬ ਵਿੱਚ ਕੋਈ ਨਸ਼ਿਆਂ ਦੀ ਖੇਤੀ ਕਰੇ।

ਚੰਡੀਗੜ ਦੇ ਮੁੱਦੇ ‘ਤੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੋਹਰਾਇਆ ਕਿ ਉਨਾ ਦਾ ਸਰਕਾਰ ਕਿਸੇ ਵੀ ਕੀਮਤ ਵਿੱਚ ਕੇਦਰੀ ਸ਼ਾਸਤ ਪ੍ਰਦੇਸ਼ ‘ਤੇ ਸੂਬੇ ਦੇ ਦਾਅਵੇ ਨੂੰ ਖੋਰਾ ਲੱਗਣ ਦੀ ਆਗਿਆ ਨਹੀ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾ ਦੀ ਸਰਕਾਰ ਨੇ ਚੰਡੀਗੜ  ਯੂ.ਟੀ ਦੇ ਕਾਡਰ ਦੀ ਵੰਡ ਸਬੰਧੀ ਕੇਦਰ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਮੁੱਢੋ ਰੱਦ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਉਹ ਸੀ.ਸੀ.ਐਲ ਅਤੇ ਖਰੀਦ ਦੇ ਮੁੱਦੇ ਬਾਰੇ ਵਿਚਾਰ ਕਰਨ ਲਈ ਵੀਰਵਾਰ ਨੂੰ ਕੇਂਦਰੀ ਖੁਰਾਕ ਮੰਤਰੀ ਨਾਲ ਮਿਲਣਗੇ। ਉਨਾ ਦੱਸਿਆ ਕਿ ਉਹ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨੂੰ ਵੀ ਮਿਲਣਗੇ ਕਿਉਕਿ ਉਹ ਅਗਲੇ ਦੋ ਦਿਨ ਰੂਸ ਦੇ ਰਾਸ਼ਟਰਪਤੀ ਦੇ ਦੌਰੇ ਕਾਰਨ ਰੁਝੇ ਹੋਏ ਹਨ।

Tags
Show More