Punjab

ਕੈਪਟਨ ਦੀਆਂ ਪੰਜਾਬੀਆਂ ਨੂੰ ਬਸੰਤ ਦੀਆਂ ਵਧਾਈਆਂ, ਮਾਸਟਰਾਂ ਤੇ ਅਣਮਨੁੱਖੀ ਤਸ਼ੱਦਦ

ਅਧਿਆਪਕ ਆਪਣਾ ਰੋਸ ਜਤਾਉਣ ਲਈ ਕੈਪਟਨ ਦੇ ਘਰ ਵੱਲ ਤੁਰੇ

ਕੀ ਕੈਪਟਨ ਸਰਕਾਰ ਆਪਣੇ ਰਹਿੰਦੇ ਬਾਕੀ ਦੇ ਸਰਕਾਰੀ ਵਕਤ ਨੂੰ ਅੱਧੇ ਪੰਜਾਬ ਨੂੰ ਕੁੱਟਕੇ ਤੇ ਅੱਧੇ ਪੰਜਾਬ ਨੂੰ ਲਾਰਿਆਂ ਵਿਚ ਰਖ੍ਹਕੇ ਗੁਜ਼ਾਰਨ ਵਾਲੀ ਹੈ? ਇਕ ਪੁਲਿਸ ਮੁਲਾਜ਼ਿਮ ਭਰਤੀ ਹੁੰਦਾ ਹੈ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਭਰਤੀ ਹੁੰਦਾ ਹੈ।ਪੰਜਾਬ ਵਿਚ ਸਰਕਾਰ ਦੀਆਂ ਬਣਾਈਆਂ ਅੱਧ ਕੱਛੀਆਂ ਵਿਉਂਤਾਂ ਦਾ ਭੁਗਤਾਨ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੂੰ ਕਰਨਾ ਪੈਂਦਾ ਹੈ।ਇਹ ਵਰਗ ਪੰਜਾਬ ਵਿਚ ਸਹੀ ਜ਼ਿੰਦਗੀ ਦੀ ਗੁਜ਼ਰ ਬਸਰ ਕਰਨ ਲਈ ਅੱਧ ਪੱਕੀਆਂ ਨੌਕਰੀਆਂ ਕਰਨ ਲਈ ਮਜਬੂਰ ਹੋ ਜਾਂਦਾ ਹੈ। Punjab Police Inhumanly Handled Protesting Teachers

ਪੰਜਾਬ ਦੀ ਮੌਜੂਦਾ ਵਿੱਤੀ ਹਾਲਤ ਬਹੁਤ ਪਤਲੀ ਹੈ।ਪੰਜਾਬ ਦੀਆਂ ਅਗਲੀਆਂ ਪੁਸ਼ਤਾਂ ਨੂੰ ਸੰਵਾਰਨ ਦਾ ਕੰਮ ਜਿਸ ਵਰਗ ਨੇ ਕਰਨਾ ਹੈ, ਉਸੇ ਵਰਗ ਨਾਲ ਧੱਕਾ ਹੁੰਦਾ ਕਿਉਂ ਜਾਪ ਰਿਹਾ ਹੈ? ਪੰਜਾਬ ਪੁਲਿਸ ਵਿਚ ਨਿਕਲਦੀਆਂ ਸਾਰੀਆਂ ਨੌਕਰੀਆਂ ਪੱਕੀਆਂ ਹਨ ਤੇ ਮਾਸਟਰਾਂ ਦੀਆਂ ਸਾਰੀਆਂ ਹੀ ਨੌਕਰੀਆਂ ਠੇਕੇ ਵਾਲੀਆਂ ਰਹੀਆਂ ਹਨ। ਮਾਸਟਰਾਂ ਨੂੰ ਪੱਕੇ ੋਣ ਲਈ ਹਰ ਵਾਰ ਸੰਗਰਸ਼ ਦਾ ਰਾਹ ਹੀ ਅਖਤਿਆਰ ਕਰਨਾ ਪੈਂਦਾ ਹੈ।

ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ‘ਤੇ ਕੈਪਟਨ ਸਰਕਾਰ ਨੇ ਆਖ਼ਰ ਹੱਥ ਚੁੱਕ ਹੀ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਵੱਲ ਵਧ ਰਹੇ ਅਧਿਆਪਕਾਂ ‘ਤੇ ਪੁਲਿਸ ਨੇ ਸਖ਼ਤੀ ਵਰਤੀ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਖਦੇੜਨ ਲਈ ਲਾਠੀਚਾਰਜ ਕਰ ਦਿੱਤਾ ਅਤੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ।

ਕੀ ਕੈਪਟਨ ਵਲੋਂ ਦਿੱਤੀ ਗਈ ਬਸੰਤ ਪੰਚਮੀ ਦੀ ਵਧਾਈ ਮਾਸਟਰਾਂ ਦਾ ਇਸ ਅਣਮਨੁੱਖੀ ਕੁੱਟ ਤੋਂ ਬਾਦ ਕੋਈ ਮਾਅਨੇ ਰੱਖਦੀ ਹੈ?

ਪਟਿਆਲਾ ਵਿੱਚ ਅਧਿਆਪਕਾਂ ਨੇ ਵੱਡੇ ਪੱਧਰ ‘ਤੇ ਇਕੱਠੇ ਹੋ ਕੇ ਸੰਘਰਸ਼ ਵਿੱਢਿਆ ਸੀ ਅਤੇ ਮੁੱਖ ਮੰਤਰੀ ਦੀ ਜੱਦੀ ਰਿਹਾਇਸ਼ ਘੇਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਆਪਕਾਂ ਦਾ ਦੋਸ਼ ਹੈ ਕਿ ਸਰਕਾਰ ਬਣਨ ਦੇ ਤਕਰੀਬਨ ਦੋ ਸਾਲ ਬੀਤਣ ਦੇ ਬਾਵਜੂਦ ਅਧਿਆਪਕ ਦੇ ਮਸਲੇ ਹੱਲ ਨਹੀਂ ਕੀਤੇ ਗਏ।

ਇਸ ਦੇ ਨਾਲ ਹੀ ਅਧਿਆਪਕ ਤਨਖ਼ਾਹਾਂ ਦੀਆਂ ਕਟੌਤੀਆਂ, ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਵਿਭਾਗ ਵਿੱਚ ਲਿਆ ਕੇ ਪੂਰੀਆਂ ਤਨਖਾਹਾਂ ‘ਤੇ ਪੱਕੇ ਨਾ ਕਰਨ, ਸੰਘਰਸ਼ੀ ਅਧਿਆਪਕਾਂ ਨੂੰ ਨਿਸ਼ਾਨੇ ‘ਤੇ ਰੱਖਣ, ਮਹਿੰਗਾਈ ਭੱਤੇ ਦੀਆਂ ਬਕਾਇਆ ਪੰਜ ਕਿਸ਼ਤਾਂ ‘ਚੋਂ ਕੇਵਲ ਇੱਕ ਕਿਸ਼ਤ ਦੇ ਕੇ ਮੁਲਾਜ਼ਮਾਂ ਦੇ ਜਖਮਾਂ ‘ਤੇ ਲੂਣ ਛਿੜਕਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਲਗਾਤਾਰ 10 ਵਾਰ ਮੀਟਿੰਗ ਦਾ ਸਮਾਂ ਦੇ ਕੇ ਗੱਲਬਾਤ ਨਾ ਕਰਨ ਦਾ ਵੀ ਅਧਿਆਪਕਾਂ ਨੂੰ ਰੋਸ ਹੈ। ਪਰ ਅੱਜ ਤਿਓਹਾਰ ਵਾਲੇ ਦਿਨ ਅਧਿਆਪਕਾਂ ਨੂੰ ਕੈਪਟਨ ਸਰਕਾਰ ਦੇ ਹਿੰਸਕ ਰਵੱਈਏ ਦਾ ਸ਼ਿਕਾਰ ਹੋਣਾ ਪਿਆ ਹੈ।

ਲੋਕ ਸਭਾ ਵੋਟਾਂ ਦੇ ਬਿਲਕੁਲ ਨਜ਼ਦੀਕ ਆਕੇ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਕਾਰਾ ਉਨ੍ਹਾਂ ਨੂੰ ਵੋਟਾਂ ਵਿਚ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ।ਪੰਜਾਬ ਦੇ ਵਿਗੜੇ ਰਾਜਨੀਤਕ ਹਾਲਾਤਾਂ ਨੂੰ ਬਹੁਤ ਕਮਜ਼ੋਰ ਜਾਣਦਿਆਂ ਪੰਜਾਬ ਸਰਕਾਰ ਦੀ ਆਪਣੀ ਹੀ ਅਵਾਮ ਪ੍ਰਤੀ ਇਹ ਸੋਚ ਬਹੁਤ ਨਕਰਾਤਮਕ ਹੈ।

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

Tags
Show More