Punjab

ਪੰਜਾਬ ਦੀ ਸਿਆਸਤ ਕੇਂਦਰ ਦੇ ਮੁਕਾਬਲੇ ਖੱਸੀ ਹੁੰਦੀ ਨਜ਼ਰ ਆ ਰਹੀ ਹੈ

ਪੰਜਾਬ ਦੀ ਸਿਆਸਤ ਕੇਂਦਰ ਦੇ ਮੁਕਾਬਲੇ ਖੱਸੀ ਹੁੰਦੀ ਨਜ਼ਰ ਆ ਰਹੀ ਹੈ

ਨਵੇਂ ਸਾਲ ਦੀ ਆਮਦ ਤੋਂ ਬਾਦ ਪੂਰੇ ਦੇਸ਼ ਵਿਚ ਹੀ ਲੋਕ ਸਭਾ ਚੌਣਾਂ ਦੀ ਤਿਆਰੀ ਆਰੰਭੀ ਗਈ ਹੈ। ਹਾਲਾਂਕਿ ਪੰਜਾਬ ਦੀਆਂ 13 ਸੀਟਾਂ ਦੀ ਭਾਰਤੀ ਲੋਕ ਸਭਾ ਵਿਚ ਅਹਿਮੀਅਤ ਨਾਮਾਤਾਰ ਹੈ। ਇਸ ਦੀ ਅਹਿਮੀਅਤ ਨੂੰ ਸਮਝਦੇ ਹੋਏ ਹੀ ਭਾਰਤੀ ਕਾਂਗਰਸ ਨੇ ਪੰਜਾਬ ਨੂੰ ਵੰਢਣਾਂ ਹੀ ਠੀਕ ਸਮਝਿਆ। ਫੇਰ ਵੀ 13 ਸੀਟਾਂ ਦਾ ਮਾਅਨਾ ਖਤਮ ਨਹੀਂ ਹੋਇਆ। Punjab Politics Politicians are making mess for future

ਪਿਛਲੀ ਵਾਰ ਭਗਵੰਤ ਮਾਨ ਨੇ ਆਪਣੀ ਪੂੰਛ ਨੂੰ ਅੱਗ ਲਾਕੇ, ਜਦੋਂ ਪੰਜਾਬ ਵਿਚ ਪਰਚਾਰ ਕੀਤਾ ਸੀ ਤਾਂ ਉਸ ਨੇ ਨਤੀਜੇ ਵਜੋਂ 4 ਸੀਟਾਂ ਆਮ ਆਦਮੀ ਦੀ ਝੌਲੀ ਵਿਚ ਪਈਆਂ ਸਨ। ਜਿਸ ਦੇ ਕਾਰਨ ਭਾਰਤ ਵਿਚ ਸਥਾਪਿਤ ਤੀਜੀ ਲੋਕ ਧਿਰ ਨੇ ਜਨਮ ਲਿਆ।ਪਰ ਇਸ ਵਾਰ ਭਾਜਪਾਆਮ ਆਦਮੌ ਪਾਰਟੀ ਨੂੰ ਕੋਈ ਧਰਾਤਲ ਦੇਣ ਦੇ ਰੌਂਅ ਵਿਚ ਨਹੀਂ ਜਾਪਦੀ ਹੈ।ਇਸ ਵਾਰ ਕੇਂਦਰ ਨੇ ਆਪਣੇ ਹੱਥਕੰਢੇ ਵਰਤਕੇ ਪੰਜਾਬ ਦੀ ਤਿੱਖੀ ਧਾਰ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ।

ਜਲੰਧਰ ਵਿੱਚ ਫ਼ਰਜ਼ੀ ਮਾਰਕੇ ਵਾਲੀਆਂ ਦਵਾਈਆਂ  (Drugs) ਦੀ ਵਿਕਰੀ ਦਾ ਪਰਦਾਫਾਸ਼

ਭਾਜਪਾ ਨੇ ਨਾ ਸਿਰਫ ਆਪਣੀ ਸਾਥੀ ਅਕਾਲੀ ਦਲ ਨੂੰ ਸਿਆਸਤ ਦੇ ਮੰਚ ਤੋਂ ਹੇਠਾਂ ਡਿਗਦਿਆਂ ਦੇਖਿਆ, ਸਗੋਂ ਉਸ ਨੂੰ ਦੋ ਪਾਟ ਹੋਣ ਦਿੱਤਾ ਨਤੀਜੇ ਵਜੋਂ ਟਕਸਾਲੀ ਅਕਾਲੀ ਦਲ ਨੇ ਜਨਮ ਲਿਆ, ਜੋ ਕਿ ਮਾਝੇ ਵਿਚ ਵੋਟ ਦੀ ਵੱਡੀ ਪੱਧਰ ਤੇ ਵੰਡ ਕਰਕੇ, ਨਾ ਚਾਹੁੰਦੇ ਹੋਏ ਵੀ ਕਾਂਗਰਸ ਨੂੰ ਜਿਤਾਉਣ ਦੀ ਸਾਥੀ ਬਣੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਕਈ ਫਾੜ ਹੁੰਦਿਆਂ ਪੂਰੇ ਪੰਜਾਬ ਸਮੇਤ ਪਰਵਾਸੀਆਂ ਨੇ ਵੀ ਨੇੜਿਉਂ ਤੱਕਿਆ ਹੈ, ਸੁਖਪਾਲ ਸਿੰਘ ਖਹਿਰਾ ਡਾ. ਗਾਂਧੀ, ਬੈਂਸ ਭਰਾ ਰੱਲ੍ਹਕੇ ਕਾਂਗਰਸ ਨੂੰ ਤੇ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਰਨਗੇ ਤੇ ਨਾਆਰਾ ਵੀ ਮਾਰਨਗੇ, ਪਰ ਇਹਨਾਂ ਦੀਆਂ ਲੋਕ ਹਿੱਤ ਕੋਸ਼ਿਸ਼ਾਂ ਨਾਲ ਪੰਜਾਬ ਵਿਚ ਕਾਂਗਰਸ ਦੀਆਂ ਸੀਟਾਂ ਹੀ ਵੱਧਣਗੀਆਂ।ਭਾਜਪਾ ਨੇ ਪੰਜਾਬ ਤੋਂ ਕੋਈ ਆਸ ਨਹੀਂ ਲਾਈ ਹੈ, ਉਸ ਨੂੰ ਜੋ ਪੰਜਾਬ ਤੋਂ ਮਿਲ ਗਿਆ, ਉਹ ਲਾਹੇ ਦਾ ਹੋਵੇਗਾ। ਭਾਜਪਾ ਪੰਜਾਬ ਵਿਚ ਕੈਪਟਨ ਦੇ ਹੱਥ ਮਜ਼ਬੂਤ ਕਰਦੀ ਜਾਪਦੀ ਹੈ।

ਜਿਸ ਦੇ ਫਲ ਸਵਰੂਪ ਰਾਹੁਲ ਗਾਂਧੀ ਚਾਹਕੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਔਹਦੇ ਤੋਂ ਫਾਰਗ ਨਹੀਂ ਕਰ ਸਕਣਗੇ। ਹਾਂ ਕੋਈ ਹੋਰ ਬਹਾਨਾ ਲਾਕੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੁੰਦੀ ਹੈ,ਤਾਂ ਅਸੀਂ ਕੁਝ ਨਹੀਂ ਆਖ ਸਕਦੇ।ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਕਾਂਗਰਸ ਇਸ ਵੇਲੇ ਕਈ ਪਿੜ੍ਹਾਂ ਵਿਚ ਵੱਡੀ ਹੋਈ ਹੈ।

Captain Amrinder Singh ਵੱਲੋਂ ਆਪਣੇ ਖੂਨ ਦੇ ਆਖ਼ਰੀ ਕਤਰੇ ਤੱਕ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਅੱਤਵਾਦ ਤੋਂ ਸੁਰੱਖਿਆ ਕਰਨ ਦਾ ਸੰਕਲਪ

ਪੰਜਾਬੀ ਏਕਤਾ ਮੰਚ ਦੇ ਬਾਨੀ ਸੁਖਪਾਲ ਸਿੰਘ ਖਹਿਰਾ ਜੇਕਰ ਬਠਿੰਡਾ ਤੋਂ ਹਰਸਿਮਰਤ ਬਾਦਲ ਦੇ ਖਿਲਾਫ ਖੜ੍ਹੇ ਹੁੰਦੇ ਹਨ, ਤਾਂ ਸਮਝ ਲੳ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਬਿਲਕੁੱਲ ਉਸੇ ਤਰਾਂ ਯਕੀਨੀ ਬਣ ਜਾਵੇਗੀ, ਜਿਸ ਤਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਵੱਡੇ ਬਾਦਲ ਖਿਲਾਫ ਖੜ੍ਹੇ ਹੋਕੇ ਵੱਡੇ ਬਾਦਲ ਨੂੰ ਜਿੱਤ ਜਾਣ ਦਿੱਤਾ ਸੀ।ਆਉਣ ਵਾਲੇ ਦਿਨਾਂ ਵਿਚ ਖਹਿਰਾ ਦਾ ਭਾਈਵਾਲ ਡਾ. ਗਾਂਧੀ ਵਲੋਂ ਵੀ ਪਟਿਆਲੇ ਤੋਂ ਚੌਣ ਲੜ੍ਹਨੀ ਤੈਅ ਹੋ ਸਕਦੀ ਹੈ, ਕਿਉਂਕਿ ਇਸ ਨਾਲ ਆਮ ਆਦਮੀ ਪਾਰਟੀ ਦੇ ਉਮੀਦਾਵਰ ਨੂੰ ਵੀ ਰਾਣੀ ਖਿਲਾਫ ਹਰਾਉਣਾ ਸੌਖਾ ਰਹੇਗਾ। ਫਿਲਹਾਲ ਇਸ ਤਰਾਂ ਜਾਪ ਰਿਹਾ ਹੈ, ਜਿਸ ਤਰਾਂ ਸਾਰੀ ਸਿਆਸਤ ਮਿਲਕੇ, ਪੰਜਾਬ ਦੀਆਂ ਰਾਣੀਆਂ ਨੂੰ ਜਿਤਾਉਣ ਵਿਚ ਲੱਗੀ ਹੋਈ ਹੈ।

ਮੁੱਖ ਮੰਤਰੀ ਦੀ ਕੁਰਸੀ ਦਾ ਚੁੱਪ ਚਾਪ ਦਾਆਵਾ ਕਰਨ ਵਾਲਾ ਨਵਜੋਤ ਸਿੰਘ ਸਿੱਧੂ ਦੁਬਾਰਾ ਕਪਿਲ ਸ਼ਰਮਾਂ ਦੇ ਸ਼ੌਅ ਵਿਚ ਸਲਮਾਨ ਖਾਨ ਦਾ ਮੁਲਾਜ਼ਮ ਬਣਕੇ ਬੈਠ ਗਿਆ ਹੈ, ਇਕ ਫਿਲਮ ਸਟਾਰ ਦੇ ਮੁਲਾਜ਼ਮ ਨੂੰ ਪੰਜਾਬ ਆਪਣੇ ਮੁੱਖ ਮੰਤਰੀ ਦੇ ਰੂਪ ਵਿਚ ਦੇਖਦਾ ਹੈ, ਸੋਚਦਾ ਹੈ, ਇਸ ਸਮੇਂ ਦਾ ਵੱਡਾ ਸਵਾਲ ਬਣਕੇ ਉਭਾਰਿਆ ਜਾ ਸਕਦਾ ਹੈ।

ਪਰ ਅਸਲ ਮਾਆਨਿਆਂ ਵਿਚ ਸਿਆਸਤ ਕੁਝ ਹੋਰ ਹੋ ਸਕਦੀ ਹੈ। ਕਾਂਗਰਸ ਤੇ ਭਾਜਪਾ ਦੋਵੇਂ ਦਲ ਹੀ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਭਾਰਤੀ ਸਿਆਸਤ ਤੇ ਖਾਸਕਰ ਪੰਜਾਬ ਦੀ ਸਿਆਸਤ ਵਿਚ ਦੋਬਾਰਾ ਪੈਰ ਲਾ ਸਕੇ, ਕਿਉਂਕਿ ਉਸ ਨਾਲ ਉਨ੍ਹਾਂ ਦੀਆਂ ਭਵਿੱਖੀ ਚਾਲਾਂ ਨੂੰ ਨੁਕਾਸਾਨ ਹੁੰਦਾ ਹੈ। ਹਾਲਾਂਕਿ ਅਰਵਿੰਦ ਕੇਜਰੀਵਾਲ ਅਜੌਕੇ ਸਮੇਂ ਵਿਚ ਪੁਰਾਣੇ ਰਾਜਨੀਤਿਕਾਂ ਤੋਂ ਵੀ ਜ਼ਿਆਦਾ ਭ੍ਰਿਸ਼ਟ ਤੇ ਚਤੁਰ ਸਿਆਸਤਦਾਨ ਸਾਬਿਤ ਹੋ ਰਿਹਾ ਹੈ, ਪਰ ਫੇਰ ਵੀ ਉਹ ਲੋਕਾਂ ਦੇ ਕਿਤੇ ਨਤ ਕਿਤੇ ਹੱਕ ਪੂਰਦਾ ਨਜ਼ਰ ਆ ਰਿਹਾ ਹੈ।ਪੰਜਾਬ ਦੀ ਸਿਆਸੀ ਸਥਿਰਤਾ ਕੇਂਦਰ ਦੀਆਂ ਕਾਬਜ਼ ਪਾਰਟੀਆਂ ਦੇ ਵਪਾਰੀ ਹਮਾਇਤੀਆਂ ਲਈ ਨੁਕਸਾਨਦੇਹ ਹੋ ਸਕਦੀਆਂ ਹਨ।

ਕਿਸਾਨਾਂ ਲਈ ਫਸਲੀ ਕਰਜ਼ਿਆਂ ਵਾਸਤੇ ਹੱਦ ਕਰਜ਼ਾ ਲਿਮਟ ਪ੍ਰਤੀ ਏਕੜ 3000 ਰੁਪਏ ਵਧਾਈ

ਅਫਗਾਨਿਸਤਾਨ ਤੋਂ ਅਫੀਮ ਦੀ ਤਸਕਰੀ ਅੰਗਰੇਜ਼ਾਂ ਦੇ ਸਮੇਂ ਤੋਂ ਚੱਲ ਰਹੀ ਹੈ, ਤੇ ਉਹੀ ਪਰਿਵਾਰ ਕਰ ਰਹੇ ਹਨ। ਹੁਣ ਅਫਗਾਨਿਸਤਾਨ ਤੋਂ ਲੋਹਾ ਆਉਣ ਹੈ, ਪਰ ਉਹ ਪੰਜਾਬ ਦੇ ਰਾਹ ਨਾ ਆਕੇ ਕਰਾਚੀ ਤੋਂ ਜਾਣਾ ਹੈ, ਜਿਸ ਕਰਕੇ ਪਾਕਿਸਤਾਨ ਦੇ ਰਾਜਨੀਤਕ ਤੇ ਭਾਰਤੀ ਰਾਜਨੀਤਕ ਕਿਤੇ ਨਾ ਕਿਤੇ ਨੇੜੇ ਆਉਂਦੇ ਦਿਸਣਗੇ। ਇਸ ਨਾਲ ਨਾ ਤਾਂ ਸਰਹੱਦੋਂ ਪਾਰ ਤੋਂ ਆਉਂਦਾ ਨਸ਼ਾ ਰੁਕਣਾ ਤੇ ਨਾ ਅਤਿਵਾਦੀ। ਜੱਟ ਕਹਿੰਦੇ ਸਹੇ ਤੋਂ ਨੀਂ ਡਰਦਾ, ਪਹੇ ਤੋਂ ਡਰਦਾ ਤੇ ਪੰਜਾਬ ਇਸ ਵੇਲੇ ਤਸਕਰੀ ਦਾ ਪਹ ਬਣ ਚੁਕਿਆ।

ਭਾਜਪਾ ਨੇ ਪੰਜਾਬ ਭਾਜਪਾ ਦਾ ਇੰਚਾਰਜ ਹਰਿਆਣਵੀ ਨੇਤਾ ਕੈਪਟਨ ਅਭਿਮੰਨਿਊ ਨੂੰ ਬਣਾ ਦਿੱਤਾ ਹੈ, ਦੂਜੇ ਪਾਸੇ ਰਾਹੁਲ ਹਰਿਆਣੇ ਦੀ ਸਿਆਸਤ ਵਿਚ ਸੂਰਜੇਵਾਲਾ ਨੂੰ ਵੱਡੇ ਰੱਥ ਤੇ ਬਿਠਾਕੇ ਭੇਜਣ ਦੀ ਤਿਆਰੀ ਵਿਚ ਹੈ, ਕਿਉਂਕਿ ਰਾਹੁਲ ਨੂੰ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਨੌਜਵਾਲ ਨੇਤਾਵਾਂ ਸਿੰਧੀਆ ਤੇ ਪਾਇਲਟ ਦੁਆਰਾ ਵੱਡੇ ਨਤੀਜੇ ਦਿੱਤੇ ਗਏ ਹਨ, ਜੋਕਿ ਹਰਿਆਣ ਵਿਚ ਸੂਰਜੇਵਾਲਾ ਤੋਂ ਆਸੇ ਹੋ ਸਕਦੇ ਹਨ, ਪਰ ਇਸ ਸਾਰੇ ਪੜਪੰਚ ਵਿਚ ਪੰਜਾਬ ਦੀ ਸਿਆਸਤ ਤਾਂ ਲਾਂਭੇ ਹੋਕੇ ਰਹਿ ਜਾਵੇਗੀ।

ਇਹ ਸੋਚਣਾ ਪੰਜਾਬ ਵਾਲਿਆਂ ਨੇ ਹੈ, ਕਿ ਉਹ ਕੀ ਚਾਹੁੰਦੇ ਹਨ।ਪੰਜਾਬ ਨੂੰ ਲਗਾਤਾਰ ਬਰਬਾਦੀ ਵੱਲ ਧੱਕੀ ਜਾਣਗੇ ਜਾਂ ਫਿਰ ਕੋਈ ਹੰਭਲਾ ਮਾਰਿਆ ਜਾਵੇਗਾ, ਪਰ ਕੇਂਦਰੀ ਰਜਨੀਤਿਕ ਦਲਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਐਨਾ ਬਹੁਕੋਣੀ ਬਣਾ ਦਿੱਤਾ ਹੈ, ਕਿ ਖੁਦ ਪੰਜਾਬੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਦਲ ਦੇ ਨਾਲ ਲੱਗਣ ਤੇ ਕਿਸ ਨਾਲ ਨਾ ਲੱਗਣ?

Tags
Show More