Entertainment

ਪੰਜਾਬੀ ਅਦਾਕਾਰ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ

ਪੰਜਾਬੀ ਅਦਾਕਾਰ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ

ਬਾਲੀਵੁੱਡ ਦੀਆਂ ਕਈ ਮਸ਼ਹੂਰ ਫ਼ਿਲਮਾਂ ਬਲੈਕ ਫ਼੍ਰਾਈਡੇ, ਗੁਲਾਲ ਤੇ ਪਟਿਆਲਾ ਹਾਊਸ ਵਰਗੀਆਂ ਫ਼ਿਲਮਾਂ ਚ ਨਜ਼ਰ ਆ ਚੁੱਕੇ ਸਵੀ ਸਿੱਧੂ ਇੱਥੇ ਮੁੰਬਈ ਦੇ ਮਲਾਡ ਵਿਖੇ ਇਕ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਉਹ ਸੀ ਜਦੋਂ ਮੇਰੀ ਪਤਨੀ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮੇਰੇ ਪਿਤਾ ਦੀ ਵੀ ਮੌਤ ਹੋ ਗਈ ਤੇ ਫਿਰ ਮੇਰੀ ਮਾਂ ਅਤੇ ਬਾਅਦ ਚ ਸੱਸ–ਸਹੁਰੇ ਦੀ ਵੀ ਮੌਤ ਹੋ ਗਈ। ਜਿਸ ਤੋਂ ਬਾਅਦ ਮੈਂ ਇਕੱਲਾ ਰਹਿ ਗਿਆ, ਮੈਂ ਬਿਲਕੁਲ ਇਕੱਲਾ ਹਾਂ। ਅਦਾਕਾਰ ਨੇ ਸੁਰੱਖਿਆ ਗਾਰਡ ਦੀ ਨੌਕਰੀ ਕਰਨ ਬਾਰੇ ਚ ਕਿਹਾ, ਇਹ 12 ਘੰਟਿਆਂ ਦੀ ਇਕ ਸਖਤ ਨੌਕਰੀ ਹੈ। ਇਹ ਇਕ ਮਸ਼ੀਨੀ ਕੰਮ ਹੈ। Punjabi actor forced to work in guard

 

ਮੇਰੇ ਕੋਲ ਬੱਸ ਦੀ ਟਿਕਟ ਖਰੀਦਣ ਦੇ ਲਈ ਵੀ ਪੈਸੇ ਨਹੀਂ ਹਨ। ਹੁਣ ਥੀਏਟਰ ਚ ਫ਼ਿਲਮ ਦੇਖਣੀ ਤਾਂ ਇਸ ਸੁਪਨੇ ਵਾਂਗ ਹੈ। ਮੇਰੀ ਮਾਲੀ ਹਾਲਤ ਠੀਕ ਨਹੀਂ ਹੈ। ਹਾਲਾਂਕਿ ਸੁਰੱਖਿਆ ਗਾਰਡ ਦੀ ਨੌਕਰੀ ਕਰਨ ਅਤੇ ਮਾੜੀ ਹਾਲਤ ਦੇ ਸਖ਼ਤ ਦੌਰ ਤੋਂ ਲੰਘ ਰਹੇ ਸਵੀ ਸਿੱਧੂ ਨੂੰ ਉਮੀਦ ਹੈ ਕਿ ਛੇਤੀ ਹੀ ਫ਼ਿਲਮਾਂ ਚ ਉਨ੍ਹਾਂ ਨੂੰ ਕੰਮ ਮਿਲੇਗਾ ਤੇ ਉਨ੍ਹਾਂ ਦੀ ਸਿਹਤ ਅਤੇ ਬੈਂਕ ਬੈਲੰਸ ਚੰਗਾ ਹੋ ਜਾਵੇਗਾ। ਦੱਸਣਯੋਗ ਹੈ ਕਿ ਸਵੀ ਸਿੱਧੂ ਲਖਨਊ ਤੋਂ ਸਕੂਲੀ ਪੜ੍ਹਾਈ ਕਰਨ ਮਗਰੋਂ ਚੰਡੀਗੜ੍ਹ ਆ ਗਏ। ਗ੍ਰੈਜੂਏਸ਼ਨ ਦੌਰਾਨ ਮਾਡਲਿੰਗ ਦੇ ਆਫ਼ਰ ਆਏ। ਬਾਅਦ ਚ ਲਖਨਊ ਜਾ ਕੇ ਲਾਅ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਥੀਏਟਰ ਵੀ ਕੀਤਾ।

ਸਰਕਾਰ ਨੇ ਨੌਕਰੀ ਕਰਦਿਆਂ ਹੋਇਆਂ ਵੱਡੀ ਡਿਗਰੀ ਹਾਸਲ ਕਰਨ ਵਾਲੇ

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker