Entertainment
Punjabi Film Mr & Mrs 420 Returns Ready
ਮਿਸਟਰ & ਮਿਸਿਜ਼ 420 ਰਿਟਰਨਜ਼ ਤਿਆਰ ਹੈ ਅਜ਼ਾਦੀ ਵਾਲੇ ਦਿਨ ਹਾਸੇ ਦਾ ਝੰਡਾ ਬੁਲੰਦ ਕਰਨ ਲਈ

ਗਿੱਪੀ ਗਰੇਵਾਲ ਦਿਲਜੀਤ ਦੋਸਾਂਝ ਤੇ ਅਮਰਿੰਦਰ ਗਿੱਲ ਤੋਂ ਬਾਦ ਐਮੀ ਵਿਰਕ, ਰਣਜੀਤ ਬਾਵਾ ਦੇ ਨਾਲ ਨਾਲ ਜੱਸੀ ਗਿੱਲ ਵੀ ਪੰਜਾਬੀ ਫਿਲਮਾਂ ਵਿਚ ਚੰਗੀਆਂ ਰੋਟੀਆਂ ਕਮਾ ਰਹੇ ਹਨ। ਰੋਸ਼ਨ ਪ੍ਰਿੰਸ ਤੇ ਵਰਮਾ ਜੀ ਆਪਣੀ ਇਕ ਨਿਵੇਕਲੀ ਸ਼ੈਲੀ ਵਿਚੋਂ ਬਾਹਰ ਹੀ ਨਹੀਂ ਆਉਣਾ ਚਾਹੁੰਦੇ, ਪਰ ਸਾਰੇ ਹੀ ਕਲਾਕਾਰ ਬਹੁਤ ਵਧੀਆਂ ਹਨ, ਕਿਉਂਕਿ ਇਹਨਾਂ ਸਦਕਾ ਪੰਜਾਬੀ ਜ਼ੁਬਾਨ ਬੋਲਣ ਤੇ ਸਮਝਣ ਵਾਲਿਆਂ ਦੀ ਤਾਦਾਦ ਦਿਨੋ ਦਿਮ ਵੱਧ ਰਹੀ ਹੈ। Punjabi Film Mr & Mrs 420 Returns Ready
ਇਹਨਾਂ ਉਪਰੋਕਤ ਕਲਾਕਾਰਾਂ ਤੋਂ ਇਲਾਵਾ ਜੇਕਰ ਸਾਡੀਆਂ ਫਿਲਮਾਂ ਨੂੰ ਉਪਰ ਲੈਜਾਣ ਵਿਚ ਜ਼ਿਆਦਾ ਵੱਡਾ ਹੱਥ ਗੁਰਪ੍ਰੀਤ ਘੁੱਘੀ, ਬੀਨੂੰ ਢਿਲੋਂ, ਕਰਮਜੀਤ ਅਨਮੋਲ, ਬੀਐਨ ਸ਼ਰਮਾਂ ਤੇ ਜਸਵਿੰਦਰ ਭੱਲਾ ਹੋਰਾਂ ਦਾ ਜ਼ਿਆਦਾ ਹੈ, ਕਿਉਂਕਿ ਇਹ ਸਭ ਮੰਝੇ ਹੋਏ ਕਲਾਕਾਰ ਵੀ ਹਨ।
ਪੰਜਾਬੀ ਫ਼ਿਲਮ ਮਿਸਟਰ&ਮਿਸਟਰਜ਼ 420 ਦਾ ਦੂਜਾ ਪਾਰਟ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ. ਇਸ ਵਾਰ ਲੀਡ ਰੋਲ ਵਿਚ ਦਿਖਾਈ ਦੇਣਗੇ ਜੱਸੀ ਗਿੱਲ, ਰਣਜੀਤ ਬਾਵਾ ਤੇ ਨਾਲ ਹੀ ਹੋਣਗੇ ਕਾਮੇਡੀ ਸਟਾਰ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤੀ ਦੇਵਗਨ ਅਤੇ ਪਾਇਲ ਰਾਜਪੂਤ।
ਕਈ ਵੱਡੇ ਸਟਾਰਾਂ ਨਾਲ ਲੈਸ ਇਸ ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ। ਹੁਣ ਤੱਕ ਟ੍ਰੇਲਰ ਨੂੰ 65 ਲੱਖ ਤੋਂ ਜ਼ਿਆਦਾ ਵਾਰ ਦੇਕਿਆ ਜਾ ਚੁੱਕਿਆ। ਫ਼ਿਲਮ ਵਿਚਲੇ ਗਾਣ ਗਾਏ ਹਨ ਰਣਜੀਤ ਬਾਵਾ, ਜੱਸੀ ਗਿੱਲ ਤੇ ਕਰਮਜੀਤ ਅਨਮੋਲ ਨੇ।
ਫ਼ਿਲਮ ਦਾ ਟ੍ਰੇਲਰ ਲੋਕਧੁੰਨ ਪੰਜਾਬੀ ਦੇ ਯੂਟਿਊਬ ਚੈਨਲ ਫ੍ਰਾਈਡੇ ਰਸ਼ ਮੋਸ਼ਨ ਪਿਕਚਰ ਨੇ ਰਿਲੀਜ਼ ਕੀਤਾ ਹੈ।
ਪਹਿਲੇ ਪਾਰਟ ਵਿਚ ਦਿਖਾਏ ਦਿੱਤੇ ਬੀਨੂੰ ਢਿੱਲੋ ਇਸ ਵਾਰ ਦੂਜੇ ਪਾਰਟ ਵਿਚ ਦੇਖਣ ਨੂੰ ਨਹੀਂ ਮਿਲਣਗੇ। ਨਾਲ ਹੀ ਯੁਵਰਾਜ ਹੰਸ ਤੇ ਪ੍ਰਭ ਰਾਏ ਵੀ ਫ਼ਿਲਮ ਦਾ ਹਿੱਸਾ ਨਹੀਂ ਹਨ। ਪਰ ਲੋਕ ਬੀਨੂੰ ਢਿੱਲੋ ਨੂੰ ਜ਼ਰੂਰ ਮਿਸ ਕਰਨਗੇ।
ਪੰਜਾਬੀ ਫਿਲਮਾਂ ਤੇ ਹਾਸਰਸ ਇਸ ਤਰਾਂ ਦੇ ਇਕ ਦੂਜੇ ਵਿਚ ਰੱਚ ਗਏ ਹਨ, ਕਿ ਅੱਡ ਕਰਕੇ ਦੇਖਣ ਦੇ ਚੱਕਰ ਵਿਚ ਫਿਲਮ ਦਾ ਸਾਰਾ ਵਪਾਰ ਨਿਵੇਸ਼ਕਾਂ ਨੂੰ ਚੱਕਰਾਂ ਵਿਚ ਪਾ ਦਿੰਦਾ ਹੈ।
ਅਸਲ ਗੱਲ ਤਾਂ ਇਹ ਹੈ, ਕਿ ਪੰਜਾਬੀ ਲੋਕ ਅੰਦਰੋਂ ਐਨੇ ਦੁੱਖੀ ਹੋ ਚੁੱਕੇ ਹਨ, ਕਿ ਉਹ ਸੰਜੀਦਾ ਫਿਲਮ ਨੂੰ ਦੇਖਕੇ ਆਪਣੀ ਤਣਾਵੀ ਜ਼ਿੰਦਗੀ ਨੂੰ ਸਿਨੇਮਾ ਵਿਚ ਬੈਠਕੇ ਯਾਦ ਹੀ ਨਹੀਂ ਕਰਨਾ ਚਾਹੁੰਦੇ, ਇਸ ਲਈ ਹਾਸੇ ਵਾਲੀਆਂ ਫਿਲਮਾਂ ਜ਼ਿਆਦਾ ਹਿੱਟ ਹੋ ਰਹੀਆਂ ਹਨ, ਪਰ ਇਸ ਦਾ ਇਹ ਮਤਲਬ ਕਦੇ ਵੀ ਨਹੀਂ ਹੋਵੇਗਾ, ਕਿ ਸੰਜੀਦਾ ਫਿਲਮਾਂ ਜਾਂ ਸੰਜੀਦਾ ਸਾਹਿਤ ਦੀ ਰਚਨਾ ਨੂੰ ਕੋਈ ਰੋਕ ਲਗ ਜਾਵੇਗੀ।