EDITORIALPunjab

PunjabiS are Not Druggist They Are Trapped

ਨਨਕਾਣਾ ਸਾਹਿਬ, ਲਾਹੌਰ, ਭਾਖੜਾ ਡੈਮ ਨੂੰ ਜਾਣ ਬੁੱਝ ਕੇ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਰੱਖਿਆ ਗਿਆ

PunjabiS are Not Druggist They Are Trapped 

ਨਸ਼ੇ ਪੰਜਾਬ ਨਹੀਂ ਕਰਦਾ, ਕਰਵਾਏ ਜਾਂਦੇ ਨੇ

ਯਾਦ ਕਰੋ ਜਦੋਂ ਦਿੱਲੀ ਨੂੰ ਜਾਂਦੀ ਜਰਨੈਲੀ ਸੜਕ ਤੇ ਚਲਦੇ ਤਕਰੀਬਨ ਸਾਰੇ ਹੀ ਢਾਬਿਆਂ ਵਿਚ ਚਾਹ ਦੇ ਗਲਾਸ ਦੇ ਥੱਲੇ ਨਾਲ ਲੱਗੀ ਅਫੀਮ, ਭੁੱਕੀ ਦੇ ਕਾਰਡ ਡਰਾਇਵਰਾਂ ਲਈ ਸਹਿਜੇ ਹੀ ਰੱਖੇ ਹੁੰਦੇ ਸਨ। ਅਫੀਮ, ਭੁੱਕੀ. ਭੰਗ ਵਰਗੇ ਕੁਦਰਤੀ ਨਸ਼ੇ ਜਿਥੇ ਸਾਡੀ ਯੂਨਾਨੀ ਤੇ ਆਯੁਰਵੈਦਿਕ ਸੰਸਕ੍ਰਿਤੀ ਦੇ ਪੁਰਾਣੇ ਤੇ ਅਹਿਮ ਹਿੱਸੇ ਰਹੇ ਹਨ, ਉਥੇ ਨਾਲ ਹੀ ਇਹ ਪੰਜਾਬ ਦੀ ਕਈ ਮੌਸਮਾਂ ਦੀ ਧਰਤੀ ਤੇ ਲਗਾਤਾਰ ਬਿਨਾਂ ਨਸ਼ੇ ਤੋਂ ਕੰਮ ਕਰਨ ਵਿਚ ਵੀ ਸਹਾਈ ਰਹੇ ਹਨ। PunjabiS are Not Druggist They Are Trapped    

ਅੰਗਰੇਜ ਈਸਟ ਇੰਡੀਆ ਕੰਪਨੀ  ਵਲੋਂ ਬੰਗਾਲ ਤੇ ਦੱਖਣ ਨੂੰ ਜਿੱਤਣ ਤੋਂ ਬਾਦ ਮੁਸਲਮਾਨ ਹਾਕਮਾਂ ਨੂੰ ਭੂੰਜੇ ਲਾਉਂਦੇ ਸਮੇਂ ਖਾਸ ਹਿੰਦੂ ਵਰਗ ਨੂੰ ਉੱਚਾ ਚੱਕਿਆ ਗਿਆ ਸੀ, ਤੇ ਉਸੇ ਹਿੰਦੂ ਵਰਗ ਨੇ ਸਦੀਆਂ ਤੋਂ ਮੁਸਲਮਾਨਾਂ ਦੇ ਲਗਭਗ ਗੁਲਾਮ ਬਣ ਚੁੱਕੇ ਹਿੰਦੂਆਂ ਵਿਚ ਜੁਝਾਰੂਪੁਣਾ ਫੂਕਣ ਦੀਆਂ ਬਹੁਤ ਅਣਥੱਕ ਕੋਸ਼ਿਸ਼ਾਂ ਵੀ ਕੀਤੀਆਂ, ਪਰ ਉਹ ਸਿੱਖਾਂ ਵਰਗੇ ਕਦੇ ਨਹੀਂ ਬਣ ਸਕੇ, ਬੰਗਾਲ ਦੇ ਹਿੰਦੂਆਂ ਦੀ ਮੁਸਲਮਾਨਾਂ ਪ੍ਰਤੀ ਸਦੀਵੀ ਨਫਰਤ, ਰਾਸ਼ਟਰਵਾਦ ਦੇ ਨਾਮ ਹੇਠਾਂ ਬਾਕੀ ਘੱਟ ਗਿਣਤੀਆਂ ਨੂੰ ਵੀ ਕਦੋਂ ਨਫਰਤ ਕਰਨ ਲੱਗ ਪਈ, ਇਸ ਬਾਰੇ ਪੰਜਾਬੀਆਂ ਨੂੰ 1947 ਤੋਂ ਪਹਿਲਾਂ ਕਦੇ ਵੀ ਪਤਾ ਨਹੀਂ ਸੀ। ਪੰਜਾਬੀ ਲੋਕ ਉਸ ਵਕਤ ਵੀ ਕੁਦਰਤੀ ਨਸ਼ੇ ਕਰਦੇ ਸਨ|

ਪੰਜਾਬੀਆਂ ਨੂੰ ਧਾਰਮਿਕ ਤੌਰ ਤੇ ਖ਼ਤਮ ਕਰਨ ਲਈ, ਅੰਗਰੇਜ਼ ਪਹਿਲਾਂ ਹੀ ਸੰਤਾਂ ਦੀ ਫੌਜ ਪੰਜਾਬ ਦੀ ਧਰਤੀ ਛੱਡ ਗਏ ਸਨ, ਜਿੰਨ੍ਹਾਂ ਦੇ ਧਾਰਮਿਕ ਕਾਰੋਬਾਰ ਅਜ ਪੂਰੀਆਂ ਉਚਾਈਆਂ ਛੂਹ ਰਹੇ ਹਨ।, ਸਨ 1947 ਵਿਚ ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਨੂੰ ਇਹਨਾਂ ਦੀਆਂ ਮੂਲ ਜੜ੍ਹਾਂ, ਇਤਿਹਾਸ ਤੇ ਸਭਿਆਚਾਰ ਤੋਂ ਸੱਖਣੇ ਕਰਨ ਲਈ ਨਨਕਾਣਾ ਸਾਹਿਬ ਨੂੰ ਤੇ ਪੰਜਾਬ ਦੇ ਵੱਡੇ ਹਿੱਸੇ ਨੂੰ ਪਾਕਿਸਤਾਨ ਵਿਚ ਹੀ ਰੱਖਿਆ ਗਿਆ, ਦੂਜਾ ਪੰਜਾਬੀਆਂ ਨੂੰ ਆਰਥਿਕ ਸੱਟ ਮਾਰਕੇ ਕੌਬਾ ਕਰਨ ਲਈ ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਸ਼ਾਹਿਰ ਲਾਹੌਰ ਨੂੰ ਵੀ ਇਸੇ ਸਾਜਿਸ਼ ਅਧੀਨ ਭਾਰਤੀ ਪੰਜਾਬ ਤੋਂ ਦੂਰ ਹੀ ਰੱਖਿਆ ਗਿਆ ਸੀ।    ਕਿਉਂਕਿ 1937 ਦੀਆਂ ਅੰਤਰਿਮ ਆਮ ਚੌਣਾਂ ਵਿਚ ਕਾਂਗਰਸ ਪਾਰਟੀ ਪੰਜਾਬ, ਬੰਗਾਲ ਤੇ ਸਿੰਧ ਵਿਚ ਹੀ ਹਾਰੀ ਸੀ। ਅੰਤਰਿਮ ਸਰਕਾਰ ਤਾਂ ਬਣ ਗਈ ਸੀ, 1947 ਵਿਚ ਸਿੱਖਾਂ ਨੂੰ ਵਿਸ਼ੇਸ਼ ਹਕ਼ ਦੇਣ ਦੀ ਗੱਲ ਮੁਕਾਕੇ, ਭਾਰਤ ਅੰਗਰੇਜ਼ ਮੁਕਤ ਵੀ ਹੋ ਗਿਆ ਸੀ। ਉਸ ਤੋਂ ਬਾਦ 1966 ਵਿਚ ਪੰਜਾਬੀ ਸੂਬੇ ਦੀ ਮੰਗ ਨੂੰ ਪੂਰਾ ਕਰ ਕੇ ਦੇਣ ਦੀ ਚਾਲ ਅਧੀਨ ਪੰਜਾਬ ਤੋਂ ਵੱਡੇ ਹਿੱਸੇ ਹਰਿਆਣਾ ਤੇ ਹਿਮਾਚਲ ਦੇ ਰੂਪ ਵਿਚ ਤਾਂ ਖੋਹ ਹੀ ਲਏ, ਤੇ ਨਾਲ ਹੀ 1947 ਦੀ ਲਾਹੌਰ ਵੰਡ ਦੀ ਤਰਜ ਤੇ ਹਿਮਾਚਲ ਦੀਆਂ ਹੱਦਾਂ ਤੈਅ ਕਰਨ ਵੇਲੇ ਇਹ ਖਾਸ ਖ਼ਿਆਲ ਰੱਖਿਆਂ ਗਿਆ, ਕਿ ਭਾਖੜ੍ਹਾ ਡੈਮ ਕਿਸੇ ਵੀ ਤਰਾਂ ਨਾਲ ਪੰਜਾਬ ਦੀ ਹੱਦ ਵਿਚ ਨਾ ਆਵੇ, ਪਾਣੀਆਂ ਦੇ ਹੱਕ ਕੇਂਦਰ ਨੇ ਆਪਣੇ ਕੋਲ ਰੱਖ ਲਏ। ਹਰਿਆਣਾ ਦੀ ਹੱਦ ਨੂੰ ਜਾਣ ਬੁੱਝਕੇ ਚੰਡੀਗੜ੍ਹ ਨਾਲ ਲਾਇਆ ਗਿਆ ਤਾਂ ਜੋ, ਪੰਜਾਬੀਆਂ ਨੂੰ ਹੋਰ ਸਿਆਸਤੀ ਸੰਤਾਪ ਵਿਚ ਭੇਜਿਆ ਜਾ ਸਕੇ। ਅਜ ਤੱਕ ਅੰਬਾਲੇ, ਯਮੁਨਾਨਗਰ, ਟੋਹਾਣਾ, ਨਰਵਾਣਾ, ਸਿਰਸਾ, ਕੂਰੂਕਸ਼ੇਤਰ ਦੇ ਲੋਕ ਪੰਜਾਬੀ ਹੀ ਬੋਲਦੇ ਹਨ। ਕੁਦਰਤੀ ਨਸ਼ੇ ਤਾਂ ਪੰਜਾਬੀ ਉਸ ਵਕਤ ਵੀ ਕਰਦੇ ਸਨ।

ਮੁਸਲਮਾਨਾਂ ਨੂੰ ਖ਼ਤਮ ਕਰਨ ਲਈ ਅੰਗਰੇਜ਼ਾਂ ਦੀ ਮਦਦ ਕਰਨ ਦੀ ਹਿੰਦਵੀ ਨਫਰਤ ਦਾ ਬੀਅ ਰਾਸ਼ਟਰਵਾਦ ਦੇ ਨਾਮ ਹੇਠਾਂ ਨਹਿਰੂ ਖ਼ਾਨਦਾਨ ਵਿਚ ਵੀ ਆ ਗਿਆ, ਜਿਸ ਦਾ ਜ਼ਿਕਰ ਤੇ ਇੰਕਸ਼ਾਫ ਨਹਿਰੂ ਨੇ ਆਪਣੀ ਧੀ ਨੂੰ ਲਿਖੀਆਂ ਚਿਠੀਆਂ ਵਿਚ ਵੀ ਕੀਤਾ ਹੈ। ਸਿੱਖ ਦੇਸ਼ ਪਿਆਰ ਤੇ ਕੌਮ ਦੇ ਪਿਆਰ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਦੇ ਰਹੇ, ਪਰ ਬ੍ਰਾਹਮਣਵਾਦ ਨਫਰਤ ਨਾਲ ਰਾਸ਼ਟਰਵਾਦ ਨੂੰ ਸਿੰਜਦੇ ਰਹੇ, ਜਿਸ ਦਾ ਪ੍ਰਤਖ ਪ੍ਰਮਾਣ ਅੱਜ ਸਾਡੇ ਸਾਹਮਣੇ ਆ ਚੁੱਕਾ ਹੈ, ਖ਼ਾਸਕਰ ਆਪ੍ਰੇਸ਼ਨ ਨੀਲਾ ਤਾਰਾ ਤੇ ਬਾਬਰੀ ਮਸੀਤ ਤੇ ਹੋਏ ਹਮਲਿਆਂ ਤੋਂ ਬਾਦ ਇਹ ਤਾਂ ਸਿੱਧ ਹੋ ਹੀ ਜਾਂਦਾ ਹੈ ਕਿ ਅਜੌਕੀਆਂ ਦੋਵੇਂ ਵੱਡੀਆਂ ਪਾਰਟੀਆਂ ਹੀ ਘੱਟ ਗਿਣਤੀ ਨੂੰ ਹਿੰਦੂ ਵਾਦ ਵਿਚ ਜਾਂ ਤਾਂ ਜਜ਼ਬ ਕਰ ਲੈਣਾ ਲੋਚਦੀਆਂ ਹਨ, ਜਾਂ ਫਿਰ ਖ਼ਤਮ ਕਰ ਦੇਣਾ ਚਾਹੁੰਦੀਆਂ ਹਨ।

PunjabiS are Not Druggist They Are Trapped

ਨਕਸਲਵਾੜੀ ਲਹਿਰ ਵੇਲੇ ਪੰਜਾਬ ਦੇ ਕਿੰਨੇ ਪੁੱਤ ਮਾਰੇ, ਕੋਈ ਗਿਣਤੀ ਨਹੀਂ, ਖਾੜਕੂਵਾਦ ਦੇ ਨਾਮ ਤੇ ਕਿੰਨੇ ਘਰ ਖ਼ਤਮ ਕਰ ਦਿੱਤੇ, ਕੋਈ ਗਿਣਤੀ ਨਹੀਂ ਹੈ।ਕਿਸਾਨ ਨੂੰ ਕਰਜ਼ਦਾਰ ਬਣਾਕੇ ਆਤਮ ਹਤਿਆਵਾਂ ਦੇ ਰਾਹੇ  ਕਿੰਨੇ ਪਾ ਤੇ , ਕੋਈ ਗਿਣਤੀ ਨਹੀਂ ਹੈ। ਉਸ ਤੋਂ ਪਹਿਲਾਂ ਅਨਪੜ੍ਹ ਕਿਸਾਨ ਨੂੰ ਜ਼ਹਿਰ ਦੀ ਖੇਤੀ ਵੀ ਕਰਨ ਲਾ ਦਿੱਤਾ, ਜਿਸ ਬਾਰੇ ਕਿਸਾਨਾਂ ਨੂੰ ਹਾਲੇ ਵੀ ਸਮਝ ਨਹੀਂ ਹੈ। ਅਜ ਲੜਾਈ ਨਸ਼ੇ ਦੇ ਹਥਿਆਰ ਨਾਲ ਹੋ ਰਹੀ ਹੈ, ਕਿਉਂ ਜੋ ਘੱਟ ਗਿਣਤੀਆਂ ਅੱਜ ਵੀ ਮੰਨੂਵਾਦ ਨੂੰ ਮੰਨਣ ਤੋਂ ਇਨਕਾਰੀ ਹਨ, ਪਰ ਮੰਨੂਵਾਦ ਦੀ ਪਿਉਂਦ ਤਾਂ ਸਿੱਖਾਂ ਵਿਚ ਬਹੁਤ ਵੱਡੇ ਪੱਧਰ ਤੇ ਘਰ ਕਰ ਚੁੱਕੀ ਹੈ। PunjabiS are Not Druggist They Are Trapped    

ਸਨ 2004 ਤੋਂ ਬਾਦ ਹਰਿਆਣਾ ਦੇ ਢਾਬਿਆਂ ਤੇ ਮਿਲਦਾ ਮਾਲ ਘੱਟ ਮਿਲਣ ਲੱਗ ਪਿਆ। ਹਰਿਆਣੇ ਵਿਚ ਚੌਟਾਲਿਆਂ ਦੀ ਸਰਕਾਰ ਨੇ ਕਥਿਤ ਤੌਰ ਤੇ ਸ਼ਰਾਬ ਤੇ ਰੇਤਾ ਬਜਰੀ ਦੀ ਬਲੈਕ ਮਾਰਕੀਟਿੰਗ ਦਾ ਕੰਮ ਵੱਡੇ ਪੱਧਰ ਤੇ ਕਰਨ ਤੋਂ ਇਲਾਵਾ ਕੁਦਰਤੀ ਨਸ਼ਿਆਂ ਦੀ ਆਮਦ ਨੂੰ ਹਰਿਆਣੇ ਵਿੱਚ ਦੀ ਆਉਣਾ ਰੋਕ ਦਿੱਤਾ,  ਹਰਿਆਣੇ ਵਿਚ ਦੀ ਹੋਕੇ ਜੋ ਨਸ਼ਾ ਪੰਜਾਬ ਆਉਂਦਾ ਸੀ, ਉਹ ਰੁੱਕ ਗਿਆ, ਜਿਸ ਨਾਲ ਰਾਜਸਥਾਨ ਤੋਂ ਆਉਣ ਵਾਲਾ ਮਾਲ ਮਹਿੰਗਾ ਹੋਣ ਦੇ ਨਾਲ ਨਾਲ ਘੱਟਣ ਲੱਗ ਗਿਆ। ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਆਉਣ ਤੋਂ ਬਾਦ ਇਹਨਾਂ ਨਸ਼ਾ ਕਰਨ ਵਾਲ਼ਿਆਂ ਨੂੰ ਕੁਦਰਤੀ ਨਸ਼ਿਆਂ ਤੋਂ ਰਹਿਤ ਕਰ ਦਿੱਤਾ, ਜਿਸ ਨਾਲ ਨਸ਼ੇ ਦੀ ਮੰਗ ਹੋਰ ਵੱਧ ਗਈ। ਨਸ਼ਾ ਕਰਨ ਵਾਲੇ ਨੇ ਤਾਂ ਨਸ਼ਾ ਕਰਨਾ ਹੀ ਕਰਨਾ ਹੁੰਦਾ ਹੈ. ਸਰਕਾਰੀ ਸਰਪ੍ਰਸਤੀ ਵਿਚ ਕੈਮੀਕਲ ਨਸ਼ਿਆਂ ਦਾ ਪੰਜਾਬ ਵਿਚ ਹੜ੍ਹ ਆ ਗਿਆ। ਪੌਂਟੀ ਚੱਡਾ ਵਪਾਰ ਮੰਡਲ ਨੂੰ ਪਹਿਲਾਂ ਅਕਾਲੀਆਂ ਨੇ ਸਰਪ੍ਰਸਤੀ ਦਿੱਤੀ, ਬਾਦ ਵਿਚ ਕੈਪਟਨ ਨੇ ਸਰਪ੍ਰਸਤੀ ਦਿੱਤੀ, ਜੋ ਅਜ ਵੀ ਜਾਰੀ ਹੈ।

ਅੱਜ ਪੰਜਾਬ ਵਿਚ ਨਸ਼ੇ ਕਰਨ ਵਾਲੇ ਓਵਰ ਡੋਜ਼ ਨਾਲ ਮਰ ਰਹੇ ਹਨ। ਸਰਕਾਰ ਵਲੋਂ ਸਖਤੀ ਕਰਕੇ ਨਵੇਂ ਤੇ ਹੋਰ ਮਾਰੂ ਨਸ਼ਿਆਂ ਨੂੰ ਜ਼ਮੀਨ ਦਿੱਤੀ ਜਾ ਰਹੀ ਹੈ, ਪਰ ਮੂਲ ਸਮੱਸਿਆ ਵਲ ਕਿਸੇ ਦਾ ਉੱਕਾ ਹੀ ਧਿਆਨ  ਨਹੀਂ ਹੈ।ਜੰਗਲ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਤਿਆਰ ਕੀਤੀ ਫਾਇਰ ਲਾਇਨ ਨੂੰ ਤਿਆਰ ਕਰਨ ਦੀ ਬਜਾਏ ਸਰਕਾਰ ਅਗ ਬੁਝਾਉਣ ਉਪਰ ਹੀ ਕੰਮ ਕਰ ਰਹੀ ਹੈ।ਇਹ ਸਰਕਾਰ ਨੂੰ ਵੀ ਪਤਾ ਹੈ, ਕਿ ਅਗ ਉਸ ਸਮੇਂ ਤਕ ਨਹੀਂ ਬੁਝਣੀ ਜਦੋਂ ਤਕ ਫਾਇਰ ਲਾਇਨ ਤਿਆਰ ਨਹੀਂ ਹੋ ਜਾਂਦੀ।

ਜੋ ਲੋਕ ਨਸ਼ਾ ਕਰ ਰਹੇ ਹਨ, ਉਹਨਾਂ ਨੂੰ ਕੁਦਰਤੀ ਨਸ਼ੇ ਮੁਹਈਆਂ ਕਰਵਾ ਕੇ ਇਲਾਜ ਅਧੀਨ ਲਿਆਂਦੇ ਜਾਣ ਤੇ ਜੇ ਜ਼ਰੂਰਤ ਹੈ ਤਾਂ ਅਫੀਮ ਦੀ ਖੇਤੀ ਵੀ ਕਰਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਨਵੀਂ ਜਵਾਨ ਹੋ ਰਹੀ ਪਨੀਰੀ ਨੂੰ ਚਿੱਟੇ ਦੀ ਮਾਰ ਤੋਂ ਬਚਾਉਣ ਲਈ ਅਗਲੇ ਸਮੇਂ ਲਈ ਸਹੀ ਰੂਪ ਰੇਖਾ ਤਿਆਰ ਕੀਤੀ ਜਾਵੇ।  ਪੁਲਿਸ ਦੀ ਵੱਡੇ ਪੱਧਰ ਤੇ ਰੱਦੋ ਬਦਲ ਕਰਨ ਦੇ ਨਾਲ ਨਾਲ ਦੋਸ਼ੀ ਅਫਸਰਾਂ ਨੂੰ ਫੜਕੇ ਵੱਡੀਆਂ ਸਜ਼ਾਵਾਂ ਵੀ ਦਿੱਤੀਆਂ ਜਾਣ, ਤੇ ਇਮਾਨਦਾਰ ਪੁਲਿਸ ਅਫਸਰਾਂ ਨੂੰ ਖੁੱਲਕੇ ਕੰਮ ਕਰਨ ਦੀ ਅਜ਼ਾਦੀ ਦਿੱਤੀ ਜਾਵੇ, ਨਾ ਕਿ ਸਿੱਧੂ ਵਰਗੇ ਅਫਸਰ ਨੂੰ ਪੰਜਾਬ ਤੋਂ ਬਾਹਰੋਂ ਖ਼ਾਸ ਤੌਰ ਤੇ ਲਿਆ ਕੇ ਖੱਸੀ ਬਣਾਕੇ ਰੱਖਣ ਦੀ ਪਿਰਤ ਨਾ ਪਾਈ ਜਾਵੇ। ਭ੍ਰਿਸ਼ਟ ਨੇਤਾਵਾਂ ਨੂੰ ਇਹਨਾਂ ਕੰਮਾਂ ਤੋਂ ਦੂਰ ਕਰਨ ਲਈ, ਪੁਲਿਸ ਨੂੰ ਉਹਨਾਂ ਦਾ ਹੱਥ ਠੋਕਾ ਨਾ ਬਣਾਇਆ ਜਾਵੇ। ਤਸਕਰਾਂ ਨੂੰ ਫੜਕੇ ਅੰਦਰ ਕੀਤਾ ਜਾਵੇ, ਨਾ ਕੇ ਨਸ਼ਾ ਕਰਨ ਵਾਲਿਆਂ ਨੂੰ।

ਮਰੋ ਜਾਂ ਵਿਰੋਧ ਕਰੋ, ਕੋਈ ਬਹੁਤ ਵਧੀਆਂ ਨਾਅਰਾ ਨਹੀਂ ਹੈ, ਪਰ ਬ੍ਰਾਮਣਵਾਦੀ ਸੋਚ ਨੂੰ ਇਹ ਨਾਅਰਾ ਬਹੁਤ ਵਧੀਆ ਲੱਗੇਗਾ।ਕਿਉਂਕਿ ਉਨ੍ਹਾਂ ਦੀ ਸੋਚ ਸਿੱਖਾਂ ਨੂੰ ਮਾਰਨ ਦੀ ਨਹੀਂ ਹੈ, ਸਗੋਂ ਪੰਜਾਬੀਆਂ ਨੂੰ ਖ਼ਤਮ ਕਰਨ ਦੀ ਹੈ, ਕਿਉਂਕਿ ਪੰਜਾਬ ਤੋਂ ਬਾਹਰ ਬੈਠੇ ਹਿੰਦੂਆਂ ਦੇ ਮਨਾਂ ਵਿਚ ਸਰਕਾਰੀ ਏਜੰਸੀਆਂ ਬਹੁਤ ਹੀ ਚੰਗੇ ਤਰੀਕੇ ਨਾਲ ਇਹ ਗੱਲ ਬਿਠਾ ਚੁਖਅੀਾਂ ਹਨ, ਕਿ ਪੰਜਾਬੀ ਲੋਕ ਰਾਸ਼ਟਰਵਾਦੀ ਨਾ ਹੋ ਕੇ ਭਾਰਤ ਵਿਰੋਧੀ ਹਨ। PunjabiS are Not Druggist They Are Trapped

ਸਰਕਾਰਾਂ ਇਸ ਨਮਾਲੇ ਵਿਚ ਕੁਝ ਵੀ ਨਹੀਂ ਕਰਨਗੀਆਂ, ਇਸ ਬਾਰੇ, ਸਾਹਿਤਕਾਰਾਂ, ਮਾਸਟਰਾਂ, ਹੋਰ ਗੈਰ ਸਰਕਾਰੀ ਸੰਸਥਾਵਾਂ ਤੇ ਖ਼ਾਸ ਕਰ ਪ੍ਰਵਾਸੀਆਂ ਨੂੰ ਬਹੁਤ ਹੀ ਤੇਜ਼ੀ ਨਾਲ ਇਸ ਉਪਰ ਕੰਮ ਕਰਨਾ ਪਵੇਗਾ, ਤਾਂ ਜੋ ਇਸ ਵੱਡੇ ਹਮਲੇ ਤੋਂ ਘੱਟੋ ਘੱਟ ਆਉਣ ਵਾਲੀਆਂ ਪੁਸ਼ਤਾਂ ਨੂੰ ਤਾਂ ਬਚਾ ਸਕੀਏ। ਧਰਮ ਪ੍ਰਚਾਰ ਇਹੋ ਜੇ ਵੇਲੇ ਬਹੁਤ ਕਾਰਗਾਰ ਸਾਬਿਤ ਹੋ ਸਕਦਾ ਹੈ। 1908 ਵਿਚ ਅਮਰੀਕਾ ਕਨੇਡਾ ਵਿਚ ਪਹੁੰਚੇ ਸਿੱਖ ਬੱਚਿਆਂ ਨੇ ਪਤਿਤ ਹੋਣ ਦੇ ਨਾਲ ਨਾਲ ਨਸ਼ੇ ਕਰਨੇ ਵੀ ਸ਼ੁਰੂ ਕਰ ਦਿੱਤੇ ਸਨ, ਪਰ ਉਹਨਾਂ ਨੂੰ ਸਹੀ ਸੰਦੇਸ਼ ਮਿਲਣ ਨਾਲ, ਉਹ ਲੋਕ ਨਾ ਸਿਰਫ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਬਣ ਗਏ ਸੀ, ਸਗੋਂ  ਨਾਲ ਹੀ ਭਾਰਤ ਨੂੰ ਅਜ਼ਾਦ ਕਰਾਉਣ ਲਈ ਗਦਰ ਵਰਗੀ ਲਹਿਰ ਨੂੰ ਵੀ ਜਨਮ ਦਿੱਤਾ ਸੀ। ਅੱਜ ਵੀ ਪੰਜਾਬ ਨੂੰ ਨਸ਼ਿਆਂ ਖਿਲਾਫ ਗਦਰ ਵਰਗੀ ਵੱਡੀ ਤੇ ਸੁਲਝੀ ਲਹਿਰ ਚਾਹੀਦੀ ਹੈ।

PunjabiS are Not Druggist They Are Trapped

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV