Entertainment

ਕਾਂਗਰਸ ਨੇ ਮਾਰਿਆ ਕੱਛ ਚੌਂ ਕੱਢਕੇ ਸੋਟਾ।

ਰਾਹੁਲ ਦੀ ਬਾਇਓਪਿਕ ਫ਼ਿਲਮ ਦਾ ਟੀਜ਼ਰ ਜਾਰੀ

ਨਵੀਂ ਦਿੱਲੀ: ਲੋਕ ਸਭਾ ਦੀਆਂ ਚੋਣਾਂ ਵਿਚ ਵੱਡੀ ਪੱਧਰ ਤੇ ਹਿੰਦੀ ਫੀਚਰ ਫਿਲਮਾਂ ਦਾ ਸਾਥ ਲਿਆ ਜਾ ਰਿਹਾ ਹੈ। ਭਾਜਪਾ ਨੇ ਆਪਣੇ ਟਵੀਟਰ ਹੈਂਡਲ ਤੋਂ ਐਕਸੀਡੈਂਟਲ ਪ੍ਰਾਈਮ ਮਿਨੀਸਟਰ ਨੂੰ ਪ੍ਰਮੋਟ ਕਰਕੇ ਇਹ ਦਰਸਾਇਆ ਸੀ, ਕਿ ਭਾਜਪਾ ਇਸ ਤਰਾਂ ਦੀ ਰੇਸ ਵਿਚ ਦਿਲਚਸਪੀ ਰੱਖਦੀ ਹੈ। ਕਾਂਗਰਸ ਨੇ ਮੋਦੀ ਦੀ ਜ਼ਿੰਦਗੀ ਉਪਰ ਅਧਾਰਿਤ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਵਲੋਂ ਮੂਗਲੀ ਚੌਂ ਸੋਟਾ ਕੱਢਕੇ ਮਾਰਿਆ ਗਿਆ ਹੈ। ਰਾਹੁਲ ਗਾਂਧੀ ਦੀ ਜ਼ਿੰਦਗੀ ਉਪਰ ਬਣੀ ਫਿਲਮ ਸਕਰੀਨਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ।  Rahul Gandhi Feature Film Before Elections

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ ‘ਤੇ ਆਧਾਰਤ ਫ਼ਿਲਮ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਮਗਰੋਂ ਸਿਆਸੀ ਫ਼ਿਲਮਾਂ ਦੀ ਦੌੜ ਜਿਹੀ ਲੱਗ ਗਈ। ਇਸ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜੀਵਨ ‘ਤੇ ਆਧਾਰਤ ਫ਼ਿਲਮ ਬਣਾਏ ਜਾਣ ਦੀ ਖ਼ਬਰ ਆਈ ਅਤੇ ਇੱਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਬਾਇਓਪਿਕ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। Rahul Gandhi Feature Film Before Elections

ਸੇਂਟ ਡ੍ਰੈਕੁਲਾ ਅਤੇ ਕਾਮਾਸੂਤਰਾ 3ਡੀ ਜਿਹੀਆਂ ਫ਼ਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਰੂਪੇਸ਼ ਪੌਲ ਰਾਹੁਲ ਗਾਂਧੀ ਦੀ ਜ਼ਿੰਦਗੀ ‘ਤੇ ਆਧਾਰਤ ਇਸ ਫ਼ਿਲਮ ਨੂੰ ‘ਮਾਈ ਨੇਮ ਇਜ਼ ਰਾਗਾ’ ਨਾਂਅ ਦਿੱਤਾ ਹੈ। ਰਾਗਾ ਰਾਹੁਲ ਗਾਂਧੀ ਦੇ ਨਾਂਅ ਦੇ ਸ਼ਬਦਾਂ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ। ਫ਼ਿਲਮਕਾਰ ਨੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਵੀ ਦਿਖਾਇਆ ਹੈ।

84 ਸਿੱਖ ਕਤਲੇਆਮ ਗਵਾਹ ਨੇ ਕੀਤੀ ਸਜਣ ਕੁਮਾਰ ਦੀ ਪਹਿਚਾਣ

ਅਦਾਕਾਰ ਅਸ਼ਵਨੀ ਕੁਮਾਰ ਰਾਹੁਲ ਗਾਂਧੀ ਦਾ ਕਿਰਦਾਰ ਅਦਾ ਕਰਨਗੇ ਜਦਕਿ ਨਰੇਂਦਰ ਮੋਦੀ ਦੀ ਭੂਮਿਕਾ ਹਿਮਾਂਤ ਕਪਾਡੀਆ ਵੱਲੋਂ ਅਦਾ ਕੀਤੀ ਜਾਵੇਗੀ। ਚਾਰ ਮਿੰਟ ਲੰਮੇ ਇਸ ਟੀਜ਼ਰ ਵਿੱਚ ਕਾਂਗਰਸ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮਾਈ ਨੇਮ ਇਜ਼ ਰਾਗਾ ਇਸੇ ਸਾਲ ਅਪ੍ਰੈਲ ਵਿੱਚ ਜਾਰੀ ਕੀਤੀ ਜਾਵੇਗੀ। ਯਾਨੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਜਾਵੇਗੀ।

 

Tags
Show More

Leave a Reply

Your email address will not be published. Required fields are marked *

Close