NATIONAL

Rajnath celebrate Dussehra with BSF jawans Bikaner

ਰਾਜਨਾਥ ਭਾਰਤ-ਪਾਕਿ ਸਰਹੱਦ ਨੇੜੇ ਬੀਕਾਨੇਰ 'ਚ BSF ਜਵਾਨਾਂ ਨਾਲ ਮਨਾਉਣਗੇ ਦੁਸਹਿਰਾ

ਕੇਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਵਾਰ ਬੀ. ਐੱਸ. ਐੱਫ. ਜਵਾਨਾਂ ਨਾਲ ਦੁਸਹਿਰਾ ਮਨਾਉਣਗੇ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਮੁਤਾਬਕ ਰਾਜਨਾਥ ਸਿੰਘ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬੀਕਾਨੇਰ ਵਿਚ ‘ਸ਼ਸਤਰ ਪੂਜਾ’ ਕਰਨਗੇ ਅਤੇ ਦੁਸਹਿਰਾ ਮਨਾਉਣਗੇ। ਅਜਿਹਾ ਪਹਿਲੀ ਵਾਰ ਹੈ ਕਿ ਜਦੋਂ ਕੇਦਰ ਸਰਕਾਰ ਦੇ ਸੀਨੀਅਰ ਮੰਤਰੀ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ਨੇੜੇ ‘ਸ਼ਸਤਰ ਪੂਜਾ’ ਕਰਨਗੇ। Rajnath celebrate Dussehra with BSF jawans Bikaner

 

ਗ੍ਰਹਿ ਮੰਤਰੀ 19 ਅਕਤੂਬਰ ਨੂੰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਜਸਥਾਨ ਦੇ ਬੀਕਾਨੇਰ ਵਿਚ ਬੀ. ਐੱਸ. ਐੱਫ ਦੇ ਜਵਾਨਾਂ ਨਾਲ ਦੁਸਹਿਰਾ ਮਨਾਉਣਗੇ।ਰਾਵਣ ‘ਤੇ ਭਗਵਾਨ ਰਾਮ ਦੀ ਜਿੱਤ ਦੀ ਖੁਸ਼ੀ ਵਿਚ ਦੁਸਹਿਰਾ ਦੇ ਤਿਉਹਾਰ ਦੌਰਾਨ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਧਮਾਕਾ ਕੁੜੀਆਂ ਦੀ ਹੜਤਾਲ ਤੇਜ਼ ਯਾਂ ਪ੍ਰਸਾਸ਼ਨ ਢਿੱਲਾ ?

 

ਆਪਣੇ ਦੋ ਦਿਨਾਂ ਦੇ ਦੌਰੇ ਦੌਰਾਨ ਗ੍ਰਹਿ ਮੰਤਰੀ 18 ਅਕਤੂਬਰ ਨੂੰ ਬੀਕਾਨੇਰ ਪਹੁੰਚਣਗੇ। ਰਾਜਨਾਥ ਵਲੋ ਸਰਹੱਦ ‘ਤੇ ਹਾਲਾਤ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ਵਿਚ ਤਰੱਕੀ ਦੀ ਸਮੀਖਿਆ ਕਰਨ ਦੀ ਸੰਭਾਵਨਾ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਉਹ ਜਵਾਨਾਂ ਨਾਲ ਭੋਜਨ ਵੀ ਕਰਨਗੇ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸੰਬੋਧਿਤ ਕਰਨਗੇ। ਭਾਰਤ-ਪਾਕਿਸਤਾਨ ਵਿਚਾਲੇ 3,323 ਕਿਲੋਮੀਟਰ ਦੀ ਸਰਹੱਦ ਬਹੁਤ ਸੰਵੇਦਨਸ਼ੀਲ ਹੈ।

Tags
Show More