NATIONAL

Ram Rahim Security Beefed Up In Jail

ਜੇਲ ਮੈਨੂਅਲ ਦੇ ਚੈਪਟਰ 12 ਵਿਚ ਜੇਲ੍ਹ ਦੀ ਸੁਰੱਖਿਆ ਦੀ ਸਾਰੀ ਜ਼ਿਮੇਵਾਰੀ ਜੇਲ੍ਹ ਸੁਪਰਡੈਂਟ ਨੂੰ ਦਿੱਤੀ ਗਈ ਹੈ

Ram Rahim Security Beefed Up In Jail

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਇੰਨਾ ਸਖ਼ਤ ਕਿ ਜੇਕਰ ਜੇਲ੍ਹ ਸੁਪਰਡੈਂਟ ਨੇ ਵੀ ਰਾਮ ਰਹੀਮ ਨੂੰ ਮਿਲਣਾ ਹੈ ਤਾਂ ਉਨ੍ਹਾਂ ਨੂੰ ਵੀ ਆਪਣੀ ਤਲਾਸ਼ੀ ਦੇਣੀ ਪਵੇਗੀ।

ਇਸ ਸਬੰਧੀ ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਅਜਿਹੇ ਕਦਮ ਚੁੱਕੇ ਗਏ ਹਨ। ਕਿਸੇ ਕੋਲ ਸ਼ੱਕੀ ਚੀਜ਼ ਲਿਜਾਣ ਦਾ ਸ਼ੱਕ ਹੋਵੇ ਤਾਂ ਉਸ ਵਿਅਕਤੀ ਦੀ ਤਲਾਸ਼ੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਰਾਮ ਰਹੀਮ ਕੋਲ ਬਿਨਾ ਤਲਾਸ਼ੀ ਦੇ ਕੋਈ ਨਹੀਂ ਜਾਵੇਗਾ, ਬੇਸ਼ੱਕ ਜੇਲ੍ਹ ਸੁਪਰਡੈਂਟ ਹੀ ਕਿਉਂ ਨਾਲ ਹੋਵੇ ?

ਬਲਾਤਕਾਰ ਦੇ ਦੋਸ਼ ਵਿੱਚ ਸਜ਼ਾਯਾਫ਼ਤਾ ਸੌਦਾ ਸਾਧ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਮੰਗਲਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਦੱਸਿਆ ਕਿ ਰਾਮ ਰਹੀਮ ਦੇ ਹੁਕਮਾਂ ‘ਤੇ ਹੀ ਉਸ ਨੂੰ ਨਿਪੁੰਸਕ ਬਣਾਇਆ ਗਿਆ।

ਖੱਟਾ ਸਿੰਘ ਤੋਂ ਜਦ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਮਾਮਲੇ ਵਿੱਚ ਬਚਾਅ ਪੱਖ ਦੇ ਵਕੀਲ ਵੱਲੋਂ ਉਸ ਦੇ ਬਿਆਨਾਂ ਬਾਰੇ ਸਵਾਲ-ਜਵਾਬ ਕੀਤੇ ਜਾ ਰਹੇ ਸਨ ਤਾਂ ਖੱਟਾ ਸਿੰਘ ਨੇ ਇਹ ਖੁਲਾਸਾ ਕਰਦਿਆਂ ਕਿਹਾ ਕਿ ਡੇਰਾ ਮੁਖੀ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ।

ਸੀਬੀਆਈ ਵੱਲੋਂ ਲੰਘੀ ਪਹਿਲੀ ਫਰਵਰੀ ਨੂੰ ਦਾਇਰ ਕੀਤੀ ਚਾਰਜਸ਼ੀਟ ਵਿੱਚ ਸੀਆਰਪੀਸੀ ਦੇ ਸੈਕਸ਼ਨ 164 ਤਹਿਤ ਖੱਟਾ ਸਿੰਘ ਨੇ ਬਿਆਨ ਦਿੱਤੇ ਹਨ ਕਿ ਉਸ ਨੂੰ 2002 ਵਿੱਚ ਨਿਪੁੰਸਕ ਬਣਾਇਆ ਗਿਆ ਸੀ। ਖੱਟਾ ਸਿੰਘ ਦੇ ਇਸ ਇੰਕਸ਼ਾਫ਼ ਨੇ ਜਿੱਥੇ ਨਵੀਂ ਸਨਸਨੀ ਛੇੜ ਦਿੱਤੀ ਹੈ, ਉੱਥੇ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ।

Security Beefed Up To Save Ram Rahim's From Jail Superintendent

ਪੱਤਰਕਾਰ ਛੱਤਰਪਤੀ ਤੇ ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਖੱਟਾ ਸਿੰਘ ਪਹਿਲਾਂ ਵੀ ਰਾਮ ਰਹੀਮ ਵਿਰੁੱਧ ਗਵਾਹੀ ਦੇ ਚੁੱਕਾ ਸੀ, ਪਰ 2012 ਵਿੱਚ ਉਸ ਨੇ ਡੇਰਾ ਮੁਖੀ ਦੇ ਡਰੋਂ ਆਪਣੇ ਬਿਆਨ ਬਦਲ ਲਏ ਸਨ। ਪਰ ਬੀਤੇ ਸਾਲ ਅਗਸਤ ਵਿੱਚ ਜਦ ਡੇਰਾ ਮੁਖੀ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਹੋ ਜਾਣ ਤੋਂ ਬਾਅਦ ਖੱਟਾ ਸਿੰਘ ਨੇ ਅਦਾਲਤ ਨੂੰ ਮੁੜ ਆਪਣੇ ਬਿਆਨ ਲੈਣ ਲਈ ਬੇਨਤੀ ਕੀਤੀ ਸੀ।

ਜੇਲ ਮੈਨੂਅਲ ਦੇ ਚੈਪਟਰ 12 ਵਿਚ ਜੇਲ੍ਹ ਦੀ ਸੁਰੱਖਿਆ ਦੀ ਸਾਰੀ ਜ਼ਿਮੇਵਾਰੀ ਜੇਲ੍ਹ ਸੁਪਰਡੈਂਟ ਨੂੰ ਦਿੱਤੀ ਗਈ ਹੈ

ਜਿਸ ਤਰੀਕੇ ਨਾਲ ਰਾਮ ਰਹੀਮ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ, ਉਸ ਤੇ ਪ੍ਰਤੀਕਰਮ ਕਰਦਿਆਂ ਰਾਜਸੀ ਮਾਹਿਰਾਂ ਦਾ ਕਹਿਣਾ ਹੈ, ਕਿ ਮੰਤਰੀ ਦੇ ਫੈਸਲੇ ਤੋਂ  ਸਾਬਿਤ ਹੁੰਦਾ ਹੈ, ਕਿ ਬਾਬੇ ਦਾ ਅਜ ਵੀ ਹਰਿਆਣਾ ਸਰਕਾਰ ਵਿਚ ਹੁਕਮ ਚਲਦਾ ਹੈ। ਕਾਨੂੰਨੀ ਮਾਹਿਰਾਂ ਦਾ ਆਖਣਾ ਹੈ, ਕਿ ਭਾਰਤੀ ਜੇਲ ਮੈਨੂਅਲ ਦੇ ਚੈਪਟਰ 12 ਵਿਚ ਜੇਲ ਸੁਪਰਡੈਂਟ ਦੀਆਂ ਤਾਕਤਾਂ ਦਰਜ ਹਨ, ਜਿਸ ਵਿਚ ਜੇਲ੍ਹ ਦੀ ਸੁਰੱਖਿਆ ਦੀ ਸਾਰੀ ਜ਼ਿਮੇਵਾਰੀ ਜੇਲ੍ਹ ਸੁਪਰਡੈਂਟ ਨੂੰ ਦਿੱਤੀ ਗਈ ਹੈ। ਇਸ ਦੌਰਾਨ ਮੰਤਰੀ ਵਲੋਂ ਲਏ ਇਸ ਫੈਸਲੇ ਨਾਲ ਸਰਕਾਰ ਦੀ ਸਥਿਤੀ ਹਾਸੋਹੀਣੀ ਤਾਂ ਬਣੇਗੀ ਹੀ, ਨਾਲ ਹੀ ਇਸ ਦਾ ਭਾਰਤ ਪੱਧਰ ਤੇ ਵਿਰੋਧ ਹੋਣਾ ਵੀ ਲਾਜ਼ਮੀ ਹੈ। ਕਿਓਂਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਆਪਣਾ ਆਧਾਰ ਮੁੜ ਤੋਂ ਲੱਭ ਰਹੀ ਹੈ, ਤੇ ਮੰਤਰੀ ਦੇ ਇਸ ਤਰਾਂ ਦੇ ਬਿਆਨ ਨਾਲ ਗੱਲ ਕਿਥੋਂ ਚਲਕੇ ਕਿਸ ਪੱਧਰ ਤੇ ਪਹੁੰਚ ਸਕਦੀ ਹੈ।

ਸਿੱਖਾਂ ਦੇ ਗਿਆਰਵੇਂ ਤੇ ਮੌਜੂਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਦੀ ਬੇਕਦਰੀ ਕਰਨ ਦੇ ਸਿਲਸਿਲੇ ਵਿਚ ਪਹਿਲਾਂ ਹੀ ਡੇਰਾ ਪ੍ਰੇਮੀ ਅੰਦਰ ਦੇ ਦਿੱਤੇ ਗਏ ਹਨ। ਡੇਰੇ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹਾਈ ਕੋਰਟ ਦੇ ਆਦੇਸ਼ ਹਨ ਤਾਂ ਜੋ ਡੇਰਾ ਪ੍ਰੇਮੀਆਂ ਵਲੋਂ ਪ੍ਰਦਰਸ਼ਨ ਦੌਰਾਨ ਕੀਤੇ ਕਰੋੜਾਂ ਦੇ ਨੁਕਸਾਨ ਨੂੰ ਪੂਰਾ ਕੀਤਾ ਜਾ ਸਕੇ। ਪਰ ਹਰਿਆਣਾ ਦੇ ਮੰਤਰੀ ਵਲੋਂ ਜਿਸ ਹਿਸਾਬ ਨਾਲ ਬਾਬੇ ਦੀ ਸੁਰੱਖਿਆ ਲਈ ਬਿਆਨ ਦਿੱਤਾ ਗਿਆ ਹੈ, ਉਹ ਆਪਣੇ ਆਪ ਹੀ ਸਾਰੀ ਕਹਾਣੀ ਬਿਆਨ ਕਰਦਾ ਹੈ।

 

Show More

Leave a Reply

Your email address will not be published. Required fields are marked *