Punjab

Rana Gurjeet counter attacked Sukhpal Singh Khaira statements

ਰਾਣਾ ਗੁਰਜੀਤ ਦਾ ਖਹਿਰਾ 'ਤੇ ਪਲਟਵਾਰ

Rana Gurjeet counter attacked  Sukhpal Singh Khaira statements,

ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ, “ਨਾਰੰਗ ਕਮਿਸ਼ਨ ਮੈਨੂੰ ਕਲੀਨ ਚਿੱਟ ਦੇ ਚੁੱਕਿਆ ਹੈ। ਸੁਖਪਾਲ ਖਹਿਰਾ ਕੋਈ ਚਾਰਟਡ ਅਕਾਊਂਟੈਂਟ ਨਹੀਂ ਕਿ ਮੈਂ ਉਸ ਦੀ ਹਰ ਗੱਲ ਦਾ ਜਵਾਬ ਦੇਵਾਂ। ਮੈਂ ਖਹਿਰਾ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਮੇਰੇ ਖ਼ਿਲਾਫ਼ ਜਿੱਥੋਂ ਮਰਜ਼ੀ ਚੋਣ ਲੜ ਲਵੇ ਤੇ ਜਨਤਾ ਉਸ ਨੂੰ ਜਵਾਬ ਦੇ ਦੇਵੇਗੀ।”

ਦਰਅਸਲ ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਸ਼fਕਾਇਤ ਕੀਤੀ ਹੈ ਕਿ ਰਾਣਾ ਗੁਰਜੀਤ ਦੀ ਕੰਪਨੀ ਰਾਣਾ ਗੁਰਜੀਤ ਸਿੰਘ ਟਰੇਡਰਜ਼ ਨੇ ਪੰਜਾਬ ਵਿੱਚ ਰੇਤੇ ਦੀਆਂ ਖੱਡਾਂ ਵਿੱਚ ਪੈਸੇ ਲਾਏ ਹਨ। ਖਹਿਰਾ ਨੇ ਇਸ ਸਬੰਧੀ ਬਕਾਇਦਾ ਕੁਝ ਦਸਤਾਵੇਜ਼ ਵੀ ਮੁੱਖ ਸਕੱਤਰ ਤੇ ਮੀਡੀਆ ਸਾਹਮਣੇ ਪੇਸ਼ ਕੀਤੇ ਹਨ।

ਰਾਣਾ ਨੇ ਕਿਹਾ ਕਿ ਸੁਖਪਾਲ ਖਹਿਰਾ ਕੀ ਹੈ ਜੋ ਉਸ ਨੂੰ ਉਹ ਹਰ ਗੱਲ ਦਾ ਜਵਾਬ ਦੇਣ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਬੋਲਣ ਦੀ ਬਿਮਾਰੀ ਹੈ ਤੇ ਉਹ ਇਸ ਬਿਮਾਰੀ ਦਾ ਇਲਾਜ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਖਹਿਰਾ ਨੂੰ 2022 ਦੀ ਚੋਣ ਵਿੱਚ ਜਵਾਬ ਮਿਲ ਜਾਵੇਗਾ ਕਿ ਉਸ ਦੇ ਪੱਲੇ ਕੀ ਹੈ। ਉਨ੍ਹਾਂ ਕਿਹਾ ਕਿ ਉਹ ਖਹਿਰਾ ਦੀ ਹਰ ਫ਼ਜ਼ੂਲ ਗੱਲ ਦਾ ਜਵਾਬ ਦੇਣ ਲਈ ਇੱਥੇ ਨਹੀਂ ਬੈਠੇ।

Rana Gurjeet counter attacked  Sukhpal Singh Khaira statements ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਉਪਰ ਤਿੱਖੇ ਹਮਲੇ ਕੀਤੇ ਸਨ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਪੁਖ਼ਤਾ ਸਬੂਤ ਹਨ ਕਿ ਰਾਣਾ ਗੁਰਜੀਤ ਸਿੰਘ ਨੇ ਰੇਤੇ ਦੀਆਂ ਖੱਡਾਂ ਵਿੱਚ ਪੈਸੇ ਲਾਏ ਸਨ। ਖਹਿਰਾ ਨੇ ਰਾਣਾ ਗੁਰਜੀਤ ਨੂੰ ਚੈਲੰਜ ਕੀਤਾ ਕਿ ਬਹਿਸ ਕਰਨ ਲਈ ਸਮਾਂ ਤੇ ਸਥਾਨ ਉਹ ਤੈਅ ਕਰ ਲੈਣ ਤੇ ਉਹ ਮੀਡੀਆ ਸਾਹਮਣੇ ਉਨ੍ਹਾਂ ਨੂੰ ਬੇਨਕਾਬ ਕਰ ਦੇਣਗੇ।

ਖਹਿਰਾ ਨੇ ਕਿਹਾ ਸੀ ਕਿ ਰਾਣੇ ਦੀ ਕੰਪਨੀ ਆਰਜੀਐਸ ਟਰੇਡਰਜ਼ ਨੇ ਰੇਤੇ ਦੀਆਂ ਖੱਡਾਂ ਵਿੱਚ ਨਿਵੇਸ਼ ਕੀਤਾ ਹੈ। ਇਸ ਕੰਪਨੀ ਦੇ ਨਿਰਦੇਸ਼ਕ ਰਾਣਾ ਗੁਰਜੀਤ ਸਮੇਤ ਇਸ ਦੇ ਪਰਿਵਾਰ ਲੋਕ ਰਹੇ ਹਨ। ਇਸ ਕੰਪਨੀ ਨੇ 36 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਆਪਣੀ 2017 ਦੀ ਚੋਣ ਦੇ ਹਲਫਨਾਮੇ ਵਿੱਚ ਰਾਣਾ ਗੁਰਜੀਤ ਨੇ ਇਸ ਕੰਪਨੀ ਤੋਂ ਕਰਜ਼ ਲੈਣ ਦਾ ਪ੍ਰਗਟਾਵਾ ਕੀਤਾ ਹੈ।

Tags
Show More