Punjab

rape With Minor case registered against seven persons

ਨਾਬਾਲਗਾ ਨਾਲ ਜਬਰ-ਜ਼ਨਾਹ ਸੱਤ ਵਿਅਕਤੀਆਂ ਖਿਲਾਫ਼ ਕੇਸ ਦਰਜ

ਨਾਬਾਲਗਾ ਨਾਲ ਜਬਰ-ਜ਼ਨਾਹ, ਸੱਤ ਵਿਅਕਤੀਆਂ ਖਿਲਾਫ਼ ਕੇਸ ਦਰਜ

rape With Minor case  registered against seven personsਪੁਲਸ ਥਾਣਾ ਬੁੱਲ੍ਹੋਵਾਲ ਨੇ ਨਾਬਾਲਗ ਲੜਕੀ ਨੂੰ ਮੋਟਰ ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਥੋਂ ਦੇ ਇਕ ਪਿੰਡ ਦੀ ਨਾਬਾਲਗ ਲੜਕੀ ਨੇ ਪੁਲਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਗੁਰਪ੍ਰੀਤ ਸਿੰਘ ਮੈਨੂੰ ਵਿਆਹ ਦਾ ਝਾਂਸਾ ਦੇ ਕੇ 14 ਜੂਨ ਨੂੰ ਆਪਣੇ ਦੋਸਤ ਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਚੱਕ ਰਾਜੂ ਸਿੰਘ ਨੂੰ ਆਪਣਾ ਮੋਟਰਸਾਈਕਲ ਦੇ ਕੇ ਉਸ ਨੂੰ ਲੈਣ ਲਈ ਭੇਜਿਆ। ਮਨਦੀਪ ਸਿੰਘ ਉਸ ਨੂੰ ਪ੍ਰਦੀਪ ਸਿੰਘ ਉਰਫ਼ ਸੋਨੂੰ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਰਾਜੂ ਸਿੰਘ ਦੀ ਮੋਟਰ ’ਤੇ ਲੈ ਗਿਆ, ਜਿਥੇ ਗੁਰਪ੍ਰੀਤ ਸਿੰਘ ਗੋਪੀ ਪਹਿਲਾਂ ਹੀ ਮੌਜੂਦ ਸੀ। ਗੋਪੀ ਨੇ ਮੋਟਰ ਵਾਲੇ ਕਮਰੇ ਵਿਚ ਲਿਜਾ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ।

rape With Minor case registered against seven persons

rape With Minor case  registered against seven persons

ਨਾਬਾਲਗਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਹ ਵੀ ਦੱਸਿਆ ਕਿ ਮਨਦੀਪ ਸਿੰਘ ਕਮਰੇ ਦੇ ਬਾਹਰ ਖਡ਼੍ਹਾ ਸੀ ਅਤੇ ਕੁਝ ਸਮੇਂ ਬਾਅਦ ਗੁਰਪ੍ਰੀਤ ਨੇ ਮੋਟਰ ਵਾਲੇ ਕਮਰੇ ਦੀ ਕੁੰਡੀ ਲਾ ਦਿੱਤੀ। ਤਰਨਜੀਤ ਸਿੰਘ ਉਰਫ ਤਰਨਾ ਵਾਸੀ ਕੰਦੋਲਾ, ਜ਼ਿਲਾ ਜਲੰਧਰ ਅਤੇ ਮਨਜਿੰਦਰ ਸਿੰਘ ਪੁੱਤਰ ਰੋਸ਼ਨ ਸਿੰਘ ਵਾਸੀ ਚੱਕ ਰਾਜੂ ਸਿੰਘ ਦੋ ਹੋਰ ਅਣਪਛਾਤੇ ਵਿਅਕਤੀਆਂ ਨਾਲ ਸਕਾਰਪੀਓ ਗੱਡੀ ਵਿਚ ਆਏ। ਗੁਰਪ੍ਰੀਤ ਸਿੰਘ ਗੋਪੀ ਅਤੇ ਮਨਦੀਪ ਸਿੰਘ ਉਰਫ਼ ਸੁਦਾਮਾ ਨੇ ਮੈਨੂੰ ਗੱਡੀ ਵਿਚ ਧੱਕੇ ਨਾਲ ਸੁੱਟ ਲਿਆ ਅਤੇ ਤਰਨਜੀਤ ਸਿੰਘ ਉਰਫ਼ ਤਰਨਾ ਦੀ ਦੁਕਾਨ ’ਤੇ ਲੈ ਗਏ, ਜਿਥੇ ਤਰਨਜੀਤ ਸਿੰਘ, ਮਨਦੀਪ ਸਿੰਘ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਮੇਰੇ ਨਾਲ ਕੁੱਟ-ਮਾਰ ਕਰ ਕੇ ਵੀਡੀਓ ਬਣਾਈ ਅਤੇ ਫੋਟੋ ਖਿੱਚੀਆਂ। ਪੀੜਤਾ ਨੇ ਦੱਸਿਆ ਕਿ 15 ਜੂਨ ਨੂੰ ਦੁਪਹਿਰ ਦੇ ਕਰੀਬ ਢਾਈ ਵਜੇ ਤਰਨਜੀਤ ਸਿੰਘ ਨੇ ਮੇਰੇ ਚਾਚੇ ਨੂੰ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਲਡ਼ਕੀ ਜਿਸ ਨੂੰ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਮਨਦੀਪ ਸਿੰਘ ਉਰਫ ਸੁਦਾਮਾ ਪ੍ਰਦੀਪ ਸਿੰਘ ਦੀ ਮੋਟਰ ’ਤੇ ਲੈ ਕੇ ਗਏ ਸੀ, ਨਸਰਾਲੇ ਆ ਕੇ ਲੈ ਜਾਓ । ਮੇਰੇ ਪਰਿਵਾਰਕ ਮੈਂਬਰ ਮੈਨੂੰ ਲੈਣ ਆਏ ਤਾ ਗੁਰਪ੍ਰੀਤ ਸਿੰਘ ਗੋਪੀ ਨੇ ਧਮਕੀ ਦਿੱਤੀ ਕਿ ਜੇਕਰ ਇਸ ਸਬੰਧੀ ਕਿਸੇ ਨਾਲ ਕੋਈ ਗੱਲ ਕੀਤੀ ਤਾਂ ਤੁਹਾਡਾ ਸਾਰਾ ਪਰਿਵਾਰ ਖਤਮ ਕਰ ਦਿਆਗਾ। ਪੁਲਸ ਥਾਣਾ ਬੁੱਲ੍ਹੋਵਾਲ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


rape With Minor case  registered against seven persons
Tags
Show More

Leave a Reply

Your email address will not be published. Required fields are marked *