Punjab

Read True Story Behind Punjabi Sugarcane Farmer Exploitation

ਪੰਜਾਬੀ ਗੰਨਾ ਕਾਂਸਤਕਾਰਾਂ ਦੀ ਸਰਕਾਰੀ ਲੁੱਟ ਪਿੱਛੇ ਲੁੱਕੀ ਅਸਲੀ ਕਹਾਣੀ ਪੜ੍ਹੋ

Read True Story Behind Punjabi Sugarcane Farmer Exploitation: ਪੰਜਾਬ ਵਿਚ ਗੰਨਾ ਕਾਸ਼ਤਕਾਰੀ ਤਕਰੀਬਨ ਹਮੇਸ਼ਾਂ ਹੀ ਫਾਇਦੇਮੰਦ ਸਾਬਿਤ ਹੁੰਦੀ ਹੁੰਦੀ ਕਿਸਾਨੀ ਦੇ ਗਲਘ ਦੀ ਹੱਢੀ ਸਾਬਿਤ ਹੁੰਦੀ ਹੈ। ਜਿਸ ਕਰਕੇ ਮਜਬੂਰੀ ਬਸ, ਇਹਨਾਂ ਗਰੀਬੜਿਆਂ ਨੂੰ ਕਣਕ ਝੋਨਾ ਚੱਕਰ ਵਿਚ ਨਾ ਚਾਹ ਕੇ ਵੀ ਫਸਣਾ ਪੈਂਦਾ ਹੈ। ਕਿਸਾਨੀ ਦੀ ਲੁੱਟ ਅਕਾਲੀ ਦਲ ਬਾਦਲ ਤੇ ਕਾਂਗਰਸ ਆਈ ਦੇ ਨੇਤਾ ਤੇ ਉਨ੍ਹਾਂ ਦੇ ਵਿੱਤ ਸਹਾਇਕ ਰਲ੍ਹ ਕੇ ਕਰਦੇ ਨੇ, ਦੁੱਖ ਦੀ ਗੱਲ ਇਹ ਰਹਿ ਜਾਂਦੀ ਹੈ, ਕਿ ਆਮ ਆਦਮੀ ਪਾਰਟੀ ਵਲੋਂ ਵੀ ਇਸ ਮੁੱਦੇ ਨੂੰ ਰਾਜਸੀ ਮੁੱਦਾ ਬਣਾਕੇ ਕਦੇ ਨਹੀਂ ਉਭਾਰਿਆ ਗਿਆ, ਨਹੀਂ ਤਾਂ ਗੰਨੇ ਦੀ ਖੇਤੀ ਪੰਜਾਬ ਲਾੀ ਬਹੁਤ ਲਾਹੇਵੰਦ ਸਾਬਿਤ ਹੋ ਸਕਦੀ ਸੀ।

ਪੱਤਾ ਪੱਤਾ ਪੰਜਾਬ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਆਖਿਰ ਗੰਨੇ ਨੂੰ ਲੈਕੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਿਉਂ ਹੋ ਰਿਹਾ ਹੈ। ਤੱਥ ਹੈਰਾਨੀ ਜਨਕ ਨਿਕਲੇ। ਪੂਰੀ ਕਹਾਣੀ ਤੁਸੀ ਆਪੇ ਪੜ੍ਹ ਲਉ

Read True Story Behind Punjabi Sugarcane Farmer Exploitationਪੰਜਾਬ ‘ਚ ਸਿਆਸਤ ‘ਚ ਗੰਨੇ ਦਾ ਮੁੱਲ ਵੱਡਾ ਮੁੱਦਾ ਬਣਿਆ ਹੋਇਆ ਹੈ। ਇੱਕ ਪਾਸੇ ਹਰਿਆਣਾ ਗੰਨੇ ਦਾ ਪ੍ਰਤੀ ਕੁਇੰਟਲ ਮੁੱਲ 330 ਰੁਪਏ ਦੇ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਇਹ ਭਾਅ ਸਿਰਫ਼ 300 ਰੁਪਇਆ ਦੇ ਰਹੀ ਹੈ। ਅਜਿਹੇ ‘ਚ ਇਹ ਸਵਾਲ ਬੜਾ ਅਹਿਮ ਹੈ ਕਿ ਸੂਬੇ ਦੇ ਗੰਨਾ ਕਿਸਾਨਾਂ ਨੂੰ ਘੱਟ ਮੁੱਲ ਕਿਉਂ ਮਿਲ ਰਿਹਾ ਹੈ? ਇਸ ਤੋਂ ਇਹ ਵੀ ਸਭ ਦੇ ਜ਼ਹਿਨ ‘ਚ ਹੋਵੇਗਾ ਕਿ ਪੰਜਾਬ ਦੀਆਂ ਅਹਿਮ ਗੰਨਾ ਮਿੱਲਾਂ ਦੇ ਮਾਲਕ ਕੌਣ-ਕੌਣ ਹਨ। ਪੱਤਾ ਪੱਤਾ ਪੰਜਾਬ ਤੁਹਾਨੂੰ ਪੰਜਾਬ ਦੀਆਂ ਅਹਿਮ ਗੰਨਾ ਮਿੱਲਾਂ ਦੇ ਮਾਲਕਾਂ ਬਾਰੇ ਦੱਸ ਰਿਹਾ ਹੈ ਜਿਨ੍ਹਾਂ ਨਾਲ ਸੂਬੇ ਦੇ ਸ਼ੂਗਰ ਕਾਰੋਬਾਰ ‘ਤੇ ਕਬਜ਼ਾ ਦੀ ਅਕਾਲੀ-ਕਾਂਗਰਸੀ ਕਹਾਣੀ ਸਾਫ਼ ਹੋ ਜਾਵੇਗੀ।

Read True Story Behind Punjabi Sugarcane Farmer Exploitationਪੰਜਾਬ ਦੇ ਵਿਵਾਦਤ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਣਾ ਗੁਰਜੀਤ ਸਿੰਘ ‘ਰਾਣਾ ਸ਼ੂਗਰ ਮਿੱਲਜ਼’ ਦੇ ਮਾਲਕ ਹਨ। ਉਨ੍ਹਾਂ ‘ਤੇ ਰੇਤ ਖੱਡਾਂ ‘ਚ ਘਪਲੇ ਦਾ ਇਲਜ਼ਾਮ ਵੀ ਲੱਗ ਚੁੱਕਾ ਹੈ। ਰਾਣਾ ਬੜੇ ਲੰਮੇ ਸਮੇਂ ਤੋਂ ਸ਼ੂਗਰ ਮਿੱਲਜ਼ ਦੇ ਕਾਰੋਬਾਰ ‘ਚ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮੇਸ਼ਾਂ ਚਹੇਤੇ ਰਹੇ ਹਨ। ਦੂਜਾ ਵੱਡਾ ਨਾਂ ਹੈ ਜਰਨੈਲ ਸਿੰਘ ਵਾਹਦ। ਜਰਨੈਲ ਸਿੰਘ ਵਾਹਦ ਸ਼੍ਰੋਮਣੀ ਅਕਾਲੀ ਦੇ ਲੀਡਰ ਤੇ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਚਹੇਤੇ ਹਨ। ਇਹ ਪਿਛਲੀ ਬਾਦਲ ਸਰਕਾਰ ‘ਚ ਮਾਰਕਫੈਡ ਦੇ ਚੇਅਰਮੈਨ ਰਹੇ ਹਨ। ਵਾਹਦ ਫਗਵਾੜਾ ‘ਚ ‘ਵਾਹਦ ਸੰਧਰ ਸ਼ੂਗਰ ਮਿੱਲ’ ਚਲਾਉਂਦੇ ਹਨ। ਸੂਤਰਾਂ ਮੁਤਾਬਕ ਇਹ ਮਿੱਲ ਅਕਾਲੀ ਦਲ ਦੇ ਵੱਡੇ ਲੀਡਰ ਦੇ ਹਿੱਸੇਦਾਰੀ ਹੈ।Read True Story Behind Punjabi Sugarcane Farmer Exploitation

Read True Story Behind Punjabi Sugarcane Farmer Exploitationਤੀਜਾ ਵੱਡਾ ਨਾਂ ਹੈ ਕਮਲ ਓਸਵਾਲ। ਇਨ੍ਹਾਂ ਦੀ ਅਮਲੋਹ ‘ਚ ਸ਼ੂਗਰ ਇੰਡਸਟਰੀ ਹੈ। ਓਸਵਾਲ ਪਿਛਲੀ ਸਰਕਾਰ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਸਨ। ਇਨ੍ਹਾਂ ਨੂੰ ਬਕਾਇਦਾ ਕੈਬਨਿਟ ਰੈਂਕ ਦਿੱਤਾ ਗਿਆ ਸੀ। ਓਸਵਾਲ ਪੰਜਾਬ ਦੇ ਵੱਡੇ ਸਨਅਤਕਾਰ ਹਨ ਤੇ ਲੁਧਿਆਣਾ ‘ਚ ਇਨ੍ਹਾਂ ਦਾ ਹੌਜਰੀ ਦਾ ਵੱਡਾ ਕਾਰੋਬਾਰ ਹੈ। ਚੌਥਾ ਵੱਡਾ ਨਾਂ ਹੈ ਯੂਪੀ ਦਾ ਮੰਨਿਆ ਪ੍ਰਮੰਨਿਆ ਸਾਬਕਾ ਗੈਂਗਸਟਰ ਤੇ ਮੌਜੂਦਾ ਸਿਆਸਤਦਾਨ ਡੀ.ਪੀ. ਯਾਦਵ। ਕਹਿੰਦੇ ਨੇ ਸਰਕਾਰ ਜਿਸ ਦੀ ਮਰਜ਼ੀ ਹੋਵੇ ਡੀਪੀ ਯਾਦਵ ਦਾ ਡੰਕਾ ਹਰ ਥਾਂ ਖੜਕਦਾ ਹੈ। ਯਾਦਵ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ‘ਚ ਵੱਡੀ ਸ਼ੂਗਰ ਮਿੱਲ ਲਾਈ ਹੋਈ ਹੈ। ਇਹ ਉੱਤਰ ਪ੍ਰਦੇਸ਼ ਤੋਂ ਲੈ ਕੇ ਪੰਜਾਬ ਤੱਕ ਇਸ ਕਾਰੋਬਾਰ ਦਾ ਵਿਸਥਾਰ ਕਰ ਚੁੱਕਾ ਹੈ।Read True Story Behind Punjabi Sugarcane Farmer Exploitation

ਪੰਜਵਾਂ ਨਾਂ ਪੌਂਟੀ ਚੱਢਾ ਫੈਮਿਲੀ ਦਾ ਹੈ। ਪੌਂਟੀ ਚੱਡਾ ਪਰਿਵਾਰ ਬਾਰੇ ਜਾਣ ਪਛਾਣ ਦੀ ਲੋੜ ਨਹੀਂ ਹੈ। ਇਹ ਪਰਿਵਾਰ ਸਰਨਾਂ ਭਰਾਵਾਂ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਦਾ ਖਾਸ-ਮ-ਖਾਸ ਹੈ। ਸਰਨਾ ਅੱਜ ਵੀ ਧਾਰਮਿਕ ਮਾਮਲਿਆਂ ਬਾਰੇ ਕੈਪਟਨ ਦੇ ਸਲਾਹਕਾਰ ਹਨ। ਗੁਰਦਾਪੁਰ ਦੇ ਕੀੜੀ ਅਫਗਾਨਾਂ ‘ਚ ਚੱਡਾ ਪਰਿਵਾਰ ਦੀ ਵੱਡੀ ਸ਼ੂਗਰ ਮਿੱਲ ਹੈ। ਪਿਛਲੀ ਕੈਪਟਨ ਸਰਕਾਰ ‘ਚ ਪੰਜਾਬ ਦੇ ਸਭ ਤੋਂ ਵੱਡੇ ਸ਼ਰਾਬ ਕਾਰੋਬਾਰੀ ਸੀ। ਹੁਣ ਇੰਨਾ ਵਿਸਥਾਰ ਨਾਲ ਦੱਸਣ ਤੋਂ ਬਾਅਦ ਇਹ ਗੱਲ ਕਹਿਣ ਜਾਂ ਨਾ ਕਹਿਣ ਦੀ ਲੋੜ ਨਹੀਂ ਕਿ ਪੰਜਾਬ ਦੇ ਗੰਨਾ ਕਿਸਾਨਾਂ ਨਾਲ ਹਰ ਵਾਰ ਧੱਕਾ ਕਿਉਂ ਹੁੰਦਾ ਹੈ ਤੇ ਪੰਜਾਬ ਦੇ ਗੰਨਾ ਕਿਸਾਨਾਂ ਦੀ ਫਸਲ ਦਾ ਸਹੀ ਭਾਅ ਤੇ ਸਹੀ ਸਮੇਂ ‘ਤੇ ਪੇਮੈਂਟ ਕਿਉਂ ਨਹੀਂ ਮਿਲਦੀ?Read True Story Behind Punjabi Sugarcane Farmer Exploitation

ਕੈਪਟਨ ਅਮਰਿੰਦਰ ਸਿੰਘ ਖੁਦ ਰਜਵਾੜਿਆਂ ਵਿਚੋਂ ਹੈ, ਜੋ ਪੁਸ਼ਤਾਂ ਤੋਂ ਲੋੜਵੰਦਾਂ ਨੂੰ ਯੋਗ ਦਾਨ ਦਿੰਦੇ ਆਏ ਹਨ, ਪਰ ਇਹਨਾਂ ਦੇ ਪੁਰਖਾਂ ਨੇ ਆਮ ਜਨਤਾ ਦਾ ਹੱਕ ਨਹੀਂ ਮਾਰਿਆ, ਜਿਸ ਦੇ ਚਲਦਿਆਂ ਹੀ ਗੁਰੂ ਸਾਹਿਬਾਨ ਤੋਂ ਇਹਨਾਂ ਨੂੰ ਲਗਾਤਾਰ ਆਸ਼ੀਰਵਾਦ ਵਿਚ ਸ਼ਸਤਰਾਂ ਦੇ ਨਾਲ ਨਾਲ ਹੁਕਮਨਾਮਾ ਸਾਹਿਬਾਨ ਵੀ ਪ੍ਰਾਪਤ ਹੁੰਦੇ ਰਹੇ, ਪਰ ਅਜੌਕੇ ਸਮੇਂ, ਜਦੋਂ ਕਿਸਾਨੀ ਮਰ ਰਹੀ ਹੈ, ਤੇ ਪੰਜਾਬ ਸਰਕਾਰ ਚਾਹ ਕੇ ਵੀ ਕਿਸਾਨਾਂ ਦਾ ਕਰਜ਼ਾ ਖ਼ਤਮ ਨਹੀਂ ਕਰ ਪਾ ਰਹੀ, ਉਸ ਵਕਤ ਗੰਨੇ ਲਈ ਗੁਆਂਢੀ ਰਾਜਾਂ ਵਲੋਂ ਦਿੱਤੇ ਜਾ ਰਹੇ ਮੁੱਲ ਤੋਂ ਬਹੁਤ ਘੱਟ ਮੁੱਲ ਆਪਣੇ ਕਿਸਾਨਾਂ ਨੂੰ ਦੇਣ ਦੀ ਕਹਾਣੀ ਲੋਕਾਂ ਵਲੋਂ ਚੁਣੀ ਗਈ ਸਰਕਾਰ ਤੇ ਬਹੁਤ ਵੱਡਾ ਸਵਾਲੀਆਂ ਨਿਸ਼ਾਨ ਖੜ੍ਹਾ ਕਰਦੀ ਨਜ਼ਰ ਆ ਰਹੀ ਹੈ।

ਮੇਰੀ ਸਰਕਾਰ ਤੁਹਾਡੇ ਮੰਤਰੀ ਪਹਿਲਾਂ ਹੀ ਬਹੁਤ ਅਮੀਰ ਹਨ ਤੇ ਉਨ੍ਹਾਂ ਅਮੀਰ ਹੀ ਰਹਿਣਾ, ਜ਼ਰੂਰਤ ਹੈ ਵਕਤ ਦੇ ਮਾਰੇ ਤੇ ਲੀਹੋਂ ਲਹੇ ਕਿਸਾਨੀ ਦੇ ਸਿਸਟਮ ਨੂੰ ਸੂਚਾਰੂ ਰੂਪ ਵਿਚ ਲਿਆਉਣ ਲਈ,  ਲੋੜੀਂਦੀ ਮਾਇਕ ਸਹਾਇਤਾ ਦੇਣ ਦੀ।

Read True Story Behind Punjabi Sugarcane Farmer Exploitation

Tags
Show More