Punjab

Real Story Bhagwant Mann on Manmeet Alisher Cremation

ਮਨਮੀਤ ਅਲੀਸ਼ੇਰ ਦੇ ਸੰਸਕਾਰ ਤੇ ਭਗਵੰਤ ਮਾਨ ਵਿਵਾਦ ਦੀ ਅਸਲ ਕਹਾਣੀ ਪੜੋ

ਬੜੀ ਸ਼ਰਮ ਦੀ ਗੱਲ ਹੈ, ਕਿ ਪੰਜਾਬੀ ਦੇ ਤਿੰਨ ਚਾਰ ਸਿਰਮੌਰ ਅਖਬਾਰਾਂ ਨੇ ਮਨਮੀਤ ਅਲੀਸ਼ੇਰ ਦੇ ਸੰਸਕਾਰ ਮੌਕੇ ਪਹੁੰਚੇ ਭਗਵੰਤ ਮਾਨ ਤੇ ਵਿਵਾਦ ਖੜ੍ਹਾ ਕਰਨ ਦਾ ਦੋਸ਼ ਲਗਾਇਆ ਹੈ। ਅਸਲ ਵਿਚ ਮੀਡੀਆ ਵਿਚ ਵੀ ਪੱਖਵਾਦ ਸ਼ੁਰੂ ਹੋ ਚੁੱਕਾ ਹੈ। ਕੋਈ ਅਖਬਾਰ ਅਕਾਲੀਆਂ ਦੇ ਹਿਸਾਬ ਨਾਲ ਲਿਖ ਰਿਹਾ ਹੈ, ਕੋਈ ਸੰਘੀਆਂ ਦੇ ਹਿਸਾਬ ਨਾਲ ਤੇ ਕੋਈ ਕਾਂਗਰਸ ਤੇ ਕੋਈ ਆਪ ਦੇ ਹਿਸਾਬ ਨਾਲ ਚਲ ਰਿਹਾ ਹੈ। Real Story Bhagwant Mann on Manmeet Alisher Cremation

ਅਖਬਾਰ ਲਿਖਦੇ ਹਨ, ਕਿ ਭਗਵੰਤ ਮਾਨ ਨੇ ਮਨਮੀਤ ਅਲੀਸ਼ੇਰ ਦੇ ਦੋਸਤਾਂ ਨਾਲ ਬੋਲ ਬਚਨ ਕੀਤਾ ਤੇ ਬਾਦ ਵਿਚ ਐਸਐਸਪੀ ਨਾਲ ਤਕਰਾਰ ਕੀਤੀ ਤੇ ਬਾਦ ਵਿਚ ਪਤਰਕਾਰਾਂ ਨੂੰ ਭੱਦਾ ਬੋਲੇ। ਪੱਤਾ ਪੱਤਾ ਪੰਜਾਬ ਨੇ ਇਸ ਸਾਰੇ ਮਾਮਲੇ ਦੀ ਤੈਹ ਵਿਚ ਜਾਕੇ ਪੜਚੋਲ੍ਹ ਕੀਤੀ ਹੈ। ਪੂਰੀ ਕਹਾਣੀ ਪੜ੍ਹ ਲਵੋ। ਸਭ ਸਾਹਮਣੇ ਆ ਜਾਵੇਗਾ।

ਮਨਮੀਤ ਅਲੀਸ਼ੇਰ, ਵਿਨਰਜੀਤ ਗੋਲਡੀ ਤੇ ਭਗਵੰਤ ਮਾਨ ਤਿੰਨੋ ਬਚਪਨ ਦੇ ਬਹੁਤ ਹੀ ਗਹਿਰੇ ਦੋਸਤ ਹਨ

ਉਮੀਦਵਾਰ ਚੁਣਨ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਦਿੱਤੇ ਉੱਤੇ ਹੱਸਦਿਆਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਤਾਂ ‘ਬਾਦਲ ਐਂਡ ਸੰਨ ਪ੍ਰਾਈਵੇਟ ਲਿਮਿਟੇਡ ਕੰਪਨੀ’ ਵਾਂਗ ਹੀ ਚਲਦੀ ਹੈ, ਕਿਸੇ ਹੋਰ ਅਕਾਲੀ ਢੀਂਡਸਾ(ਢੀਂਡਸਿਆਂ), ਚੰਦੂਮਾਜਰਾ (ਚੰਦੂਮਾਜਰਿਆਂ) ਅਤੇ ਤੋਤਾ (ਤੋਤਿਆਂ) ਨੂੰ ਆਪਣਾ ਕੋਈ ਸੁਝਾਅ ਦੇਣ ਦਾ ਬਿਲਕੁਲ ਵੀ ਕੋਈ ਅਧਿਕਾਰ ਨਹੀਂ ਹੈ, ਅਕਾਲੀ ਦਲ ਵਿੱਚ ਤਾਂ ਤੁਹਾਨੂੰ ਆਪਣੇ ਸਾਰੇ ਅਧਿਕਾਰ ਸੁਖਬੀਰ ਬਾਦਲ ਸਾਹਮਣੇ ਸਮਰਪਿਤ ਕਰਨੇ ਪੈਂਦੇ ਹਨ ਕਿਉਕਿ ਕਿਸੇ ਵੀ ਹੋਰ ਅਕਾਲੀ ਆਗੂ ’ਚ ਜੁੱਰਅਤ ਨਹੀਂ ਹੈ ਕਿ ਉਹ ਸੁਖਬੀਰ ਬਾਦਲ ਦੇ ਕਿਸੇ ਫ਼ੈਸਲੇ ਖ਼ਿਲਾਫ਼ ਆਪਣਾ ਕੋਈ ਇਤਰਾਜ਼ ਪੇਸ਼ ਕਰ ਸਕਣ।’’
ਭਗਵੰਤ ਮਾਨ/p4punjab.com

ਮਨਮੀਤ ਅਲੀਸ਼ੇਰ ਆਪ ਆਦਮੀ ਪਾਰਟੀ ਦੀ ਆਸਟਰੇਲੀਆ ਦੇ ਬ੍ਰਿਸਬੇਨ ਵਿਚ ਸਿਫਤ ਕਰਦੇ ਸਨ ਤੇ ਅਕਾਲੀ ਦਲ ਬਾਦਲ ਦਾ ਭੰਡੀ ਪਰਚਾਰ ਕਰਦੇ ਸਨ, ਜਦੋਂਕਿ ਉਨ੍ਹਾਂ ਦੇ ਭਰਾ ਇਧਰ ਪੰਜਾਬ ਵਿਚ ਯੂਥ ਅਕਾਲੀ ਦਲ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜੇ ਹੋਏ ਹਨ। ਹੋਇਆ ਕੀ, ਮਨਮੀਤ ਅਲੀਸ਼ੇਰ ਦੀ ਮੌਤ ਤੋਂ ਬਾਦ ਸੁਨਾਮ ਹਲਕੇ ਤੋਂ ਪੰਜਾਬ ਯੂਥ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਤੇ ਪੀਆਰਟੀਸੀ ਦੇ ਉਪ ਚੇਅਰਮੈਨ ਵਿਨਰਜੀਤ ਗੋਲਡੀ ਬਾਹਰ ਬ੍ਰਿਸਬੇਨ ਜਾਕੇ ਮਨਮੀਤ ਦੇ ਪਰਿਵਾਰ ਨਾਲ ਉਸ ਦੀ ਦੇਹ ਨੂੰ ਲੈਕੇ ਆਉਂਦੇ ਹਨ, ਅਲੀਸ਼ੇਰ ਪਿੰਡ ਵਿਚ ਮਨਮੀਤ ਦੇ ਸੰਸਕਾਰ ਦੀਆਂ ਰਸਮਾਂ ਅਨੁਸਾਰ ਤਿਆਰੀਆਂ ਚੱਲ ਰਹੀਆਂ ਹਨ। ਸਭ ਕੁਝ ਆਮ ਵਾਂਗ ਹੋ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਨੇ ਆਕੇ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ ਤੇ ਪਰਿਵਾਰ ਨਾਲ ਅਫਸੋਸ ਕਰਨ ਵਿਚ ਮਸਰੂਫ ਹੋ ਗਏ। ਹੁਣ ਭਗਵੰਤ ਮਾਨ ਆਉਂਦੇ ਹਨ।

ਪਾਠਕਾਂ ਨੂੰ ਅਸੀਂ ਦਸਣਾ ਚਾਹੁੰਦੇ ਹਾਂ ਕਿ ਮਨਮੀਤ ਅਲੀਸ਼ੇਰ, ਵਿਨਰਜੀਤ ਗੋਲਡੀ (ਅਕਾਲੀ ਆਗੂ) ਤੇ ਭਗਵੰਤ ਮਾਨ (ਆਪ ਆਗੂ) ਤਿੰਨੋ ਬਚਪਨ ਦੇ ਬਹੁਤ ਹੀ ਗਹਿਰੇ ਦੋਸਤ ਹਨ। ਭਗਵੰਤ ਮਾਨ ਸੰਸਕਾਰ ਵਾਲੇ ਦਿਨ ਥੋੜਾ ਦੇਰ ਨਾਲ ਪਹੁੰਚੇ ਤੇ ਆਪਣੇ ਦੋਸਤ ਦੀ ਮ੍ਰਿਤਕ ਦੇਹ ਵੇਖ, ਆਪਣੇ ਤੇ ਕਾਬੂ ਨਾ ਰੱਖ ਸਕੇ, ਉਹ ਵਿਰਲਾਪ ਕਰਨ ਲੱਗ ਪਏ, ਕਿਉਂਕਿ ਸੰਸਕਾਰ ਨੂੰ ਦੇਰ ਹੋ ਰਹੀ ਸੀ, ਸਾਰੇ ਦੇਹ ਲਿਜਾਣ ਨੂੰ ਕਹਿ ਰਹੇ ਸਨ, ਪਰ ਮਨਮੀਤ ਅਲੀਸ਼ੇਰ ਦੀ ਭੈਣ ਜੋ ਆਪਣੇ ਮ੍ਰਿਤਕ ਭਰਾ ਦੀ ਦੇਹ ਕੋਲ ਬੈਠੀ ਵਿਰਲਾਪ ਕਰ ਰਹੀ ਸੀ, ਨੇ ਕਿਹਾ ਕਿ ਮਨਮੀਤ ਦੇ ਦੋਸਤ ਹਾਲੇ ਵੀ ਆ ਰਹੇ ਹਨ ਤੇ ਥੋੜਾਂ ਚਿਰ ਹੋਰ ਰੁਕਿਆ ਜਾਵੇ, ਜਿਸ ਦੀ ਭਗਵੰਤ ਮਾਨ ਨੇ ਵੀ ਹਾਮੀ ਭਰ ਦਿੱਤੀ। ਭਗਵੰਤ ਨੂੰ ਵਿਰਨਜੀਤ ਗੋਲਡੀ ਨੇ ਤੰਜ਼ ਮਾਰਦੇ ਹੋਏ ਕਿਹਾ, ਕਿ ਉਹ ਕੋਣ ਹੁੰਦਾ ਹੈ ਪਰਿਵਾਰ ਦੇ ਮਾਮਲਿਆਂ ‘ਚ ਦਾਖਲ ਦੇਣ ਵਾਲਾ ? ਵਿਨਰਜੀਤ ਨੇ ਭਗਵੰਤ ਨੂੰ ਫੇਰ ਕਿਹਾ ਕਿ ਉਹ ਰਾਜਨੀਤੀ ਕਰ ਰਹੇ ਹਨ। ਭਗਵੰਤ ਜੋ ਪਹਿਲਾਂ ਤੋਂ ਹੀ ਰੋ ਰਿਹਾ ਸੀ ਨੇ ਵਿਰਨਜੀਤ ਨੂੰ ਕਿਹਾ ਕਿ ਇਹ ਘਰ ਜਿੰਨ੍ਹਾਂ ਵਿਨਰਜੀਤ ਦਾ ਹੈ, ਉਨ੍ਹਾਂ ਹੀ ਭਗਵੰਤ ਦਾ ਹੈ, ਕਿਉਂਕਿ ਮਨਮੀਤ ਦੋਵਾਂ ਦਾ ਦੋਸਤ ਸੀ। ਦੋਵਾਂ ਵਿਚ ਤੂੰ ਤੂੰ ਮੈਂ ਮੈਂ ਹੋ ਗਈ, ਉਥੇ ਅਕਾਲੀਆਂ ਦਾ ਇਕੱਠ ਜ਼ਿਆਦਾ ਸੀ ਤੇ ਵਿਨਰਜੀਤ ਦੇ ਸਮਰਥਕਾਂ ਨੇ ਭਗਵੰਤ ਨੂੰ ਉਥੋਂ ਜਾਣ ਲਈ ਕਿਹਾ, ਭਗਵੰਤ ਉਥੋਂ ਚੱਲਾ ਗਿਆ।

307966_
ਵਿਨਰਜੀਤ ਗੋਲਡੀ

ਗੱਲ ਖ਼ਤਮ ਹੋ ਗਈ, ਦੋਸਤਾਂ ਦੀ ਤੂੰ ਤੂੰ ਮੈਂ ਮੈਂ ਨੂੰ ਅਖ਼ਬਾਰਾਂ ਨੇ ਆਪਣੀਆਂ ਸੁਰਖੀਆਂ ਬਣਾ ਕੇ ਛਾਪ ਦਿੱਤਾ, ਅਸਲ ਗੱਲ ਕੀ ਹੋਈ ਸੀ, ਉਸ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ। ਗੈਰ ਜ਼ਿੰਮੇਵਾਰੀ ਦੀ ਪੱਤਰਕਾਰੀ ਹੋ ਰਹੀ ਹੈ।

ਜਦੋਂ ਭਗਵੰਤ ਮਾਨ ਵਾਪਸ ਆਪਣੀ ਗੱਡੀ ਵੱਲ ਆ ਰਿਹਾ ਸੀ, ਤਾਂ ਪੁਲਿਸ ਕਪਤਾਨ ਸੰਗਰੂਰ ਸਰਦਾਰ ਥਿੰਦ ਦਾ ਕਾਫਲਾ ਆ ਗਿਆ, ਭਗਵੰਤ ਨੇ ਐਸਐਸਪੀ ਨੂੰ ਰੋਸ ਵਿਚ ਕਿਹਾ ਕਿ ਮਰਗ ਤੇ ਆਉਂਦੇ ਸਮੇਂ ਤਾਂ ਘੱਟੋ ਘੱਟ ਬੱਤੀਆਂ ਨਾ ਲਾਇਆ ਕਰੋ, ਜਿਸ ਨਾਲ ਖ਼ੁਦ ਐਸਐਸਪੀ ਵੀ ਸ਼ਰਮਿੰਦਾ ਹੋਇਆ। ਭਗਵੰਤ ਆਪਣੀ ਕਾਰ ਕੋਲ ਪਹੁੰਚਿਆ, ਪਰ ਪਤਰਕਾਰ ਪਿੱਛੋਂ ਲਗਾਤਾਰ ਅਵਾਜ਼ਾਂ ਮਾਰ ਰਹੇ ਸਨ, ਤੇ ਆਪਣੇ ਦੋਸਤ ਦੇ ਆਖਰੀ ਦਰਸ਼ਨ ਕਰਕੇ ਆ ਰਹੇ ਮਾਨ ਨੇ ਉਸੇ ਉਖੜੇ ਮਨ ਨਾਲ ਪੱਤਰਕਾਰਾਂ ਨੂੰ ਪੁੱਛ ਲਿਆ, ਕਿ ਉਨ੍ਹਾਂ ਨੂੰ ਹੋਰ ਕੀ ਚਾਹੀਦਾ ਹੈ? ਜਿਸ ਨੂੰ ਇਹ ਆਖ ਕੇ ਲਿਖਿਆ ਗਿਆ ਕਿ ਉਸ ਨੇ ਮੀਡੀਆ ਨਾਲ ਬਦਤਮੀਜ਼ੀ ਕੀਤੀ ਹੈ।

ਇਸ ਘਟਨਾ ਦੀ ਤਫਸੀਲ ਲਿਖਣ ਦਾ ਮੰਤਵ ਬਹੁਤ ਸਾਫ ਹੈ, ਕਿ ਜਨਤਾ ਨੂੰ ਦਸਿਆ ਜਾ ਸਕੇ ਕਿ ਪਤਰਕਾਰੀ ਤੇ ਨਿਰਪੱਖਤਾ ਦੋਵੇਂ ਅੱਡੋ ਅੱਡ ਹੋ ਚੁੱਕੀਆਂ ਹਨ, ਸਥਾਨਕ ਪੱਤਰਕਾਰਾਂ ਦੀਆਂ ਖ਼ਬਰਾਂ ਦੀ ਘੋਖ ਕੀਤੇ ਬਗੈਰ ਭੇਜੀਆਂ ਰਿਪੋਰਟਾਂ ਨੇ ਇਕ ਦਮ ਵੱਡੀਆਂ ਰਾਜਨੀਤਕ ਖਬਰਾਂ ਦਾ ਰੂਪ ਲੈ ਲਿਆ। ਜਦੋਂ ਕਿ ਵਿਨਰਜੀਤ ਗੋਲਡੀ ਤੇ ਭਗਵੰਤ ਮਾਨ ਅੱਡੋ ਅੱਡ ਰਾਜਨੀਤਕ ਦਲਾਂ ਵਿਚ ਵਿਚਰਦੇ ਵੱਡੇ ਨੇਤਾ ਹਨ, ਪਰ ਆਪਣੇ ਦੋਸਤ ਦੀ ਅਚਾਨਕ ਮੌਤ ਨੇ ਦੋਵਾਂ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਹੈ। ਇਸ ਖ਼ਬਰ ਨੂੰ ਇਸ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ, ਨਾ ਕਿ ਭਗਵੰਤ ਉਪਰ ਸ਼ਰਾਬ ਪੀਕੇ ਰੌਲ੍ਹਾ ਪਾਉਣ ਦੇ ਦੋਸ਼ ਲਾਕੇ ਜਾਂ ਸਥਾਨਕ ਲੋਕਾਂ ਨਾਲ ਬਦਸਲੂਕੀ ਕਰਨ ਦਾ ਤੇ ਨਾ ਹੀ ਵਿਨਰਜੀਤ ਗੋਲਡੀ ਵਲੋਂ ਅਕਾਲੀ ਦਲ ਦਾ ਹੋਣ ਕਰਕੇ ਭਗਵੰਤ ਨਾਲ ਧੱਕਾ ਕਰਨ ਦੇ ਪੱਖ ਤੋਂ ਇਸ ਨੂੰ ਖ਼ਬਰ ਨੂੰ ਪੜ੍ਹਣਾ ਚਾਹੀਦਾ ਹੈ। ਪੂਰੇ ਪੰਜਾਬ ਨੂੰ ਹੀ ਆਪਣੇ ਇਕ ਨੌਜਵਾਨ ਪੁੱਤਰ ਦੇ ਚਲੇ ਜਾਣ ਉਪਰ ਦੁੱਖ ਹੈ।

ਬਾਕੀ ਹੁਣ ਦੇਖਣਾ ਬਣਦਾ ਹੈ, ਕਿ ਪੰਜਾਬ ਸਰਕਾਰ ਮਨਮੀਤ ਅਲੀਸ਼ੇਰ ਦੇ ਪਰਿਵਾਰ ਦੀ ਕਿਸ ਤਰਾਂ ਨਾਲ ਸਹਾਇਤਾ ਲਈ ਅੱਗੇ ਆਉਂਦੀ ਹੈ, ਕਿਉਂਕਿ ਸੂਤਰਾਂ ਅਨੁਸਾਰ ਅਲੀਸ਼ੇਰ ਦਾ ਪਰਿਵਾਰ, ਉਸ ਵਲੋਂ ਭੇਜੀ ਜਾਂਦੀ ਮਾਇਕ ਸਹਾਇਤਾ ਉਪਰ ਹੀ ਨਿਰਭਰ ਕਰਦਾ ਸੀ।

Tags
Show More