NATIONAL

ਜਾਣੋ ਨਵਜੋਤ ਸਿੱਧੂ ਨੂੰ ਕਪਿਲ ਦੇ ਸ਼ੌਅ `ਚੋਂ ਕੱਢੇ ਜਾਣ ਦਾ ਅਸਲ ਸੱਚ

ਜਾਣੋ ਨਵਜੋਤ ਸਿੱਧੂ ਨੂੰ ਕਪਿਲ ਦੇ ਸ਼ੌਅ `ਚੋਂ ਕੱਢੇ ਜਾਣ ਦਾ ਅਸਲ ਸੱਚ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧੀਆਂ ਹਨ ਜਾਂ ਨਹੀਂ ਇਸ ਬਾਰੇ ਕਿਸੇ ਕੋਲ ਪੁਖਤਾ ਜਾਣਕਾਰੀ ਨਹੀਂ ਹੈ, ਮੀਡੀਆ ਦਾ ਇਕ ਭਗਤ ਤਭਕਾ ਇਹ ਸਾਬਿਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਕਿ ਸੋਨੀ ਟੀਵੀ ਵਾਲਿਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਦਾ ਕਪਿਲ ਸ਼ਰਮਾਂ ਸ਼ੌਅ ਵਿਚੋਂ ਬਾਹਰ ਕਰ ਦਿੱਤਾ ਹੈ। ਉਸ ਕਹਾਣੀ ਪਿੱਛੇ ਅਸਲ ਸੱਚ ਕੀ ਹੈ ਉਹ ਅਸੀ ਤੁਹਾਨੂੰ ਦਸਦੇ ਹਾਂ। Reality Behind Navjot Sidhu Expultion from Kapil Show

ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਵੀਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਦਹਿਸ਼ਤੀ ਹਮਲੇ ਵਿੱਚ 40 ਸੀਆਰਪੀਐਫ ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਸਿੱਧੂ ਨੇ ਬਿਆਨ ਦਿੱਤਾ ਸੀ। ਸ਼ੋਸ਼ਲ ਮੀਡੀਆ ਦੇ ਤਨਖਾਈਏ ਮੁਲਾਜ਼ਿਮਾਂ ਨੇ ਜਾਣ ਬੁੱਝਕੇ ਇਹ ਮੰਗ ਚੱਕ ਦਿੱਤੀ ਕਿ ਸਿੱਧੂ ਨੂੰ ਸ਼ੌਅ ਤੋਂ ਬਾਹਰ ਕਰੋ। ਅੱਜ ਗੋਦੀ ਮੀਡੀਆ ਨੇ ਖਬਰ ਚਲਾ ਦਿੱਤੀ ਕਿ ਹਾਸਰਸ ਕਲਾਕਾਰ ਕਪਿਲ ਸ਼ਰਮਾ ਨਾਲ ਸ਼ੋਅ ਕਰਨ ਵਾਲੇ ਨਵਜੋਤ ਸਿੱਧੂ ਨੂੰ ਬਾਹਰ ਕੀਤਾ ਗਿਆ ਹੈ।

ਸੂਤਰਾਂ ਦੇ ਹਵਾਲੇ ਨਾਲ ਗੱਲ ਕਹਿਣੀ ਬਹੁਤ ਸੌਖੀ ਹੈ, ਪਰ ਖੋਜ ਕਰਨੀ ਬਹੁਤ ਔਖੀ ਹੈ।ਵਿਕਾਊ ਮੀਡੀਏ ਦੀ ਇਸ ਖਬਰ ਨੂੰ ਪੁਖਤਾ ਕਰਨ ਲਈ ਜਦੋਂ ਪੀ 4 ਪੰਜਾਬ ਪੰਜਾਬਨਾਮਾ ਦੀ ਟੀਮ ਨੇ ਆਪਣੇ ਮੁੰਬਈ ਬੈਠੇ ਸੂਤਰਾਂ ਤੋਂ ਪਤਾ ਕੀਤਾ ਤਾਂ ਸਚਾਈ ਕੁਝ ਹੋਰ ਹੀ ਨਿਕਲੀ।

ਸੱਚਾਈ ਇਹ ਹੈ ਕਿ ਸਿੱਧੂ ਇਸ ਪ੍ਰੋਗਰਾਮ ਨੂੰ ਹਫਤਾ ਪਹਿਲਾਂ ਹੀ ਛੱਡ ਚੁੱਕੇ ਹਨ। ਉਨ੍ਹਾਂ ਦੀ ਜਗਹ ਅਰਚਨਾ ਪੂਰਨ ਸਿੰਘ ਨੇ ਲੈ ਲੈਣੀ ਹੈ, ਇਸ ਬਾਰੇ ਖੁਦ ਅਰਚਨਾ ਪੂਰਨ ਸਿੰਘ ਹੀ ਆਖ ਰਹੀ ਹੈ। ਇਸ ਗੱਲ ਦਾ ਗੋਦੀ ਮੀਡੀਆ ਨੂੰ ਵੀ ਪਤਾ ਸੀ ਕਿ ਲੋਕ ਸਭਾ ਚੌਣਾਂ ਵਿਚ ਮਸਰੂਫੀਅਤ ਦੇ ਚਲਦੇ ਸਿੱਧੂ ਦਾ ਇਸ ਸ਼ੌਅ ਵਿਚ ਬਣੇ ਰਹਿਣਾ ਹਾਲ ਦੀ ਘੜੀ ਔਖਾ ਹੈ, ਜਿਸ ਕਰਕੇ ਸਿੱਧੂ ਵਕਤੀ ਤੌਰ ਤੇ ੲਸ ਸ਼ੌਅ ਤੋਂ ਅੱਡ ਹੋਏ ਹਨ। ਉਨ੍ਹਾਂ ਸ਼ੌਅ ਚੱਡਿਆ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸ ਸ਼ੌਅ ਦਾ ਨਿਰਮਾਤਾ ਕੋਈ ਛੌਟਾ ਮੋਟਾ ਵਿਅਕਾਤੀ ਨਹੀਂ ਹੈ ਕਿ ਸੋਨੀ ਟੀਵੀ ਨੇ ਰਾਤੋ ਰਾਤ ਫੈਸਲਾ ਕੀਤਾ ਤੇ ਸਿੱਧੂ ਆਊਟ ਤੇ ਨਾ ਹੀ ਹੀ ਸਿੱਧੂ ਐਨਾ ਛੌਟਾ ਬੰਦਾ ਹੈ, ਜਿਸ ਨੂੰ ਕੱਢਣ ਲਈ ਸੋਨੀ ਟੀਵੀ ਸੌ ਦੋ ਸੌ ਟਵੀਟਰਾਂ ਤੋਂ ਡਰ ਜਾਵੇ ਤੇ ਨਾ ਹੀ ਸੋਨੀ ਟੀਵੀ ਗਰੁੱਪ ਕੋਈ ਛੋਟਾ ਗਰੁੱਪ ਹੈ, ਜੋ ਕਿਸੇ ਨੁੱਕੜ ਨੇਤਾ ਤੋਂ ਡਰਕੇ ਆਪਣੇ ਐਕਟਰ ਨੂੰ ਕੱਢ ਦੇਵੇਗਾ।ਇਸ ਸ਼ੌਅ ਦਾ ਨਿਰਮਾਤਾ ਸਲਮਾਨ ਖਾਨ ਹੈ, ਸਿੱਧੂ ਨੂੰ ਕੱਡਣ ਤੋਂ ਪਹਿਲਾਂ ਚੈਨਲ ਨੂੰ ਸਲਮਾਨ ਖਾਨ ਨੂੰ ਦੱਸਣਾ ਪਵੇਗਾ, ਸਿੱਧੂ ਨੂੰ ਨੋਟਿਸ ਦੇਣਾ ਪਵੇਗਾ, ਪੂਰੇ ਇਕਰਾਰਨਾਮੇ ਦੇ ਪੈਸੇ ਦੇਣੇ ਪੈਣਗੇ, ਸਭ ਤੋਂ ਅਹਿਮ ਸਲਲਮਾਨ ਖਾਨ ਦਾ ਰਾਜ਼ੀ ਹੋਣਾ ਵੇਗਾ।

ਅਸਲ ਸੱਚ ਇਹ ਹੈ ਕਿ ਪੁਲਵਾਮਾ ਹਮਲੇ ਨੂੰ ਰਾਜਨੀਤਕ ਲੋਕ ਆਪਣੇ ਫਾਇਦੇ ਲਈ ਜ਼ਿਆਦਾ ਵਰਤ ਰਹੇ ਹਨ, 70 ਸਾਲ ਤੋਂ ਲਗਾਤਾਰ ਸ਼ਹੀਦ ਹੋ ਰਹੇ ਜਵਾਨਾਂ ਨੂੰ ਸ਼ਹੀਦ ਹੋਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਸੁਰੱਖਿਅਤ ਭਵਿੱਖ ਕੋਈ ਯੌਜਨਾ ਨਹੀਂ ਹੈ।ਸਭ ਤੋਂ ਅੀਹਮ ਗੱਲ ਜੋ ਇਸ ਵੇਲੇ ਚਰਚਾ ਵਿਚ ਹੈ ਕਿ ਆਮ ਚੌਣਾਂ ਕੋਲ ਆਕੇ ਇਸ ਤਰਾਂ ਦੀ ਘਟਨਾ ਦਾ ਵਾਪਰਨਾ ਕਈ ਸਵਾਲ ਖੜ੍ਹੈ ਕਰਦਾ ਹੈ, ਉਹ ਉਸ ਵੇਲੇ ਜਦੋਂ ਕੇਂਦਰ ਸਰਕਾਰ ਰਫੈਲ ਜਹਾਜ਼ਾਂ ਕਰਕੇ ਚਾਰੇ ਪਾਸਿਉਂ ਘਿਰੀ ਹੋਈ ਹੈ।

ਨੇ ਇਹ ਖਬਰ ਫੈਲਾ ਦਿੱਤੀ ਕਿ ਸਿੱਧੂਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਬੀਤੇ ਕੱਲ੍ਹ ਕਿਹਾ ਸੀ ਕਿ ਕੁਝ ਕੁ ਲੋਕਾਂ ਬਦਲੇ ਤੁਸੀਂ ਪੂਰੇ ਦੇਸ਼ ਨੂੰ ਦੋਸ਼ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਹ ਹਮਲਾ ਕਾਇਰਾਨਾ ਹੈ ਤੇ ਮੈਂ ਇਸ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਜਿਸ ਨੇ ਵੀ ਇਸ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਭਾਰਤੀ ਸਨਮਾਨ ਤੇ ਬੁਜ਼ਦਿਲਾਨਾ ਹਮਲਾ

Tags
Show More