SPORTS

Rio Special : ਭੁੱਖੇ ਜੱਟ ਕਟੋਰਾ ਲੱਭਾ, ਪੀ ਪੀ ਪਾਣੀ ਆਫਰਿਆ

ਓਲੰਪਿਕ ਖਤਮ ਹੁੰਦੇ ਹੀ  ਟਿਕਟ ਘੋਟਾਲਾ ਸਾਹਮਣੇ ਆਇਆ

ਰੀਓ ਓਲੰਪਿਕ ‘ਚ ਟਿਕਟ ਘੋਟਾਲੇ ਦੇ ਮਾਮਲੇ ‘ਚ ਬ੍ਰਾਜ਼ੀਲ ਪੁਲਸ ਨੇ ਆਇਰਲੈਂਡ ਓਲੰਪਿਕ ਕਾਊਂਸਲ ਦੇ ਉਪ ਪ੍ਰਧਾਨ ਅਤੇ ਆਇਰਲੈਂਡ ਫੁੱਟਬਾਲ ਸੰਘ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨ ਡੇਲਾਨੀ ਦੇ ਪਾਸਪੋਰਟ ਜ਼ਬਤ ਕਰ ਲਏ ਹਨ। ਡੇਲਾਨੀ ਉਨ੍ਹਾਂ ਛੇ ਦੋਸ਼ੀਆਂ ‘ਚ ਸ਼ਾਮਲ ਹੈ ਜਿਨ੍ਹਾਂ ਵਿਰੁੱਧ ਰੀਓ ਦੀ ਇਕ ਅਦਾਲਤ ਨੇ ਗ੍ਰਿਫਤਾਰੀ ਦੇ ਆਦੇਸ਼ ਜਾਰੀ ਕੀਤੇ ਸੀ। ਇਸ ਤੋਂ ਪਹਿਲਾਂ ਅਦਾਲਤ ਦੇ ਆਦੇਸ਼ ‘ਤੇ ਹੀ ਆਈ.ਓ.ਸੀ. ਦੇ ਪ੍ਰਧਾਨ ਪੈਟ ਹੀਕੀ ਨੂੰ ਹਿਰਾਸਤ ‘ਚ ਲੈ ਕੇ ਭੇਜ ਦਿੱਤਾ ਗਿਆ ਸੀ। ਪੁਲਸ ਨੇ ਕੱਲ ਰਾਤ ਇਕ ਬਿਆਨ ਜਾਰੀ ਕਰ ਕਿਹਾ, ”ਹੁਣ ਤੱਕ ਮਿਲੇ ਸਬੂਤਾਂ ਰਾਹੀ ਪਤਾ ਲੱਗਾ ਹੈ ਕਿ ਟਿਕਟ ਘੋਟਾਲੇ ‘ਚ ਤਿੰਨ ਲੋਕ ਮੁੱਖ ਤੌਰ ‘ਤੇ ਸ਼ਾਮਲ ਸਨ। ਪੁਲਸ ਨੇ ਅਦਾਲਤ ਦੇ ਆਦੇਸ਼ ‘ਤੇ ਉਨ੍ਹਾਂ ਤਿੰਨਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।”
ਇਸ ਤੋਂ ਪਹਿਲਾਂ ਕੱਲ ਪੁਲਸ ਨੇ ਆਈ.ਓ.ਸੀ. ਦੇ ਰੀਓ ਦਫਤਰ ‘ਤੇ ਛਾਪਾ ਮਾਰ ਕੇ ਬਿਨਾ ਵਰਤੋਂ ਹੋਈ ਟਿਕਟਾਂ ਨੂੰ ਜ਼ਬਤ ਕੀਤਾ ਸੀ ਅਤੇ ਮਾਮਲੇ ‘ਚ ਅੱਗੇ ਦੀ ਕਾਰਵਾਈ ਲਈ ਆਈ.ਓ.ਸੀ. ਦੇ ਤਿੰਨ ਮੈਂਬਰਾਂ ਤੋਂ ਮੋਬਾਈਲ, ਕੰਪਿਊਟਰ, ਪਾਸਪੋਰਟ ਅਤੇ ਟਿਕਟਾਂ ਜ਼ਬਤ ਕੀਤੇ ਸਨ। ਇਨ੍ਹਾਂ ਤਿੰਨਾਂ ਤੋਂ ਮੰਗਲਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹੀਕੀ ਨੇ ਪੁੱਛਗਿੱਛ ‘ਚ ਪੁਲਸ ਨੂੰ ਦੱਸਿਆ ਸੀ ਕਿ ਟਿਕਟਾਂ ਨੂੰ ਵੇਚਣ ਦਾ ਫੈਸਲਾ ਸਾਰੇ ਮੈਂਬਰਾ ਦੀ ਮਨਜ਼ੂਰੀ ਨਾਲ ਲਿਆ ਗਿਆ ਸੀ।

Show More

Leave a Reply

Your email address will not be published. Required fields are marked *