Entertainment

Salman Khan came be goddess for Ludhiana farmers

ਲੁਧਿਆਣੇ ਦੇ ਕਿਸਾਨ ਲਈ ਰੱਬ ਬਣ ਕੇ ਆਇਆ ਸਲਮਾਨ ਖਾਨ

ਲੁਧਿਆਣਾ ਦੇ ਪਿੰਡ ਬਲੋਵਾਲ ਦੇ ਕੁਝ ਕਿਸਾਨਾਂ ਨਾਲ ਅਜਿਹਾ ਹੀ ਕੁਝ ਹੋਇਆ ਹੈ ਕਦੇ ਸੁਫਨੇ ‘ਚ ਵੀ ਇਹਨਾ ਕਿਸਾਨਾਂ ਨੇ ਨਹੀ ਸੋਚਿਆ ਹੋਵੇਗਾ ਕਿ ਉਹਨਾਂ ਨੂੰ ਫਿਲਮ ਦੀ ਸ਼ੂਟਿੰਗ ਲਈ ਆਪਣੀ ਜ਼ਮੀਨ ਦੇਣ ‘ਤੇ ਏਨੇ ਪੈਸੇ ਮਿਲ ਜਾਣਗੇ ਕਿ ਉਹਨਾਂ ਦਾ ਸਾਰਾ ਕਰਜ਼ ਮੁਆਫ ਹੋ ਜਾਵੇਗਾ। ਸੁਣਨ ਨੂੰ ਤਾਂ ਇਹ ਚਮਤਕਾਰ ਲੱਗਦਾ ਹੈ ਪਰ ਫਿਲਮ ‘ਭਾਰਤ’ ਦੀ ਸ਼ੂਟਿੰਗ ਲਈ ਜਿਨ੍ਹਾਂ ਕਿਸਾਨਾਂ ਤੋਂ ਜ਼ਮੀਨ ਤਿੰਨ ਹਫਤਿਆਂ ਲਈ ਕਿਰਾਏ ‘ਤੇ ਲਈ ਹੈ।

ਉਹਨਾਂ ਨੂੰ 85 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੇ ਗਏ ਹਨ। ਆਪਣੀ ਸਾਢੇ ਚਾਰ ਕਿੱਲੇ ਜ਼ਮੀਨ ਇਹਨਾਂ ਕਿਸਾਨਾਂ ਵਿੱਚੋ ਇੱਕ ਕਿਸਾਨ ਸੁਰਿੰਦਰ ਸਿੰਘ ਨੇ ਕਿਰਾਏ ‘ਤੇ ਦਿੱਤੀ ਹੈ ਜਿਸ ਦੀ 3 ਲੱਖ 65 ਹਜ਼ਾਰ ਰੁਪਏ ਬਣਦੀ ਕੁੱਲ ਰਕਮ ਹੈ। ਆਪਣੇ ਤੇ ਚੜੇ ਕਰਜ਼ੇ ਨੂੰ ਸਾਰੀ ਰਕਮ ਮਿਲਦੇ ਹੀ ਇਸ ਕਿਸਾਨ ਨੇ ਉਤਾਰ ਦਿੱਤਾ

ਨਾਭਾ ਵਿਖੇ ਬੈਕ ’ਚੋ 50 ਲੱਖ ਲੁੱਟੇ-ਪਟਿਆਲਾ ਪੁਲਿਸ ਨੇ ਪੈਸੇ ਸਮੇਤ 3 ਲੁਟੇਰੇ ਫੜ੍ਹੇ

 

ਸੁਰਿੰਦਰ ਤੋ ਇਲਾਵਾ ਉਸ ਦੇ ਭਰਾ ਚਰਨਜੀਤ ਸਿੰਘ ਦੇ 6 ਕਿੱਲੇ ਤੇ ਪਿੰਡ ਦੇ ਇਕ ਹੋਰ ਵਿਆਕਤੀ ਕੁਲਦੀਪ ਸਿੰਘ ਦੀ ਸਾਢੇ ਪੰਜ ਕਿੱਲੇ ਜ਼ਮੀਨ ‘ਤੇ ਸ਼ੂਟਿੰਗ ਦਾ ਸੈੱਟ ਲਾਇਆ ਹੋਇਆ। ਉਨ੍ਹਾਂ ਦੋਵਾਂ ਨੂੰ ਵੀ 85 ਹਜ਼ਾਰ ਕਿੱਲੇ ਦਾ ਕਿਰਾਇਆ ਮਿਲਿਆ ਹੈ। ਏਨੀ ਦਿਨੀ ਲੁਧਿਆਣਾ ਦੇ ਪਿੰਡ ਬਲੋਵਾਲ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਕਿਉਕਿ ਸਲਮਾਨ ਖਾਨ ਦੀ ਫਿਲਮ ‘ਭਾਰਤ’ ਦੀ ਪਿੰਡ ਵਿੱਚ ਸ਼ੂਟਿੰਗ ਚਲ ਰਹੀ ਹੈ।

Tags
Show More

Leave a Reply

Your email address will not be published. Required fields are marked *