EntertainmentNATIONAL

ਸਲਮਾਨ ਖਾਨ ਮਿਜ਼ੋਰਮ ਵਿਚ ਭਾਜਪਾ ਲਈ ਪ੍ਰਚਾਰ ਕਰਨਗੇ

ਸਲਮਾਨ ਖਾਨ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣ ਵਿਚ ਭਾਰਤੀ ਜਨਤਾ ਪਾਰਟੀ ਲਈ ਪ੍ਰਚਾਰ ਕਰਨਗੇ

ਬਾਲੀਵੁੱਡ ਐਕਟਰ ਸਲਮਾਨ ਖਾਨ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣ ਵਿਚ ਭਾਰਤੀ ਜਨਤਾ ਪਾਰਟੀ ਲਈ ਪ੍ਰਚਾਰ ਕਰਨਗੇ। ਸਲਮਾਨ ਦੇ ਪ੍ਰਚਾਰ ਲਈ ਮਿਜ਼ੋਰਮ ਵਿਚ 28 ਨਵੰਬਰ ਦੀ ਤਾਰੀਕ ਤੈਅ ਕੀਤੀ ਗਈ ਹੈ। Salman Khan campaigned for Bharatiya Janata Party Mizoram.

ਹਾਲਾਕਿ ਭਾਰਤੀ ਜਨਤਾ ਪਾਰਟੀ ਵਲੋ ਚੋਣ ਕਮਿਸ਼ਨ ਨੂੰ ਦਿੱਤੀ ਗਈ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸਲਮਾਨ ਖਾਨ ਦਾ ਨਾ ਨਹੀ ਹੈ ਪਰ ਸੂਬੇ ਵਿਚ ਭਾਜਪਾ ਦੀ ਕਮਜ਼ੋਰ ਸਥਿਤੀ ਨੂੰ ਦੇਖਦਿਆਂ ਹੋਇਆਂ ਪਾਰਟੀ ਨੂੰ ਮਿਜ਼ੋਰਮ ਵਿਚ ਸਲਮਾਨ ਖਾਨ ਦੀ ਮਕਬੂਲੀਅਤ ਦਾ ਹੀ ਆਸਰਾ ਹੈ।
ਸਲਮਾਨ ਖਾਨ ਵੀਰਵਾਰ ਨੂੰ ਕੇਦਰੀ ਗ੍ਰਹਿ ਰਾਜ ਮੰਤਰੀ ਅਤੇ ਆਪਣੇ ਦੋਸਤ ਕਿਰਨ ਰਜੀਜੂ ਨਾਲ ਅਸਾਮ ਰਵਾਨਾ ਹੋ ਗਏ ਅਤੇ ਡਿਬਰੂਗੜ੍ਹ ਤੋ ਹੈਲੀਕਾਪਟਰ ਰਾਹੀ ਮਿਜ਼ਰਮ ਜਾਣਗੇ।

ਪੰਜਾਬ ਚ ਲੱਗੀ ਹੁੱਕਾ ਬਾਰਾਂ ਤੇ ਪੱਕੇ ਤੌਰ ਤੇ ਰੋਕ

ਸਲਮਾਨ ਖਾਨ ਦੀ ਫਿਲਮ ਭਾਰਤ ਦੀ ਲੁਧਿਆਣਾ ਵਿਚ ਸ਼ੂਟਿੰਗ ਚੱਲ ਰਹੀ ਹੈ ਅਤੇ ਵੀਰਵਾਰ ਨੂੰ ਸਵੇਰੇ ਅਚਾਨਕ ਸਲਮਾਨ ਖਾਨ ਹਲਵਾਰੇ ਦੇ ਏਅਰਫੋਰਸ ਸਟੇਸ਼ਨ ਤੋ ਅਸਾਮ ਲਈ ਰਵਾਨਾ ਹੋਏ। ਸਲਮਾਨ ਨੂੰ ਲੈਣ ਲਈ ਕਿਰਨ ਰਜੀਜੂ ਵੀ ਹਲਵਾਰਾ ਏਅਰਫੋਰਸ ਸਟੇਸ਼ਨ ‘ਤੇ ਪੁੱਜੇ ਸਨ।

Tags
Show More