Punjab

Satellite Handheld burning stable farmers in Punjab

ਸੈਟੇਲਾਈਟ ਨੇ ਫੜੇ ਨਾੜ ਸਾੜਨ ਵਾਲੇ ਕਿਸਾਨ

Satellite Handheld burning stable farmers in PunjabSatellite Handheld burning stable farmers in Punjab, ਪਿਛਲੇ ਦਿਨਾਂ ਦੀ ਗੱਲ ਹੈ, ਜਦੋਂ ਪੰਜਾਬ ਸਰਕਾਰ ਨੇ ਵਿਦੇਸ਼ੀ ਉਪਗ੍ਰਿਹ ਨਾਲ ਫਸਲਾਂ ਦੀ ਨਾੜ ਨੂੰ ਸਾੜਨ ਵਾਲੇ ਕਿਸਾਨਾਂ ਨੂੰ ਨੱਥ ਪਾਉਣ ਲਈ ਕਰਾਰ ਕੀਤਾ ਸੀ। ਉਨ੍ਹਾਂ ਉਪਗ੍ਰਿਹਾਂ ਦੀ ਸੇਵਾ ਸ਼ੁਰੂ ਹੁੰਦਿਆਂ ਹੀ ਨਾੜ ਸਾੜਨ ਦੇ ਦੋਸ਼ਾਂ ਹੇਠ ਕਿਸਾਨਾਂ ਨੂੰ ਜੁਰਮਾਨੇ ਲੱਗਣੇ ਸ਼ੁਰੂ ਹੋ ਗੲ ਹਨ।

ਇੱਥੇ ਨੇੜਲੇ ਪਿੰਡ ਵਿੱਚ ਨਾੜ ਸਾੜਨ ਵਾਲੇ ਚਾਰ ਕਿਸਾਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਇਹ ਕਾਰਵਾਈ ਰਿਮੋਟ ਸੈਸਿੰਗ ਸੈਂਟਰ ਵੱਲੋਂ ਸੈਟੇਲਾਈਟ ਅਲਰਟ ਜਾਰੀ ਹੋਣ ‘ਤੇ ਕੀਤੀ ਹੈ। ਪੰਜਾਬ ਵਿੱਚ ਪਹਿਲੀ ਵਾਰ ਸੈਟੇਲਾਈਟ ਦੀ ਮਦਦ ਨਾਲ ਨਾੜ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

ਪਟਿਆਲਾ ਜ਼ਿਲ੍ਹੇ ਦੀ ਦੂਧਨ ਸਾਧਾਂ ਤੇ ਪਟਿਆਲਾ ਤਹਿਸੀਲ ਦੇ ਦੋ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੇ ਦ੍ਰਿਸ਼ ਉਪਗ੍ਰਹਿ ਨੂੰ ਮਿਲੇ ਹਨ। ਪਟਿਆਲਾ ਤਹਿਸੀਲ ਦੇ ਪਿੰਡ ਦੂਧਨਸਾਧਾਂ ਦੇ ਬਲਾਕ ਭੁਨਰਹੇੜੀ ਦੇ ਪਿੰਡ ਭਸਮੜਾ ਦੇ ਦੋ ਕਿਸਾਨਾਂ ਦੇ ਕਣਕ ਦੀ ਨਾੜ ਨੂੰ ਅੱਗ ਲਗਾਉਣ ਕਾਰਨ ਪੰਜ-ਪੰਜ ਹਜ਼ਾਰ ਰੁਪਏ ਦੇ ਚਲਾਨ ਕੱਟੇ ਗਏ।

Satellite Handheld burning stable farmers in Punjab

ਪੰਜਾਬ ਕੁੱਝ ਸਮਾਂ ਪਹਿਲਾਂ ਹੀ ਸੈਟੇਲਾਈਟ ਰਾਹੀ ਨਿਗਰਾਨੀ ਸ਼ੁਰੂ ਕੀਤੀ ਗਈ ਹੈ। ਦੋ ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ 2500 , ਪੰਜ ਏਕੜ ਤੱਕ 5000, ਦਸ ਏਕੜ ਤੱਕ 10 ਹਜ਼ਾਰ ,ਦਸ ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨ ਨੂੰ 20 ਹਜ਼ਾਰ ਰੁਪਏ ਜੁਰਮਾਨਾ ਦੀ ਵਿਵਸਥਾ ਹੈ ।

ਪੰਜਾਬ ਦੇ ਮੋਜੂਦਾ ਹਾਲਾਤ ਐਸੇ ਹਨ, ਕਿ ਪੰਜਾਬ ਦਾ ਹਰ ਨੰਦਾ ਦੁੱਖੀ ਹੈ, ਪਰ ਕੁਦਰਤ ਤੋਂ ਦੂਰ ਜਾਕੇ ਸਿਰਫ ਪੈਸਾ ਕਮਾਉਣ ਦੀ ਕਾਹਲੀ ਨੇ ਅਜ ਬਿਮਾਰੀਆਂ ਦੇ ਵਸ ਪਾ ਦਿੱਤਾ ਹੈ, ਪਰ ਸਾਰਾ ਕਸੂਰ ਖ਼ੁਦ ਪੰਜਾਬੀਆਂ ਦਾ ਹੈ।ਝੋਨੇ ਦੀ ਫਸਲ ਨੇ ਧਰਤੀ ਚੌਂ ਪਾਣੀ ਖ਼ਤਮ ਕਰ ਦਿਤਾ, ਪਰ ਸਰਕਾਰਾਂ ਦੇ ਨਾਲ ਨਾਲ ਕਿਸਾਨਾਂ ਨੇ ਵੀ ਨਵੀਂ ਫਸਲ ਵਲ ਕੋਈ ਦਿਲਚਸਪੀ ਨਾ ਦਿਖਾਈ, ਤੇ ਅਜ ਆਤਮ ਹਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਫਸਲਾਂ ਦੀ ਨਾੜ ਫੂਕਣ ਦੀ ਕਾਹਲੀ ਜ਼ਮੀਨ ਦੀ ਜ਼ਰਖੇਜ ਤਾਕਤ ਨੂੰ ਖ਼ਤਮ ਕਰ ਦਿੰਦੀ ਹੈ, ਜਿਸ ਨੂੰ ਹਾਸਿਲ ਤਾਂ ਨਹੀਂ ਕੀਤਾ ਜਾ ਸਕਦਾ, ਪਰ ਫਸਲਾਂ ਦਾ ਝਾੜ ਵਧਾਉਣ ਲਈ ਹਰ ਵਾਰ ਹੋਰ ਜ਼ਿਆਦਾ ਰਸਾਇਣ ਪਾਉਣੇ ਪੈਂਦੇ ਹਨ, ਜਿਸ ਨਾਲ ਖੇਤੀ ਵਿਚ ਲ਼ਾਗਤ ਵਧ ਜਾਂਦੀ ਹੈ, ਤੇ ਕਰਜ਼ੇ ਤੇ ਕਰਜ਼ੇ ਦੀ ਪੰਡ ਭਾਰੀ ਹੋਕੇ ਕਿਸਾਨ ਨੂੰ ਜਿਉਂਦੇ ਜੀਅ ਮਿੱਟੀ ਵਿਚ ਦੰਬ ਦਿੰਦੇ ਹਨ।
ਕਿਸਾਨਾਂ ਨੂੰ ਗਲਤ ਪਾਸੇ ਜਾਣ ਤੋਂ ਰੋਕਣ ਦੀ ਜ਼ਿੰਮੇਵਾਰੀ ਨਿਸਚਿਤ ਤੌਰ ਤੇ ਸਰਕਾਰ ਦੀ ਹੈ, ਜਿਸ ਦਾ ਨਤੀਜਾ ਭਵਿਖ ਵਿਚ ਚੰਗਾ ਮਿਲੇਗਾ।

Satellite Handheld burning stable farmers in Punjab

Tags
Show More