NATIONAL

SBI Revised FD Rates valid from 30th July

SBI ਨੇ FD ਤੇ ਵਧਾਇਆ ਵਿਆਜ, ਅੱਜ ਤੋ ਲਾਗੂ ਹੋਏ ਨਵੇ ਰੇਟ

SBI ਨੇ FD ਤੇ ਵਧਾਇਆ ਵਿਆਜ, ਅੱਜ ਤੋ ਲਾਗੂ ਹੋਏ ਨਵੇ ਰੇਟ

ਭਾਰਤੀ ਸਟੇਟ ਬੈਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਹੋਰ ਆਕਰਸ਼ਤ ਕਰ ਦਿੱਤਾ ਹੈ। ਬੈਕ ਨੇ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ ‘ਤੇ ਦਿੱਤੇ ਜਾਣ ਵਾਲੇ ਵਿਆਜ ‘ਚ 0.05 ਫੀਸਦੀ ਤੋ 0.10 ਫੀਸਦੀ ਤਕ ਦਾ ਵਾਧਾ ਕੀਤਾ ਹੈ। SBI Revised FD Rates valid from 30th July

ਹੁਣ ਇਕ ਸਾਲ ਦੀ ਐੱਫ. ਡੀ. ਤੇ 6.70 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6.65 ਫੀਸਦੀ ਸੀ। ਬੈਕਾਂ ਦੇ ਨਵੇ ਐੱਫ. ਡੀ. ਵਿਆਜ ਰੇਟ 30 ਜੁਲਾਈ 2018 ਤੋ ਲਾਗੂ ਹੋ ਗਏ ਹਨ। ਸਭ ਤੋ ਵੱਧ ਫਾਇਦਾ ਸੀਨੀਅਰ ਸਿਟੀਜ਼ਨਸ ਨੂੰ ਹੋਵੇਗਾ ਕਿਉਕਿ ਉਨ੍ਹਾ ਨੂੰ ਹੋਰਾ ਦੇ ਮੁਕਾਬਲੇ 0.5 ਫੀਸਦੀ ਵਿਆਜ ਜ਼ਿਆਦਾ ਮਿਲ ਰਿਹਾ ਹੈ।

ਫਿਕਸਡ ਡਿਪਾਜ਼ਿਟ ਤੇ ਵਿਆਜ 

60 ਸਾਲ ਤੋ ਘੱਟ ਉਮਰ ਵਾਲੇ ਗਾਹਕਾਂ ਨੂੰ ਇਕ ਸਾਲ ਦੀ ਐੱਫ. ਡੀ. ਤੇ 6.70 ਫੀਸਦੀ ਵਿਆਜ ਮਿਲੇਗਾ, ਯਾਨੀ 1 ਲੱਖ ਰੁਪਏ ਤੇ 6,700 ਰੁਪਏ ਤਕ ਦਾ ਫਾਇਦਾ ਹੋਵੇਗਾ। 2 ਸਾਲ ਦੀ ਐੱਫ. ਡੀ. ਤੇ ਵਿਆਜ ਦਰ ਵਧਾ ਕੇ 6.75 ਫੀਸਦੀ ਕਰ ਦਿੱਤੀ ਗਈ ਹੈ। 3 ਸਾਲ ਦੀ ਐੱਫ. ਡੀ. ਤੇ ਵਿਆਜ ਦਰ 0.10 ਫੀਸਦੀ ਵਧਾ ਕੇ 6.80 ਫੀਸਦੀ ਕੀਤੀ ਗਈ ਹੈ। ਇਸ ਦੇ ਇਲਾਵਾ 5 ਸਾਲ ਅਤੇ 10 ਸਾਲ ਦੀ ਐੱਫ. ਡੀ. ਕਰਾਉਣ  ਤੇ ਹੁਣ 6.75 ਫੀਸਦੀ ਦੀ ਜਗ੍ਹਾ 6.85 ਫੀਸਦੀ ਵਿਆਜ ਮਿਲੇਗਾ।

ਸੀਨੀਅਰ ਸਿਟੀਜ਼ਨਸ ਨੂੰ ਫਾਇਦਾ 

ਸੀਨੀਅਰ ਸਿਟੀਜ਼ਨਸ ਨੂੰ ਹੁਣ ਇਕ ਸਾਲ ਦੀ ਐੱਫ. ਡੀ. ਤੇ 7.20 ਫੀਸਦੀ ਵਿਆਜ ਮਿਲੇਗਾ, ਯਾਨੀ ਇਕ ਲੱਖ ਰੁਪਏ ਦੀ ਐੱਫ. ਡੀ. ਤੇ 7,200 ਰੁਪਏ ਦਾ ਫਾਇਦਾ ਹੋਵੇਗਾ। ਇਸੇ ਤਰ੍ਹਾਂ ਦੋ ਸਾਲ ਦੀ ਐੱਫ. ਡੀ. ਤੇ ਹੁਣ 7.25 ਫੀਸਦੀ ਵਿਆਜ ਮਿਲੇਗਾ, ਯਾਨੀ ਦੋ ਸਾਲ ਦੀ ਐੱਫ. ਡੀ. ਕਰਾਉਣ  ਤੇ ਹੋਰ ਵੀ ਕਮਾਈ ਹੋਵੇਗੀ। ਉੱਥੇ ਹੀ 3 ਸਾਲ ਤੋ ਲੈ ਕੇ ਅਤੇ 5 ਸਾਲ ਤੋ ਘੱਟ ਤਕ ਦੇ ਫਿਕਸਡ ਡਿਪਾਜ਼ਿਟ  ਤੇ ਸੀਨੀਅਰ ਸਿਟੀਜ਼ਨਸ ਨੂੰ 7.30 ਫੀਸਦੀ ਵਿਆਜ ਮਿਲੇਗਾ। ਬੈਕ ਨੇ 5 ਸਾਲ ਤੋ 10 ਸਾਲ ਦੀ ਐੱਫ. ਡੀ. ਤੇ ਵਿਆਜ 7.25 ਫੀਸਦੀ ਤੋ  ਵਧਾ ਕੇ 7.35 ਫੀਸਦੀ ਕਰ ਦਿੱਤਾ ਹੈ। SBI Revised FD Rates valid from 30th July

Tags
Show More