Punjab

SENIORITY LIST COLLEGE CADRE TEACHERS 2 MONTHS

ਕਾਲਜ ਕਾਡਰ ਦੇ ਅਧਿਆਪਕਾਂ ਦੀ ਸੀਨੀਆਰਤਾ ਸੂਚੀ 2 ਮਹੀਨਿਆਂ ਅੰਦਰ ਜਾਰੀ ਕੀਤੀ ਜਾਵੇਗੀ: ਰਜ਼ੀਆ ਸੁਲਤਾਨਾ

ਪੰਜਾਬ ਸਰਕਾਰ ਦੇ ਉਚੇਰੀ ਸਿਖਿਆ ਵਿਭਾਗ ਵਲੋਂ ਯੂਨੀਵਰਸਿਟੀ, ਸਰਕਾਰੀ ਕਾਲਜਾਂ ਅਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੀਆਂ ਸਾਰੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ। ਪੰਜਾਬ ਸਰਕਾਰ ਵਲੋ ਪ੍ਰਵਾਨ ਕੀਤੀਆਂ ਸਾਰੀਆਂ ਮੰਗਾਂ ਵਿਚੋ ਕਾਲਜ ਕਾਰਡ ਦੇ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਤਿਆਰ ਕਰਨਾ ਸਭ ਤੋ ਅਹਿਮ ਹੈ ਜੋ ਦੋ ਮਹੀਨਿਆਂ ਅੰਦਰ ਜਾਰੀ ਕੀਤੀ ਜਾਵੇਗੀ।

ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਨੇ ਅੱਜ ਯੂਨੀਵਰਸਿਟੀ, ਸਰਕਾਰੀ ਕਾਲਜ ਅਤੇ ਏਡਿਡ ਕਾਲਜਾ ਦੇ ਅਧਿਆਪਕਾਂ ਦੇ ਨੁਮਾਇੰਦਿਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ।  ਉਹਨਾਂ ਉਚ ਵਿਦਿਅਕ ਸੰਸਥਾਵਾਂ ਦੇ ਅਧਿਆਪਕਾਂ ਦੀਆਂ ਲੰਮੇ ਸਮੇ ਤੋ ਲੰਬਿਤ ਪਈਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ।

ਧਰਮਸੋਤ ਵੱਲੋਂ ਸਿਊਂਕ ਘਟਨਾ ‘ਚ ਜ਼ਖ਼ਮੀ ਹੋਏ ਜੰਗਲਾਤ ਕਰਮਚਾਰੀਆਂ ਦੀ ਵਿੱਤੀ ਸਹਾਇਤਾ

ਯੂ.ਜੀ.ਸੀ ਦੀ 7ਵੀਂ ਪੇਅ ਰਵੀਊ ਕਮੇਟੀ ਵਲੋ ਸੁਝਾਏ ਨਵੇ ਸਕੇਲਾਂ ਨੂੰ ਲਾਗੂ ਕਰਨ ਸਬੰਧੀ ਮੰਗ ‘ਤੇ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਡੀ.ਪੀ.ਆਈ ਲੈਵਲ ਕਮੇਟੀ ਦੀ ਸਥਾਪਨਾ ਨਾਲ ਇਸ ਦਿਸ਼ਾ ਵੱਲ ਉਪਰਾਲੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹ ਕਮੇਟੀ ਆਪਣੀ ਰਿਪੋਰਟ ਦੋ ਮਹੀਨਿਆਂ ਅੰਦਰ ਜਮਾ ਕਰਵਾਏਗੀ ਅਤੇ ਨਵੇ ਪੇਅ ਸਕੇਲ ਕਮੇਟੀ ਦੀ ਰਿਪੋਰਟ ਅਨੁਸਾਰ ਲਾਗੂ ਕੀਤੇ ਜਾਣਗੇ।

ਕਾਲਜ ਅਧਿਆਪਕਾਂ ਨੂੰ ਪ੍ਰੋਫੈਸਰਾਂ ਦੀ ਅਸਾਮੀ ਤੇ ਪਦ ਉੱਨਤ ਕਰਨ ਸਬੰਧੀ ਮੰਗ ਨੂੰ ਪ੍ਰਵਾਨ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਨੇ ਡੀ.ਪੀ.ਆਈ, ਕਾਲਜਿਜ਼ ਨੂੰ ਦੋ ਮਹੀਨਿਆਂ ਅੰਦਰ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰਨ ਅਤੇ ਕਾਬਿਲ ਉਮੀਦਵਾਰਾਂ ਨੂੰ ਪ੍ਰੋਫੈਸਰਾਂ ਦੀ ਅਸਾਮੀ ‘ਤੇ ਪਦਉੱਨਤ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਇਸੇ ਤਰ•ਾਂ ਕਾਲਜ ਕਾਡਰ ਵਿਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਸਬੰਧੀ ਮੰਗ ‘ਤੇ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪਹਿਲਾਂ ਇਸ ਮਾਮਲੇ ਸਬੰਧੀ ਕਈ ਕਾਨੂੰਨੀ ਉਲਝਣਾ ਸਨ ਪਰ ਹੁਣ  ਕਾਨੂੰਨੀ ਰਾਇ ਲੈ ਲਈ ਗਈ ਹੈ ਅਤੇ ਇਹ ਮੁੱਦਾ ਮੁੱਖ ਮੰਤਰੀ ਨਾਲ ਵਿਚਾਰਨ ਤੋਂ ਬਾਅਦ ਭਰਤੀ ਜਲਦ ਹੀ ਕੀਤੀ ਜਾਵੇਗੀ।

ਜ਼ਮੀਨ ਮਾਲਕ ਹੁਣ ਸੂਬੇ ਦੇ ਕਿਸੇ ਵੀ ਫਰਦ ਕੇਂਦਰ ‘ਚੋਂ ਲੈ ਸਕਣਗੇ ਜਮਾਬੰਦੀ ਦੀ ਤਸਦੀਕਸ਼ੁਦਾ ਨਕਲ

ਇਸੇ ਤਰਾ ਜਿਹਨਾਂ ਪੀ.ਐਚ.ਡੀ/ਐਮ.ਫਿਲ ਕਰਨ ਵਾਲੇ ਅਧਿਆਪਕਾਂ ਨੂੰ ਇਨਕ੍ਰੀਮੈਟ ਨਹੀ ਮਿਲਿਆ ਉਹਨਾਂ ਨੂੰ ਇਨਕ੍ਰੀਮੈਟ ਦੇਣ ਸਬੰਧੀ ਮੰਗ ਨੂੰ ਮੰਨਜ਼ੂਰ ਕਰਦਿਆਂ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਡੀ.ਪੀ.ਆਈ (ਕਾਲਜਿਜ਼) ਨੂੰ ਇਸ ਉਤੇ ਅਮਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਸ੍ਰੀ ਐਸ.ਕੇ ਸੰਧੂ, ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਵਲੋ ਅਧਿਆਪਕਾਂ ਦੇ ਨੁਮਾਇੰਦਿਆਂ ਨੂੰ ਡੀ.ਪੀ.ਆਈ (ਕਾਲਜਿਜ਼) ਦੇ ਦਫ਼ਤਰ ਵਿਚ ਪ੍ਰਸ਼ਾਸ਼ਕੀ ਅਹੁਦੇ ਤੇ ਤੈਨਾਤ ਕਰਨ ਸਬੰਧੀ ਕਾਲਜ ਕਾਡਰ ਵਿਚੋਂ ਹੋਰ ਅਧਿਆਪਕਾਂ ਦੇ ਨਾਂ ਭੇਜਣ ਲਈ ਕਿਹਾ।

ਦਿਨਾਂ ਦੀ ਹੱਦ ਮਿਥੇ ਬਿਨਾਂ ਮੈਡੀਕਲ ਲੀਵ ਦੇਣ ਦੀ ਮੰਗ ‘ਤੇ ਸ੍ਰੀ ਸੰਧੂ ਨੇ ਕਿਹਾ ਕਿ ਅਸੀ ਸਕੂਲ ਸਿੱਖਿਆ ਵਿਭਾਗ ਵਲੋ ਇਸ ਸਬੰਧੀ ਕੀਤੇ ਫੈਸਲੇ ‘ਤੇ ਨਜ਼ਰਸ਼ਾਨੀ ਕਰਕੇ ਅਤੇ ਇਸ ਮੁਤਾਬਿਕ ਮੈਡੀਕਲ ਲੀਵ ਅਵੇਲ ਕਰਕੇ ਨਿਯਮਾਂ ਵਿਚ ਢਿੱਲ ਦਿੱਤੀ ਜਾਵੇਗੀ।

ਪੰਜਾਬ ਗਵਰਨਮੈਂਟ ਕਾਲਜ ਟੀਚਰਜ਼ ਐਸੋਸ਼ੀਏਸ਼ਨ (ਆਰ) ਅਤੇ ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨਜ਼(ਪੀ.ਐਫ.ਯੂ.ਸੀ.ਟੀ.ਓ) ਦੇ ਅਹੁਦੇਦਾਰਾਂ ਤੋ ਇਲਾਵਾ  ਸ੍ਰੀ ਗੁਰਲਵਲੀਨ ਸਿੰਘ ਆਈ.ਏ.ਐਸ, ਡੀ.ਪੀ.ਆਈ. (ਕਾਲਜਜ਼) ਸ੍ਰੀ ਐਮ.ਪੀ. ਅਰੋੜਾ, ਵਿਸ਼ੇਸ਼ ਸਕੱਤਰ ਉਚੇਰੀ ਸਿੱਖਿਆ ਵੀ ਮੌਜੂਦ ਸਨ।

Tags
Show More