NATIONAL

ਸ਼ਹੀਦ ਕਰਮਜੀਤ ਸਿੰਘ ਦਾ ਕਿਤਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ

ਸ਼ਹੀਦ ਕਰਮਜੀਤ ਸਿੰਘ ਦਾ ਕਿਤਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ

ਸਰਕਾਰੀ ਸਨਮਾਨ ਨਾਲ ਸ਼ਹੀਦ ਕਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਕਿਤਾ ਗਿਆ। ਬੀਤੇ ਦਿਨ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਵਿੱਚ ਕੀਤੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ 24 ਸਾਲਾ ਕਰਮਜੀਤ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।  ਮੋਗਾ ਜ਼ਿਲ੍ਹਾ ਦੇ ਪਿੰਡ ਜਨੇਰ ਦੇ ਜਵਾਨ ਸ਼ਹੀਦ ਕਰਮਜੀਤ ਸਿੰਘ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। Shaheed Karamjeet Singh’s funeral with government honor

 

ਇਸ ਮੌਕੇ 18 ਜੇਏਕੇ ਰੈਜੀਮੈਂਟ ਦੇ ਜਵਾਨਾਂ ਵੱਲੋਂ ਕੈਪਟਨ ਗੋਕੁਲ ਅਸ਼ੋਕ ਦੀ ਅਗਵਾਈ ਹੇਠਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਦੇਸ਼ ਲਈ ਸ਼ਹੀਦ ਹੋਣ ਵਾਲੇ ਕਰਮਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹਾਜ਼ਰ ਲੋਕਾਂ ਨੇ ‘ਸ਼ਹੀਦ ਕਰਮਜੀਤ ਸਿੰਘ ਅਮਰ ਰਹੇ’ ਦੇ ਨਾਅਰੇ ਲਗਾਏ।  ਸ਼ਹੀਦ ਕਰਮਜੀਤ ਸਿੰਘ ਦੀ ਚਿਖਾ ਨੂੰ ਅਗਨੀ ਉਸਦੇ ਪਿਤਾ ਅਵਤਾਰ ਸਿੰਘ ਅਤੇ ਵੱਡੇ ਭਰਾ ਵੱਲੋਂ ਦਿੱਤੀ ਗਈ।  ਜ਼ਿਕਰਯੋਗ ਹੈ ਕਿ ਸ਼ਹੀਦ ਕਰਮਜੀਤ ਸਿੰਘ ਲਗਭਗ 4 ਸਾਲ ਪਹਿਲਾਂ 18 ਜੇਏਕੇ ਰੈਜੀਮੈਂਟ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਉਸ ਦਾ ਪਿਤਾ ਅਵਤਾਰ ਸਿੰਘ ਅਤੇ ਫੁੱਫੜ ਰੁਪਿੰਦਰ ਸਿੰਘ ਵੀ ਭਾਰਤੀ ਫ਼ੌਜ ਵਿੱਚੋਂ ਸੇਵਾ-ਮੁਕਤ ਹੋਏ ਹਨ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ ਐਸ ਪੀ ਅਮਰਜੀਤ ਸਿੰਘ ਬਾਜਵਾ, 18 ਜੇਏਕੇ ਰੈਜੀਮੈਂਟ ਦੇ ਕੈਪਟਨ ਗੋਕੁਲ ਅਸ਼ੋਕ ਅਤੇ ਹੋਰਨਾਂ ਵੱਲੋ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਅੰਮ੍ਰਿਤਸਰ ’ਚ ਦੋ ਦੋਸਤਾਂ ’ਤੇ ਗੋਲੀਆਂ ਚਲਾਉਣ ਵਾਲੇ ਛੇ ਕਾਬੂ

Tags
Show More