NATIONAL

ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ: ਰਾਹੁਲ ਗਾਂਧੀ

ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇੱਕ ਬੱਚੇ ਨੂੰ ਵੀ ਪਤਾ ਹੈ ਕਿ ਜੇ ਨੋਟਬੰਦੀ ਕਰ ਦਿੱਤੀ ਜਾਵੇ, ਤਾਂ ਉਸ ਦਾ ਸਮੁੱਚੇ ਕਾਰੋਬਾਰ ਉੱਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ। ਅੱਜ ਆਪਣੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਜੇ ਕਿਸੇ ਬੱਚੇ ਨੂੰ ਵੀ ਪੁੱਛਿਆ ਜਾਵੇ ਕਿ ਜੇ 500 ਰੁਪਏ ਤੇ 100 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣ, ਤਾਂ ਉਸ ਦਾ ਅਸਰ ਛੋਟੇ ਕਾਰੋਬਾਰਾਂ ਉੱਤੇ ਕਿਹੋ ਜਿਹਾ ਹੋਵੇਗਾ ਪਰ ਪ੍ਰਧਾਨ ਮੰਤਰੀ ਨੂੰ ਇਹ ਗੱਲਾਂ ਦਾ ਵੀ ਪਤਾ ਨਹੀਂ ਹੈ। ਉੱਧਰ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ‘ਲੋਕ ਮੂਰਖ ਹਨ।’ Sharif criticism of Narendra Modi: Rahul Gandhi

 

 

ਚੇਤੇ ਰਹੇ ਕਿ ਸ੍ਰੀ ਮੋਦੀ ਨੇ ਅੱਜ ਇੱਕ ਬਲੌਗ ਉੱਤੇ ਕਾਂਗਰਸ ਤੇ ਨਹਿਰੂ–ਗਾਂਧੀ ਪਰਿਵਾਰ ਉੱਤੇ ਪਰਿਵਾਰਵਾਦ ਦਾ ਦੋਸ਼ ਲਾਇਆ ਸੀ। ਸ੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ – ‘ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦੇ ਹਰੇਕ ਸੰਸਥਾਨ ਉੱਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਮੀਡੀਆ ਨੂੰ ਵੀ ਨਹੀਂ ਬਖ਼ਸ਼ਿਆ। ਪ੍ਰਧਾਨ ਮੰਤਰੀ ਨੂੰ ਹੁਣ ਇਹ ਸੋਚਣਾ ਛੱਡ ਦੇਣਾ ਚਾਹੀਦਾ ਹੈ ਕਿ ਲੋਕ ਮੂਰਖ ਹਨ ਅਤੇ ਉਨ੍ਹਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਨਤਾ ਨੂੰ ਸਭ ਪਤਾ ਹੈ।’ ਸ੍ਰੀਮਤੀ ਪ੍ਰਿਯੰਕਾ ਗਾਂਧੀ ਦਾ ਅੱਜ ਉੱਤਰ ਪ੍ਰਦੇਸ਼ ਵਿੱਚ ਗੰਗਾ ਯਾਤਰਾ ਦਾ ਆਖ਼ਰੀ ਦਿਨ ਹੈ।

ਐਕਸਪ੍ਰੈਸ ਧਮਾਕੇ ਦੇ ਸਾਰੇ ਚਾਰ ਮੁਲਜ਼ਮ ਬਰੀ।

Tags
Show More