OPINION

SIKH SHRINES ARE THE GLORIOUS PART OF RAJASTHAN HISTORY

ਰਾਜਸਥਾਨ ਦੇ ਇਤਿਹਾਸ ਵਿਚ ਸਿੱਖ ਥਾਵਾਂ ਦਾ ਵੀ ਜ਼ਿਕਰ ਆਉਂਦਾ ਹੈ

SIKH SHRINES ARE THE GLORIOUS PART OF RAJISTHAN HISTORYSIKH SHRINES ARE THE GLORIOUS PART OF RAJASTHAN HISTORY, ਰਾਜਸਥਾਨ ਭਾਰਤ ਦਾ ਇਕ ਅਜਿਹਾ ਸੂਬਾ ਹੈ ਜਿਥੋਂ ਦੀ ਸ਼ਾਹਾਨਾ ਰਾਜਸੀ ਵਿਰਾਸਤ ਲੋਕਾਂ ਦਾ ਮਨ ਮੋਹ ਲੈਂਦੀ ਹੈ। ਰਾਜਿਆਂ ਦੇ ਕਿਲ੍ਹੇ ਅਤੇ ਉਥੇ ਸੰਭਾਲ ਕੇ ਰੱਖੀਆਂ ਹੋਈਆਂ ਪੁਰਾਤਨ ਵਸਤਾਂ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਰਾਜਸਥਾਨ ਹੁਣ ਖੁਸ਼ਹਾਲੀ ਵੱਲ ਵੱਧਦਾ ਜਾ ਰਿਹਾ ਹੈ, ਪਾਣੀ ਦੀ ਘਾਟ ਅਤੇ ਰੇਤਲੇ ਟਿੱਬੇ ਯਾਤਰੂਆਂ ਦਾ ਰੋੜਾ ਨਹੀਂ ਬਣਦੇ ਬਲਕਿ ਬਾਹਰੋਂ ਗਏ ਲੋਕਾਂ ਲਈ ਨਵਾਂ ਨਜ਼ਾਰਾ ਪੇਸ਼ ਕਰਦੇ ਹਨ। ਰਾਜਸਥਾਨ ਵਿਖੇ ਇਤਿਹਾਸਕ ਅਤੇ ਧਾਰਮਿਕ ਦ੍ਰਿਸ਼ਟੀ ਤੋਂ ਵਿਕਸਿਤ ਹੋ ਚੁੱਕੇ ਨਗਰ ਦੇਸ਼-ਵਿਦੇਸ਼ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਹਿੰਦੂ ਧਰਮ, ਜੈਨ ਧਰਮ, ਸਿੱਖ ਧਰਮ ਅਤੇ ਇਸਲਾਮ ਧਰਮ ਨਾਲ ਸੰਬੰਧਿਤ ਧਾਰਮਿਕ ਅਸਥਾਨਾਂ ‘ਤੇ ਸ਼ਰਧਾਲੂਆਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਰਾਜਸਥਾਨ ਦੇ ਰਾਜਪੂਤ ਰਾਜਿਆਂ ਦਾ ਗੁਰੂ ਸਾਹਿਬਾਨ, ਗੁਰੂ ਮਹਿਲ ਮਾਤਾ ਸੁੰਦਰੀ ਜੀ ਅਤੇ ਖ਼ਾਲਸਾ ਪੰਥ ਨਾਲ ਬਹੁਤ ਨੇੜਲਾ ਸੰਬੰਧ ਰਿਹਾ ਹੈ। ਇਸ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜਪੂਤ ਰਾਜਿਆਂ ਨਾਲ ਕੀਤਾ ਗਿਆ ਚਿੱਠੀ-ਪੱਤਰ ਵੀ ਇਤਿਹਾਸ ਦੀਆਂ ਘਟਨਾਵਾਂ ਨੂੰ ਸਮਝਣ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸ ਦ੍ਰਿਸ਼ਟੀ ਤੋਂ ਰਾਜਸਥਾਨ ਦੀ ਸਿੱਖ ਵਿਰਾਸਤ ਨੂੰ ਦੇਖਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਦੇ ਵਿਭਿੰਨ ਪਹਿਲੂਆਂ ਨੂੰ ਉਜਾਗਰ ਕੀਤਾ ਜਾ ਸਕੇ।

ਪਿਛਲੇ ਦਿਨੀਂ ਰਾਜਸਥਾਨ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ। ਨੌਂ ਦਿਨ ਦੀ ਇਸ ਯਾਤਰਾ ਦੌਰਾਨ ਸ. ਜਸਵੰਤ ਸਿੰਘ, ਸ. ਗੁਰਜਿੰਦਰ ਸਿੰਘ ਅਤੇ ਸ. ਭੁਪਿੰਦਰਪਾਲ ਸਿੰਘ ਮੇਰੇ ਨਾਲ ਸਨ। ਇਹ ਤਿੰਨੇ ਕੇਵਲ ਮੇਰੇ ਵਿਦਿਆਰਥੀ ਹੀ ਨਹੀਂ ਬਲਕਿ ਜਿਥੇ-ਜਿਥੇ ਵੀ ਇਹ ਅਧਿਆਪਨ ਕਾਰਜ ਕਰ ਰਹੇ ਹਨ ਉਥੇ ਇਹਨਾਂ ਨੇ ਆਪਣੀ ਮਿਹਨਤ ਦੀ ਮਿਸਾਲ ਕਾਇਮ ਕੀਤੀ ਹੈ। ਗੁਰਧਾਮਾਂ ਨਾਲ ਸੰਬੰਧਿਤ ਪੁਸਤਕਾਂ ਪੜ੍ਹਦਿਆਂ ਅਕਸਰ ਇਹ ਵਿਚਾਰ ਮਨ ਵਿਚ ਆਉਂਦਾ ਸੀ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਸਥਾਨ ਦੀ ਯਾਤਰਾ ਕੀਤੀ ਹੈ ਪਰ ਇਹਨਾਂ ਨਾਲ ਸੰਬੰਧਿਤ ਅਸਥਾਨ ਬਹੁਤ ਘੱਟ ਨਜ਼ਰ ਆਉਂਦੇ ਹਨ। ਗੁਰੂ ਨਾਨਕ ਦੇਵ ਜੀ ਜਦੋਂ ਰਾਜਸਥਾਨ ਵਿਚੋਂ ਦੀ ਲੰਘੇ ਸਨ ਤਾਂ ਉਹਨਾਂ ਨੇ ਵੈਸ਼ਣਵ ਅਤੇ ਜੈਨ ਧਰਮ ਦੇ ਆਗੂਆਂ ਨਾਲ ਵਿਚਾਰ-ਚਰਚਾ ਕੀਤੀ ਸੀ। ਕੁੱਝ ਨਗਰਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਅਸਥਾਨ ਬਣੇ ਹੋਏ ਹਨ ਜਿਵੇਂ ਬੀਕਾਨੇਰ, ਕੋਲਾਇਤ, ਪੋਖਰਨ ਆਦਿ

ਗੁਰੂ ਗੋਬਿੰਦ ਸਿੰਘ ਜੀ ਦਾ ਦੋ ਵਾਰੀ ਰਾਜਸਥਾਨ ਵਿਚੋਂ ਲੰਘਣ ਦਾ ਜ਼ਿਕਰ ਇਤਿਹਾਸ ਦੀਆਂ ਪੁਸਤਕਾਂ ਵਿਚ ਆਉਂਦਾ ਹੈ। ਪਹਿਲੀ ਵਾਰੀ ਗੁਰੂ ਜੀ ਨੇ ਤਲਵੰਡੀ ਸਾਬੋ ਤੋਂ ਦੱਖਣ ਵੱਲ ਜਾਂਦਿਆਂ ਰਾਜਸਥਾਨ ਵਿਚੋਂ ਜਾਣ ਦਾ ਮਾਰਗ ਚੁਣਿਆ ਸੀ। ਦੂਜੀ ਵਾਰੀ ਬਾਦਸ਼ਾਹ ਬਹਾਦਰ ਸ਼ਾਹ ਨਾਲ ਗੁਰੂ ਜੀ ਆਗਰੇ ਤੋਂ ਦੱਖਣ ਵੱਲ ਗਏ ਸਨ।

SIKH SHRINES ARE THE GLORIOUS PART OF RAJISTHAN HISTORY

ਗੁਰੂ ਗੋਬਿੰਦ ਸਿੰਘ ਜੀ ਆਪਣੀ ਪਹਿਲੀ ਯਾਤਰਾ ਦੌਰਾਨ 30 ਅਕਤੂਬਰ 1706 ਨੂੰ ਤਲਵੰਡੀ ਸਾਬੋ ਤੋਂ ਰਵਾਨਾ ਹੋਏ ਦੱਸੇ ਜਾਂਦੇ ਹਨ। 20 ਫਰਵਰੀ 1707 ਨੂੰ ਬਾਦਸ਼ਾਹ ਔਰੰਗਜ਼ੇਬ ਪਰਲੋਕ ਗਮਨ ਕਰ ਜਾਂਦਾ ਹੈ। ਬਾਦਸ਼ਾਹ ਦੀ ਮੌਤ ਦੀ ਖ਼ਬਰ ਲਗਪਗ 8-10 ਦਿਨ ਬਾਅਦ ਗੁਰੂ ਜੀ ਕੋਲ ਪੁੱਜਦੀ ਹੈ, ਉਸ ਸਮੇਂ ਗੁਰੂ ਜੀ ਬਘੌਰ ਵਿਖੇ ਸਨ। ਗੁਰੂ ਜੀ ਤਲਵੰਡੀ ਸਾਬੋ ਤੋਂ ਕੇਵਲ, ਝੋਰੜ, ਝੰਡਾ ਕਲਾਂ, ਸਰਸਾ ਅਤੇ ਮਾਧੋ ਸਿੰਘਾਣਾ ਤੋਂ ਹੁੰਦੇ ਹੋਏ ਰਾਜਸਥਾਨ ਵਿਚ ਪ੍ਰਵੇਸ਼ ਕੀਤੇ ਸਨ। ਭਾਵੇਂ ਕਿ ਗੁਰੂ ਜੀ ਲਸ਼ਕਰ ਨਾਲ ਚੱਲ ਰਹੇ ਸਨ ਅਤੇ ਇਸ ਯਾਤਰਾ ਦੌਰਾਨ ਉਹ ਧਰਮ ਪ੍ਰਚਾਰ ਵੀ ਕਰ ਰਹੇ ਸਨ ਪਰ ਇੰਨੇ ਸਫ਼ਰ ਲਈ ਰਾਜਸਥਾਨ ਵਿਚ ਪ੍ਰਵੇਸ਼ ਕਰਨ ‘ਤੇ 10-12 ਦਿਨ ਤੋਂ ਵਧੇਰੇ ਸਮਾਂ ਨਹੀਂ ਲੱਗ ਸਕਦਾ। ਲਗਪਗ ਸਾਢੇ ਤਿੰਨ ਮਹੀਨੇ ਗੁਰੂ ਜੀ ਰਾਜਸਥਾਨ ਵਿਖੇ ਰਹੇ ਹਨ ਅਤੇ ਬਘੌਰ ਤੋਂ ਦਿੱਲੀ ਆਉਂਦੇ ਸਮੇਂ ਵੀ ਉਹ ਬਹੁਤਾ ਹਿੱਸਾ ਰਾਜਸਥਾਨ ਵਿਚੋਂ ਲੰਘੇ ਦੱਸੇ ਜਾਂਦੇ ਹਨ। ਗੁਰੂ ਜੀ ਦਾ ਇੰਨੇ ਲੰਮੇ ਸਮੇਂ ਲਈ ਰਾਜਸਥਾਨ ਵਿਚ ਰਹਿਣਾ, ਧਰਮ ਪ੍ਰਚਾਰ ਕਰਨਾ ਅਤੇ ਸਥਾਨਕ ਰਾਜਿਆਂ ਨਾਲ ਵਿਚਾਰਾਂ ਕਰਨੀਆਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਹਨ।

SIKH SHRINES ARE THE GLORIOUS PART OF RAJISTHAN HISTORYVAISAKHI SPL: SIKH SHRINES ARE THE GLORIOUS PART OF RAJASTHAN HISTORY, ਕੁੱਝ ਅਸਥਾਨਾਂ ‘ਤੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਧਾਮ ਸਸ਼ੋਭਿਤ ਹਨ ਜਿਵੇਂ ਨੌਹਰ, ਸਹਾਵਾ, ਚੁਰੂ, ਨਰਾਇਣਾ, ਬਘੌਰ, ਭੀਲਵਾੜਾ, ਪੁਸ਼ਕਰ ਆਦਿ। ਇਹਨਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਬਘੌਰ ਤੋਂ ਦਿੱਲੀ ਵਿਖੇ ਕਿਸ ਮਾਰਗ ਤੋਂ ਆਏ ਸਨ, ਇਸ ਸੰਬੰਧੀ ਕੋਈ ਬਹੁਤੀ ਜਾਣਕਾਰੀ ਇਤਿਹਾਸ ਦੀਆਂ ਲਿਖਤਾਂ ਵਿਚ ਮੌਜੂਦ ਨਹੀਂ ਹੈ। ਗੁਰੂ ਸਾਹਿਬਾਨ ਦੇ ਰਾਜਪੂਤ ਰਾਜਿਆਂ ਨਾਲ ਕਿਹੋ ਜਿਹੇ ਸੰਬੰਧ ਸਨ ਇਸ ਸੰਬੰਧੀ ਵਿਸਤ੍ਰਿਤ ਵਿਚਾਰ ਹੋ ਸਕਦੀ ਹੈ। ਸੰਕੇਤ ਮਾਤਰ ਇੰਨਾ ਕਹਿਣਾ ਹੀ ਕਾਫੀ ਹੈ ਕਿ ਅੰਬੇਰ ਦੇ ਰਾਜਾ ਜੈ ਸਿੰਘ ਦੀ ਬੇਨਤੀ ‘ਤੇ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਗਏ ਸਨ। ਦਿੱਲੀ ਵਿਖੇ ਰਾਜੇ ਨੇ ਆਪਣੇ ਬੰਗਲੇ ਵਿਚ ਗੁਰੂ ਜੀ ਦਾ ਨਿਵਾਸ ਕਰਵਾਇਆ ਸੀ, ਇਸ ਅਸਥਾਨ ‘ਤੇ ਗੁਰਦੁਆਰਾ ਬੰਗਲਾ ਸਾਹਿਬ ਸਸ਼ੋਭਿਤ ਹੈ। ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਦਰਬਾਰ ਵੱਲੋਂ ਅਸਾਮ ਦੀ ਮੁਹਿੰਮ ‘ਤੇ ਭੇਜੇ ਗਏ ਅੰਬੇਰ ਦੇ ਰਾਜਾ ਰਾਮ ਸਿੰਘ ਦੀ ਸਹਾਇਤਾ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਨਿਵਾਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਨ ਉਪਰੰਤ ਸੰਥਯਾ ਕਰਵਾਈ ਸੀ। ਨਿਰੰਤਰ ਸੰਥਯਾ ਸ੍ਰਵਣ ਕਰਨ ਵਾਲੇ 48 ਸਿੱਖਾਂ ਦਾ ਨਾਂ ਸਿੱਖ ਇਤਿਹਾਸ ਵਿਚ ਦਰਜ ਹੈ। ਇਹਨਾਂ ਵਿਚ ਜੈਪੁਰ ਦੇ ਰਾਜਾ ਜੈ ਸਿੰਘ ਅਤੇ ਜੋਧਪੁਰ ਦੇ ਰਾਜਾ ਬਿਸ਼ਨ ਸਿੰਘ ਦਾ ਨਾਂ ਵੀ ਆਉਂਦਾ ਹੈ। ਇਸ ਸੰਦਰਭ ਵਿਚ ਰਾਜਪੂਤ ਰਾਜਿਆਂ ਦੀ ਗੁਰੂ ਘਰ ਨਾਲ ਨੇੜਤਾ ਸਪਸ਼ਟ ਨਜ਼ਰ ਆਉਂਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਹਨਾਂ ਦੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਵਿਖੇ ਨਿਵਾਸ ਕਰਦੇ ਸਨ। ਦਿੱਲੀ ਵਿਖੇ ਉਹਨਾਂ ਨੂੰ ਜਦੋਂ ਕੋਈ ਸਮੱਸਿਆ ਨਜ਼ਰ ਆਉਂਦੀ ਤਾਂ ਉਹ ਦਿੱਲੀ ਤੋਂ ਬਾਹਰ ਮਥੁਰਾ ਜਾਂ ਬੁਰਹਾਨਪੁਰ ਵਿਖੇ ਚਲੇ ਜਾਇਆ ਕਰਦੀਆਂ ਸਨ। ਮਾਤਾਵਾਂ ਦਾ ਇਕ ਤੋਂ ਵਧੇਰੇ ਵਾਰ ਲੰਮਾ ਸਮਾਂ ਦਿੱਲੀ ਤੋਂ ਬਾਹਰ ਨਿਵਾਸ ਕਰਨ ਦਾ ਜ਼ਿਕਰ ਮਿਲਦਾ ਹੈ। ਇਕ ਵਾਰੀ ਮਾਤਾ ਸੁੰਦਰੀ ਜੀ ਨੇ ਦੋ ਸਾਲ ਤੋਂ ਵਧੇਰੇ ਸਮਾਂ ਮਥੁਰਾ ਵਿਖੇ ਨਿਵਾਸ ਕੀਤਾ ਸੀ ਉਸ ਸਮੇਂ ਜੈਪੁਰ ਦੇ ਰਾਜਾ ਜੈ ਸਿੰਘ ਨੇ ਮਾਤਾ ਜੀ ਦੇ ਨਿਵਾਸ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਲੰਗਰ ਲਈ ਦੋ ਪਿੰਡਾਂ ਦੀ ਜ਼ਮੀਨ ਲਵਾਈ ਦੱਸੀ ਜਾਂਦੀ ਹੈ। ਇਸ ਸੰਬੰਧੀ ਹੋਰ ਵਧੇਰੇ ਖੋਜ ਕਰਨ ਲਈ ਲੋੜ ਹੈ।

ਗੁਰ-ਇਤਿਹਾਸ ਦੀਆਂ ਸ਼ਖ਼ਸੀਅਤਾਂ ਦੇ ਨਾਲ-ਨਾਲ ਟਾਂਕ ਜ਼ਿਲੇ ਦੇ ਧੂੰਆਂ ਕਲਾਂ ਵਿਖੇ ਜਨਮੇ ਭਗਤ ਧੰਨਾ ਜੀ ਅਤੇ ਝਾਲਾਵਾੜ ਜ਼ਿਲੇ ਦੇ ਗਗਰੌਨ ਵਿਖੇ ਜਨਮੇ ਭਗਤ ਪੀਪਾ ਜੀ ਵੀ ਰਾਜਸਥਾਨ ਨਾਲ ਸੰਬੰਧਤ ਸਨ। ਇਹਨਾਂ ਭਗਤਾਂ ਦੇ ਸਥਾਨਕ ਪ੍ਰਭਾਵ ਨਾਲ ਸੰਬੰਧਿਤ ਸ਼ਰਧਾ ਅਤੇ ਸਾਖੀਆਂ ਖੋਜ ਦੇ ਵਿਸ਼ੇ ਦਾ ਹਿੱਸਾ ਹਨ। ਧੂੰਆਂ ਕਲਾਂ ਵਿਖੇ ਉਸਾਰੇ ਗਏ ਗੁਰਧਾਮ ਦਾ ਆਲੇ-ਦੁਆਲੇ ਦੇ ਇਲਾਕੇ ਵਿਚ ਵਿਲੱਖਣ ਪ੍ਰਭਾਵ ਦੇਖਣ ਨੂੰ ਮਿਲਦਾ ਹੈ, ਲੋਕਾਂ ਦੇ ਮਨ ਵਿਚ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਪੈਦਾ ਹੋਈ ਹੈ ਜਿਸ ਨਾਲ ਸਿੱਖਾਂ ਨੂੰ ਸਤਿਕਾਰ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ।

SIKH SHRINES ARE THE GLORIOUS PART OF RAJISTHAN HISTORY

ਸਿੱਖਾਂ ਦੀ ਸੂਰਮਗਤੀ ਦੀਆਂ ਪੈੜਾਂ ਪਾਉਂਦੇ ਕੁੱਝ ਗੁਰਧਾਮ ਵੀ ਰਾਜਸਥਾਨ ਦੇ ਇਤਿਹਾਸ ਦਾ ਹਿੱਸਾ ਹਨ ਜਿਨ੍ਹਾਂ ਵਿਚ ਬੁੱਢਾ ਜੌਹੜ ਅਤੇ ਹਨੂਮਾਨਗੜ੍ਹ ਪ੍ਰਮੁਖ ਹਨ। ਅਠਾਰਵੀਂ ਸਦੀ ਵਿਚ ਸਿੱਖਾਂ ਦੀ ਇਕ ਪ੍ਰਮੁੱਖ ਸ਼ਰਨਗਾਹ ਬਣਿਆ ਬੁੱਢਾ ਜੌਹੜ ਇਕ ਅਜਿਹਾ ਅਸਥਾਨ ਹੈ ਜਿਥੋਂ ਬਾਹਰੀ ਹਮਲਾਵਰਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਂਦੀ ਰਹੀ ਹੈ। ਮੱਸਾ ਰੰਘੜ ਦਾ ਸਿਰ ਵੱਢ ਕੇ ਲਿਆਉਣ ਦਾ ਗੁਰਮਤਾ ਕਰਨਾ ਅਤੇ ਉਸ ਨੂੰ ਸਫ਼ਲਤਾ ਪੂਰਬਕ ਸਿਰੇ ਚੜ੍ਹਾਉਣਾ ਸਿੱਖ ਇਤਿਹਾਸ ਦੀ ਇਕ ਮਹੱਤਵਪੂਰਨ ਘਟਨਾ ਹੈ। SIKH SHRINES ARE THE GLORIOUS PART OF RAJISTHAN HISTORY

ਰਾਜਸਥਾਨ ਵਿਖੇ ਪੰਜਾਬ ਦਾ ਪਾਣੀ ਪਹੁੰਚਣ ਨਾਲ ਉਥੋਂ ਦੇ ਬਹੁਤ ਸਾਰੇ ਇਲਾਕੇ ਅਬਾਦ ਹੋਏ ਹਨ। ਜ਼ਮੀਨਾਂ ਖੇਤੀ ਯੋਗ ਬਣੀਆਂ ਹਨ। ਜਿਨ੍ਹਾਂ ਬੈਰਾਨੀ ਇਲਾਕਿਆਂ ਵੱਲ ਕੋਈ ਮੂੰਹ ਨਹੀਂ ਕਰਦਾ ਸੀ, ਉਥੇ ਹੁਣ ਹਰਿਆਵਲ ਨਜ਼ਰ ਆਉਣ ਲੱਗੀ ਹੈ। ਸਿੱਖਾਂ ਦੀ ਰਾਜਸਥਾਨ ਦੇ ਵਿਭਿੰਨ ਇਲਾਕਿਆਂ ਵਿਚ ਵੱਸੋਂ ਵੱਧਣ ਨਾਲ ਉਥੋਂ ਦੇ ਗੁਰਧਾਮਾਂ ਦੀ ਹਾਲਤ ਵੀ ਸੁਧਰਨ ਲੱਗੀ ਹੈ। ਬਹੁਤ ਸਾਰੇ ਪੁਰਾਤਨ ਗੁਰਧਾਮਾਂ ਦੀ ਜਗ੍ਹਾ ਨਵੀਆਂ ਇਮਾਰਤਾਂ ਉਸਾਰੀਆਂ ਗਈਆਂ ਹਨ ਅਤੇ ਉਥੇ ਲੰਗਰ, ਰਿਹਾਇਸ਼ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪੰਜਾਬ ਨਾਲ ਸੰਬੰਧਿਤ ਬਹੁਤ ਸਾਰੇ ਕਾਰ ਸੇਵਾ ਵਾਲੇ ਡੇਰੇ ਇਸ ਦਿਸ਼ਾ ਵਿਚ ਮਹੱਤਵਪੂਰਨ ਕਾਰਜ ਕਰ ਰਹੇ ਹਨ। ਇਹਨਾਂ ਗੁਰਧਾਮਾਂ ਨਾਲ ਸੰਬੰਧਿਤ ਇਤਿਹਾਸ ਦੇ ਪੰਨੇ ਫਰੋਲਣੇ ਹਾਲੇ ਬਾਕੀ ਹਨ। ਸੁਣੀਆਂ-ਸੁਣਾਈਆਂ ਸਾਖੀਆਂ ਦੇ ਆਸਰੇ ਗੁਰਧਾਮਾਂ ਦੇ ਸੇਵਾਦਾਰ ਕੰਮ ਚਲਾ ਰਹੇ ਹਨ। ਯੋਜਨਾਬੱਧ ਤਰੀਕੇ ਨਾਲ ਖੋਜ ਹਾਲੇ ਦੂਰ ਦੀ ਗੱਲ ਜਾਪਦੀ ਹੈ ਪਰ ਇਸ ਨੂੰ ਅਸੰਭਵ ਨਹੀਂ ਕਿਹਾ ਜਾ ਸਕਦਾ।

VAISAKHI SPL: SIKH SHRINES ARE THE GLORIOUS PART OF RAJASTHAN HISTORY, ਨਵੀਂ ਪੀੜ੍ਹੀ ਦੇ ਮਨ ਵਿਚ ਇਤਿਹਾਸ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਈ ਰੁਚੀ ਨਹੀਂ ਜਾਪਦੀ। ਪਿੰਡਾਂ ਦੇ ਬਜ਼ੁਰਗਾਂ ਨੇ ਹਾਲੇ ਤੱਕ ਸੀਨਾ-ਬਸੀਨਾ ਚੱਲੀਆਂ ਆਉਂਦੀਆਂ ਸਾਖੀਆਂ ਅਤੇ ਘਟਨਾਵਾਂ ਨੂੰ ਯਾਦ ਰੱਖਿਆ ਹੋਇਆ ਹੈ। ਰਾਜਸਥਾਨ ਵਿਖੇ ਉਦਾਸੀਆਂ ਦੇ ਡੇਰਿਆਂ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਪੁਰਾਣੇ ਹੋਣ ਦੇ ਨਾਲ-ਨਾਲ ਗੁਰੂ-ਘਰ ਨਾਲ ਸੰਬੰਧਿਤ ਰਹੇ ਹਨ, ਇਹਨਾਂ ਕੋਲੋਂ ਕੋਈ ਨੁਕਤਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਰਾਜਪੂਤ ਰਾਜਿਆਂ ਦੇ ਪਰਿਵਾਰਾਂ ਕੋਲ ਮੌਜੂਦ ਵਹੀਆਂ, ਆਰਕਾਇਵਜ਼ ਦੇ ਰਿਕਾਰਡ ਆਦਿ ਵੀ ਇਸ ਦਿਸ਼ਾ ਵਿਚ ਯੋਗਦਾਨ ਪਾ ਸਕਦੇ ਹਨ। ਰਾਜਸਥਾਨ ਵਿਖੇ ਸਿੱਖ ਵਿਰਾਸਤ ਦੀ ਭਾਲ ਅਤੇ ਸੰਭਾਲ ਕਰਨਾ ਔਖਾ, ਖਰਚੀਲਾ ਅਤੇ ਅਕੇਵਿਆਂ ਭਰਪੂਰ ਕਾਰਜ ਹੈ ਪਰ ਸੰਸਥਾਵਾਂ ਦੇ ਖੁਲਦਿਲ੍ਹੇ ਸਹਿਯੋਗ ਸਦਕਾ ਇਸ ਨੂੰ ਸਿਰੇ ਚਾੜ੍ਹਿਆ ਜਾ ਸਕਦਾ ਹੈ।

 

SIKH SHRINES ARE THE GLORIOUS PART OF RAJISTHAN HISTORYਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
98720-74322

https://www.facebook.com/paramvir.singh.35325

Tags
Show More

Leave a Reply

Your email address will not be published. Required fields are marked *

Close