NATIONALOPINION

Sikhism and holy Granth Sahib on stake :ਜੋ ਪੰਥ ਕੀ ਰਹੀ ਤੋ ਗ੍ਰੰਥ ਕੀ ਭੀ ਰਹੇਗੀ ਨਾਥ, ਜੋ ਪੰਥ ਨਾ ਰਹਾ ਗ੍ਰੰਥ ਕੋਣ ਮਾਨੇਗੋ

“ਜੋ ਪੰਥ ਕੀ ਰਹੀ ਤੋ ਗ੍ਰੰਥ ਕੀ ਭੀ ਰਹੇਗੀ ਨਾਥ
ਜੋ ਪੰਥ ਨਾ ਰਹਾ ਗ੍ਰੰਥ ਕੋਣ ਮਾਨੇਗੋ”

ਚਰਨਜੀਤ ਸਿੰਘ

ਸਿੱਖ ਪੰਥ ਦਾ ਖੁਰਾ ਖੋਜ ਮਿਟਾੳੇਣ ਲੲੀ ੲਿਤਿਹਾਸ ਵਿਚ ਵੱਡੀਅਾਂ ਕੋਸ਼ਿਸ਼ਾਂ ਦਾ ਜ਼ਿਕਰ ਬਹੁਤ ਵਾਰ ਅਾੳੁਂਦਾ ਹੈ। ਜੱਸਾ ਸਿੰਘ ਅਾਹਲੂਵਾਲੀਅਾ ਜਦੋਂ ਕੌਮ ਦੀ ਅਗਵਾੲੀ ਕਰ ਰਹੇ ਸਨ, ੳੁਸ ਵਕਤ ਕੁਪ ਰਹੀੜੇ ਦੇ ਮੈਦਾਨ ਵਿਚ ਜਦ ਭਾਰੀ ਗਿਣਤੀ ਵਿਚ ਸਿੱਖ ਸ਼ਹੀਦ ਹੋ ਗਏ, ੲਿਕ ਅਨੁਮਾਨ ਅਨੁਸਾਰ ੳੁਸ ਸਮੇਂ ਕੌਮ ਦਾ ਅੈਨਾ ਵੱਡਾ ਜਾਨੀ ਨੁਕਸਾਨ ਹੋੲਿਅਾ ਕਿ ਪੰਥ ਪ੍ਰਸਤੀੲੇ ਕੁਝ ਹਜ਼ਾਰਾਂ ਵਿਚ ਹੀ ਬਚੇ ਰਹਿ ਗੲੇ ਸਨ। ੳੁਸ ਵਕਤ ਬਚ ਗੲੇ ਬਜ਼ੁਰਗਾਂ, ਜ਼ਖਮੀ ਸਿੰਘਾਂ, ਅੌਰਤਾਂ ਤੇ ਬਚਿਆਂ ਨੇ ਇਕ ਅਰਦਾਸ ਗੁਰੂ ਦੇ ਚਰਨਾਂ ਵਿਚ ਕੀਤੀ ਸੀ।
“ਜੋ ਪੰਥ ਕੀ ਰਹੀ ਤੋ ਗ੍ਰੰਥ ਕੀ ਭੀ ਰਹੇਗੀ ਨਾਥ
ਜੋ ਪੰਥ ਨਾ ਰਹਾ ਗ੍ਰੰਥ ਕੋਣ ਮਾਨੇਗੋ”

ਮਨੁੱਖਤਾ ਨੂੰ ਗਿਆਨ ਦਾ ਪ੍ਰਕਾਸ਼ਅੱਜ ਦੇ ਹਲਾਤਾਂ ਵਿਚ ਸ਼ਾਇਦ ਇਹ ਅਰਦਾਸ ਮੁੜ ਤੋ ਜ਼ਰੂਰੀ ਹੋ ਗਈ ਹੈ। ਪੰਥ ਦੇ ਅਜ ਦੇ ਹਲਾਤਾਂ ਤੋ ਬਾਅਦ ੲਿਹੋ ਜਾਪਦਾ ਹੈ, ਕਿ ਕੁਝ ਵਿਗੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਤੇ ਗੁਟਕਾ ਸਾਹਿਬਾਨ ਦੀ ਸਿੱਧੇ ਅਸਿੱਧੇ ਢੰਗ ਨਾਲ ਬੇਅਦਬੀ ਕਰ ਰਹੇ ਹਨ। ਇਹ ਦਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਵਿਚਲੀ ਅਣਖ, ਗ਼ੈਰਤ ਅਤੇ ਇਤਫਾਕ ਦਾ ਮਾਦਾ ਖ਼ਤਮ ਹੋ ਚੁੱਕਾ ਹੈ। ਅਫਸੋਸ ਦੀ ਗਲ ਇਹ ਵੀ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ਤੇ ਵੀ ਹਰ ਧਿਰ ਰਾਜਨੀਤੀ ਕਰ ਰਹੀ ਹੈ। ਘਟਨਾਵਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ ਤੇ ਰਾਜਨੀਤੀ ਦੇ ਸ਼ਾਤਰ ਖਿਡਾਰੀਆਂ ਨੂੰ ਇਹ ਘਟਨਾਵਾਂ ਗੁਰੂ ਦਾ ਅਪਮਾਨ ਘੱਟ ਤੇ ਰਾਜਨੀਤੀ ਕਰਨ ਦਾ ਇਕ ਸੁਨਹਿਰੀ ਮੌਕਾ ਜ਼ਿਆਦਾ ਲਗ ਰਹੀਆਂ ਹਨ।

Granth-Sahib
ਬਰਗਾੜੀ ਕਾਂਡ ਤੋ ਬਾਅਦ ਹੋਏ ਸਰਬਤ ਖਾਲਸਾ ਵਿਚ ਸੰਗਤਾਂ ਦਾ ਹੁਮ ਹੁਮਾ ਕੇ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ
”ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉਤੇ”।
ਸਰਬਤ ਖਾਲਸਾ ਕਰਵਾਉਂਣ ਵਾਲੇ ਇਸ ਇਕਠ ਨੂੰ ਨਿਜੀ ਇਕਠ ਸਮਝ ਬੈਠੇ ਤੇ ੳੁਨ੍ਹਾਂ ਮਨਮਰਜੀ ਦੇ ਜਥੇਦਾਰ ਲਗਾ ਦਿੱਤੇ। ਭੋਲੀ ਭਾਲੀ ਸਿੱਖ ਕੌਮ ਨੇ ੳੁਨ੍ਹਾਂ ਜਥੇਦਾਰਾਂ ਦੀ ਨਿਯੁਕਤੀ ਨੂੰ ਵੀ ਸਿਰ ਮੱਥੇ ਤੇ ਲੈ ਲਿਆ। ਆਸ ਕੀਤੀ ਜਾ ਰਹੀ ਸੀ, ਕਿ ਸਰਬਤ ਖਾਲਸਾ ਵਾਲੇ ਜਥੇਦਾਰ ਕੌਮ ਦੇ ਭਵਿਖ ਦੀ ਘਾੜਤ ਘੜ ਕੇ ਕੌਮ ਦੀ ਡਗਮਗਾਉਂਦੀ ਹੋਈ ਬੇੜੀ ਨੂੰ ਕਿਸੇ ਰਾਹ ਖੇੜੇ ਲੈ ਜਾਣਗੇ। ਪਰ ਅਫਸੋਸ ਕਿ ਇਹ ਜਥੇਦਾਰ ਕਦੇ ਅਾਪਣਾ ਸਨਮਾਨ ਕਰਵਾਉਂਣ, ਕਦੇ ਤਖ਼ਤ ਸਾਹਿਬਾਨ ਦੇ ਦਰਸ਼ਨ ਕਰਨ, ਕਦੇ ਮਾਰਚ ਕਰਨ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ। ਕੌਮ ਨੂੰ ਧਿਰਾਂ ਵਿਚ ਵੰਡਿਅਾ ਜਾ ਰਿਹਾ ਹੈ। ਅਜਿਹੇ ਹਲਾਤਾਂ ਨੂੰ ਦੇਖਦਿਆਂ ਕੁਪ ਰਹੀੜੇ ਵਾਲੀ ਅਰਦਾਸ ਹੀ ਸਿੱਖ ਕੌਮ ਦੀ ਡੁਬਦੀ ਬੇੜੀ ਪਾਰ ਲਗਾ ਸਕਦੀ ਹੈ ਕਿ
“ਜੋ ਪੰਥ ਕੀ ਰਹੀ ਤੋ ਗ੍ਰੰਥ ਕੀ ਭੀ ਰਹੇਗੀ ਨਾਥ
ਜੋ ਪੰਥ ਨਾ ਰਹਾ ਗ੍ਰੰਥ ਕੋਣ ਮਾਨੇਗੋ”

(ਲੇਖਕ ਬਤੌਰ ਪ੍ਰੋਗਰਾਮਿੰਗ ਹੈਡ, 5ਅਾਬ ਨਾੳੁ ਸ੍ਰੀ ਅਮ੍ਰਿਤਸਰ ਵਿਖੇ ਤੈਨਾਤ ਹਨ।)

Tags
Show More