Punjab

Social Security Minister Aruna Chaudhary congratulates

ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਐਵਾਰਡ ਜੇਤੂਆਂ ਨੂੰ ਦਿੱਤੀ ਵਧਾਈ

ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਭਲਾਈ ਵਿਭਾਗ ਵੱਲੋ ਸੂਬੇ ਵਿੱਚ ਸਿਹਤਮੰਦ ਸਮਾਜ ਸਿਰਜਣ ਅਤੇ ਪੌਸ਼ਟਿਕ ਖੁਰਾਕ ਨੂੰ ਅਹਿਮੀਅਤ ਦਿੰਦੇ ‘ਪੋਸ਼ਣ ਅਭਿਆਨ’ ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਸਤੰਬਰ ਮਹੀਨੇ ਦੌਰਾਨ ਮਨਾਏ ਗਏ ‘ਪੋਸ਼ਣ ਅਭਿਆਨ ਤੇ ਰਾਸ਼ਟਰੀ ਪੋਸ਼ਣ ਮਹੀਨੇ’ ਦੇ ਸਾਰਥਿਤ ਨਤੀਜਿਆਂ ਸਦਕਾ ਪੰਜਾਬ ਨੂੰ ਕੌਮੀ ਪੱਧਰ ਦੇ ਚਾਰ ਐਵਾਰਡ ਮਿਲੇ ਹਨ।

ਅੱਜ ਨਵੀਂ ਦਿੱਲੀ ਵਿਖੇ ਹੋਏ ਕੌਮੀ ਪੋਸ਼ਣ ਐਵਾਰਡ ਐਵਾਰਡ ਸਮਾਰੋਹ ਦੌਰਾਨ ਮਾਨਸਾ ਦੀ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੂੰ ਜ਼ਿਲਾ ਪੱਧਰੀ ਲੀਡਰਸ਼ਿਪ ਐਵਾਰਡ, ਸੁਧਾਰ (ਜ਼ਿਲਾ ਲੁਧਿਆਣਾ) ਦੀ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ ਰਵਿੰਦਰ ਪਾਲ ਕੌਰ ਨੂੰ ਬਲਾਕ ਪੱਧਰੀ ਲੀਡਰਸ਼ਿਪ ਐਵਾਰਡ ਅਤੇ ਫਰੀਦਕੋਟ ਜ਼ਿਲੇ ਦੀ ਸੁਪਰਵਾਈਜ਼ਰ ਦਲਬੀਰ ਕੌਰ ਤੇ ਫਿਰੋਜ਼ਪੁਰ ਜ਼ਿਲੇ ਦੀ ਆਂਗਣਵਾੜੀ ਵਰਕਰ ਭਰਪੂਰ ਕੌਰ ਨੂੰ ਫੀਲਡ ਵਿੱਚ ਬਿਹਤਰੀਨ ਕੰਮ ਬਦਲੇ ਵਿਅਕਤੀਗਤ ਐਕਸੀਲੈਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਖੁਸ਼ੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

 

ਇਹ ਐਵਾਰਡ ਨੀਤੀ ਆਯੋਗ ਦੇ ਵਾਈਸ ਚੇਅਰਪਰਸਨ ਡਾ.ਰਾਜੀਵ ਕੁਮਾਰ ਨੇ ਸੌਪੇ। ਇਸ ਸਮਾਗਮ ਵਿੱਚ ਨੀਤੀ ਆਯੋਗ ਦੇ ਡਾ.ਵਿਨੋਦ ਕੁਮਾਰ ਪਾਲ, ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ ਰਾਕੇਸ਼ ਸ੍ਰੀਵਾਸਤਵਾ ਤੇ ਸੰਯੁਕਤ ਸਕੱਤਰ ਡਾ.ਰਾਜੇਸ਼ ਕੁਮਾਰ ਅਤੇ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਵੀ ਸ਼ਿਰਕਤ ਕੀਤੀ।

ਪੰਜਾਬ ਦੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਭਲਾਈ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਐਵਾਰਡ ਜੇਤੂ ਅਧਿਕਾਰੀਆਂ ਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਇਨਾ ਪ੍ਰਾਪਤੀਆਂ ਦਾ ਸਿਹਰਾ ਵਿਭਾਗ ਸਿਰ ਬੰਨਿਆ।

ਉਨਾ ‘ਪੋਸ਼ਣ ਅਭਿਆਨ ਤੇ ਰਾਸ਼ਟਰੀ ਪੋਸ਼ਣ ਮਹੀਨੇ’ ਦੀ ਸਫਲਤਾ ਲਈ ਵੀ ਪੂਰੇ ਵਿਭਾਗ ਨੂੰ ਵਧਾਈ ਦਿੱਤੀ। ਉਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ ‘ਤੇ ਪੋਸ਼ਣ ਅਭਿਆਨ ਨੂੰ ਸਫਲਤਾਪੂਰਵਕ ਲਾਗੂ ਕਰਨ ਦੇ ਸਿੱਟੇ ਵਜੋ ਪੰਜਾਬ ਨੂੰ ਚਾਰ ਕੌਮੀ ਐਵਾਰਡ ਮਿਲੇ ਹਨ। ਉਨਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਵੀ ਸਫਲ ਸਿੱਟੇ ਸਾਹਮਣੇ ਆਉਣ ਲੱਗ ਗਏ ਹਨ।

ਭਵਿੱਖ ਵਿੱਚ ਕੋਈ ਵੀ ਅਣਅਧਿਕਾਤ ਕਲੋਨੀ ਨਿਯਮਤ ਨਹੀਂ ਕੀਤੀ ਜਾਵੇਗੀ : ਤ੍ਰਿਪਤ ਬਾਜਵਾ

 

ਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋ ਸ਼ੁਰੂ ਕੀਤੇ ਪੋਸ਼ਣ ਅਭਿਆਨ ਦਾ ਮੁੱਖ ਮੰਤਵ ਕੁਪੋਸ਼ਣ ਦਾ ਖਾਤਮਾ ਕਰਨਾ ਹੈ।

ਉਨਾ ਕਿਹਾ ਕਿ ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ ਸ੍ਰੀਵਾਸਤਵਾ ਦੀ ਅਗਵਾਈ ਹੇਠ ਸਤੰਬਰ ਮਹੀਨਾ ‘ਪੋਸ਼ਣ ਅਭਿਆਨ ਰਾਸ਼ਟਰੀ ਪੋਸ਼ਣ ਮਹੀਨੇ’ ਵਜੋ ਮਨਾਇਆ ਗਿਆ ਜਿਸ ਦੀ ਸਫਲਤਾ ਲਈ ਇਸ ਮਹੀਨੇ ਦੀ ਸ਼ੁਰੂਆਤ ਤੋ ਪਹਿਲਾਂ ਮੁਹਾਲੀ ਵਿਖੇ ਰਾਜ ਪੱਧਰੀ ਸਿਖਲਾਈ ਕੈਪ ਲਗਾਇਆ ਗਿਆ ਜਿਸ ਵਿੱਚ ਉਨਾ ਦੇ ਵਿਭਾਗ ਤੋ ਇਲਾਵਾ ਸਿਹਤ, ਪੇਡੂ ਵਿਕਾਸ ਅਤੇ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਿੱਖਿਆ, ਖੁਰਾਕ ਸਪਲਾਈ ਅਤੇ ਖੇਡਾ ਤੇ ਯੁਵਕ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀ ਵੀ ਸੱਦੇ ਗਏ।

ਪੋਸ਼ਣ ਮਹੀਨੇ ਦੌਰਾਨ ਸਾਰੇ ਵਿਭਾਗਾਂ ਵੱਲੋ ਮਿਲ ਕੇ ਕੰਮ ਕੀਤਾ ਗਿਆ। ਇਸ ਅਭਿਆਨ ਦਾ ਮੁੱਖ ਮਨਰੋਥ ਛੇ ਸਾਲ ਤੱਕ ਦੇ ਬੱਚਿਆਂ ਵਿੱਚ ਸਰੀਰਿਕ ਵਿਕਾਸ ਦੀ ਕਮੀ, ਜਨਮ ਸਮੇ ਬੱਚਿਆ ਦਾ ਘੱਟ ਵਜ਼ਨ, ਬੌਨੇਪਣ ਦੀ ਸਮੱਸਿਆ, ਪੋਸ਼ਕ ਅਹਾਰ ਦੀ ਕਮੀ ਅਤੇ ਅਨੀਮਿਆ ਨੂੰ ਦੂਰ ਕਰਨਾ ਹੈ। ਇਸ ਅਭਿਆਨ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਮੁੱਖ ਤੌਕ ‘ਤੇ ਸ਼ਾਮਲ ਕੀਤਾ ਗਿਆ।

ਮਾਰਕਫੈੱਡ ਵੱਲੋਂ ਸੋਹਣਾ ਖਾਓ ਅਤੇ ਸੋਹਣਾ ਜੀਓ ਮੁਹਿੰਮ ਦੀ ਸ਼ੁਰੂਆਤ

ਉਨਾ ਦੱਸਿਆ ਕਿ ਰਾਸ਼ਟਰੀ ਪੋਸ਼ਣ ਅਭਿਆਨ ਲਈ ਭਾਵੇ ਪੰਜਾਬ ਦੇ 7 ਜ਼ਿਲਿਆਂ ਫਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਿਰੋਜਪੁਰ, ਤਰਨਤਾਰਨ ਅਤੇ ਮੋਗਾ ਨੂੰ ਚੁਣਿਆ ਗਿਆ ਸੀ ਪਰ ਵਿਭਾਗ ਵੱਲੋ ਪੋਸ਼ਣ ਅਭਿਆਨ ਨੂੰ ਲੋਕ ਲਹਿਰ ਬਣਾਉਂਦਿਆਂ ਪੋਸ਼ਣ ਮਹੀਨੇ ਦੌਰਾਨ ਸਾਰੇ 22 ਜ਼ਿਲਿਆਂ ਵਿੱਚ ਜਾਗਰੂਕਤਾ ਮੁਹਿੰਮ ਵਿੱਢੀ ਗਈ।

ਇਸ ਮਹੀਨੇ ਦੌਰਾਨ ਹੇਠਲੇ ਪੱਧਰ ‘ਤੇ ਪੋਸ਼ਣ ਰੈਲੀਆਂ, ਗੋਧ ਭਰਾਈ, ਵਜ਼ਨ ਤਿਉਹਾਰ, ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਅਤੇ ਕੁਪੋਸ਼ਣ ਨਾਲ ਹੋਣ ਵਾਲੀਆਂ ਵੱਖ-ਵੱਖ ਤਰ•ਾਂ ਦੀ ਬਿਮਾਰੀਆਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ। ਸਾਰੀਆ ਗਤੀਵਿਧੀਆਂ ਵਿੱਚ 5 ਲੱਖ ਦੇ ਕਰੀਬ ਲੋਕ ਸ਼ਾਮਲ ਹੋਏ। ਵਿਭਾਗ ਦਾ ਮੁੱਖ ਨਾਅਰਾ ‘ਪੌਸ਼ਟਿਕ ਖਾਓ, ਤੰਦਰੁਸਤ ਰਹੋ’ ਰਿਹਾ।

ਉਨਾ ਕਿਹਾ ਕਿ ਸੂਬੇ ਵਿੱਚ ਕੁਪੋਸ਼ਣ ਮੁਕਤ ਸਿਰਜਣਾ ਲਈ ਜਿੱਥੇ ਚੰਗੀ ਖੁਰਾਕ ਖਾਣੀ ਜ਼ਰੂਰੀ ਹੈ ਉਥੇ ਸਿਹਤਮੰਦ ਆਦਤਾ ਵੀ ਪਾਉਣੀਆਂ ਜ਼ਰੂਰੀ ਹੈ। ਇਸ ਅਭਿਆਨ ਦੀ ਸਫਲਤਾ ਲਈ ਆਂਗਣਵਾੜੀ ਵਰਕਰਾਂ ਅਤੇ ਆਸ਼ਾ, ਏ.ਐਨ.ਐਮ. ਅਤੇ ਡੇ.ਐਨ.ਆਰ.ਐਲ.ਐਮ. (ਪੇਵਿਕਾਸ) ਨੇ ਬਹੁਤ ਮਿਹਨਤ ਕੀਤੀ ਅਤੇ ਅੱਜ ਪੰਜਾਬ ਨੂੰ ਮਿਲੇ ਚਾਰ ਐਵਾਰਡਾਂ ਦਾ ਸਿਹਰਾ ਸਾਰੇ ਅਧਿਕਾਰੀਆਂ ਤੇ ਵਰਕਰਾਂ ਸਿਰ ਜਾਦਾ ਹੈ।

Tags
Show More