OPINION

Special to the birth anniversary of Baba Jiwan Singh

ਜਿਹਨਾਂ ਨੂੰ ਗੁਰੂ ਨੇ ਬੇਟੇ ਆਖਿਆ ਅੱਜ ਪੰਥ ਵਿਚ ਸ਼ੂਦਰ ਕਿਉਂ ਆਖੇ ਜਾਂਦੇ ਹਨ..? (ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਉੱਤੇ ਵਿਸ਼ੇਸ਼)

 ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਉੱਤੇ ਵਿਸ਼ੇਸ਼

ਸਿੱਖ ਪੰਥ ਦੇ ਬਾਨੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਤੋ ਪਹਿਲਾਂ ਜੇ ਕਿਸੇ ਨੂੰ ਆਪਣਾ ਸਾਥੀ ਚੁਣਿਆ ਤਾ ਉਹ ਇੱਕ ਮਨੂੰਵਾਦੀਆਂ ਵਲੋਂ ਨੀਚ ਐਲਾਨੀ ਜਾਤੀ,ਮਰਾਸੀਆਂ ਵਿਚੋ ਬਾਬਾ ਮਰਦਾਨਾ ਜੀ ਨੂੰ ਬਣਾਇਆ ਸੀ। ਇਸ ਤਰਾਂ ਸਿੱਖ ਪੰਥ ਵਿਚੋਂ ਜਾਤ ਪਾਤ ਦੇ ਬੰਧਨ ਨੂੰ ਸ਼ੁਰੂ ਤੋਂ ਹੀ ਕੋਈ ਥਾਂ ਨਹੀਂ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਗੁਰੂ ਨਾਨਕ ਜੀ ਨੇ ਜਾਤ ਦੇ ਗੁਮਾਨ ਨੂੰ ਵੱਡੀ ਸੱਟ ਮਾਰਦਿਆਂ ਅੰਕਿਤ ਕੀਤਾ ਹੈ ਕਿ ‘‘ ਮ: ੧ ॥ ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥ {ਪੰਨਾ 469}”।  Special to the birth anniversary of Baba Jiwan Singh
ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਾਂ ਗੁਰੂ ਪਿਤਾ, ਧਰਮ ਦੀ ਚਾਦਰ,ਧੰਨ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਸ਼ਹਾਦਤ  ਤੋ ਬਾਅਦ, ਚਾਂਦਨੀ ਚੌਕ ਦਿੱਲੀ ਤੋ ਸਤਿਗੁਰ ਜੀ ਦਾ ਸੀਸ ਅਨੰਦਪੁਰ ਸਾਹਿਬ ਲਿਆਉਣ ਉਪਰੰਤ ਭਾਈ ਜੈਤੇ ਆਪਣੀ ਛਾਤੀ ਨਾਲ ਲਾਕੇ ਆਖਿਆ “ਰੰਗਰੇਟੇ ਗੁਰੂ ਕੇ ਬੇਟੇ“ ਅਤੇ ਹੋਰ ਵੀ ਬੜੀਆ ਬਖਸ਼ਿਸ਼ਾ ਕੀਤੀਆਂ , ਅਸੀਸ ਦਿੱਤੀ। ਆਪਣਾ ਅੰਗ ਬਣਾ ਲਿਆ। ਭਾਈ ਜੈਤਾ ਜੀ ਇੱਕ ਵਿਦਵਾਨ ਨੀਤੀਵਾਨ,ਗੁਰੂ ਦੇ ਭਰੋਸੇਯੋਗ ਅਤੇ ਤੇਗ ਦੇ ਧਨੀ ਯੋਧੇ ਵੀ ਸਨ।  ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਸਮੇ ਸਭ ਜਾਤੀਆ ਦੇ ਲੋਕਾ ਨੂੰ ਇੱਕ ਹੀ ਬਾਟੇ ਵਿਚੋ ਖੰਡੇ ਬਾਟੇ ਦੀ ਪਾਹੁਲ ਭਾਵ ਅੰਮ੍ਰਿਤ ਛਕਾਇਆ ਅਤੇ ਫਿਰ ਉਹਨਾ ਵੱਖਰੀ ਵੱਖਰੀ ਜਾਤੀ ਵਾਲਿਆ ਤੋ ਖੁਦ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਉਹਨਾਂ ਨੂੰ ਆਪਣੇ ਗੁਰੂ ਦਾ ਦਰਜਾ ਦਿੱਤਾ।
Special to the birth anniversary of Baba Jiwan Singh
Special to the birth anniversary of Baba Jiwan Singh
       ਪਰ ਗੁਰੂਕਾਲ ਤੋ ਥੋੜੇ ਸਮੇ ਬਾਅਦ ਹੀ ਸਿਖਾਂ ਵਿਚ ਵੀ ਮਨੂੰਵਾਦੀ ਬਿਰਤੀ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਗੁਰੂ ਕੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ,ਜਿਸ ਬਰਾਦਰੀ ਵਿੱਚੋ ਜਨਮੇ ਸਨ, ਅੱਜ ਉਹ ਬਰਾਦਰੀ ਭਾਵ ਮਜਬੀ ਜਾਂ ਹੋਰ ਜਾਤਾਂ ਵਾਲੇ ਨੀਚ ਆਖੇ ਜਾਣ ਵਾਲੇ ਵੀਰਾਂ ਦਾ, ਗੁਰੂ ਦੇ ਗੁਰਦਵਾਰਿਆਂ,ਗੁਰੂ ਕੇ ਲੰਗਰਾਂ ਵਿਚ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਸਭ ਤੋ ਘਿਨਾਉਣੀ ਕਰਤੂਤ ਇਹ ਹੈ ਕਿ ਇਹਨਾਂ ਅਨੁਸੂਚਿਤ ਆਖੀਆਂ ਜਾਣ ਵਾਲੀਆਂ ਜਾਤੀਆਂ ਦੇ ਅੰਮ੍ਰਿਤ ਅਭਿਲਾਸ਼ੀਆਂ ਨੂੰ ਵੱਖਰੇ ਬਾਟੇ ਵਿਚੋ ਖੰਡੇ ਦੀ ਪਾਹੁਲ ਦਿੱਤੀ ਜਾਂਦੀ ਹੈ।
ਇਸ ਕੁਕਰਮ ਵਿਚ ਜਿਥੇ ਕੁਝ ਸਿੱਖ ਸੰਪ੍ਰਦਾਈ ਡੇਰੇਦਾਰ ਅਤੇ ਨਿਹੰਗ ਜਥੇਬੰਦੀਆਂ ਸ਼ਾਮਲ ਹਨ। ਉੱਥੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਥੇਬੰਦੀ,(ਦਮਦਮੀ ਟਕਸਾਲ) ਵੀ ਇਸ ਤੋ ਬਚ ਨਹੀ ਸਕੀ। ਇਹਨਾਂ ਸਭਨਾ ਥਾਵਾਂ ਉੱਤੇ ਦਲਿਤਾਂ,ਅਨੁਸੂਚਿਤ ਜਾਤੀਆਂ ਭਾਵ ਨੀਚ ਲੋਕਾਂ ਵਾਸਤੇ ਵੱਖਰਾ ਅੰਮ੍ਰਿਤ ਬਾਟਾ ਤਿਆਰ ਹੁੰਦਾ ਹੈ। ਜਦੋ ਗੁਰੂ ਨਾਨਕ ਪਾਤਸ਼ਾਹ ਆਖਦੇ ਹਨ, ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ {ਪੰਨਾ 15}।  ਫਿਰ ਇਹ ਲੋਕ ਕੌਣ ਹਨ।
ਜੋ ਗੁਰੂ ਨਾਨਕ ਜਾਂ ਗੁਰਬਾਣੀ ਤੋ ਵੀ ਵੱਡਾ ਦਰਜਾ ਰੱਖਦੇ ਹਨ ਅਤੇ ਖੰਡੇ ਬਾਟੇ ਦੀ ਪਾਹੁਲ ਨੂੰ ਵੰਡਣ ਦਾ ਅਪਰਾਧ ਕਰਕੇ ਰਹੇ ਹਨ। ਇਥੇ ਬੱਸ ਨਹੀ ਡੇਰਾ ਰੁੰਮੀ ਭੁੱਚੋ ਅਤੇ ਇਕ ਹੋਰ ਨਾਨਕਸਰੀ ਸੰਪਰਦਾ ਨਾਲ ਸਬੰਧਤ ਸਾਧ ਜੋਰਾਸਿੰਘ ਬੱਧਨੀ ਵੱਲੋ ਵੀ ਆਪਣੇ ਡੇਰੇ ਦੇ ਲੰਗਰ ਵਿਚ ਦਲਿਤਾ ਨੂੰ ਪੰਗਤ ਵਿਚ ਨਹੀ ਬੈਠਣ ਦਿੱਤਾ ਜਾਂਦਾ। ਉਹਨਾਂ ਦੇ ਭਾਂਡੇ ਵੀ ਵੱਖਰੇ ਹਨ ਅਤੇ ਪੰਗਤ ਵੀ ਅੱਡ ਲੱਗਦੀ ਹੈ। ਕਈ ਵਾਰ ਤਾ ਕਿਸੇ ਦੀ ਚਮੜੀ ਦੇ ਰੰਗ ਨੂੰ ਵੀ ਸ਼ੱਕ ਨਾਲ ਵੇਖਕੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਸ ਜਾਤੀ ਦੇ ਹੋ।

Special to the birth anniversary of Baba Jiwan Singh

Special to the birth anniversary of Baba Jiwan Singh
      ਪਿੰਡਾਂ ਵਿਚ ਬੇਸ਼ੱਕ ਦਲਿਤਾਂ ਦੀਆਂ ਬਸਤੀਆਂ ਜਾਂ ਵੇਹੜੇ ਮਨੂੰਵਾਦ ਅਤੇ ਬਿਪਰਵਾਦ ਦੀਆਂ ਨੀਤੀਆਂ ਅਨੁਸਾਰ ਸਦੀਆ ਤੋ ਹੀ ਵੱਖਰੇ ਵੱਖਰੇ ਹਨ। ਪਰ ਹੌਲੀ ਹੌਲੀ ਗੁਰਦਵਾਰੇ ਵੀ ਵੱਖਰੇ ਬਣ ਚੁੱਕੇ ਹਨ। ਇਸ ਤੋ ਵੀ ਕਮੀਨਗੀ ਵਾਲੀ ਗੱਲ ਇਹ ਹੈ ਕਿ ਜੇ ਗੁਰਦਵਾਰਾ ਬਾਬਾ ਜੀਵਨ ਸਿੰਘ ਦੇ ਨਾਮ ਉੱਤੇ ਜਾਂ ਕਿਸੇ ਹੋਰ ਭਗਤ ਦੇ ਨਾਮ ਉੱਤੇ ਕਿਸੇ ਨੇ ਅੱਡ ਬਣਾ ਵੀ ਲਿਆ ਅਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੇ ਬਾਬਾ ਜੀਵਨ ਸਿੰਘ ਜਾਂ ਕਿਸੇ ਹੋਰ ਮਹਾਂਪੁਰਖ ਦਾ ਕੋਈ ਦਿਨ ਮਨਾਇਆ ਜਾ ਰਿਹਾ ਤਾਂ ਅਖੌਤੀ ਉੱਚੀ ਜਾਤੀ ਵਾਲੇ ਉੱਥੇ ਜਾਣ ਵਿਚ ਆਪਣੀ ਹੇਠੀ ਸਮਝਦੇ ਹਨ।
ਇਸ ਵਿਚ ਕੁਝ ਕਸੂਰ ਦਲਿਤ ਵੀਰਾਂ ਦਾ ਵੀ ਹੈ। ਜੇ ਕਿਸੇ ਪਿੰਡ ਵਿਚ ਕੋਈ ਸਿਆਣੇ ਸੱਜਣ ਇਹ ਆਖਣ ਜਾਂ ਸੁਝਾਅ ਦੇਣ ਕਿ ਭਗਤ ਰਵਿਦਾਸ ਜੀ ਜਾਂ ਬਾਬਾ ਜੀਵਨ ਸਿੰਘ ਜੀ ਦਾ ਦਿਹਾੜਾ ਪਿੰਡ ਦੇ ਗੁਰਦਵਾਰਾ ਸਾਹਿਬ ਵਿਚ ਸਾਂਝੇ ਤੌਰ ਤੇ  ਮਨਾਇਆ ਜਾਵੇ ਤਾਂ ਦਲਿਤ ਵੀ ਲੱਤ ਨਹੀ ਲਾਉਦੇ। ਉਹਨਾਂ ਦੇ ਦਿਮਾਗ ਵਿਚ ਕਿਸੇ ਬਿਪਰਵਾਦੀ ਨੇ ਇਹ ਗੱਲ ਕੁੱਟਕੇ ਭਰ ਦਿੱਤੀ ਹੈ ਕਿ ਗੁਰਦਵਾਰਾ ਤਾਂ ਸਿਖਾਂ ਦਾ ਹੈ ਅਤੇ ਤੁਸੀ (ਦਲਿਤ ) ਸਿੱਖ ਨਹੀ ਹੋ।
ਆਮ ਵੀ ਪਿੰਡ ਵਿਚ ਜਦੋ ਦਲਿਤਾਂ ਮਹੱਲੇ ਕੋਈ ਗੱਲ ਹੋਵੇਗੀ ਤਾਂ ਸਿਖਾਂ ਦਾ ਗੁਰਦਵਾਰਾ ਆਖਕੇ ਸੰਬੋਧਨ ਕੀਤਾ ਜਾਂਦਾ ਹੈ। ਜਦੋ ਵੋਟਾਂ ਲੈਣੀਆਂ ਹੁੰਦੀਆਂ ਹਨ। ਉਸ ਵੇਲੇ ਕੋਈ ਰੰਗਰੇਟਾ ਨਹੀਂ ,ਕੋਈ ਰਾਮਦਾਸੀਆਨਹੀ,ਕੋਈ ਦਲਿਤ, ਨਹੀ ਸਭ ਦੇ ਘਰਾਂ ਵਿਚ ਵੱਡੇ ਆਗੂ ਠੂਠਾ ਫੜਕੇ ਵੋਟਾਂ ਦੀ ਭੀਖ ਮੰਗਦੇ ਹਨ। ਪਰ ਉਜ ਮਿਲ ਬੈਠਣ ਵਿਚ ਪਤਾ ਨਹੀ ਕੀਹ ਸੱਪ ਸੁੰਘ ਜਾਂਦਾ ਹੈ।
Special to the birth anniversary of Baba Jiwan Singh
           ਪਰ ਇਹ ਰੁਝਾਨ ਬਹੁਤ ਖਤਰਨਾਕ, ਮਾਰੂ ਅਤੇ ਗੁਰੂ ਨਾਨਕ ਦੀ ਸੋਚ ਤੋ ਉੱਲਟ ਹੈ। ਜੋ ਘਾਲਣਾ ਸਿੱਖ ਗੁਰੂ ਸਹਿਬਾਨ ਨੇ ਘਾਲੀ ਜਾਂ ਉਸ ਤੋ ਬਾਅਦ ਗੁਰੂ ਪਥ ਦੇ ਪਾਂਧੀ ਬਣਕੇ ਜੋ ਕੁਝ ਗੁਰੂ ਦੇ ਸਿਖਾਂ ਨੇ ਕੀਤਾ। ਉਸ ਨਾਲ ਤਾਂ ਹੁਣ ਤੱਕ ਸਭ ਤੇਰ ਮੇਰ ਖਤਮ ਹੋ ਜਾਣੀ ਚਾਹੀਦੀ ਸੀ। ਲੇਕਿਨ ਇਹ ਬੱਜਰ ਗੁਨਾਹ ਤਾਂ ਸਾਡੇ ਗੁਰਦਵਾਰਿਆਂ ਦੀ ਮਰਿਯਾਦਾ ਅਤੇ ਸਾਡੇ ਸਮਾਜ ਦਾ ਇੱਕ ਨਿਯਮ ਬਣ ਚੁੱਕਾ ਹੈ।
   ਬੇਸ਼ੱਕ ਉਹ ਦਲਿਤ ਹੋਣ ਜਿਹੜੇ ਗੁਰੂ ਨਾਨਕ ਦੇ ਘਰ ਤੋ ਦੂਰ ਜਾ ਰਹੇ ਹਨ ਅਤੇ ਗੁਰਬਾਣੀ ਵਿਚ ਦਰਜ ਗੁਰੂਆਂ ਭਗਤਾ ਨੂੰ ਵੱਖਰੇ ਵੱਖਰੇ ਕਰਕੇ ਵੇਖਦੇ ਹਨ ਜਾ ਆਪਣੀ ਜਾਤੀ ਨਾਲ ਸਬੰਧਤ ਕਿਸੇ ਮਹਾਂਪੁਰਖ ਨੂੰ ਛੱਡਕੇ ਬਾਕੀ ਸਭ ਦਾ ਸਤਿਕਾਰ ਕਰਨਾ ਭੁੱਲ ਚੁੱਕੇ ਹਨ। ਭਾਵੇ ਉਹ ਅਖੌਤੀ ਉੱਚੀ ਜਾਤੀ ਦੇ ਸਿੱਖ ਹੋਣ ਜਿਹੜੇ ਬਾਬਾ ਜੀਵਨ ਸਿੰਘ ਰੰਗਰੇਟੇ ਜਾਂ ਭਗਤ ਰਵਿਦਾਸ ਜੀ ਨੂੰ ਅੱਜ ਵੀ ਮਜਬੀ ਰਾਮਦਾਸੀਆਂ ਦੀ ਕਤਾਰ ਵਿਚ ਖੜਾ ਕਰਕੇ ਦੇਖਦੇ ਹਨ। ਦੋਹਾ ਉੱਤੇ ਕਦੇ ਗੁਰੂ ਨਾਨਕ ਦੀ ਨਦਰਿ ਨਹੀ ਹੋ ਸਕਦੀ। ਕਦੇ ਗੁਰੂ ਦੀਆਂ ਅਸੀਸਾ ਦੇ ਪਾਤਰ ਨਹੀ ਬਣ ਸਕਦੇ।
ਜਿਹਨਾਂ ਨੂੰ ਗੁਰੂ ਨੇ ਬੇਟੇ ਆਖਿਆ ਅੱਜ ਪੰਥ ਵਿਚ ਸ਼ੂਦਰ ਕਿਉਂ ਆਖੇ ਜਾਂਦੇ ਹਨ..?
Special to the birth anniversary of Baba Jiwan Singh
     ਅੱਜ ਰੰਗਰੇਟੇ ਗੁਰੂ ਕੇ ਬੇਟੇ ਦੇ ਜਨਮ ਦਿਹਾੜੇ ਉੱਤੇ ਅਕਾਲ ਤਖਤ ਸਾਹਿਬ ਤੋ ਇੱਕ ਖਾਲਸਾ ਮਾਰਚ ਆਰੰਭ ਹੋਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚੋ ਦੀ ਗੁਜਰੇਗਾ, ਪਹਿਲੀ ਰਾਤ ਗੁਰਦਵਾਰਾ ਟਾਹਲੀਆਣਾ ਸਾਹਿਬ ਰਾਇਕੋਟ ਵਿਖੇ ਵਿਸ਼ਰਾਮ ਕਰੇਗਾ ਅਤੇ 4 ਸਤੰਬਰ ਨੂੰ ਰਾਇਕੋਟ ਵਾਇਆ ਬਰਨਾਲਾ ਮਾਨਸਾ ਹੁੰਦਾ ਹੋਇਆ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇਗਾ। ਜਿਥੇ ਅਗਲੇ ਦਿਨ ਗੁਰਮੱਤ ਸਮਾਗਮ ਹੋਵੇਗਾ।
ਪਰ ਇਹ ਕੇਵਲ ਮਜਬੀ ਸਿਖਾਂ ਦਾ ਮਾਰਚ ਨਹੀ ਹੈ। ਇਹ ਗੁਰੂ ਕੇ ਬੇਟੇ ਦੇ ਜਨਮ ਦਿਹਾੜੇ ਦਾ ਮਾਰਚ ਹੈ। ਸਾਨੂੰ ਸਭ ਨੂੰ ਮਿਲਕੇ ਇਸ ਖਾਲਸਾ ਮਾਰਚ ਵਿਚ ਹੁੰਮਹੁਮਾ ਕੇ ਸ਼ਰਧਾ ਨਾਲ ਸ਼ਿਰਕਤ ਵੀ ਕਰਨੀ ਚਾਹੀਦੀ ਹੈ ਅਤੇ ਹਰ ਪਿੰਡ ਸ਼ਹਿਰ, ਜਿਥੋ ਦੀ ਇਹ ਖਾਲਸਾ ਮਾਰਚ ਲੰਘਣਾ ਹੈ, ਉੱਥੇ ਸਾਨੂੰ ਸਭ ਨੂੰ ਮਿਲਕੇ ਗਰਮਜੋਸ਼ੀ ਨਾਲ ਸਵਾਗਤ ਕਰਨਾ ਚਾਹੀਦਾ ਹੈ ਅਤੇ ਸ਼ਾਮਲ ਸੰਗਤਾਂ ਦੀ ਸੇਵਾ ਵੀ ਕਰਨੀ ਚਾਹੀਦੀ ਹੈ। ਜੇ ਭਾਈ ਜੈਤਾ ਜੀ ਨੂੰ ਨਫਰਤ ਕਰੋਗੇ ਜਾ ਬਦਨੀਤੀ ਨਾਲ ਇਸ ਖਾਲਸਾ ਮਾਰਚ ਤੋ ਕੰਨੀ ਕਤਰਾਉਣ ਦੀ ਗੁਸਤਾਖੀ ਕਰੋਗੇ ਤਾਂ ਇੱਕ ਗੱਲ ਯਾਦ ਰਖਿਓ!
  ਗੁਰੂ ਗੋਬਿੰਦ ਸਿੰਘ ਜੀ ਦੇ ਸੀਨੇ ਲੱਗਣ ਤੋ ਪਹਿਲਾਂ ਬਾਬਾ ਜੀਵਨ ਸਿੰਘ ਦੀ ਹੋਦ ਦਾ ਅਹਿਸਾਸ ਤਾ ਕਰਨਾ ਹੀ ਪਵੇਗਾ। ਜਿੰਨਾ ਬਾਬਾ ਜੀਵਨ ਸਿੰਘ ਨੂੰ ਪਰਾਂ ਧੱਕਣ ਦਾ ਯਤਨ ਕਰੋਗੇ। ਓਨੇ ਹੀ ਤੁਸੀਂ ਵੀ ਗੁਰੂ ਤੋ ਦੂਰ ਹੁੰਦੇ ਜਾਵੋਗੇ। ਇਸ ਵਾਸਤੇ ਆਓ ਅੱਜ ਉਸ ਪਰਮ ਪਵਿੱਤਰ ਆਤਮਾ ਜਿਸ ਨੇ ਗੁਰੂ ਗੋਬਿੰਦ ਸਿੰਘ ਦਾ ਭਰੋਸਾ ਜਿੱਤਿਆ। ਆਪਾਂ ਵੀ ਉਸ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਦੇ ਭਰੋਸੇ ਦੇ ਪਾਤਰ ਬਣੀਏ। ਗੁਰੂ ਰਾਖਾ।

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker