Punjab

ਸੰਗਰੂਰ ਵਿਚ ਜੁਗਾੜੂ ਵਿਆਹ ਕਰਵਾਉਣ ਵਾਲਾ ਗੈਂਗ ਸਰਗਰਮ

ਐਨ ਜੀ ਓ ਦੀ ਆੜ ਵਿਚ ਹੁੰਦਾ ਮਨੁੱਖ ਤਸਕਰੀ ਦਾ ਗੈਰ ਕਾਨੂੰਨੀ ਧੰਦਾ

ਸੰਗਰੂਰ-

ਜੁਗਾੜੂ ਵਿਆਹ :

ਬਿਨਾ ਸੁਹਾਗਰਾਤ ਤੋਂ ਹੀ ਹੁੰਦੀਆਂ ਨੇ ਸ਼ਾਦੀਆਂ,     ਨਹੀਂ ਉਠਦੀ ਲੜਕੀ ਦੀ ਡੋਲੀ,                                        ਮਾਂ ਨਹੀਂ ਪੀਂਦੀ ਪੱਤ ਦੇ ਸਿਰ ਤੋਂ ਪਾਣੀ ਬਾਰ ਕੇ,

ਨਾ ਬਟਣਾ, ਨਾ ਘੋੜੀ- ਸੁਹਰੇ ਘਰ ਨਹੀਂ ਆਉਂਦੀ ਜੋੜੀ ।

ਸੰਗਰੂਰ ਸ਼ਹਿਰ ਵਿਚ ਵੱਡੀ ਪੱਧਰ ‘ਤੇ ਮਨੁੱਖੀ ਤਸਕਰੀ ਦੇ ਅੱਡੇ ਸਰਗਰਮ ਹਨ ਜੋ ਇਮੀਗ੍ਰੇਸ਼ਨ ਦੇ ਵੱਡੇ ਵੱਡੇ ਬੋਰਡ ਲਗਾ ਕੇ ਨੌਜਵਾਨਾਂ ਨੂੰ ਡਾਲਰਾਂ ਦੀ ਚਮਕ ਅਤੇ ਖਿਆਲੀ ਦੁਨੀਆਂ ਦੇ ਸਪਨੇ ਵਿਖਾ ਕੇ ਜੁਗਾੜੂ ਵਿਆਹਾਂ ਰਾਹੀ ਵਿਦੇਸ਼ ਭੇਜਣ ਦਾ ਕਾਰੋਬਾਰ ਸ਼ਰੇਆਮ ਕਰ ਰਹੇ ਹਨ, ਜਿਸ ਕਰਕੇ ਪੰਜਾਬ ਸਰਕਾਰ ਦਾ ਮਨੁੱਖੀ ਤਸਕਰੀ ਰੋਕੂ ਕਾਨੂੰਨ ਸਿਰਫ ਕਾਗਜ਼ੀ ਸ਼ੇਰ ਬਣ ਕੇ ਰਹਿ ਗਿਆ ਹੈ।

ਸੰਗਰੂਰ ਦੀ ਇਕ ਸਮਾਜ ਸੇਵੀ ਸੰਸਥਾ ਨੇ ਪੰਜਾਬ ਦੇ ਗ੍ਰਹਿ ਵਿਭਾਗ ਅਤੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਹੈਰਾਨੀਜਨਕ ਤੱਥਾਂ ਤੋਂ ਜਾਣੂ ਕਰਵਾਇਆ ਹੈ । ਸੰਸਥਾ ਵਲੋਂ ਪੰਜਾਬ ਸਰਕਾਰ ਦੇ ਹੋਮ ਸਕੱਤਰ ਦੇ ਪੱਤਰ ਨੰਬਰ 16/190/2017-5ਐਚ5/ 1233832/1 ਦੇ ਹਵਾਲੇ ਨਾਲ ਲਿਖਿਆ ਹੈ, ਪੰਜਾਬ ਸਰਕਾਰ ਵਲੋਂ ਬਣਾਏ ”ਪੰਜਾਬ ਟ੍ਰੈਵਲਜ਼ ਪੇਸ਼ਾਵਰ ਰੈਗੂਲੇਸ਼ਨ ਐਕਟ 2014 ” ਅਧੀਨ ਇਮੀਗ੍ਰੇਸ਼ਨ ਦਾ ਕੰਮ ਕਰਨਾ ਵਾਲਾ ਕੋਈ ਵੀ ਵਿਅਕਤੀ ਸਰਕਾਰੀ ਮਨਜੂਰੀ ਤੋਂ ਬਿਨਾਂ ਵਿਦੇਸ਼ ਭੇਜਣ ਦਾ ਕਰੋਬਾਰ ਨਹੀਂ ਕਰ ਸਕਦਾ ਹੈ। ਜੇਕਰ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਉਕਤ ਕਾਨੂੰਨ ਦੀ ਧਾਰਾ 13(1) ਅਤੇ ਆਈ ਪੀ ਸੀ ਦੀਆਂ ਧਾਰਾ ਅਧੀਨ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਿਸ ਤਹਿਤ 3 ਤੋਂ 5 ਸਾਲ ਦੀ ਸਜਾ ਅਤੇ ਜੁਰਮਾਨਾ ਵੀ ਲੱਗ ਸਕਦਾ ਹੈ।
ਸਮਾਜ ਸੇਵੀ ਸੰਸਥਾ ਨੇ ਪੱਤਰ ਵਿਚ ਲਿਖਿਆ ਹੈÎ ਕਿ ਸੰਗਰੂਰ ਵਿਚ ਇਕ ਗੈਗ ”ਬ੍ਰੈਨੀਜ਼ ਇੰਮੀਗਰੇਸ਼ੇਨ ਆਗਨਾਇਜ਼ੇਸ਼ਨ” ਦੇ ਨਾਮ ਨਾਲ ਪਿਛਲੇ ਇਕ ਸਾਲ ਤੋਂ ਸਰਗਰਮੀ ਨਾਲ ਜੁਗਾੜੂ ਵਿਆਹਾਂ ਰਾਹੀ ਇੰਮੀਗ੍ਰੇਸ਼ਨ ਦਾ ਵਪਾਰ ਕਰ ਰਿਹਾ ਹੈ, ਸਰਕਾਰੀ ਨਿਯਮਾਂ ਨੂੰ ਛਿਕੇ ਟੰਗ ਕੇ ਸਿਰਫ ਅੰਤਰਜਾਤੀ ਵਿਆਹਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ, ਜਿਨਾ ਨੂੰ ਕੁਟਰੈਕਟ ਮੈਰਿਜ਼ ਕਿਹਾ ਜਾਂਦਾ ਹੈ। ਇਸ ਵਿਚ ਆਈਲਾਇਟਸ ਪਾਸ ਲੜਕਾ ਜਾਂ ਲੜਕੀ ਦੇ ਨਾਮ ਤੇ ਸੌਦੇਬਾਜ਼ੀ ਕੀਤੀ ਜਾਂਦੀ ਹੈ ਅਤੇ ਮੋਟੇ ਪੈਸੇ ਲੈ ਕੇ ਵਿਦੇਸ਼ ਭੇਜਣ ਦਾ ਕਾਰੋਬਾਰ ਕੀਤਾ ਜਾਂਦਾ ਹੈ।

ਸਮਾਜ ਸੇਵੀ ਸੰਸਥਾ ਨੇ ਪੱਤਰ ਵਿਚ ਲਿਖਿਆ ਹੈ ਕਿ ਬ੍ਰੈਨੀਜ਼ ਇੰਮੀਗਰੇਸ਼ਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਵਲੋਂ ਕਨੈਡਾ ਦੇ ਵਕੀਲ ਹੀ ਇੰਮੀਗ੍ਰੇਸ਼ਨ ਦਾ ਕਰੋਬਾਰ ਕਨੈਡਾ ਵਿਚ ਹੀ ਕਰਦੇ ਹਨ, ਉਹ ਪੰਜਾਬ ਜਾਂ ਭਾਰਤ ਵਿਚਲੀ ਕਿਸੇ ਸੰਸਥਾਂ ਨਾਲ ਨਹੀਂ ਜੁੜੇ ਹੋਏ। ਜਦ ਕਿ ਪੰਜਾਬ ਸਰਕਾਰ ਦੇ ਕਾਨੂੰਨ ਮੁਤਾਬਿਕ ਜਿਲੇ ਦੇ ਡਿਪਟੀ ਕਮਿਸ਼ਨਰ ਦੀ ਆਗਿਆ ਤੋਂ ਬਿਨਾਂ ਕੋਈ ਵੀ ਵਿਅਕਤੀ ਇੰਮੀਗ੍ਰੇਸ਼ਨ ਦਾ ਕਰੋਬਾਰ ਨਹੀਂ ਕਰ ਸਕਦਾ।

ਜਦੋਂ ਉਕਤ ਸ਼ਿਕਾਇਤ ਸਬੰਧੀ ਬ੍ਰੈਨੀਜ਼ ਇੰਮੀਗ੍ਰੇਸ਼ਨ ਆਰਗਨਾਇਜ਼ੇਸ਼ਨ ਦੇ ਦਫਤਰ ਜਾ ਕੇ ਹਰਪ੍ਰੀਤ ਸਿੰਘ ਪੂਨੀਆ ਨਾਲ ਗੱਲ ਕੀਤੀ ਤਾਂ ਉਹਨਾਂ ਮੰਨਿਆ ਕਿ ਉਹ ਇੰਮੀਗ੍ਰੇਸ਼ਨ ਦਾ ਕਰੋਬਾਰ ਕਰਦੇ ਅਤੇ ਅੰਤਰ ਜਾਤੀ ਵਿਆਹ ਕਰਵਾਉਣ ਵਿਚ ਉਹਨਾ ਦੀ ਸੰਸਥਾ ਮੋਹਰੀ ਸੰਸਥਾਂ ਹੈ। ਉਹਨਾ ਕਿਹਾ ਕਿ ਉਹਨਾ ਦੀ ਸੰਸਥਾ ਮਲੇਰਕੋਟਲਾ ਤੋਂ ਰਜਿਸ਼ਟ੍ਰਡ ਹੈ ਅਤੇ ਜੇਕਰ ਕੰਮ ਚੱਲ ਗਿਆ ਤਾਂ ਉਹ ਪੰਜਾਬ ਸਰਕਾਰ ਤੋਂ ਵੀ ਮਾਨਤਾ ਲੈ ਲੈਣਗੇ।

ਦੂਜੇ ਪਾਸੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਆਦੇਸ਼ਾਂ ਤੇ ਜਿਲੇ ਵਿਚ ਚਲ ਰਹੇ ਗੈਰ ਕਾਨੂੰਨੀ ਇੰਮੀਗ੍ਰੇਸ਼ਨ ਸੈਂਟਰਾਂ ਦਾ ਪਤਾ ਲਾਉਣ ਲਈ ਜਿਲਾ ਪੁਲਿਸ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸੇ ਨੂੰ ਮਨੁੱਖੀ ਤਸਕਰੀ ਦੀ ਗੈਰ ਕਾਨੂੰਨੀ ਦੁਕਾਨਦਾਰੀ ਨਹੀਂ ਕਰਨ ਦਿੱਤੀ ਜਾਵੇਗੀ।

ਜਸਪਾਲ ਸ਼ਰਮਾ ਪਾਲੀ ਪ੍ਰਧਾਨ ਬਣੇ

Show More