DIASPORA

Sri Akal Takht summons 44 Sikh leaders, visited Saoda Sadhu

ਸ੍ਰੀ ਅਕਾਲ ਤਖ਼ਤ ਸਾਹਿਬ ਨੇ 44 ਸਿੱਖ ਨੇਤਾਵਾਂ ਤੋਂ ਸੌਦਾ ਸਾਧ ਕੋਲ ਜਾਣ ਬਾਰੇ ਜਵਾਬ ਮੰਗਿਆ    

Sri Akal Takht summons 44 Sikh leaders, visited Saoda Sadhu, ਅਕਾਲੀ ਦਲ ਬਾਦਲ ਦੇ ਨੇਤਾਵਾਂ ਨੂੰ ਸੌਦਾ ਸਾਧ ਕੋਲ ਜਾਣ ਤੋਂ ਬਣਾਉਣ ਲਈ ਅਕਾਲੀ ਦਲ ਬਾਦਲ ਦੀ ਵਿਉਂਤ ਬੰਦੀ ਅਨੁਸਾਰ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।”ਹਮ ਤੋਂ ਡੂਬੇਂਗੇ ਸਨਮ, ਤੁਮਕੋ ਭੀ ਲੇ ਡੂਬੇਂਗੇ` ਦੇ ਫਲਸਫੇ ਤੇ ਕੰਮ ਕਰਦੇ ਹੋਏ ਸ਼੍ਰੋਮਣੀ ਕਮੇਟੀ ਵਲੋਂ ਦੱਸੇ ਬਾਕੀ ਰਾਜਨੀਤਕ ਦਲਾਂ ਦੇ ਨੇਤਾਵਾਂ ਨੂੰ ਵੀ ਸਮਣ ਕਰ ਦਿੱਤਾ ਗਿਆ ਹੈ।

Sri Akal Takht summons 44 Sikh leaders, visited Saoda Sadhu

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਕੋਲ ਸਮਰਥਨ ਮੰਗਣ ਲਈ ਜਾਣ ਵਾਲੇ ਕੁੱਲ 44 ਲੀਡਰਾਂ ਨੂੰ 17 ਅਪ੍ਰੈਲ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਇਸ ਸਬੰਧੀ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਵਿਚਾਰਨ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਵੋਟਾਂ ਖਾਤਰ ਡੇਰੇ ‘ਤੇ ਜਾਣ ਵਾਲੇ ਸਾਰੇ ਵਿਅਕਤੀ 5 ਵੈਸਾਖ ਸੰਮਤ ਨਾਨਕਸ਼ਾਹੀ 549 (17 ਅਪ੍ਰੈਲ) ਦਿਨ ਸੋਮਵਾਰ ਨੂੰ 12 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਆਪਣਾ ਪੱਖ ਰੱਖਣ।

Sri Akal Takht summons 44 Sikh leaders, visited Saoda Sadhu

ਜਿਨ੍ਹਾਂ 44 ਲੀਡਰਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਉਨ੍ਹਾਂ ਵਿੱਚ ਕਾਂਗਰਸੀ ਲੀਡਰ ਰਾਜਿੰਦਰ ਕੌਰ ਭੱਠਲ, ਅਰਜਨ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਜੀਤਇੰਦਰ ਸਿੰਘ ਮੋਫਰ, ਕੇਵਲ ਸਿੰਘ ਢਿਲੋਂ, ਰਣਦੀਪ ਸਿੰਘ ਨਾਭਾ, ਅਜਾਇਬ ਸਿੰਘ ਭੱਟੀ, ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿਲੋਂ, ਸਾਧੂ ਸਿੰਘ ਧਰਮਸੋਤ, ਕਰਨ ਕੌਰ ਬਰਾੜ, ਖੁਸ਼ਬਾਜ਼ ਸਿੰਘ ਜਟਾਣਾ, ਰਾਜਿੰਦਰ ਸਿੰਘ ਸਮਾਣਾ ਤੇ ਦਮਨ ਕੌਰ ਬਾਜਵਾ ਸ਼ਾਮਲ ਹਨ।

Sri Akal Takht summons 44 Sikh leaders, visited Saoda Sadhu

ਸ਼੍ਰੋਮਣੀ ਅਕਾਲੀ ਦਲ ਲੀਡਰਾਂ ਜੀਤਮਹਿੰਦਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕੋਤਭਾਈ, ਹਰਦੀਪ ਸਿੰਘ ਢਿੱਲੋਂ, ਦਿਲਰਾਜ ਸਿੰਘ ਭੂੰਦੜ, ਵਰਿੰਦਰ ਕੌਰ, ਪ੍ਰਕਾਸ਼ ਸਿੰਘ ਭੱਟੀ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਨਿਸ਼ਾਨ ਸਿੰਘ ਬੁਢਲਾਡਾ, ਮਨਤਾਰ ਸਿੰਘ ਬਰਾੜ ਤੇ ‘ਆਪ’ ਲੀਡਰ ਨਰਿੰਦਰ ਸਿੰਘ ਸੰਘਾ ਤੋਂ ਇਲਾਵਾ ਕਈ ਹੋਰ ਅਕਾਲੀ ਲੀਡਰਾਂ ਦੇ ਵੀ ਨਾਮ ਸ਼ਾਮਲ ਹਨ।

ਇਸ ਸਾਰੇ ਘਟਨਾ ਕਰਮ ਤੋਂ ਅੰਦਾਜ਼ਾ ਸਹਿਜੇ ਲੱਗ ਜਾਂਦਾ ਹੈ, ਕਿ ਅਕਾਲੀ ਦਲ ਬਾਦਲ ਪੰਜਾਬ ਵਾਸੀਆਂ ਤੇ ਖਾਸਕੲ ਸਿੱਖ ਭਾਈਚਾਰੇ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਕਿ ਉਹ ਸਿਰਫ ਇਕੱਲੇ ਨਹੀਂ ਗਏ, ਬਾਕੀ ਰਾਜਨੀਤਕ ਦਲ ਵੀ ਉਸ ਡੇਰੇ ਦਾ ਪਾਣੀ ਭਰਦੇ ਹਨ।ਪਰ ਅਕਾਲੀ ਦਲ ਬਾਦਲ ਨੂੰ ਸਮਝਣਾ ਚਾਹੀਦਾ ਹੈ, ਕਿ ਲੋਕਾਂ ਦਾ ਗੁੱਸਾ ਉਨ੍ਹਾਂ ਪ੍ਰਤੀ ਜ਼ਿਆਦਾ ਇਸ ਕਰਕੇ ਹੈ, ਕਿਉਂਕਿ ਅਕਾਲੀ ਦਲ ਬਾਦਲ ਦੁਨੀਆਂ ਭਰ ਵਿਚ ਆਪਣੇ ਆਪ ਨੂੰ ਪੰਥ ਦੀ ਇਕੋ ਇਕ ਰਾਜਂਤਿਕ ਪਾਰਟੀ ਅਖਵਾਉਂਦੀ ਹੈ, ਜਦੋਂ ਕਿ ਬਾਕੀ ਪਾਰਟੀਆਂ ਤਾਂ ਕਿਸੇ ਧਰਮ ਨੂੰ ਨਹੀਂ ਮੰਨਦੀਆਂ ਹਨ।ਬਾਦਲ ਸਾਹਿਬ ਨੂੰ ਸਮਝਣਾ ਚਾਹੀਦਾ ਹੈ, ਲੋਕਾਂ ਦਾ ਸ਼ਿਕਵਾ ਤਾਂ ਉਸ ਕਵਿਤਾ ਨਾਲ ਉਜਾਗਰ ਹੁੰਦਾ ਹੈ, “ਮਿੱਤਰਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ”, ਹਮੇਂ ਤੋਂ ਅਪਨੋਂ ਨੇ ਲੂਟਾ, ਗੈਰੋਂ ਮੇਂ ਕਿਆ ਦਮ ਥਾ?” ਬਾਦਲ ਸਾਹਿਬ, ਧਰਮ ਦੇ ਨਾਮ ਤੇ ਵੋਟਾਂ ਤੁਸੀਂ ਇਕੱਠੀਆਂ ਕਰੋਂ, ਸ਼੍ਰੌਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦੀ ਰਾਜਨੀਤਕ ਕੋਰ ਕਮੇਟੀ ਦਾ ਮੈਂਬਰ ਰਿਹਾ ਹੋਵੇ, ਤੇ ਤੁਸੀਂ ਦੂਜੀਆਂ ਰਾਜਨੀਤਕ ਪਾਰਟੀਆਂ ਨੂੰ ਸ੍ਰੀ ਅਖਾਲ ਤਖ਼ਤ ਸਾਗਿਬ ਤੋਂ ਸਮਣ ਕਰਵਾ ਕੇ ਸਿੱਖਾਂ ਨੂੰ ਭਰਮ ਵਿਚ ਨਹੀਂ ਪਾ ਸਕੋਗੇ।

ਇਸ ਆਦੇਸ਼ ਵਿਚ ਸਭ ਤੋਂ ਵੱਧ ਇਸ ਗੱਲ ਦੀ ਹੈਰਾਨੀ ਹੁੰਦੀ ਹੈ, ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ. ਪਰਕਾਸ਼ ਸਿੰਘ ਬਾਦਲ ਜਾਂ ਸ. ਸੁਖਬੀਰ ਸਿੰਘ ਬਾਦਲ ਤੋਂ ਸੌਦਾ ਸਾਧ ਵਲੋਂ ਦਿੱਤੀ ਹਮਾਇਤ ਤੇ ਸਹਿਮਤੀ ਸਮੇਤ ਧੰਨਵਾਦ ਕਰਨ ਬਾਰੇ ਕੋਈ ਸੰਮਣ ਜਾਰੀ ਨਹੀਂ ਕੀਤਾ ਹੈ। ਕਿਉਂ ?  

Sri Akal Takht summons 44 Sikh leaders, visited Saoda Sadhu

Tags
Show More

Leave a Reply

Your email address will not be published. Required fields are marked *

Close