Punjab

Start Of Panchayat Elections or Illicit Politics

ਭਰਾ ਮਾਰੂ ਰਾਜਨੀਤੀ ਦਾ ਵਾਰ ਪੰਚਾਇਤੀ ਚੌਣਾਂ ਦਾ ਆਗਾਜ਼

Start Of Panchayat Elections or Illicit Politics

ਪੰਜਾਬ ਵਿਚ ਪਿੰਡਾਂ ਦੀ ਭਰਾ ਮਾਰੂ ਰਾਜਨੀਤੀ ਦਾ ਵੱਡੀ ਜੰਗ ਦਾ ਐਲਾਨ ਹੋ ਚੁਕਿਆ ਹੈ। ਪੰਚਾਇਤ ਚੌਣਾਂ ਦੀਆਂ ਤਾਰੀਖਾਂ ਦੇ ਐਲਾਨ ਨਾਲ ਹੀ ਪਿੰਡੋ ਪਿੰਡ ਲੋਕ ਸ਼ਰਾਬ, ਚਿੱਟੇ, ਅਫੀਮ, ਭੁੱਕੀ ਤੇ ਹੋਰ ਨਸ਼ਿਆਂ ਦੇ ਭੰਡਾਰ ਕਰਨੇ ਸ਼ੁਰੂ ਵੀ ਕਰ ਚੁੱਕੇ ਹੋਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਚੌਣਾਂ ਵਿਚ ਸਭ ਤੋਂ ਵੱਧ ਨੀਸ਼ਆਂ ਵਾਲਾ ਮੁੱਦਾ ਹੀ ਭਾਰੂ ਰਹੇਗਾ, ਅਕਾਲੀ ਦਲ ਵਾਲੇ ਪਿੰਦੋ ਪਿੰਡ ਜੋਧਪੁਰ ਦੇ ਮਾਸੂਮ ਕੈਦੀਆਂ ਨੂੰ ਕੇਂਦਰ ਤੋਂ ਦਿਵਾਏ ਚੈਕਾਂ ਤੇ ਸਉਣੀ ਦੀਆਂ ਫਸਲਾਂ ਦੇ ਗੱਟੋ ਘੱਟ ਮੁੱਲ ਵਿਚ ਕਰਵਾਏ ਗਏ ਵਾਧੇ ਦਾ ਹੋਕਾ ਦੇਕੇ ਪੇਂਡੂਆਂ ਨੂੰ ਆਪਣੇ ਹੱਕ ਵਿਚ ਕਰਨ ਦਾ ਯਤਨ ਕਰਨਗੇ।ਕੈਪਟਨ ਅਮਰਿੰਦਰ ਸਿੰਘ ਕੋਲ ਜ਼ਿਆਦਾ ਗਫਲਤ ਭਰੇ ਸ਼ਮਦੇਸ਼ਾਂ ਦੀ ਹਮੇਸ਼ਾਂ ਘਾਟ ਰਹੀ ਹੈ ਤੇ ਜ਼ਮੀਨੀ ਸੱਚ ਨੂੰ ਜਾਨਣ ਦੀ ਉਸ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਹੈ।ਅਪਾਣੇ ਮੀਡੀਆ ਸਲਾਹਕਾਰ ਵਲੋਂ ਦਿੱਤੇ ਵੇਰਵਿਆਂ ਨੂੰ ਸੱਚ ਮੰਨ ਕੇ ਜਿਸ ਪੰਜਾਬ ਨੂੰ ਕੈਪਟਨ ਚਲਾ ਰਿਹਾ ਹੈ, ਸੱਚ ਪੁੱਛੋ ਤਾਂ, ਉਸ ਦਾ ਭੁਗਤਾਨ ਉਸ ਨੂੰ ਪੰਚਾਇਤੀ ਚੌਣਾਂ ਵਿਚ ਕਰਨਾ ਪਵੇਗਾ, ਪਰ ਪੰਚਾਇਤਾਂ ਦੀਆਂ ਚੌਣਾਂ ਹਮੇਸ਼ਾਂ ਪੁਲਿਸ ਦੇ ਜ਼ੋਰ ਨਾਲ ਹੀ ਲੜੀਆਂ ਜਾਂਦੀਆਂ ਹਨ, ਤੇ ਇਸ ਗੱਲ ਨੂੰ ਚੰਗੀ ਤਰਾਂ ਸਮਝਦਿਆਂ ਪ੍ਰਕਾਸ਼ ਸਿੰਘ ਬਾਦਲ ਕੈਪਟਨ ਨਾਲ ਦੋ ਦੋ ਹੱਥ ਤਾਂ ਜ਼ਰੂਰ ਕਰੇਗਾ ਪਰ ਬਹੁਤ ਤਰੀਕੇ ਨਾਲ ਕਰੇਗਾ, ਜਿਸ ਦੇ ਕਰਨ ਨਾਲ ਅਕਾਲੀ ਦਲ ਅਗਾਮੀ 2019 ਦੀਆਂ ਲੋਕ ਸਭਾ ਚੌਣਾਂ ਵਿਚ ਆਪਣਾ ਰੱਤਬਾ ਕਾਇਮ ਰੱਖਦੇ ਹੋਏ ਆਪਣੀ ਭਾਈਵਾਲ ਭਾਜਪਾ ਤੋਂ 9 ਦੀਆਂ 9 ਟਿਲਟਾਂ ਹਾਸਿਲ ਕਰ ਸਕੇ।

Start Of Panchayat Elections or Illicit Politicsਬਾਕੀ ਦੁੱਖ ਇਸ ਗੱਲ ਦਾ ਹੈ, ਕਿ ਕਾਂਗਰਸ ਸਰਕਾਰ ਨੇ ਜਦੋਂ ਇਹ ਚੰਗੀ ਤਰਾਂ ਸਮਝ ਲਿਆ ਕਿ ਨਸ਼ਿਆਂ ਵਿਰੁਧ ਲੋਕਾਂ ਵਿਚ ਉੱਠੀ ਰੋਹ ਦੀ ਲਹਿਰ ਸ਼ਾਂਤ ਹੋਣ ਵਾਲੀ ਨਹੀਂ ਹੈ, ਤੇ ਲੋਕ ਸ਼ੌਸ਼ਲ ਮੀਡੀਆ ਤੋਂ ਨਿਕਲ ਕੇ ਸੜਕਾਂ ਤੇ ਆਉਣੇ ਸ਼ੁਰੂ ਹੋ ਗਏ ਹਨ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਸ ਦੇਖਣ ਗਏ ਦਰਸ਼ਕਾਂ ਦੇ ਸ਼ੇਰ ਦੇ ਅਉਣ ਤੋਂ ਪੈਦਾ ਹੋਏ ਡਰ ਨੂੰ ਦੂਰ ਕਰਨ ਲਈ ਜੋਕਰ ਨੂੰ ਬੁਲਾ ਲੈਣ ਵਾਂਗ, ਪੰਜਾਬੀਆਂ ਦਾ ਨਸ਼ਿਆਂ ਖਿਲਾਫ ਸ਼ੁਰੂ ਹੋਏ ਰੋਹ ਦਾ ਰਾਹ ਭਟਕਾਉਣ ਲਈ ਪੰਚਾਇਤੀ ਚੌਣਾਂ ਦਾ ਵਿਗੁਲ ਵਜਾ ਦਿੱਤਾ ਹੈ। ਲੋਕ ਨੇ ਨਸ਼ਿਆਂ ਦੀ ਗੱਲ ਭੁੱਲਕੇ ਪੰਚਾਇਤੀ ਚੌਣਾਂ ਜਿੱਤਣ ਲਈ ਨਸ਼ੇ ਵੰਡਣ ਤੇ ਹੀ ਪੂਰਾ ਜ਼ੋਰ ਲਾ ਦੇਣਾ ਹੈ।

ਜੇਕਰ ਲੋਕ ਵਾਕਿਆ ਹੀ ਸਰਕਾਰ ਨੂੰ ਸਬਕ ਦੇਣਾ ਚਾਹੁੰਦੇ ਹਨ ਤਾਂ ਪੰਚਾਇਤੀ ਚੌਣਾਂ ਵਿਚ ਅਪਾਣੀ ਸਰਕਾਰ ਨੂੰ ਸਬਕ ਸਿਖਾਉਣ ਲਈ ਬਿਨਾਂ ਪਾਰਟੀ ਤੋਂ ਖੜ੍ਹੇ ਉਮੀਦਵਾਰਾਂ ਨੂੰ ਜਿੱਤਾ ਦੇਣਗੇ ਜਾਂ ਫਿਰ ਅਕਾਲੀ ਦਲ ਨੂੰ ਮੁੜ ਤੋਂ ਸੁਰਜੀਤ ਕਰ ਦੇਣਗੇ। ਪਰ ਅਜਿਹਾ ਕੁਝ ਵੀ ਹੋਣ ਵਾਲਾ ਨਹੀਂ ਹੈ, ਕਿਉਂਕਿ ਵੋਟਰ ਨੂੰ ਤੇ ਖਾਸ ਕਰ ਪੇਂਡੂਆਂ ਨੂੰ ਇਸ ਗੱਲ ਦੀ ਸਹਿਜੇ ਹੀ ਸਮਝ ਹੈ ਕਿ ਵਿਰੋਧੀ ਧਿਰ ਨੂੰ ਜਿੱਤਾ ਕੇ ਪਿੰਡ ਦੀ ਪੰਚਾੲਤਿ ਨੂੰ ਆ ਰਹੇ ਤੇ ਆਉਣ ਵਾਲੇ ਫੰਡਾਂ ਦੀ ਧਾਰ ਦੇ ਮੂਹਰੇ ਨੱਕਾ ਲਾਉਣਾ ਹੋਵੇਗਾ, ਸੋ ਕੋਈ ਵ ਿਇਸ ਤਰਾਂ ਦਾ ਗੱਲ ਫੈਸਲਾ ਨਹੀਂ ਲਵੇਗਾ। ਪੰਚਾਇਤੀ ਚੌਣਾਂ ਜਿੱਤਣ ਤੋਂ ਬਾਦ ਸਾਬਕਾ ਕਪਤਾਨ ਅਮਰਿੰਦਰ ਸਿੰਘ ਆਪਣੇ ਪੱਟਾਂ ਤੇ ਹੱਥ ਮਾਰਕੇ ਪੰਜਾਬ ਦੇ ਲੋਕਾਂ ਤੇ ਆਪਣੇ ਵਿਰੋਧੀਆਂ ਤੇ ਖਾਸ ਕਰਕੇ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਨਾਲ ਜੁੱੜ ਰਹੇ ਲੋਕਾਂ ਨੂੰ ਕਿਲੇ ਦੌ ਮੋਣ ਤੇ ਖੜ੍ਹ ਕੇ ਲਲਕਾਰ ਸਕੇਗਾ, ਕਿ ਉਸ ਦੇ ਰਾਜ ਨੂੰ ਕੋਈ ਖ਼ਤਰਾ ਨਹੀਂ ਹੈ, ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਨਾਲ ਹਨ।

ਹਰ ਵਾਰ ਪੰਜਾਬ ਨਾਲ ਇਹੋ ਹੁਮਦਾ ਆਇਆ ਹੈ, ਤੇ ਇਹੋ ਹੁਮਦਾ ਰਹਿਣਾ ਹੈ। ਇਸੇ ਲਈ ਤਾਂ 1947 ਤੋਂ ਪਹਿਲਾਂ ਭਾਰਤ ਦੇਸ਼ ਨਾਲ ਗੱਦਾਰੀਆਂ ਕਰਨ ਵਾਲੇ ਤੇ ਅਮਗਰੇਜਾਂ ਦੇ ਪਿੱਠੂ ਭਰਨ ਵਾਲੇ ਅਜ ਵੀ ਇਸ ਮੁੱਲਕ ਤੇ ਰਾਜ ਕਰ ਰਹੇ ਹਨ।

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV