Punjab

State Bank of India releases CCL of Rs. 29695.40 crore

ਸਟੇਟ ਬੈਂਕ ਆਫ਼ ਇੰਡੀਆ ਵੱਲੋਂ 29,695.40 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਜਾਰੀ

ਰਿਜਰਵ ਬੈਂਕ ਆਫ਼ ਇੰਡੀਆ ਵੱਲੋ ਅਧਿਕਾਰਤ ਕਰਨ ਉਪਰੰਤ ਸਟੇਟ ਬੈਕ ਆਫ਼ ਇੰਡੀਆ ਵੱਲੋ ਖਰੀਫ ਮਾਰਕਿਟਿੰਗ ਸੀਜ਼ਨ 2018-19 ਲਈ 29,695.40 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀ.ਸੀ.ਐਲ.) ਜਾਰੀ ਕਰ ਦਿੱਤੀ ਗਈ ਹੈ ਅਤੇ ਸੋਮਵਾਰ ਤੋ ਆੜਤੀਆ/ਕਿਸਾਨਾਂ ਦੇ ਖਾਤਿਆਂ ਵਿੱਚ ਰਕਮ ਟਰਾਂਸਫਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵਗੀ। ਇਹ ਜਾਣਕਾਰੀ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਪੰਜਾਬ ਦੇ ਬੁਲਾਰੇ ਨੇ ਦਿੱਤੀ। State Bank of India releases CCL of Rs. 29695.40 crore

ਬੁਲਾਰੇ ਨੇ ਅੱਗੇ ਕਿਹਾ ਕਿ ਹੁਣ ਤੱਕ 570.41 ਕਰੋੜ ਰੁਪਏ ਦੀਆਂ ਪੇਮੈਟ ਐਡਵਾਇਜ਼ਜ਼ ਜਨਰੇਟ ਕੀਤੀਆਂ ਗਈਆ ਹਨ ਅਤੇ ਕਿਸਾਨਾਂ/ਆੜਤੀਆਂ ਤੋ ਖਰੀਦੀ ਫ਼ਸਲ ਦੇ ਇਵਜ਼ ਵਿੱਚ ਕਿਸਾਨਾਂ/ਆੜਤੀਆਂ ਦੇ ਖਾਤੇ ਵਿੱਚ ਇਸ ਰਾਸ਼ੀ ਦੀ ਟਰਾਂਸਫਰ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।

ਪੰਜਾਬ ਪੁਲਿਸ ਨੇ ਸੁਲਝਾਈ 10 ਸਾਲ ਪੁਰਾਣੇ ਕਤਲ ਕਾਂਡ ਦੀ ਗੁੱਥੀ, ਦੋ ਦੋਸ਼ੀ ਗ੍ਰਿਫਤਾਰ

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 12 ਅਕਤੂਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋ 691781 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਸੂਬੇ ਵਿੱਚ ਸਥਿਤ ਵੱਖ-ਵੱਖ ਖ਼ਰੀਦ ਕੇਂਦਰਾ ਤੋ ਖ਼ਰੀਦੇ ਕੁੱਲ 691781 ਮੀਟ੍ਰਿਕ ਟਨ ਝੋਨੇ ਵਿੱਚੋਂ 665607 ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 26174 ਮੀਟ੍ਰਿਕ ਟਨ ਝੋਨਾ ਨਿੱਜੀ ਮਿੱਲ ਮਾਲਕਾਂ ਵੱਲੋ ਖ਼ਰੀਦਿਆ ਜਾ ਚੁੱਕਾ ਹੈ।

ਖਰੀਦ ਪ੍ਰਕਿਰਿਆ ਦੇ ਏਜੰਸੀ ਵਾਈਜ਼ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪਨਗ੍ਰੇਨ ਵੱਲੋਂ 207263 ਟਨ, ਮਾਰਕਫੈੱਡ ਵੱਲੋ 170426 ਟਨ ਅਤੇ ਪਨਸਪ ਵੱਲੋ 139962 ਟਨ ਝੋਨਾ ਖ਼ਰੀਦਿਆ ਗਿਆ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਪੰਜਾਬ ਐਗਰੋ ਫੂਡਗਰੇਨਜ਼ ਕਾਰਪੋਰੇਸ਼ਨ ਵੱਲੋਂ ਕ੍ਰਮਵਾਰ 63450 ਮੀਟ੍ਰਿਕ ਟਨ ਅਤੇ 76212 ਮੀਟ੍ਰਿਕ ਟਨ ਝੋਨਾ ਖ਼ਰੀਦਿਆ ਗਿਆ ਹੈ। ਕੇਦਰ ਸਰਕਾਰ ਦੀ ਏਜੰਸੀ ਐਫ. ਸੀ. ਆਈ.  ਵੱਲੋ ਵੀ 8294 ਮੀਟ੍ਰਿਕ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ।

Tags
Show More

Leave a Reply

Your email address will not be published. Required fields are marked *