PUNJAB

State Government Committed Build Investor Friendly

ਬਿਲਡਰ ਐਸੋਸੀਏਸ਼ਨ ਜ਼ੀਰਕਪੁਰ ਦੇ ਨੁਮਾਇੰਦਿਆਂ ਵੱਲੋਂ ਕਾਂਗੜ ਨਾਲ ਮੁਲਾਕਾਤ

ਬਿਲਡਰ ਐਸੋਸੀਏਸ਼ਨ ਜ਼ੀਰਕਪੁਰ ਦੇ ਨੁਮਾਇੰਦਿਆਂ ਨੇ ਅੱਜ ਬਿਜਲੀ ਮੰਤਰੀ ਪੰਜਾਬ ਸ. ਗੁਰਪ੍ਰੀਤ ਸਿੰਘ ਕਾਂਗੜ ਨਾਲ ਆਪਣੀਆ ਮੰਗਾਂ ਦੇ ਸਬੰਧ ਵਿੱਚ ਮੁਲਾਕਾਤ ਕੀਤੀ ਗਈ। State Government Committed Build Investor Friendly

ਮੁਲਾਕਾਤ ਦੌਰਾਨ ਐਸੋਸੀਏਸ਼ਨ ਦੇ ਮੈਬਰਾਂ ਨੇ ਸਰਕਾਰ ਵੱਲੋ ਰੀਅਲ ਅਸਟੇਟ ਖੇਤਰ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਦਾ ਧੰਨਵਾਦ ਕੀਤਾ। ਉਨਾ ਬਿਜਲੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਜ਼ੀਰਕਪੁਰ ਸ਼ਹਿਰ ਵਿੱਚ ਪਾਵਰ ਗਰਿੱਡ ਸਥਾਪਤ ਕਰਨਾ ਮੌਜੂਦਾ ਸਮੇ ਦੀ ਸਭ ਤੋ ਵੱਡੀ ਲੋੜ ਹੈ ਅਤੇ ਨਾਲ ਹੀ ਉਨਾ ਦੱਸਿਆ ਕਿ ਪਾਵਰਕਾਮ ਵੱਲੋ ਲਾਗੂ ਕੀਤੀ ਗਈ ਲੋਡ ਕੈਲਕੂਲੇਸ਼ਨ ਅਤੇ ਉਸਾਰੀ ਅਧੀਨ ਖੇਤਰ ਸਬੰਧੀ ਬੈਕ ਗਰੰਟੀ ਦੀ ਨੀਤੀ ਨੂੰ ਮੁੜ ਵਿਚਾਰਿਆ ਜਾਣਾ ਚਾਹੀਦਾ ਹੈ।

ਅਕਤੂਬਰ ‘ਚ ਝੋਨੇ ਦੀ ਖਰੀਦ ਵਾਸਤੇ ਪੰਜਾਬ ਲਈ ਕੇਂਦਰ ਵੱਲੋਂ 29695.40 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ ਦੀ ਪ੍ਰਵਾਨਗੀ ਬਕਾਇਆ 10604.60 ਕਰੋੜ ਰੁਪਏ ਅਗਲੇ ਮਹੀਨੇ ਜਾਰੀ ਕੀਤੇ ਜਾਣਗੇ

 

ਕਿਉਕਿ ਇਸ ਨਾਲ ਬਿਲਡਰਾ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ। ਸ੍ਰੀ ਕਾਂਗੜ ਨੇ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਨ ਉਪਰੰਤ ਭਰੋਸਾ ਦਿਵਾਇਆ ਕਿ ਉਨਾ ਦੀਆਂ ਜਾਇਜ਼ ਮੰਗਾਂ ਨੂੰ ਜਲਦ ਹੱਲ ਕੀਤਾ ਜਾਵੇਗਾ।

ਸ. ਕਾਂਗੜ ਨੇ ਕਿਹਾ ਕਿ ਸਰਕਾਰ ਹਰ ਤਰਾ ਦੇ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ ਅਤੇ ਰਾਜ ਦੇ ਲੋਕਾਂ ਅਤੇ ਨਿਵੇਸ਼ਕ ਹਿਤੈਸ਼ੀ ਮਹੌਲ ਸਿਰਜਣ ਲਈ ਯਤਨਸ਼ੀਲ ਹੈ।

Tags
Show More

Leave a Reply

Your email address will not be published. Required fields are marked *