Punjab

Statistics of Farmer Suicide Punjab

ਸੁੰਨ ਕਰਨ ਵਾਲੇ ਹਨ ਕਿਸਾਨ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ-ਆਪ

ਕਰਜ਼ੇ ਦਾ ਅਸਹਿ ਬੋਝ ਅਤੇ ਬੇਹੱਦ ਮਾੜੀ ਵਿੱਤੀ ਸਥਿਤੀ ਕਾਰਨ ਖੁਦਕੁਸ਼ੀਆਂ ਕਰ ਰਹੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਬਾਰੇ ਭਾਰਤੀ ਕਿਸਾਨ ਯੂਨੀਅਨ ਵੱਲੋ ਜਾਰੀ ਅੰਕੜਾ ਰਿਪੋਰਟ ਤੇ ਡੂੰਘੀ ਚਿੰਤਾ ਜਤਾਉਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਤਰਾਸ਼ਦੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋ ਵੱਡਾ ਗੁਨਾਹਗਾਰ ਕਿਹਾ ਹੈ। ‘ਆਪ’ ਨੇ ਕੈਪਟਨ ਸਰਕਾਰ ਤੋ ਕਿਸਾਨ ਸੰਗਠਨ ਵੱਲੋ ਜਾਰੀ ਅੰਕੜਿਆਂ ਸੰਬੰਧੀ ਸਪਸ਼ਟੀਕਰਨ ਮੰਗਿਆ ਹੈ।

11ਵੀ ਦੇ ਵਿਦਿਆਰਥੀ ਨੂੰ ਪੁਲਸ ਨੇ ਹੋਟਲ ‘ਚੋ ਫੜਿਆ

‘ਆਪ’ ਮੁੱਖ ਦਫ਼ਤਰ ਵੱਲੋ ਜਾਰੀ ਪ੍ਰੈੱਸ ਬਿਆਨ ਰਾਹੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦਲਬੀਰ ਸਿੰਘ ਢਿੱਲੋ, ਡਾ. ਰਵਜੋਤ ਸਿੰਘ ਅਤੇ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾ ਵੱਲੋਂ ਜਾਰੀ ਖੁਦਕੁਸ਼ੀਆਂ ਲਈ ਕੇਦਰ ਦੀ ਨਰਿੰਦਰ ਮੋਦੀ ਅਤੇ ਸੂਬੇ ਦੀ ਪਹਿਲਾ ਬਾਦਲ ਅਤੇ ਹੁਣ ਕੈਪਟਨ ਸਰਕਾਰ ਦੀਆਂ ਮਾਰੂ ਖੇਤੀ ਨੀਤੀਆਂ ਅਤੇ ਬੇਰੁਖ਼ੀ ਵਾਲੀ ਪਹੁੰਚ ਮੁੱਖ ਕਾਰਨ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਸਾਢੇ 700 ਤੋ ਵੱਧ ਕਿਸਾਨ ਅਤੇ ਮਜ਼ਦੂਰਾਂ ਵੱਲੋ ਖੁਦਕੁਸ਼ੀਆਂ ਦਾ ਅੰਕੜਾ ਸੁੰਨ ਕਰਨ ਵਾਲਾ ਹੈ, ਜਿਸ ‘ਚ ਇਕੱਲੇ ਅਗਸਤ ਮਹੀਨੇ ਦੀ ਗਿਣਤੀ 48 ਹੈ।

Statistics of Farmer Suicide Punjab

‘ਆਪ’ ਆਗੂਆਂ ਨੇ ਕਿਹਾ ਕਿ ਕਿਸਾਨ ਯੂਨੀਅਨ ਦੀ ਤਾਜ਼ਾ ਰਿਪੋਰਟ ਰੋਜ਼ਾਨਾ ਅਖ਼ਬਾਰਾਂ ‘ਚ ਛਪਦੀਆਂ ਖ਼ਬਰਾਂ ਅਤੇ ਜ਼ਮੀਨੀ  ਪੱਧਰ ਦੀ ਤਲਖ਼ ਹਕੀਕਤ ਮੁਤਾਬਿਕ ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ, ਮੂਕਦਰਸ਼ਕ ਬਣ ਕੇ ਅੰਨ ਦਾਤਿਆਂ ਦੀ ਮੌਤ ਦਾ ਤਮਾਸ਼ਾ ਦੇਖ ਰਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਹਨਾਂ ਆਤਮ ਹੱਤਿਆਵਾ ‘ਤੇ ਚੁੱਪੀ ਤੋੜਨੀ ਚਾਹੀਦੀ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੋਰ ਤੇਜ਼ ਹੋਏ ਖੁਦਕੁਸ਼ੀਆਂ ਦੇ ਮਾੜੇ ਰੁਝਾਨ ਨੇ ਕੈਪਟਨ ਸਰਕਾਰ ਵੱਲੋਂ ਲੱਖਾਂ ਰੁਪਏ ਖ਼ਰਚ ਕਰ ਕੇ ਆਯੋਜਿਤ ਕੀਤੇ ਜਾ ਰਹੇ ਅਖੌਤੀ ਕਰਜ਼ਾ ਮੁਆਫ਼ੀ ਸਮਾਗਮਾਂ ਦੀ ਫ਼ੂਕ ਕੱਢ ਦਿੱਤੀ ਹੈ।

ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਮਾਨਸਾ ਵਿੱਚ ਚੋਟੀ ਦੀਆਂ ਕੰਪਨੀਆਂ ਦੇ ਨਾਂ ਹੇਠ ਨਕਲੀ ਪਦਾਰਥ ਬਨਾਉਣ ਵਾਲੇ ਦਾ ਪਰਦਾ ਫਾਸ਼

‘ਆਪ’ ਆਗੂਆਂ ਨੇ ਕਿਹਾ ਕਿ ਚੋਣਾਂ ਮੌਕੇ ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਵਾਲੇ ਲਿਖਤੀ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ-ਮਜ਼ਦੂਰਾਂ ਦੀ ਪਿੱਠ ‘ਚ ਛੁਰਾ ਮਾਰਿਆ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਕੇ ਕਿਸਾਨਾਂ ਸਮੇਤ ਸਾਰੇ ਵਰਗਾਂ ਨਾਲ ਕੀਤੇ ਵਾਅਦੇ ਤੋ ਮੁੱਕਰ ਗਏ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਨਾਲ ਧੋਖਾ ਇਕੱਲਾ ਕਾਂਗਰਸ ਨੇ ਨਹੀ ਸਗੋ ਅਕਾਲੀ-ਭਾਜਪਾ ਨੇ ਵੀ ਰੱਜ ਕੇ ਕੀਤਾ ਹੈ।

ਅਕਾਲੀ ਦਲ ਬਾਦਲ ਦੀ ਹਿੱਸੇਦਾਰ ਨਰਿੰਦਰ ਮੋਦੀ ਸਰਕਾਰ ਡਾ. ਸਵਾਮੀਨਾਥਨ ਰਿਪੋਰਟ ਲਾਗੂ ਦੇ ਵਾਅਦੇ ਤੋ ਬਿਲਕੁਲ ਹੀ ਮੁੱਕਰ ਗਈ। ਮਹਿੰਗਾਈ, ਜੀਐਸਟੀ ਅਤੇ ਖੇਤੀ ਸਬਸਿਡੀਆ ਸਮੇਤ ਕਿਸਾਨੀ ਕਰਜ਼ਿਆ ਬਾਰੇ ਮੋਦੀ ਸਰਕਾਰ ਦੀ ਅਸੰਵੇਦਨਸ਼ੀਲ ਪਹੁੰਚ ਨੇ ਕਿਸਾਨਾ ਅਤੇ ਖੇਤ ਮਜ਼ਦੂਰਾਂ ਦਾ ਲੱਕ ਤੋੜ ਦਿੱਤਾ ਹੈ।

ਆਪ’ ਨੇ ਕਿਸਾਨਾਂ-ਮਜ਼ਦੂਰਾਂ ਸਮੇਤ ਸਾਰੇ ਵਰਗਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਾਅਦਾ ਖ਼ਿਲਾਫ਼ੀ ਕਰਨ ਵਾਲੇ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਹਰੇਕ ਚੋਣ ‘ਚ ਮੂੰਹ ਤੋੜਵਾਂ ਜਵਾਬ ਦੇਣ।

Tags
Show More