EDITORIALPunjab

Stop Vendetta against elected representatives in Dera Bassi: SAD

ਡੇਰਾ ਬੱਸੀ ਦੇ ਚੁਣੇ ਨੁੰਮਾਇਦਿਆਂ ਖਿਲਾਫ ਸਿਆਸੀ ਬਦਲੇਖੋਰੀ ਬੰਦ ਕਰੇ ਸਰਕਾਰ: ਅਕਾਲੀ ਦਲ

 

Stop Vendetta against elected representatives in Dera Bassi: SAD, ਸ੍ਰੋਮਣੀ ਅਕਾਲੀ ਦਲ ਨੇ ਅੱਜ ਨਵੀਂ ਸਰਕਾਰ ਨੂੰ ਕਿਹਾ ਹੈ ਕਿ ਉਹ ਮੁਹਾਲੀ ਦੇ ਵਿਧਾਇਕ ਬਲਬੀਰ ਸਿੱਧੂ ਦੇ ਇਸ਼ਾਰੇ ਉੱਤੇ ਡੇਰਾ ਬੱਸੀ ਹਲਕੇ ਵਿਚ ਅਕਾਲੀ ਦਲ ਦੇ ਚੁਣੇ ਹੋਏ ਨੁੰਮਾਇਦਿਆਂ ਖਿਲਾਫ ਸਿਆਸੀ ਬਦਲੇਖੋਰੀ ਬੰਦ ਕਰੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਅਕਾਲੀ ਦਲ ਵੱਲੋਂ ਅੰਦੋਲਨ ਕਰ ਰਹੀਆਂ ਔਰਤਾਂ ਨਾਲ ਮਿਲ ਕੇ ਉਹਨਾਂ ਦੀ ਸਮਾਜਿਕ ਮੁਹਿੰਮ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Stop Vendetta against elected representatives in Dera Bassi: SADਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇੱਥੇ ਰਿਹਾਇਸ਼ੀ ਇਲਾਕੇ ਵਿਚ ਇੱਕ ਸਕੂਲ ਅਤੇ ਧਾਰਮਿਕ ਸਥਾਨ ਨੇੜੇ ਖੋਲ•ੇ ਸ਼ਰਾਬ ਦੇ ਠੇਕੇ ਖਿਲਾਫ ਅੰਦੋਲਨ ਕਰ ਰਹੀਆਂ ਔਰਤਾਂ ਨੇ ਬੀਤੇ ਦਿਨੀਂ ਤੈਸ਼ ਵਿਚ ਆ ਕੇ ਠੇਕੇ ਦੀ ਭੰਨਤੋੜ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਔਰਤਾਂ ਨੇ ਗੁੱਸੇ ਵਿਚ ਆ ਕੇ ਸ਼ਰਾਬ ਦਾ ਠੇਕਾ ਇਸ ਲਈ ਤੋੜਿਆ ਕਿਉਂਕਿ ਇਸ ਠੇਕੇ ਨੂੰ ਚੁਕਵਾਉਣ ਲਈ ਉਹਨਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਧਰਨੇ ਦੇ ਬਾਵਜੂਦ ਪ੍ਰਸਾਸ਼ਨ ਨੇ ਉਹਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

Stop Vendetta against elected representatives in Dera Bassi: SADਡਾਕਟਰ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਡੇਰਾ ਬੱਸੀ ਦੀਆਂ ਸਥਾਨਕ ਔਰਤਾਂ ਵੱਲੋਂ ਚਲਾਏ ਗਏ ਇੱਕ ਸਮਾਜਿਕ ਅੰਦੋਲਨ ਨੂੰ ਮੋਹਾਲੀ ਦੇ ਵਿਧਾਇਕ ਨੇ ਇਸ ਲਈ ਸਿਆਸੀ ਰੰਗ ਦੇ ਦਿੱਤਾ ਹੈ, ਕਿਉਂਕਿ ਇਸ ਅੰਦੋਲਨ ਨਾਲ ਉਸ ਦੇ ਕਾਰੋਬਾਰ ਨੂੰ ਸੱਟ ਵੱਜ ਰਹੀ ਸੀ। ਉਹਨਾਂ ਕਿਹਾ ਕਿ ਇਹ ਗੱਲ ਬਹੁਤ ਹੀ ਨਿੰਦਣਯੋਗ ਹੈ ਕਿ ਪੁਲਿਸ ਨੇ ਕਾਂਗਰਸੀ ਵਿਧਾਇਕ ਦੇ ਹੱਕ ਵਿਚ ਭੁਗਤਦੇ ਹੋਏ ਇਸ ਮੌਕੇ ਨੂੰ ਸਿਆਸੀ ਬਦਲੇਖੋਰੀ ਲਈ ਇਸਤੇਮਾਲ ਕੀਤਾ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਦੇ ਇਸ਼ਾਰੇ ਉੱਤੇ ਸਥਾਨਕ ਪੁਲਿਸ ਨੇ ਡੇਰਾ ਬੱਸੀ ਵਿਧਾਇਕ ਐਨ ਕੇ ਸ਼ਰਮਾ ਦੇ ਦੋ ਭਰਾਵਾਂ ਅਤੇ ਅਕਾਲੀ ਦਲ ਪੰਜ ਕੌਂਸਲਰਾਂ ਖਿਲਾਫ ਕਤਲ ਅਤੇ ਡਕੈਤੀ ਦੀ ਸਾਜਿਸ਼ ਵਰਗੀਆਂ ਸਖਤ ਧਾਰਾਵਾਂ ਲਾ ਕੇ ਕੇਸ ਮੜ• ਦਿੱਤੇ ਹਨ।

Stop Vendetta against elected representatives in Dera Bassi: SADਮੁਹਾਲੀ ਪੁਲਿਸ ਨੂੰ ਕਾਂਗਰਸੀ ਵਿਧਾਇਕ ਦੇ ਇਸ਼ਾਰੇ ਉੱਤੇ ਸਾਰੇ ਸਿਆਸੀ ਬੰਦਿਆਂ ਖਿਲਾਫ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣ ਲਈ ਕਹਿੰਦੇ ਹੋਏ ਅਕਾਲੀ ਆਗੂ ਨੇ ਦੱਸਿਆ ਕਿ ਘਟਨਾ ਵਾਪਰਨ ਸਮੇਂ ਕੋਈ ਵੀ ਦੋਸ਼ੀ ਮੌਕੇ ਉੱਤੇ ਮੌਜੂਦ ਨਹੀਂ ਸੀ। ਉਹਨਾਂ ਕਿਹਾ ਕਿ ਜੇਕਰ ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿਚ ਇਨਸਾਫ ਨਾ ਕੀਤਾ ਤਾ ਅਕਾਲੀ ਦਲ ਨਾ ਸਿਰਫ ਪੂਜਾ ਵਾਲੀਆਂ ਥਾਵਾਂ ਅਤੇ ਰਿਹਾਇਸ਼ੀ ਇਲਾਕੇ ਵਿਚੋਂ ਸ਼ਰਾਬ ਦੀਆਂ ਦੁਕਾਨਾਂ ਹਟਵਾਉਣ ਖਿਲਾਫ ਚੱਲ ਰਹੇ ਲੋਕ ਅੰਦੋਲਨ ਵਿਚ ਹਿੱਸਾ ਲਵੇਗਾ, ਸਗੋਂ ਅਕਾਲੀ ਦਲ ਦੇ ਵਰਕਰਾਂ ਖਿਲਾਫ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਇੱਕ ਵੱਖਰਾ ਅੰਦੋਲਨ ਵੀ ਸ਼ੁਰੂ ਕਰੇਗਾ।

Tags
Show More

Leave a Reply

Your email address will not be published. Required fields are marked *