Punjab

Sukhbir in try sabotaging inter-relations of Congress Government: Sidhu

ਸੁਖਬੀਰ ਬਾਦਲ ਕਾਂਗਰਸ ਸਰਕਾਰ ਦੇ ਅੰਤਰੀਵ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਿਚ ਰੁਝਿਆ ਹੋਇਆ: ਨਵਜੋਤ ਸਿੱਧੂ

ਚੰਡੀਗੜ੍ਹ:ਨਵਜੋਤ ਸਿੰਘ ਸਿੱਧੂ ਆਪਣੀ ਜ਼ੁਬਾਨੀ ਤੀਰਾਂ ਨਾਲ ਅਕਾਲੀ ਦਲ ਉਪਰ ਬਹੁਤ ਹੀ ਤਕਨੀਕੀ ਹਮਲੇ ਕਰ  ਰਿਹਾ ਹੈ। ਉਹ ਭਾਜਪਾ ਤੇ ਅਕਾਲੀ ਦਲ ਬਾਦਲ ਨੂੰ ਦੋਫਾੜ ਕਰਨ ਦੀ ਨੀਤੀ ਵਾਲੀ ਗੱਲਬਾਤ ਨੂੰ ਲਗਾਤਾਰ ਹਵਾ ਵੀ ਦੇ ਰਿਹਾ ਹੈ, ਤੇ ਕਾਂਗਰਸ ਦੇ ਅੰਦਰੂਨੀ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਸੁਖਬੀਰ ਤੇ ਵੀ ਲਾ ਰਿਹਾ ਹੈ। ਆਪਣੀ ਖੇਡ ਵਿਚ ਇਕੱਲਾਂ ਹੀ ਖੇਡਦਾ ਨਜ਼ਰ ਆ ਰਿਹਾ ਹੈ।

ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਗੁਰਦਾਸਪੁਰ ਸੰਸਦੀ ਉਪ ਚੋਣ ‘ਚ ਜੇਕਰ ਅਕਾਲੀ ਭਾਜਪਾ ਗਠਬੰਧਨ ਨੇ ਸਵਰਨ ਸਲਾਰੀਆ ਦੀ ਬਜਾਇ ਮਰਹੂਮ ਅਭਿਨੇਤਾ ਤੇ ਸੰਸਦੀ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਆਪਣਾ ਉਮੀਦਵਾਰ ਚੁਣਿਆ ਹੁੰਦਾ ਤਾਂ ਚੋਣ ਮੁਕਾਬਲਾ ਸਖਤ ਹੋ ਸਕਦਾ ਸੀ।

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਵਿਤਾ ਖੰਨਾ ਦੀ ਗੈਰ-ਹਾਜ਼ਰੀ ‘ਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਤੇ ਸਲਾਰੀਆ ‘ਚ ਮੁਕਾਬਲਾ ਇਕ ਤਰਫਾ ਰਿਹਾ ਤੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਇਸ ਉਪ ਚੋਣ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇਗੀ। ਸਿੱਧੂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਗੁਰਦਾਸਪੁਰ ਉਪ ਚੋਣਾਂ ‘ਚ ਪ੍ਰਚਾਰ ਦਾ ਪੱਧਰ ਇਸ ਹੱਦ ਤਕ ਡਿਗਿਆ ਕਿ ਸਾਧਾਰਨ ਵਿਅਕਤੀਆਂ ਦਾ ਇਸ ‘ਚ ਹਿੱਸਾ ਲੈਣਾ ਵੀ ਮੁਸ਼ਕਲ ਹੋ ਗਿਆ।

Sukhbir in try sabotaging inter-relations of Congress Government: Sidhu ਉਨ੍ਹਾਂ ਨੇ ਇਸ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਹੁਣ ਭਾਜਪਾ ਦੇ ਲਈ ਬੋਝ ਬਣ ਗਏ ਹਨ ਤੇ ਭਾਜਪਾ ਨੇਤਾ ਜਿੰਨੀ ਜਲਦੀ ਅਕਾਲੀਆਂ ਤੋਂ ਆਪਣਾ ਪੱਲਾ ਛੁਡਵਾਉਣਗੇ ਉਨ੍ਹਾਂ ਹੀ ਚੰਗਾ ਰਹੇਗਾ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲਗਾਇਆ ਕਿ ਉਹ ਝੂਠੀਆਂ ਸੱਚੀਆਂ ਗੱਲਾਂ ਕਹਿ ਕੇ ਉਨ੍ਹਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਚ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਆਪਣੀ ਇਸ ਸਾਜਿਸ਼ ‘ਚ ਕਦੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਨੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਦੇ ਸਾਲੇ ਹੋਣ ਦੇ ਨਾਤੇ ਉਨ੍ਹਾਂ ਨੇ ਰਣਜੀਤ ਸਿੰਘ ਬ੍ਰਹਿਮਪੁਰਾ ਤੇ ਬਲਵਿੰਦਰ ਸਿੰਘ ਭੂੰਦੜ ਜਿਵੇਂ ਟਕਸਾਲੀ ਅਕਾਲੀ ਨੇਤਾਵਾਂ ਨੂੰ ਵੀ ਖੁੱਡੇ ਲਾਈਨ ਰੱਖਿਆ।

ਪਤਾ ਨਹੀਂ ਚਲ ਰਿਹਾ ਸਿੱਧੂ ਜਾਣਬੁੱਝ ਕੇ ਇਸ ਤਰਾਂ ਦੀ ਤਕਰੀਰ ਕਰ ਰਹੇ ਨੇ, ਜਿਸ ਨਾਲ ਇਹ ਭੁਲੇਖਾ ਪਵੇ ਕਿ ਅਕਾਲੀ ਦਲ ਬਾਦਲ ਨੂੰ ਕਾਂਗਰਸ ਸਰਕਾਰ ਤੋਂ ਡਰ ਲੱਗ ਰਿਹਾ ਹੈ, ਜਦੋਂ ਕਿ ਸਭ ਨੂੰ ਪਤਾ ਹੈ, ਕਿ ਗੁਰਦਾਸਪੁਰ ਉਪ ਚੌਣ ਵਿਚ ਸਿੱਧੂ ਇਕ ਵਾਰ ਵੀ ਆਪਣੀ ਮਾਂ ਪਾਰਟੀ ਭਾਜਪਾ ਖਿਲਾਫ ਕਦੇ ਖੁੱਲ ਕੇ ਨਹੀਂ ਬੋਲੇ, ਅਰੁਨ ਜੇਤਲੀ, ਨਰਿੰਦਰ ਮੋਦੀ ਖਿਲਾਫ ਬਲਿਣਾ ਤਾਂ ਦੂਰ ਦੀ ਗੱਲ ਹੈ। ਬੋਲਣਾ ਤਾਂ ਬਹੁਤ ਦੂਰ ਦੀ ਗੱਲ ਹੈ, ਸੋ ਦੁਨੀਆਂ ਜਾਣਦੀ ਹੈ, ਸਿੱਧੂ ਸਾਹਿਬ ਨੂੰ ਭਾਜਪਾ ਦਾ ਪੰਜਾਬ ਮੁੱਖ ਮੰਤਰੀ ਬਣਨ ਦੀ ਜ਼ਿਆਦਾ ਹੀ ਕਾਹਲੀ ਹੋ ਰਹੀ ਹੈ।

Tags
Show More