NATIONAL

Supreme Court relief to ISRO former scientist

ਸੁਪਰੀਮ ਕੋਰਟ ਵੱਲੋਂ ਇਸਰੋ ਦੇ ਸਾਬਕਾ ਵਿਗਿਆਨੀ ਨੂੰ ਰਾਹਤ

Supreme Court relief to ISRO former scientist   ਸਾਲ 1994 ਦੇ ਜਾਸੂਸੀ ਨਾਲ ਸਬੰਧਤ ਕੇਸ ’ਤੇ ਫ਼ੈਸਲਾ ਸੁਣਾਉਦਿਆਂ ਸੁਪਰੀਮ ਕੋਰਟ ਨੇ ਅੱਜ ਕਿਹਾ ਇਸਰੋ ਦੇ ਸਾਬਕਾ ਵਿਗਿਆਨੀ ਨਾਂਬੀ ਨਾਰਾਇਣਨ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਨਾਵਾਜਿਬ ਸੀ ਤੇ ਇਸ ਨਾਲ ਪੀੜਤ ਨੂੰ ਮਾਨਸਿਕ ਪ੍ਰੇਸ਼ਾਨੀ ’ਚੋ ਲੰਘਣਾ ਪਿਆ ਹੈ। ਅਦਾਲਤ ਨੇ ਨਾਲ ਹੀ ਇਸ ਕੇਸ ’ਚ ਕੇਰਲਾ ਪੁਲੀਸ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਹਨ।

ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐੱਮ. ਖਾਨਵਿਲਕਰ ਅਤੇ ਡੀ.ਵਾਈ. ਚੰਦਰਚੂੜ ਦੇ ਬੈਂਚ ਨੇ 76 ਸਾਲਾ ਨਾਰਾਇਣ ਨੂੰ 50 ਲੱਖ ਰੁਪਏ ਮੁਆਵਜ਼ੇ ਵਜੋ ਦੇਣ ਦਾ ਫ਼ੈਸਲਾ ਸੁਣਾਇਆ ਹੈ ਅਤੇ ਨਾਲ ਹੀ ਕੇਰਲਾ ਸਰਕਾਰ ਨੂੰ ਹੁਕਮ ਕੀਤੇ ਹਨ ਮੁਆਵਜ਼ੇ ਦੀ ਇਹ ਰਾਸ਼ੀ ਅੱਠ ਹਫ਼ਤਿਆਂ ਅੰਦਰ ਜਾਰੀ ਕੀਤੀ ਜਾਵੇ। ਬੈਚ ਨੇ ਨਾਰਾਇਣਨ ’ਤੇ ਦਰਜ ਕੀਤੇ ਗਏ ਕੇਸ ਦੀ ਜਾਂਚ ਲਈ ਸਾਬਕਾ ਜਸਟਿਸ ਡੀ.ਕੇ. ਜੈਨ ਦੀ ਅਗਵਾਈ ਹੇਠ ਤਿੰਨ ਮੈਂਬਰੀ ਪੈਨਲ ਦਾ ਵੀ ਗਠਨ ਕੀਤਾ ਹੈ।

Tags
Show More