Entertainment

Swara Bhaskar Against Human Rights Activists Arrest

ਕੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸੰਤ ਕਹਿ ਕੇ ਬੁਲਾਉਣ ਵਾਲੇ ਸਾਰੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿਓਗੇ: ਸਵਰਾ ਭਾਸਕਰ

ਹਾਲ ਹੀ ਵਿੱਚ ਫਿਲਮ ਵੀਰੇ ਦੀ ਵੈਡਿੰਗ ਜ਼ਰੀਏ ਸੁਰਖੀਆਂ ਬਟੋਰਨ ਵਾਲੀ ਐਕਟ੍ਰੈਸ ਸਵਰਾ ਭਾਸਕਰ ਹੁਣ ਆਪਣੇ ਬਿਆਨਾਂ ਜ਼ਰੀਏ ਸੁਰਖੀਆਂ ਬਟੋਰ ਰਹੀ ਹੈ। ਬਾਲੀਵੁੱਡ ਐਕਟਰੈਸ ਸਵਰਾ ਭਾਸਕਰ, ਆਪਣੇ ਬੇਬਾਕੀ ਕਾਰਨ ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਹੈ। Swara Bhaskar Against Human Rights Activists Arrest

ਭੀਮਾ ਕੋਰੇਗਾਂਵ ਹਿੰਸਾ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਦਿੱਤੇ ਆਪਣੇ ਬਿਆਨਾਂ ਕਰਕੇ ਸਵਰਾ ਭਾਸਕਰ ਹੈਡਲਾਈਨਜ਼ ਵਿੱਚ ਛਾਈ ਹੋਈ ਹੈ। ਸਵਰਾ ਭਾਸਕਰ ਨੇ ਸ਼ਨੀਵਾਰ ਨੂੰ ਇੰਡੀਅਨ ਵੂਮਨ ਪ੍ਰੈਸ ਕਾਰਪਸ ਦੇ ਇੱਕ ਸਮਾਗਮ ਦੌਰਾਨ ਬੋਲਦਿਆਂ ਗ੍ਰਿਫ਼ਤਾਰੀਆਂ ਦਾ ਜ਼ੋਰਦਾਰ ਵਿਰੋਧ ਇਹ ਕਹਿੰਦਿਆਂ ਕੀਤਾ ਕਿ ਕੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸੰਤ ਕਹਿ ਕੇ ਬੁਲਾਉਣ ਵਾਲੇ ਸਾਰੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿਓਗੇ?

ਸਵਰਾ ਭਾਸਕਰ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਜੋ ਲੋਕ ਮਹਾਤਮਾ ਗਾਂਧੀ ਦੀ ਹੱਤਿਆ ‘ਚ ਸ਼ਾਮਲ ਸਨ, ਅੱਜ ਉਹ ਸੱਤਾ ‘ਚ ਹਨ। ਸਵਾਰਾ ਭਾਸਕਰ ਨੇ ਦਿੱਲੀ ‘ਚ ਇੰਡੀਅਨ ਵੂਮੈਨ ਪ੍ਰੈੱਸ ਕਾਪਰਸ ਦੇ ਇੱਕ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਸਵਰਾ ਭਾਸਕਰ ਨੇ ਇਹ ਬਿਆਨ ਦਿੱਤਾ।

 ਜੋ ਲੋਕ ਮਹਾਤਮਾ ਗਾਂਧੀ ਦੀ ਹੱਤਿਆ ‘ਚ ਸ਼ਾਮਲ ਸਨ, ਅੱਜ ਉਹ ਸੱਤਾ ‘ਚ ਹਨ

ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲਬਾਤ ‘ਚ ਸਵਰਾ ਭਾਸਕਰ ਨੇ ਕਿਹਾ ਕਿ ਇਸ ਦੇਸ਼ ‘ਚ ਮਹਾਤਮਾ ਗਾਂਧੀ ਵਰਗੇ ਮਹਾਨ ਇਨਸਾਨ ਦੀ ਹੱਤਿਆ ਹੋਈ। ਉਸ ਸਮੇਂ ਵੀ ਕੁਝ ਇਸ ਤਰ੍ਹਾਂ ਦੇ ਲੋਕ ਸਨ, ਜੋ ਖੁਸ਼ੀ ਮਨਾ ਰਹੇ ਸਨ, ਅੱਜ ਉਹ ਸੱਤਾ ‘ਚ ਹਨ। ਉਨ੍ਹਾਂ ਸਾਰਿਆਂ ਨੂੰ ਜੇਲ੍ਹ ‘ਚ ਸੁੱਟ ਦੇਣਾ ਚਾਹੀਦਾ ਹੈ। ਸਵਰਾ ਅਨੁਸਾਰ ਖੂਨ ਦਾ ਪਿਆਸਾ ਸਮਾਜ ਬਣਨਾ ਕੋਈ ਬਹੁਤ ਚੰਗੀ ਚੀਜ਼ ਨਹੀਂ। ਬੀਤੇ ਦਿਨੀਂ ਸਵਰਾ ਭਾਸਕਰ ਨੇ ਭਾਰਤੀ ਜਵਾਨਾਂ ‘ਤੇ ਵੀ ਨਿਸ਼ਾਨਾ ਸਾਧਿਆ ਸੀ, ਜਿਸ ਤੋਂ ਬਾਅਦ ਉਨ੍ਹਾ ਨੂੰ ਸੋਸ਼ਲ ਮੀਡੀਆ ‘ਤੇ  ਖੂਬ ਟਰੋਲ ਕੀਤਾ ਗਿਆ।

ਜਾਣਕਾਰੀ ਹੈ ਕਿ ਬੀਤੇ ਦਿਨੀਂ ਮਹਰਾਸ਼ਟਰ ਦੇ ਭੀਮਾ-ਕੋਰੇਗਾਂਵ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਹਿਰਾਸਤ ‘ਚ ਲਏ ਲੋਕਾਂ ‘ਚ ਵਰਵਰਾ ਰਾਓ, ਅਰੁਣ ਪਰੇਰਾ, ਗੌਤਮ ਨਵਲੱਖਾ, ਵੇਰਨੋਨ ਗੋਂਜਾਲਵਿਸ ਅਤੇ ਸੁਧਾ ਭਰਦਵਾਜ ਦਾ ਨਾਂਅ  ਸ਼ਾਮਲ ਹੈ। ਹਾਲਾਂਕਿ ਬਾਅਦ ‘ਚ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਘਰ ‘ਚ 5 ਸਤੰਬਰ ਤੱਕ ਨਜ਼ਰਬੰਦ ਰੱਖਿਆ ਗਿਆ ਹੈ। ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਲੈ ਕੇ ਦੇਸ਼ ‘ਚ ਕਈ ਜਗ੍ਹਾ ਵਿਰੋਧ ਪ੍ਰਦਰਸ਼ਨ ਵੀ ਹੋਏ ਹਨ।

‘ਮਰ ਗਏ ਓਏ ਲੋਕੋ’ ਨੇ ਬਾਕਸ ਆਫਿਸ ਤੇ ਪਹਿਲੇ ਦਿਨ 2 ਕਰੋੜ ਦਾ ਕਾਰੋਬਾਰ

Tags
Show More

Leave a Reply

Your email address will not be published. Required fields are marked *

Close