NATIONAL

SWISS BANK ACCOUNT CONGRESS DEMANDS BJP ACCOUNTS STATEMENTS

ਵਿਰੋਧੀ ਰਾਜਨੀਤਕ ਦਲ ਭਾਜਪਾ ਨੂੰ ਸਵਿਸ ਬੈਂਕ ਮੁੱਦੇ ਤੇ ਘੇਰਨ ਲੱਗੇ

SWISS BANK ACCOUNT CONGRESS DEMANDS BJP ACCOUNTS STATEMENTS: ਮੋਦੀ ਸਰਕਾਰ ਦੇ ਨੋਟਬੰਦੀ ਤੇ ਬੇਨਾਮੀ ਜਾਇਦਾਦ ਕਾਨੂੰਨ ਵਰਗੇ ਸਖ਼ਤ ਕਦਮਾਂ ਦੇ ਬਾਵਜੂਦ ਸਵਿੱਸ ਬੈਂਕਾਂ ਵਿੱਚ ਭਾਰਤੀ ਲੋਕਾਂ ਦੇ ਪੈਸੇ ਵਿੱਚ ਬੀਤੇ ਸਾਲ ਦੇ ਮੁਕਾਬਲੇ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਖੁਲਾਸੇ ਤੋਂ ਬਾਅਦ ਮੋਦੀ ਨੂੰ ਵਿਰੋਧੀ ਧਿਰਾਂ ਸਮੇਤ ਉਨ੍ਹਾ ਦੀ ਆਪਣੀ ਹੀ ਪਾਰਟੀ ਨੇ ਘੇਰਿਆ ਹੈ।
ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਨੇ ਤਿੱਖੇ ਸ਼ਬਦਾਂ ‘ਚ ਕਿਹਾ ਕਿ ਜਿੱਥੇ ਦੁਨੀਆ ਭਰ ਦਾ ਸਵਿੱਸ ਬੈਂਕਾਂ ‘ਚ ਸਿਰਫ 3 ਫੀਸਦੀ ਪੈਸਾ ਡਿਪਾਜ਼ਟ ਹੋਇਆ ਹੈ, ਉੱਥੇ ਇਕੱਲੇ ਭਾਰਤੀਆਂ ਦਾ ਇਹ 50 ਫ਼ੀਸਦੀ ਹੈ।

ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਨੇ ਵੀ ਟਵੀਟ ਕਰਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾ ਲਿਖਿਆ ਕਿ ਸਵਿੱਸ ਬੈਂਕਾਂ ‘ਚ ਭਾਰਤੀਆਂ ਦਾ ਪੈਸਾ 50 ਫ਼ੀਸਦੀ ਵਧ ਕੇ 7000 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾ ਕਿਹਾ ਕਿ ਮੋਦੀ ਨੇ ਅੱਛੇ ਦਿਨਾਂ ਦਾ ਵਾਅਦਾ ਕੀਤਾ ਸੀ ਤੇ ਕਿਹਾ ਸੀ ਕਿ 100 ਦਿਨਾਂ ‘ਚ 80 ਲੱਖ ਕਰੋੜ ਰੁਪਏ ਵਾਪਸ ਲਿਆਂਦੇ ਜਾਣਗੇ। ਕਿੱਥੇ ਗਏ ਉਹ ਅੱਛੇ ਦਿਨ? ਉਨ੍ਹਾ ਕਿਹਾ ਕਿ ਨੋਟਬੰਦੀ ਤਾਂ ਫੇਲ੍ਹ ਹੋਈ ਹੀ ਹੈ, ਨਾਲ ਹੀ ਮੋਦੀ ਦੇ ਵਾਅਦੇ ਤੇ ਦਾਅਵੇ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ।

ਸੀ ਪੀ ਐੱਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਵੀ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਟਵੀਟ ਕੀਤਾ ਕਿ ਜੁਮਲਾਮੈਨ ਦੇ ਕੋਲ 2014 ‘ਚ ਕੀਤੇ ਵਾਅਦਿਆਂ ਨੂੰ ਯਾਦ ਕਰਨ ਦਾ ਸਮਾਂ ਨਹੀਂ ਤੇ ਨਾ ਹੀ ਉਸ ਦਾ ਅਜਿਹਾ ਕੋਈ ਇਰਾਦਾ ਹੈ।

SWISS BANK ACCOUNTS CONGRESS DEMANDS BJP ACCOUNTS STATEMENTSਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ‘ਚ ਲੋਕ ਸਭਾ ਚੋਣਾਂ ਵੇਲੇ ਕਾਲਾ ਧਨ ਤੇ ਸਵਿੱਸ ਬੈਂਕਾਂ ‘ਚ ਭਾਰਤੀਆਂ ਦਾ ਪੈਸਾ ਜਮ੍ਹਾਂ ਹੋਣ ਨੂੰ ਲੈ ਕੇ ਉਦੋਂ ਦੀ ਕਾਂਗਰਸ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਸੀ ਤੇ ਵਾਅਦਾ ਕੀਤਾ ਸੀ ਕਿ ਭਾਜਪਾ ਦੇ ਸੱਤਾ ‘ਚ ਆਉਂਦਿਆਂ ਹੀ ਕਾਲਾ ਧਨ ਵਾਪਸ ਲਿਆਉਣ ਲਈ ਵੱਡੇ ਕਦਮ ਉਠਾਏ ਜਾਣਗੇ।

ਹੁਣ ਸਵਿੱਸ ਨੈਸ਼ਨਲ ਬੈਂਕ (ਐੱਸ ਐੱਨ ਬੀ) ਵੱਲੋਂ ਜਾਰੀ ਅੰਕੜਿਆਂ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਪਿਛਲੇ 13 ਸਾਲਾਂ ਦੌਰਾਨ ਸਵਿੱਸ ਬੈਂਕਾਂ ਵਿੱਚ ਪਹਿਲੀ ਵਾਰ ਭਾਰਤੀਆਂ ਦੇ ਪੈਸੇ ਵਿੱਚ ਏਨੀ ਤੇਜ਼ੀ ਨਾਲ ਵਾਧਾ ਹੋਇਆ ਹੈ। ਹਾਲਾਂਕਿ, ਪੂਰੀ ਦੁਨੀਆ ਦੇ ਲੋਕਾਂ ਦਾ ਪੈਸਾ 3 ਫੀਸਦੀ ਵਧਿਆ ਹੈ, ਯਾਨਿ ਕਿ ਤਕਰੀਬਨ 100 ਲੱਖ ਕਰੋੜ ਰੁਪਏ (1460 ਅਰਬ ਸਵਿੱਸ ਫ੍ਰੈਂਕ) ਸਵਿੱਸ ਬੈਂਕਾਂ ਵਿੱਚ ਰੱਖੇ ਗਏ ਹਨ।

ਇਸ ਰਿਪੋਰਟ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਕਾਲ਼ੇ ਧਨ ਵਿਰੁੱਧ ਚੁੱਕੇ ਕਦਮਾਂ ‘ਤੇ ਸਵਾਲੀਆ ਚਿੰਨ੍ਹ ਉੱਠਣੇ ਲਾਜ਼ਮੀ ਹਨ।
ਕੁਝ ਦਿਨ ਪਹਿਲਾਂ ਕਾਂਗਰਸ ਨੇ ਮੋਦੀ ਸਰਕਾਰ ਦੀ ਨੋਟਬੰਦੀ ਨੂੰ ਵੱਡਾ ਘਪਲਾ ਕਰਾਰ ਦਿੱਤਾ ਸੀ।

Tags
Show More