Punjab

the Congress and the Akali people fought in the election

ਸਹਿਕਾਰੀ ਖੇਤੀਬਾੜੀ ਸਭਾ ਭਾਈਰੂਪਾ ਦੀ ਚੋਣ ਮੌਕੇ ਕਾਂਗਰਸੀ ਤੇ ਅਕਾਲੀ ਆਪਸ ਚ ਭਿੜੇ

ਸਹਿਕਾਰੀ ਖੇਤੀਬਾੜੀ ਸਭਾ ਭਾਈਰੂਪਾ ਦੀ ਚੋਣ ਮੌਕੇ ਕਾਂਗਰਸੀ ਤੇ ਅਕਾਲੀ ਆਪਸ  ਚ ਭਿੜੇ

 

the Congress and the Akali people fought  in the election ਅੱਜ ਕਸਬਾ ਭਾਈਰੂਪਾ ਦੀ ਬਹੁਮੰਤਵੀ ਸਹਿਕਾਰੀ ਖੇਤੀ ਬਾੜੀ ਸਭਾ ਪੱਤੀ ਕਾਂਗੜ ਦੀ ਚੋਣ ਮੌਕੇ ਕਸਬੇ ਦੇ ਕਾਂਗਰਸੀ ਤੇ ਅਕਾਲੀ ਆਪਸ ‘ਚ ਭਿੜ ਗਏ ਤੇ ਦੋਵੇਂ ਧਿਰਾਂ ਵਿਚਕਾਰ ਤਕਰੀਬਨ 20 ਮਿੰਟ ਇੱਟਾਂ ਰੋੜੇ ਚੱਲੇ | ਇਸ ਦੌਰਾਨ ਭੜਕੀ ਹੋਈ ਭੀੜ ਦੁਆਰਾ ਚਲਾਏ ਗਏ ਰੋੜਿਆਂ ਨਾਲ ਥਾਣਾ ਫੂਲ ਪੁਲਿਸ ਦੀ ਇਕ ਗੱਡੀ ਤੇ ਇਕ ਪ੍ਰਾਈਵੇਟ ਗੱਡੀ ਦੇ ਸ਼ੀਸੇ ਵੀ ਟੁੱਟ ਗਏ | ਦੋਵੇਂ ਧਿਰਾਂ ‘ਚ ਇੱਟ ਰੋੜਿਆਂ ਦੀ ਇਸ ਲੜਾਈ ‘ਚ ਇਕ ਟੀ. ਵੀ ਚੈੱਨਲ ਦੇ ਪੱਤਰਕਾਰ ਦੇ ਹੱਥ ਦੀ ਉਂਗਲ ਵੀ ਟੁੱਟ ਗਈ ਹੈ | ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਕਸਬੇ ਦੀ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਪੱਤੀ ਕਾਂਗੜ ਦੀ ਚੋਣ ਸੀ, ਇਸ ਦੌਰਾਨ ਦੋਵੇਂ ਹੀ ਰਵਾਇਤੀ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰ ਆਪੋ-ਆਪਣੇ ਆਗੂਆਂ ਦੀ ਅਗਵਾਈ ‘ਚ ਸਭਾ ਅੰਦਰ ਇਕੱਤਰ ਹੋਏ ਸਨ | ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਦੇ ਦੱਸੇ ਅਨੁਸਾਰ, ਕਾਂਗਰਸੀ ਆਗੂਆਂ ਨੇ ਸਰਕਾਰ ਦੀ ਸ਼ਹਿ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਤੇ ਉਨ੍ਹਾਂ ਨੂੰ ਹਮਾਇਤੀਆਂ ਸਮੇਤ ਪੁਲਿਸ ਨੇ ਬਾਹਰ ਕੱਢ ਦਿੱਤਾ, ਜਿਸ ਦੇ ਚੱਲਦਿਆਂ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਦੀ ਅਗਵਾਈ ‘ਚ ਸਹਿਕਾਰੀ ਸਭਾ ਦੇ ਸਾਹਮਣੇ ਵਾਲੇ ਘਰ ‘ਚ ਆਪਣਾ ਡੇਰਾ ਜਮ੍ਹਾ ਲਿਆ | ਜਾਣਕਾਰੀ ਅਨੁਸਾਰ ਇਸੇ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਐਲਾਨਣ ਤੋਂ ਬਾਅਦ ਜਿਵੇਂ ਹੀ ਕਾਂਗਰਸ ਸਮੱਰਥਕ ਕਾਂਗਰਸ ਪਾਰਟੀ ਦੇ ਹੱਕ ‘ਚ ਨਾਅਰੇਬਾਜ਼ੀ ਕਰਨ ਲੱਗੇ ਤਾਂ ਦੂਜੇ ਪਾਸੇ ਅਕਾਲੀ ਦਲ ਨਾਲ ਸਬੰਧਿਤ ਵਿਅਕਤੀਆਂ ਨੇ ਇਸ ਨੂੰ ਲੋਕਤੰਤਰ ਦਾ ਘਾਣ ਦੱਸਦੇ ਹੋਏ ਕਾਂਗਰਸ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਦੋਵੇਂ ਧਿਰਾਂ ‘ਚ ਤਲਖ਼ੀ ਇਸ ਕਦਰ ਵਧ ਗਈ ਕਿ ਨਾਅਰੇਬਾਜ਼ੀ ਹਿੰਸਕ ਟਕਰਾਅ ‘ਚ ਬਦਲ ਗਈ ਤੇ ਦੋਂਵੇ ਧਿਰਾਂ ਪਾਸੋਂ ਜੰਮਕੇ ਇੱਟਾਂ ਰੋੜੇ ਚਲਾਏ ਗਏ | ਇਸ ਮੌਕੇ ਉਥੇ ਖੜੀ ਇਕ ਕਾਲੇ ਰੰਗ ਦੀ ਸਕਾਰਪਿਓ ਗੱਡੀ ਦੇ ਸ਼ੀਸ਼ੇ ਬੁਰੀ ਤਰ੍ਹਾਂ ਭੰਨ ਦਿੱਤੇ ਗਏ ਜਦਕਿ ਥਾਣਾ ਫੂਲ ਪੁਲਿਸ ਦੀ ਗੱਡੀ ਵੀ ਮਾਮੂਲੀ ਨੁਕਸਾਨੀ ਗਈ | ਇਸ ਮੌਕੇ ਮੌਜੂਦ ਪੁਲਿਸ ਦੋਵੇਂ ਧਿਰਾਂ ਨੂੰ ਰੋਕਣ ‘ਚ ਅਸਫ਼ਲ ਰਹੀ | ਇਸ ਮੌਕੇ ਉਸ ਘਰ ਦੇ ਮੁੱਖ ਦਰਵਾਜ਼ੇ ਦੀ ਵੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਜਿਥੇ ਅਕਾਲੀਆਂ ਨੇ ਸ਼ਰਨ ਲਈ ਹੋਈ ਸੀ | ਇਸ ਦੌਰਾਨ ਡੀ. ਐੱਸ. ਪੀ. ਫੂਲ ਜਸਵਿੰਦਰ ਸਿੰਘ ਚਹਿਲ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਤੇ ਉਨ੍ਹਾਂ ਅਕਾਲੀ ਆਗੂਆਂ ਨੂੰ ਬਾਹਰ ਕੱਢਦੇ ਹੋਏ ਆਪੋ-ਆਪਣੇ ਘਰਾਂ ਨੂੰ ਭੇਜਿਆ |

the Congress and the Akali people fought in the election

ਕੀ ਕਹਿਣਾ ਹੈ ਅਕਾਲੀ ਦਲ ਦੇ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਦਾ
ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਾਸਲ ਮੈਂਬਰ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੇ ਲੋਕਤੰਤਰ ਦਾ ਘਾਣ ਕਰਦੇ ਹੋਏ ਉਨ੍ਹਾਂ ਨੂੰ ਕਾਗਜ਼ ਦਾਖ਼ਲ ਨਹੀਂ ਕਰਨ ਦਿੱਤੇ ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ‘ਤੇ ਕਾਂਗਰਸੀਆਂ ਨੇ ਹਮਲਾ ਕਰ ਦਿੱਤਾ |

Tags
Show More